ਰਾਸ਼ਟਰੀ

ਸੱਤਾਧਾਰੀ ਪਾਰਟੀ ਲੋਕਤੰਤਰ ਨੂੰ ਕਮਜ਼ੋਰ, ਸੰਸਦੀ ਪਰੰਪਰਾਵਾਂ ਨੂੰ ਖ਼ਤਮ ਕਰਨ ਅਤੇ ਸੰਵਿਧਾਨ ਦਾ ਗਲ ਘੁੱਟਣ ਲਈ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ : ਖੜਗੇ 
ਨਵੀਂ ਦਿੱਲੀ, 25 ਦਸੰਬਰ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਦੋ ਵਿਅਕਤੀ ਲੋਕ ਸਭਾ ਵਿੱਚ ਦਾਖ਼ਲ ਹੋਏ। ਸੰਸਦ ਦੀ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ 'ਚ ਹੰਗਾਮਾ ਕੀਤਾ ਅਤੇ ਇਸ ਮੁੱਦੇ 'ਤੇ ਸਦਨ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ। ਸਦਨ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਅਣਉਚਿਤ ਵਤੀਰੇ ਕਾਰਨ 143 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਸਦ ਕੰਪਲੈਕਸ ਦੇ ਮੱਕੜ ਮਾਰਗ 'ਤੇ ਵਿਰੋਧੀ....
ਊਨਾ ਵਿੱਚ ਝੌਪੜੀ ਨੂੰ ਲੱਗੀ ਅੱਗ, ਦੋ ਮਾਸੂਮ ਬੱਚਿਆਂ ਸਮੇਤ ਤਿੰਨ ਦੀ ਮੌਤ, ਇੱਕ ਗੰਭੀਰ ਜਖ਼ਮੀ
ਊਨਾ, 25 ਦਸੰਬਰ : ਹਿਮਾਚਲ ਪ੍ਰਦੇਸ਼ ਦੇ ਜਿਲਾ ਊਨਾ ਦੇ ਪਿੰਡ ਕੈਲੂਆ ਵਿੱਚ ਇੱਕ ਝੌਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਂਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੀ ਦੇਰ ਰਾਤ ਇੱਹ ਘਟਨਾਂ ਵਾਪਰੀ, ਮਰਨ ਵਾਲਿਆਂ ਵਿੱਚ ਸੁਮਿਤਰਾ ਦੇਵੀ (25), ਅੰਤਿਕ (9 ਮਹੀਨੇ), ਬੱਚੀ ਨੈਨਾ (5) ਹਨ, ਜੋ ਮੂਲ ਵਾਸੀ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹਨ। ਸ਼ੰਕਰ ਇਸ ਘਟਨਾਂ ਵਿੱਚ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ। ਜਿਸ ਨੂੰ ਇਲਾਜ ਲਈ ਪੀਜੀਆਈ....
ਰਾਸ਼ਟਰਪਤੀ ਵੱਲੋਂ ਭਾਰਤੀ ਨਿਆਂ ਸੰਹਿਤਾ ਸਮੇਤ ਤਿੰਨ ਕਾਨੂੰਨਾਂ ਨੂੰ ਦਿਤੀ ਮਨਜ਼ੂਰੀ
ਨਵੀਂ ਦਿੱਲੀ, 25 ਦਸੰਬਰ : ਭਾਰਤੀ ਦੰਡ ਸੰਹਿਤਾ (ਆਈਪੀਸੀ), ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀਆਰਪੀਸੀ), ਅਤੇ ਸਬੂਤ ਐਕਟ ਨੂੰ ਬਦਲਣ ਲਈ ਤਿੰਨ ਅਪਰਾਧਿਕ ਬਿੱਲਾਂ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸਹਿਮਤੀ ਤੋਂ ਬਾਅਦ ਕਾਨੂੰਨ ਵਿਚ ਲਾਗੂ ਕੀਤਾ ਗਿਆ। ਭਾਰਤੀ ਸਾਕਸ਼ਯ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿੱਲ 2023, ਅਤੇ ਭਾਰਤੀ ਨਿਆ ਸੰਹਿਤਾ 2023 ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਹਿਲਾਂ ਹੀ ਹੰਗਾਮੇ ਵਾਲੇ ਸਰਦ ਰੁੱਤ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਸੀ ਜਿਸ....
