ਪੁੰਛ 'ਚ ਫ਼ੌਜੀ ਗੱਡੀ 'ਤੇ ਹੋਇਆ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ 

ਸੂਰਨਕੋਟ, 21 ਦਸੰਬਰ : ਜੰਮੂ ਕਸ਼ਮੀਰ ਦੇ ਪੁੰਛ ਦੇ ਸੂਰਨਕੋਟ 'ਚ ਇਕ ਫ਼ੌਜੀ ਗੱਡੀ 'ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ 'ਚ 3 ਜਵਾਨ ਸ਼ਹੀਦ ਹੋ ਗਏ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਹਮਲਾ ਡੇਰਾ ਦੀ ਗਲੀ, ਪੀਰ ਟੋਪਾ ਇਲਾਕੇ ਦੇ ਨੇੜੇ ਹੋਇਆ ਹੈ। ਜਾਣਕਾਰੀ ਅਨੁਸਾਰ, ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਫਿਲਹਾਲ ਫਾਇਰਿੰਗ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੇ ਵਾਹਨ 'ਤੇ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ ਹੈ। ਇਹ ਹਮਲਾ ਸਵਾਨੀ ਇਲਾਕੇ 'ਚ ਹੋਇਆ ਹੈ। ਫ਼ੌਜ ਨੇ ਪੁਲਿਸ ਦੇ ਨਾਲ ਮਿਲ ਕੇ ਇਸ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੇ ਵਾਹਨ 'ਤੇ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ ਹੈ। ਇਹ ਹਮਲਾ ਸਵਾਨੀ ਇਲਾਕੇ 'ਚ ਹੋਇਆ ਹੈ। ਫ਼ੌਜ ਨੇ ਪੁਲਿਸ ਦੇ ਨਾਲ ਮਿਲ ਕੇ ਇਸ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਧਿਕਾਰਕ ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਫ਼ੌਜ ਦੇ ਇਕ ਵਾਹਨ 'ਤੇ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਥਾਣਾਮੰਡੀ-ਸੂਰਨਕੋਟ ਰੋਡ 'ਤੇ ਸਾਵਨੀ ਇਲਾਕੇ 'ਚ ਗੱਡੀ 'ਤੇ ਹਮਲਾ ਹੋਇਆ। ਫ਼ੌਜ ਦਾ ਇਹ ਟਰੱਥ ਬੁਫ਼ਲਿਆਜ਼ ਤੋ਼ ਜਵਾਨਾਂ ਨੂੰ ਲਿਜਾ ਰਿਹਾ ਸੀ, ਜਿੱਥੇ ਬੁੱਧਵਾਰ ਤੋਂ ਅੱਤਵਾਦੀਆਂ ਖਿਲਾਫ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।ਅਧਿਕਾਰੀਆਂ ਨੈ ਦੱਸਿਆ ਕਿ ਅੱਤਵਾਦੀਆਂ ਨੇ ਵਾਹਨ 'ਤੇ ਗੋਲ਼ੀਬਾਰੀ ਕੀਤੀ। ਇਸ ਵਿੱਚ ਫ਼ੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫ਼ੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਨਾਲ ਸੰਪਰਕ ਸਥਾਪਿਤ ਹੋ ਗਿਆ ਅਤੇ ਖੇਤਰ ਵਿੱਚ ਗੋਲ਼ੀਬਾਰੀ ਜਾਰੀ ਹੈ। ਉੱਥੇ, ਹਮਲੇ 'ਚ ਬੈਕਅਪ ਲਈ ਵਾਧੂ ਬਲਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।