ਰਾਜਨੀਤੀ

ਕਿਸਾਨ ਮੋਰਚੇ ਤੋਂ ਅੱਕੇ ਹੁਣ ਅੰਬਾਨੀ-ਅਡਾਨੀ ਪੰਜਾਬ ਛੱਡਣਗੇ !!
ਕੇਂਦਰ ਵੱਲੋਂ ਕਿਸਾਨਾਂ ਉੱਤੇ ਥਾਪੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂੰਹਾਂ ‘ਤੇ ਪਿਛਲੇ ਪੌਣੇ ਸਾਲ ਤੋਂ ਬੈਠੇ ਪੰਜਾਬ ਦੇ ਕਿਸਾਨਾਂ ਵੱਲੋਂ ਕਾਰ- ਪੋਰੇਟਰਾਂ ਵਿਰੁੱਧ ਖੋਲ੍ਹੇ ਮੋਰਚੇ ਤੋਂ ਅੱਕੇ ਅਡਾਨੀ ਗੁਰੱਪ ਨੇ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ । ਜਾਣਕਾਰ ਸੂਤਰਾਂ ਅਨੁਸਾਰ ਕੰਪਨੀ ਨੇ ਲੁਧਿਆਣਾ ਵਿੱਚ ਪੈਂਦੇ ਕਿਲ੍ਹਾ ਰਾਏਪੁਰ ਸਥਿਤ ਖੁਸ਼ਕ ਬੰਦਰਗਾਹ ਦੇ ਮੁੱਖ ਗੇਟ ਤੋਂ ਕੰਪਨੀ ਦਾ ਬੋਰਡ ਵੀ ਹਟਾ ਦਿੱਤਾ ਹੈ ਅਤੇ ਉੱਥੇ ਤਕਰੀਬਨ 50 ਦੇ ਕਰੀਬ ਆਪਣੇ ਪੱਕੇ....
ਹੁਣ ਪੰਜਾਬ 'ਚ ਬਣਨ ਜਾ ਰਹੀ ਹੈ 33ਵੀਂ ਕਿਸਾਨ ਯੂਨੀਅਨ
ਕਿਸਾਨ ਅੰਦੋਲਨ ਨਾਲ ਜੁੜੀ ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਮੁਹਾਲੀ ਅਤੇ ਰੋਪੜ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਪ੍ਰਧਾਨ ਹਰਮੀਤ ਕਾਦੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ ਨੇ ਪੰਜਾਬ ਪ੍ਰਧਾਨ ਹਰਮੀਤ ਕਰਦੀਆਂ ' ਤੇ ਦੋਸ਼ ਲਗਾਏ ਕਿ ਉਹ ਸ਼ੰਘਰਸ਼ ਦੌਰਾਨ ਪੁਲਿਸ ਪ੍ਰਸ਼ਾਸ਼ਨ ਦੇ ਝੂਠੇ ਪਰਚਿਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ ਹਨ । ਭਾਰਤੀ....
ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਛੇਤੀ ਹੀ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਭਾਰੀ ਤਬਦੀਲੀ ਦੀ ਤਿਆਰੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਤਿੰਨ ਚੋਟੀ ਦੇ ਮੰਤਰੀਆਂ ਦੀ ਕੈਬਨਿਟ ਤੋਂ ਛੁੱਟੀ ਕਰ ਦਿੱਤੀ ਜਾਵੇਗੀ ਅਤੇ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਇਸ ਕਾਰਨ ਦਲਿਤ ਅਤੇ ਬੀਸੀ ਦੇ ਚਿਹਰਿਆਂ ਨੂੰ ਵੀ ਪੰਜਾਬ ਮੰਤਰੀ ਮੰਡਲ ਵਿਚ ਵੱਡੀ ਥਾਂ ਮਿਲ ਸਕਦੀ ਹੈ। ਇਸ....