ਫਿਰ ਡਰਾਉਣ ਲੱਗਿਆ ਕੋਰੋਨਾ, ਦੇਸ਼ ਵਿੱਚ 24 ਘੰਟਿਆਂ ਵਿੱਚ 656 ਮਾਮਲੇ ਆਏ ਸਾਹਮਣੇ, ਇੱਕ ਮੌਤ
ਨਵੀਂ ਦਿੱਲੀ, 24 ਦਸੰਬਰ : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਸਬ ਵੇਰੀਐਂਟ JN.1 ਦੇ ਕੁੱਲ 656 ਮਾਮਲੇ ਅਤੇ ਇੱਕ ਮੌਤ ਦੀ ਰਿਪੋਰਟ ਕੀਤੀ ਗਈ ਹੈ। ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 3742 ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਵਿੱਚ ਤਾਜ਼ੇ ਕੋਵਿਡ ਮਾਮਲਿਆਂ ਵਿੱਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਕੇਰਲ ਦਾ ਯੋਗਦਾਨ ਸਭ ਤੋਂ ਵੱਧ ਸੀ। ਕੇਂਦਰੀ ਸਿਹਤ....
ਪ੍ਰਧਾਨ ਮੰਤਰੀ ਮੋਦੀ ਮੁਲਕ ਵਿਚ ਗ਼ਰੀਬਾਂ ਸਮੇਤ 140 ਕਰੋੜ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ : ਅਮਿਤ ਸ਼ਾਹ 
ਅਹਿਮਦਾਬਾਦ, 24 ਦਸੰਬਰ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਵਿਚ ਗ਼ਰੀਬਾਂ ਸਮੇਤ 140 ਕਰੋੜ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਟੀਚੇ ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ ਹੈ। ਸ਼ਾਹ ਇੱਥੇ ਪੀਐੱਮ ਸਵੈਨਿਧੀ ਯੋਜਨਾ ਦੇ ਲਾਭਪਾਤਰੀਆਂ ਦੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਹ ਯੋਜਨਾ ਰੇਹੜੀਆਂ-ਫੜੀਆਂ ਵਾਲਿਆਂ ਨੂੰ ਆਸਾਨ ਕਰਜ਼ਾ ਦਿਵਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਪੀਐੱਮ ਮੋਦੀ ਭਾਰਤ ਨੂੰ....
ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਅਗਲੇ ਨੋਟਿਸ ਤਕ ਕੀਤਾ ਮੁਅੱਤਲ, ਮੈਂ ਅਜੇ ਤੱਕ ਲਿਖਤ 'ਚ ਕੁਝ ਨਹੀਂ ਦੇਖਿਆ : ਸਾਕਸ਼ੀ ਮਲਿਕ
ਅਸੀਂ ਚਾਹਾਂਗੇ ਕਿ ਇਸ ਅਹੁਦੇ 'ਤੇ ਕੋਈ ਮਹਿਲਾ ਆਵੇ : ਵਿਨੇਸ਼ ਫੌਗਾਟ ਨਵੀਂ ਦਿੱਲੀ : 24 ਦਸੰਬਰ : ਖੇਡ ਮੰਤਰਾਲੇ ਨੇ ਐਤਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੂੰ ਅਗਲੇ ਨੋਟਿਸ ਤਕ ਮੁਅੱਤਲ ਕਰ ਦਿਤਾ ਕਿਉਂਕਿ ਨਵੀਂ ਚੁਣੀ ਗਈ ਸੰਸਥਾ ਨੇ ਉਚਿਤ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਜ਼ਰੂਰੀ ਸਮਾਂ ਦਿਤੇ ਬਿਨਾਂ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪਾਂ ਕਰਵਾਉਣ ਦਾ ਐਲਾਨ ਕਰ ਦਿਤਾ ਸੀ। ਮੰਤਰਾਲੇ ਨੇ ਨਾਲ ਹੀ ਕਿਹਾ ਕਿ ਨਵੀਂ ਸੰਸਥਾ....
ਦੇਸ਼ ਭਰ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 3,000 ਪਾਰ, 24 ਘੰਟਿਆਂ ਵਿੱਚ 4 ਦੀ ਕੋਰੋਨਾ ਕਾਰਨ ਮੌਤ 
ਨਵੀਂ ਦਿੱਲੀ, 23 ਦਸੰਬਰ : ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲੇ ਲੋਕਾਂ ਨੂੰ ਡਰਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸ਼ਨੀਵਾਰ ਨੂੰ ਭਾਰਤ ਵਿੱਚ ਕੋਵਿਡ -19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 3,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਨਾਲ ਹੀ, ਪਿਛਲੇ 24 ਘੰਟਿਆਂ ਵਿੱਚ, ਕੋਵਿਡ -19 ਦੇ 752 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਮਈ 2023 ਤੋਂ ਬਾਅਦ ਇੱਕ ਦਿਨ ਵਿੱਚ ਪਾਏ ਜਾਣ ਵਾਲੇ ਸਭ ਤੋਂ ਵੱਧ ਕੇਸ ਹਨ, ਅਤੇ ਪਿਛਲੇ 24 ਘੰਟਿਆਂ ਵਿੱਚ ਚਾਰ ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ....
ਕਾਂਗਰਸ ਪਾਰਟੀ 'ਚ ਵੱਡਾ ਫੇਰਬਦਲ, ਪ੍ਰਿੰਅਕਾ ਗਾਂਧੀ ਸਮੇਤ 6 ਸੂਬਿਆਂ ਦੇ ਇੰਚਾਰਜਾਂ ਨੂੰ ਬਦਲਿਆ
ਦੇਵੇਂਦਰ ਯਾਦਵ ਨੂੰ ਸੌਂਪੀ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਨਵੀਂ ਦਿੱਲੀ, 23 ਦਸੰਬਰ : ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ 'ਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ। ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੂੰ ਪਾਰਟੀ ਉੱਤਰ ਪ੍ਰਦੇਸ਼ ਪਾਰਟੀ ਇੰਚਾਰਜ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ। ਕਾਂਗਰਸ ਨੇ ਹੁਣ ਇਹ ਜ਼ਿੰਮੇਵਾਰੀ ਅਵਿਨਾਸ਼ ਪਾਂਡੇ ਨੂੰ ਸੌਂਪੀ ਹੈ। ਹਾਲ ਹੀ ਵਿੱਚ ਹੋਈ ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਪਾਰਟੀ ਨੇ....
ਦਿੱਲੀ ਵਿੱਚ ਸਰਕਾਰੀ ਹਸਪਤਾਲਾਂ ’ਚ ਨਕਲੀ ਦਵਾਈਆਂ ਖਰੀਦਣ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਦਿੱਤੇ ਹੁਕਮ
ਨਵੀਂ ਦਿੱਲੀ, 23 ਦਸੰਬਰ : ਦਿੱਲੀ ਦੇ ਉਪ ਰਾਜਪਾਲ (ਐਲ.ਜੀ.) ਵੀ.ਕੇ. ਸਕਸੈਨਾ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ‘ਕੁਆਲਿਟੀ ਟੈਸਟ ਫੇਲ੍ਹ’ ਅਤੇ ‘ਜੀਵਨ ਨੂੰ ਖ਼ਤਰੇ ’ਚ ਪਾਉਣ ਵਾਲੀਆਂ ਦਵਾਈਆਂ’ ਦੀ ਕਥਿਤ ਸਪਲਾਈ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਸ਼ ਕੀਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਮਾਮਲੇ ’ਤੇ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਖਰੀਦੀਆਂ ਗਈਆਂ ਦਵਾਈਆਂ ਦਾ ਆਡਿਟ ਕਰਨ ਦੇ ਹੁਕਮ....