ਕੈਪਟਨ ਦੇ ਕੈਬਨਿਟ ਮੰਤਰੀ “ਧਰਮਸੋਤ” ਬੁਰੇ ਫਸੇ ! ਕੇਂਦਰ ਸਰਕਾਰ ਨੇ ਮੰਗ ਲਈ ਇਨਕੁਆਰੀ ਰਿਪੋਰਟ !
ਕੇਂਦਰ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚੱਲ ਰਹੀ ਐੱਸ ਸੀ ਵਜ਼ੀਫ਼ਾ ਸਕੀਮ ਵਿੱਚ ਪੰਜਾਬ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਪੰਜਾਬ ਸਰਕਾਰ ਵੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ । ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫ਼ਾ ਵੰਡ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਕੈਪਟਨ ਸਰਕਾਰ ਪਿਛਲੇ ਸਾਲ ਕਈ ਮਹੀਨਿਆਂ ਤੋਂ ਵਿਰੋਧੀ ਪਾਰਟੀਆਂ ਦੇ ਤਿੱਖੇ ਰੋਹ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ । ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ....
ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਅਨਮੋਲ ਗਗਨ ਮਾਨ ਨੂੰ ਬਣਾਇਆ ਹਲਕਾ ਇੰਚਾਰਜ
ਮਸ਼ਹੂਰ ਪੰਜਾਬੀ ਗਾਇਕਾ ਅਨਮੋਲ ਗਗਨ ਜਿੱਥੇ ਗਾਇਕੀ ਦੀ ਦੁਨੀਆ ਵਿਚ ਆਪਣਾ ਇਕ ਵੱਖਰਾ ਮੁਕਾਮ ਰੱਖਦੀ ਹੈ। ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜੀ ਹੋਈ ਹੈ। ਪੰਜਾਬ ਵਿੱਚ ਜਿੱਥੇ ਆਉਣ ਵਾਲੀਆਂ ਅਗਲੇ ਸਾਲ 2022 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਆਪਣਾ ਕੁਨਬਾ ਮਜਬੂਤ ਕੀਤਾ ਜਾ ਰਿਹਾ ਹੈ। ਜਾਰੀ ਕੀਤੀ ਗਈ ਲਿਸਟ ਦੇ ਅਧਾਰ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਹੈ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਆਮ....
ਪੰਜਾਬ ਪੁਲਿਸ ਦੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ।ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ 12 ਵਜੇ ਅੰਮ੍ਰਿਤਸਰ ਪਹੁੰਚੇ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਲ ਕਰ ਉਨ੍ਹਾਂ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ....
ਬਿੱਟੂ ਦਾ ਫਿਰ ਆਇਆ ਵਿਵਾਦਤ ਬਿਆਨ! ਕਿਹਾ- ਅਕਾਲੀ ਦਲ ਵੱਲੋਂ ਬਸਪਾ ਨੂੰ `ਪਵਿੱਤਰ` ਸੀਟਾਂ ਦਿੱਤੀਆਂ
ਬਿੱਟੂ ਦੀ ਪਵਿੱਤਰ ਸੀਟ ਵਾਲੀ ਟਿੱਪਣੀ ਤੇ ਹੋਇਆ ਮੁਕਦਮਾ ਦਰਜ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਹਮੇਸ਼ਾਂ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ । ਹੁਣ ਫੇਰ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਕਾਲੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੀਆਂ ਪਵਿੱਤਰ ਸੀਟਾਂ ਦਿੱਤੀਆਂ ਹਨ ।ਇਸ ਬਿਆਨ ਤੇ ਇੱਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ । ਉਨ੍ਹਾਂ ਦੇ ਇਸ ਬਿਆਨ `ਤੇ ਸਿਆਸਤ ਵਿੱਚ ਹਲਚਲ ਵਧਾ ਦਿੱਤੀ ਹੈ ਬਾਅਦ ਵਿਚ ਬਿੱਟੂ ਵੱਲੋਂ ਸਫ਼ਾਈ ਵੀ ਦਿੱਤੀ ਗਈ । ਬੀਤੇ ਦਿਨੀਂ....
ਕੇਂਦਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੀਤਾ ਵਾਧਾ ਕਿਸਾਨਾਂ ਨਾਲ ਮਜਾਕ - ਸ਼੍ਰੋਮਣੀ ਅਕਾਲੀ ਦਲ !!
ਕੇਂਦਰ ਦੀ ਐੱਨਡੀਏ ਸਰਕਾਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ 72 ਰੁਪਏ ਦੇ ਮਾਮੂਲੀ ਵਾਧੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜਾਕ ਅਤੇ ਵਿਤਕਰੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਐੱਨਡੀਏ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਸਾਲ 2022 ਵਿੱਚ ਕਿਸਾਨਾਂ ਦੀ ਖੇਤੀ ਤੋਂ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਕੇਂਦਰ ਨੇ ਨਾਂਹ ਪੱਖੀ ਰਵਈਆ ਅਪਣਾ ਕੇ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਵੀ ਪਿੱਛੇ ਧਕੇਲ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ ਨੇ ਬਿਆਨ....
ਪੰਜਾਬ ਸਰਕਾਰ ਉਪਰ ਮੁਨਾਫਾਖੋਰੀ ਲਈ ਕਰੋਨਾ ਵੈਕਸੀਨ (ਟੀਕਾ) ਵੇਚਣ ਦਾ ਮੁਦਾ ਗਰਮਾਇਆ 
ਸੁਖਬੀਰ ਬਾਦਲ ਅਤੇ ਅਨੁਰਾਗ ਠਾਕੁਰ ਤੋਂ ਬਾਅਦ ਕਂਦਰੀ ਸਿਹਤ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਉਪਰ ਸਵਾਲ ਖੜੇ ਕੀਤੇ ਹਨ । ਉਨਾਂ ਵਲੋਂ ਪੰਜਾਬ ਸਰਕਾਰ ਤੇ ਮੁਨਾਫਾਖੋਰੀ ਲਈ ਪੰਜਾਬ ਦੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਵੈਕਸੀਨ (ਟੀਕਾ) ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ ।ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਮੈਦਾਨ ਵਿੱਚ ਉਤਰੇ ਅਤੇ ਇਸ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ।ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ....
ਸੁਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਚ ਹੋਏ ਸ਼ਾਮਿਲ
ਪਿਛਲੇ ਕੁਝ ਦਿਨਾਂ ਤੋਂ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਅੱਜ ਸੁੱਖਪਾਲ ਖਹਿਰਾ ਆਪਣੇ ਸਾਥੀ ਵਿਧਾਇਕਾਂ ਭਦੌੜ ਦੇ ਐਮ.ਐਲ.ਏ ਪਿਰਮਲ ਸਿੰਘ ਅਤੇ ਮੌੜ ਹਲਕੇ ਦੇ ਐਮ,ਐਲੲ. ਜਗਦੇਵ ਸਿੰਘ ਕਮਾਲੂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਖਹਿਰਾ ਨੇ ਆਮ ਆਦਮੀ ਪਾਰਟੀ ਨਾਲ ਮਤਭੇਦ ਸਾਂਝੇ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਲ਼ੌਫ ਦੇ ਅਹੁਦੇ ਤੋਂ ਬਿਨ੍ਹਾਂ ਕਰਣ ਦੱਸੇ ਹਟਾ ਦਿੱਤਾ ਗਿਆ। ਇਸ ਤੋਂ ਬਿਨ੍ਹਾਂ ਪੰਜਾਬ ਦੇ ਕਿਸੇ ਵੀ ਲੋਕਲ ਲੀਡਰ ਨੂੰ ਕੇਜਰੀਵਾਲ ਉਪਰ ਉਠਣ ਦੇਣਾ ਨਹੀਂ....
ਪੰਜਾਬ ਕਾਂਗਰਸ ਵਿਚ ਅੰਦਰਖਾਤੇ ਹੋ ਰਹੀ ਖਿਚੋਤਾਣ ਕੀ ਇਸ਼ਾਰਾ ਕਰ ਰਹੀ ਹੈ ?
ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਇਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਲੰਬੀ ਰਾਜਨੀਤਿਕ ਪਾਰੀ ਖੇਡ ਚੁੱਕੇ ਹਨ ਅਜੇ ਵੀ ਪਾਰਟੀ ਵਿਚ ਵਿਚ ਅਪਾਣੀ ਕੁਰਸੀ ਪੱਕੀ ਸਮਝ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਨ ਅਜੇ ਵੀ ਉਨਾਂ ਨੂੰ ਆਪਣੀ ਪਹਿਲੀ ਪਸੰਦ ਮੰਨਦੀ ਹੈ ।ਪਰੰਤੂ ਪੰਜਾਬ ਇਕਾਈ ਦਾ ਇਕ ਤੋਂ ਬਾਅਦ ਇਕ ਨੇਤਾ, ਕੈਪਟਨ ਖਿਲਾਫ ਆਵਾਜ਼ ਉਠਾ ਰਿਹਾ ਹੈ । ਪੰਜਾਬ ਕਾਂਗਰਸ ਦੇ ਭਵਿਖ ਦੇ ਨੇਤਾ ਬਾਰੇ ਹਰ ਕੋਈ ਪ੍ਰਸ਼ਨ ਉੱਠਾ ਰਿਹਾ ਹੈ ਅਤੇ ਹਰ ਕੋਈ ਇਸ ਦਾ ਜਵਾਬ....
ਬੀਜੇਪੀ ਸਾਂਸਦ ਜਾਂਗੜਾ ਦੀ ਜੁਬਾਨ ਹੋਈ ਬੇਲਗਾਮ !
ਖੇਤੀ ਆਰਡੀਨੈਂਸਾਂ ਵਿਰੁੱਧ ਧਰਨੇ ‘ਤੇ ਸ਼ਾਂਤਮਈ ਅੰਦੋਲਨ ਕਰ ਕਰੇ ਦਿੱਲੀ ਬਾਰਡਰ ਉੱਤੇ ਕਿਸਾਨਾਂ ਵਿਰੁੱਧ ਰਾਜਸਭਾ ਦੇ ਸਾਂਸਦ ਜਾਂਗੜਾ ਵੱਲੋਂ ਦਿੱਤੇ ਵਿਵਾਦਿਤ ਬਿਆਨ ਨਾਲ ਜਾਂਗੜਾ ਦੀ ਜੁਬਾਨ ਬੇਲਗਾਮ ਹੋਈ ਪ੍ਰਤੀਤ ਹੋ ਰਹੀ ਹੈ । ਦੇਸ਼ ਦੇ ਅੰਨਦਾਤਾ ਨੂੰ ਦਿੱਲੀ ਦੇ ਬਾਰਡਰ ਉੱਤੇ ਮੁਫਤ ਵਿੱਚ ਰੋਟੀ ਖਾਣ ਵਾਲੇ ਅਤੇ ਸ਼ਰਾਬੀ ਕਹਿਕੇ ਅਪਮਾਨਜਨਕ ਟਿੱਪਣੀ ਕਰਨ ‘ਤੇ ਦੇਸ਼ ਦੇ ਕਿਸਾਨਾਂ ਨੇ ਹੁਣ ਰਾਮਚੰਦਰ ਜਾਂਗੜਾ ਵਿਰੁੱਧ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂ ਅਨਿਲ ਨਾਂਦਲ ਨੇ ਜਾਂਗੜ ਨੂੰ....
ਦਿੱਲੀ ਧਰਨੇ ਵਿਰੁੱਧ ਕੇਂਦਰ ਚੱਲਣ ਲੱਗਾ ਨਵੀਂ ਚਾਲ !! ਮੋਦੀ ਸਰਕਾਰ ਨੇ ਕੈਪਟਨ ਨੂੰ ਭੇਜੀ ਇੱਕ ਗੁਪਤ ਚਿੱਠੀ !!