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਉਪ ਰਾਸ਼ਟਰਪਤੀ ਦੀ ਨਕਲ ਦੀ ਵੀਡੀਓ ਬਣਾਉਂਦੇ ਨਜ਼ਰ ਆਏ ਹਨ, ਇਹ ਦੇਸ਼ ਦਾ ਸਭ ਤੋਂ ਵੱਡਾ ਅਪਮਾਨ ਹੈ : ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਕੀਤਾ ਉਦਘਾਟਨ ਚੰਡੀਗੜ੍ਹ, 22 ਦਸੰਬਰ : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੈਕਟਰ 26, ਚੰਡੀਗੜ੍ਹ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ 375 ਕਰੋੜ ਰੁਪੈ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਗ੍ਰਹਿ ਮੰਤਰੀ ਸ਼ਾਹ ਨੇ ਬਿਨਾਂ ਨਾਮ ਲਏ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਉਪ ਰਾਸ਼ਟਰਪਤੀ ਦੀ ਨਕਲ ਦੀ....
''ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ...'' : ਪਹਿਲਵਾਨ ਬਜਰੰਗ ਪੂਨੀਆ 
ਨਵੀਂ ਦਿੱਲੀ, 22 ਦਸੰਬਰ : ਪਹਿਲਵਾਨ ਬਜਰੰਗ ਪੂਨੀਆ ਨੇ ਆਪਣਾ ਪਦਮ ਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ...'' ਬਜਰੰਗ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਇਸ ਗੱਲ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਕਸ਼ੀ ਮਲਿਕ ਨੇ ਰੈਸਲਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਸੰਜੇ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਨਵਾਂ ਪ੍ਰਧਾਨ ਬਣਾਏ....
ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
ਪਟਿਆਲੇ ਦੇ ਨਵੇਂ ਬੱਸ ਸਟੈਂਡ ਦੇ ਨੇੜੇ ਫਲਾਈਓਵਰ ਬਣਾਉਣ ਦੀ ਰੱਖੀ ਮੰਗ ਦਿੱਲੀ, 22 ਦਸੰਬਰ : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪਟਿਆਲਾ ਨਾਲ ਸਬੰਧਤ ਕੁਝ ਮੰਗਾਂ ਰੱਖੀਆਂ। ਇੱਥੇ ਜਾਰੀ ਇੱਕ ਬਿਆਨ ਵਿੱਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੈਂ ਪਟਿਆਲਾ ਦੀਆਂ ਕੁਝ ਮੰਗਾਂ ਉਠਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ ਸੀ। ਪਹਿਲੀ ਮੰਗ....
ਝਾਰਖੰਡ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਚਾਰ ਵਿਦਿਆਰਥੀਆਂ ਦੀ ਦਮ ਘੁਟਣ ਕਾਰਨ ਮੌਤ
ਝਾਰਖੰਡ, 21 ਦਸੰਬਰ : ਝਾਰਖੰਡ ਦੇ ਹਜ਼ਾਰੀਬਾਗ ਵਿੱਚ ਦਮ ਘੁਟਣ ਕਾਰਨ 4 ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਠੰਡ ਤੋਂ ਬਚਣ ਲਈ ਵਿਦਿਆਰਥੀਆਂ ਨੇ ਕਮਰੇ ਵਿੱਚ ਕੋਲਿਆਂ ਵਾਲੀ ਅੰਗੀਠੀ ਬਾਲੀ ਤੇ ਕਮਰਾ ਬੰਦ ਕਰਕੇ ਸੌ ਗਏ। ਕਮਰਾ ਬੰਦ ਹੋਣ ਕਾਰਨ ਅਤੇ ਕੋਲਿਆਂ ਦੇ ਧੂੰਏ ਕਾਰਨ ਵਿਦਿਆਰਥੀਆਂ ਦਾ ਦਮਘੁੱਟ ਗਿਆ ਅਤੇ 4 ਦੀ ਮੌਤ ਹੋ ਗਈ। ਘਟਨਾ ਸਿਰਸ਼ੀ ਪਿੰਡ ਦੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਾਹੁਲ ਕੁਮਾਰ (20), ਅਖਿਲੇਸ਼ ਕੁਮਾਰ (21), ਪ੍ਰਿੰਸ ਕੁਮਾਰ (20)....
ਪੁੰਛ 'ਚ ਫ਼ੌਜੀ ਗੱਡੀ 'ਤੇ ਹੋਇਆ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ 
ਸੂਰਨਕੋਟ, 21 ਦਸੰਬਰ : ਜੰਮੂ ਕਸ਼ਮੀਰ ਦੇ ਪੁੰਛ ਦੇ ਸੂਰਨਕੋਟ 'ਚ ਇਕ ਫ਼ੌਜੀ ਗੱਡੀ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ 'ਚ 3 ਜਵਾਨ ਸ਼ਹੀਦ ਹੋ ਗਏ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਹਮਲਾ ਡੇਰਾ ਦੀ ਗਲੀ, ਪੀਰ ਟੋਪਾ ਇਲਾਕੇ ਦੇ ਨੇੜੇ ਹੋਇਆ ਹੈ। ਜਾਣਕਾਰੀ ਅਨੁਸਾਰ, ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਫਿਲਹਾਲ ਫਾਇਰਿੰਗ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੇ ਵਾਹਨ 'ਤੇ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ ਹੈ। ਇਹ ਹਮਲਾ ਸਵਾਨੀ ਇਲਾਕੇ 'ਚ ਹੋਇਆ ਹੈ। ਫ਼ੌਜ....
ਕਲਬੁਰਗੀ 'ਚ ਟਰੱਕ ਅਤੇ ਜੀਪ ਵਿਚਾਲੇ ਹੋਈ ਟੱਕਰ, ਪੰਜ ਸਾਲਾ ਬੱਚੇ ਸਮੇਤ 4 ਲੋਕਾਂ ਦੀ ਮੌਤ 
ਕਲਬੁਰਗੀ, 21 ਦਸੰਬਰ : ਕਰਨਾਟਕ ਦੇ ਕਲਬੁਰਗੀ ਜ਼ਿਲੇ 'ਚ ਇਕ ਟਰੱਕ ਅਤੇ ਜੀਪ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ ਪੰਜ ਸਾਲਾ ਬੱਚੇ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਦੇਰ ਰਾਤ ਅਫਜ਼ਲਪੁਰ ਕਸਬੇ ਦੇ ਬਾਹਰਵਾਰ ਤਾਲੁਕ ਦਫਤਰ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਸੰਤੋਸ਼ (40), ਸ਼ੰਕਰ (55), ਸਿੱਦਾਮਾ (50) ਅਤੇ ਪੰਜ ਸਾਲਾ ਹੁੱਚੱਪਾ ਵਜੋਂ ਹੋਈ ਹੈ। ਇਹ ਸਾਰੇ ਅਫਜ਼ਲਪੁਰ ਕਸਬੇ ਨੇੜੇ ਮਦਿਆਲਾ ਪਿੰਡ ਦੇ ਰਹਿਣ ਵਾਲੇ ਸਨ। ਹਾਦਸੇ 'ਚ 30 ਸਾਲਾ ਪੂਜਾ ਡੋਡਾਮਣੀ....