ਪ੍ਰਧਾਨ ਮੰਤਰੀ ਮੋਦੀ ਦੇ ਹਿੰਡੀ ਰਵਈਏ ਕਾਰਨ ਭਾਰਤ ਦੇ ਕਿਸਾਨ ਲੱਗਭੱਗ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਨ । ਸਰਕਾਰ ਤੇ ਕਿਸਾਨ ਜੱਥੇਬੰਦੀਆਂ ਦੀ ਕਈ ਦੌਰ ਦੀ ਬੈਠਕ ਖੇਤੀ ਕਾਨੂੰਨਾਂ ਉੱਤੇ ਸਹਿਮਤੀ ਨਾ ਹੋਣ ਕਰਕੇ ਬੇਨਤੀਜਾ ਰਹੀ ਹੈ । ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੀ ਵਾਪਸੀ ਤੱਕ ਦਿੱਲੀ ਡੱਟੇ ਰਹਿਣ ਦਾ ਫੈਸਲਾ ਲੈ ਲਿਆ ਗਿਆ ਹੈ। ਅਜਿਹੇ ‘ਤੇ ਚੱਲਦਿਆਂ ਕੇਂਦਰ ਸਰਕਾਰ ਨੇ ਕਿਸਾਨੀ ਧਰਨੇ ਨੂੰ ਕਮਜੋਰ ਕਰਨ ਲਈ ਹੁਣ ਨਵਾਂ ਪੈਂਤੜਾ ਖੇਡਣ ਦੀ....
ਚੋਣ ਕਮਿਸ਼ਨ ਦੇ ਅਧਿਕਾਰੀਆਂ ‘ਤੇ ਕੀਤਾ ਜਾਵੇ ਕਤਲ ਦੇ ਕੇਸਾਂ ਦਾ ਮਾਮਲਾ ਦਰਜ - ਮਦਰਾਸ ਹਾਈ ਕੋਰਟ !!
ਭਾਰਤ ਵਿੱਚ ਕਰੋਨਾ ਦੇ ਪ੍ਰਕੋਪ ਦੇ ਬਾਵਜੂਦ ਬੰਗਾਲ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣਾਵੀ ਰੈਲੀਆਂ ਕਰਨ ਦੀ ਇਜ਼ਾਜਤ ਦਿੱਤੇ ਜਾਣ ‘ਤੇ ਮਦਰਾਸ ਹਾਈਕੋਰਟ ਨੇ ਚੋਣ ਕਮਿਸ਼ਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਉੱਤੇ ਮਦਰਾਸ ਹਾਈਕੋਰਟ ਦੇ ਚੀਫ਼ ਜਸਟਿਸ ਸ਼੍ਰੀ ਸੰਜੀਵ ਬੈਨਰਜੀ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਖ਼ਿਲਾਫ ਕਤਲ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ । ਅਦਾਲਤੀ ਮਾਮਲਿਆਂ ਦੀ ਵੈੱਬਸਾਈਟ ‘ਲਾਈਵ ਲਾਅ’ ਅਨੁਸਾਰ ਚੀਫ਼ ਜਸਟਿਸ....
ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ
ਸੰਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ ਦੀ ਬਿਨਾਂ ਸ਼ਰਤ ਦੇ ਰਿਹਾਈ ਅਤੇ ਅੰਦੋਲਨ ਨਾਲ ਜੁੜੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ । ਇਸ ਪੱਤਰ ਵਿੱਚ ਮੋਰਚੇ ਨੇ ਮੰਗ ਕੀਤੀ ਹੈ ਕਿ ਪੁਲਿਸ ਤੇ ਜਾਂਚ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਭੇਜੇ ਜਾ ਰਹੇ ਨੋਟਿਸ ਵੀ ਬੰਦ ਹੋਣੇ ਚਾਹੀਦੇ ਹਨ ਤੇ ਉਹਨਾਂ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਬੈਠੇ....