ਰਾਸ਼ਟਰੀ

ਦਿੱਲੀ 'ਚ ਸਰਕਾਰ ਨੇ ਮੁਫਤ ਯੋਗਾ ਕਲਾਸਾਂ ਕੀਤੀਆਂ ਸ਼ੁਰੂ
ਦਿੱਲੀ : ਦਿੱਲੀ ਸਰਕਾਰ ਨੇ ਅੱਜ ਤੋਂ ਇੱਕ ਵਾਰ ਫਿਰ ਮੁਫਤ ਯੋਗਾ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸਵੇਰੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਯੋਗਾ ਕਰਦੇ ਦੇਖੇ ਗਏ। ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਖੇਤਰ ਦੇ ਇੱਕ ਪਾਰਕ ਵਿੱਚ ਸਵੇਰੇ ਲੋਕ ਯੋਗਾ ਦੀ ਕਲਾਸ ਲੈ ਰਹੇ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਿੱਲੀ ਦੇ ਵਿਧਾਨ ਸਭਾ ਕੰਪਲੈਕਸ ਵਿੱਚ 250 ਤੋਂ ਵੱਧ ਯੋਗਾ ਅਧਿਆਪਕਾਂ ਨਾਲ ਮੁਲਾਕਾਤ ਕੀਤੀ, ਜੋ ਦਿੱਲੀ ਦੀ ਯੋਗਸ਼ਾਲਾ ਦੇ ਤਹਿਤ ਲੋਕਾਂ ਨੂੰ ਯੋਗਾ ਸਿਖਾ....
ਭਾਰਤ ਜੋੜੋ ਯਾਤਰਾ ਰੁਦਰਰਾਮ ਤੋਂ ਸ਼ੁਰੂ, ਸਾਬਕਾ ਜਲ ਸੈਨਾ ਮੁਖੀ ਨੇ ਪਤਨੀ ਸਮੇਤ ਯਾਤਰਾ 'ਚ ਕੀਤੀ ਸਿਰਕਤ
ਰੁਦਰਰਾਮ (ਤੇਲੰਗਾਨਾ) : ਭਾਰਤ ਜੋੜੋ ਯਾਤਰਾ ਦੇ 57ਵੇਂ ਦਿਨ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦੇ ਨਾਲ ਤੇਲੰਗਾਨਾ ਦੇ ਰੁਦਰਰਾਮ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨਾਲ ਵਰਕਰਾਂ ਦੀ ਭੀੜ ਨਜ਼ਰ ਆਈ। ਇਸ ਦੇ ਨਾਲ ਹੀ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਰਾਮਦਾਸ ਅਤੇ ਉਨ੍ਹਾਂ ਦੀ ਪਤਨੀ ਲਲਿਤਾ ਰਾਮਦਾਸ ਨੇ ਵੀ ਇਸ ਯਾਤਰਾ ‘ਚ ਸ਼ਿਰਕਤ ਕੀਤੀ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਅੱਜ ਦੇ ਦੌਰੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਹਨ।....
ਸੁਪਰੀਮ ਕੋਰਟ ਨੇ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਰੱਖਿਆ ਬਰਕਰਾਰ
ਨਿਊ ਦਿੱਲੀ : ਸੁਪਰੀਮ ਕੋਰਟ ਨੇ ਸਾਲ 2000 ‘ਚ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਉਰਫ਼ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਮੁਹੰਮਦ ਆਰਿਫ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ 22 ਦਸੰਬਰ 2000 ਨੂੰ ਲਾਲ ਕਿਲੇ ‘ਤੇ ਅੱਤਵਾਦੀ ਹਮਲਾ ਕੀਤਾ ਸੀ। ਇਸ ਹਮਲੇ ‘ਚ ਦੋ ਜਵਾਨਾਂ ਸਮੇਤ ਤਿੰਨ ਲੋਕ ਮਾਰੇ ਗਏ ਸਨ। ਭਾਰਤੀ ਫੌਜ ਦੀ ਜਵਾਬੀ ਕਾਰਵਾਈ ‘ਚ ਲਾਲ ਕਿਲੇ ‘ਚ ਘੁਸਪੈਠ ਕਰਨ ਵਾਲੇ ਦੋ ਅੱਤਵਾਦੀ ਵੀ ਮਾਰੇ ਗਏ। 31....
ਸਿੱਖਿਆ ਖੇਤਰ ’ਚ ਪੰਜਾਬ ਫਿਰ ਮੋਹਰੀ ਸੂਬਿਆਂ 'ਚ ਰਿਹਾ , ਦਿੱਲੀ ਨੂੰ ਪਛਾੜਿਆ
ਨਵੀਂ ਦਿੱਲੀ : ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ਸਾਲ 2020-21 ਲਈ ਕਾਰਗੁਜ਼ਾਰੀ ਦੇ ਆਧਾਰ ਯਾਨੀ ਫਾਰਮਾਰਮੈਂਸ ਗ੍ਰੇਡਿੰਗ ਰਿਪੋਰਟ (ਪੀ ਜੀ ਆਈ) ਜਾਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬ ਫਿਰ 7 ਮੋਹਰੀ ਸੂਬਿਆਂ ਵਿੱਚ ਰਿਹਾ ਹੈ ਤੇ ਦਿੱਲੀ ਨੂੰ ਫੇਰ ਪਛਾੜ ਦਿੱਤਾ ਹੈ। ਦੇਸ਼ ਭਰ ਵਿਚ 14.9 ਲੱਖ ਸਕੂਲ ਹਨ, 95 ਲੱਖ ਅਧਿਆਪਕ ਹਨ ਤੇ 26.5 ਕਰੋੜ ਵਿਦਿਆਰਥੀ ਹਨ। ਸਕੂਲ ਸਿੱਖਿਆ ਵਿਭਾਗ ਵੱਲੋਂ ਪੀ ਜੀ ਆਈ ਆਧਾਰਿਤ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਜਿਸ ਵਿਚ 950 ਤੋਂ ਵੱਧ ਅੰਕ....
ਤੇਲ ਮਾਰਕੀਟਿੰਗ ਕੰਪਨੀਆਂ ਡੀਜ਼ਲ 'ਤੇ ਅਜੇ ਵੀ ਘਾਟਾ ਸਹਿ ਰਹੀਆਂ ਹਨ : ਮੰਤਰੀ ਪੁਰੀ
ਨਵੀਂ ਦਿੱਲੀ : ਪੈਟਰੋਲ ਡੀਜ਼ਲ ਦੀ ਕੀਮਤ: ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਡੀਜ਼ਲ 'ਤੇ 4 ਰੁਪਏ ਪ੍ਰਤੀ ਲੀਟਰ ਦਾ ਸ਼ੁੱਧ ਨੁਕਸਾਨ ਹੋ ਰਿਹਾ ਹੈ ਜਦਕਿ ਪੈਟਰੋਲ 'ਤੇ ਉਨ੍ਹਾਂ ਦਾ ਮਾਰਜਨ ਵਧਿਆ ਹੈ। ਕੀਮਤਾਂ 'ਚ ਕਟੌਤੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਡੀਜ਼ਲ 'ਤੇ ਅਜੇ ਵੀ ਘਾਟਾ ਸਹਿ ਰਹੀਆਂ ਹਨ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਯੂਕਰੇਨ ਯੁੱਧ ਤੋਂ ਬਾਅਦ....
ਭਾਰਤ ਵਿੱਚ ਹਲਕਾ ਹੈ, Omicron ਦਾ XBB ਵੇਰੀਐਂਟ
ਨਵੀਂ ਦਿੱਲੀ : ਦੁਨੀਆ ਭਰ 'ਚ ਕੋਰੋਨਾ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਨ੍ਹੀਂ ਦਿਨੀਂ Omicron ਦਾ ਨਵਾਂ ਸਬ ਵੇਰੀਐਂਟ ਜਾਂ ਸਬ ਸਟ੍ਰੇਨ XBB ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਹ ਸਿੰਗਾਪੁਰ ਤੋਂ ਭਾਰਤ ਪਹੁੰਚਿਆ ਹੈ। ਸਭ ਤੋਂ ਵੱਧ ਮਾਮਲੇ ਤਾਮਿਲਨਾਡੂ ਵਿੱਚ ਪਾਏ ਗਏ ਹਨ, ਜਦੋਂ ਕਿ ਇਸ ਨੇ ਕੁੱਲ 9 ਰਾਜਾਂ ਵਿੱਚ ਦਸਤਕ ਦਿੱਤੀ ਹੈ। ਇਸ ਦੌਰਾਨ, INSACOG ਦੇ ਮਾਹਰਾਂ ਨੇ ਕਿਹਾ ਕਿ Omicron ਦਾ XBB ਵੇਰੀਐਂਟ ਭਾਰਤ ਵਿੱਚ ਹਲਕਾ ਹੈ। ਭਾਰਤੀ ਮਰੀਜ਼ਾਂ ਵਿੱਚ ਕੋਈ ਗੰਭੀਰਤਾ ਨਹੀਂ ਦੇਖੀ ਜਾਂਦੀ।....
ਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਲਿਆ ਹਿੱਸਾ
ਤੇਲੰਗਾਨਾ (ਏਐਨਆਈ) : ਫਿਲਮ ਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਕੁਝ ਸਮੇਂ ਲਈ ਹਿੱਸਾ ਲਿਆ ਸੀ। ਅੱਜ ਤੋਂ ਤੇਲੰਗਾਨਾ ਵਿੱਚ ਇਹ ਯਾਤਰਾ ਸ਼ੁਰੂ ਹੋਈ ਹੈ। ਇਸ 'ਤੇ ਪੂਜਾ ਭੱਟ ਨੇ ਟਵੀਟ ਕਰ ਕੇ ਲਿਖਿਆ, 'ਹਾਂ, ਥੋੜ੍ਹੀ ਦੇਰ ਲਈ, ਸਾਢੇ 10 ਕਿਲੋਮੀਟਰ ਸਹੀ।' ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਦਾ ਹੈਸ਼ਟੈਗ ਵੀ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੱਸਦਾ ਹੋਇਆ ਤੇ ਹੱਥ ਜੋੜਦਾ ਇਮੋਜੀ ਵੀ ਸਾਂਝਾ ਕੀਤਾ ਹੈ। ਤਸਵੀਰਾਂ 'ਚ ਰਾਹੁਲ ਗਾਂਧੀ ਨੂੰ ਪੂਜਾ ਭੱਟ....
24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਐਲਾਨ
ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ 24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ । ਚੜੂਨੀ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਅਜੇ ਤਕ ਵਾਪਸ ਨਹੀਂ ਹੋਏ ਹਨ। ਇਸ ਦੇ ਵਿਰੋਧ 'ਚ 24 ਨਵੰਬਰ ਨੂੰ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ। ਚੜੂਨੀ ਨੇ ਦੱਸਿਆ ਕਿ 24 ਨਵੰਬਰ ਨੂੰ ਮੋਹੜਾ ਅਨਾਜ ਮੰਡੀ ਤੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਕਿਸਾਨਾਂ ਦੇ ਮਸੀਹਾ ਸਰ....
ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਔਰਤ ਤੇ ਉਸ ਦੇ ਬੱਚੇ ਨੂੰ ਬਚਾਇਆ ਸੁਰੱਖਿਅਤ
ਮੁੰਬਈ (ਨਈ ਦੁਨੀਆ) : ਮੁੰਬਈ ਦੇ ਮਾਨਖੁਰਦ ਰੇਲਵੇ ਸਟੇਸ਼ਨ 'ਤੇ ਇਕ ਹਾਦਸੇ ਵਿੱਚ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਔਰਤ ਤੇ ਉਸ ਦੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਰੇਲਵੇ ਸਟੇਸ਼ਨ 'ਤੇ ਭੀੜ ਤੇ ਯਾਤਰੀਆਂ ਦੀ ਹਫੜਾ-ਦਫੜੀ ਕਾਰਨ ਇਕ ਔਰਤ ਤੇ ਉਹ ਟਰੇਨ ਤੋਂ ਡਿੱਗ ਗਏ ਪਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੀ ਕ੍ਰਾਈਮ ਬ੍ਰਾਂਚ ਦੇ ਦੋ ਜਵਾਨਾਂ ਨੇ ਸਮੇਂ ਸਿਰ ਉਸ ਨੂੰ ਟਰੇਨ ਹੇਠਾਂ ਜਾਣ ਤੋਂ ਬਚਾ ਲਿਆ। ਵੀਡੀਓ....
ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਜ਼ੂਰ ਸਾਹਿਬ ਵਿਖੇ ਸਮਾਗਮ 
ਸ੍ਰੀ ਹਜ਼ੂਰ ਸਾਹਿਬ : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨੰਦੇੜ ਵਿਖੇ ਜਥੇਦਾਰ ਕੁਲਵੰਤ ਸਿੰਘ, ਸ. ਪਰਵਿੰਦਰ ਸਿੰਘ ਪਸਰੀਚਾ, ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨਿਹੰਗ ਸਿੰਘ ਦਲਾਂ, ਸੇਵਾਪੰਥੀ ਸੰਪਰਦਾਵਾਂ ਨਾਨਕਸਰ ਸੰਪਰਦਾ ਤੇ ਵੱਖ-ਵੱਖ ਸੰਸਥਾਵਾਂ ਦੇ....
ਸਾਊਦੀ ਅਰਬ ਅਤੇ ਈਰਾਨ ਵਿਚਾਲੇ ਸਥਿਤੀ ਨਹੀਂ ਠੀਕ, ਕਿਸੇ ਵੀ ਵੇਲੇ ਹੋ ਸਕਦਾ ਹਮਲਾ
ਸਾਊਦੀ ਅਰਬ ਅਤੇ ਈਰਾਨ ਵਿਚਾਲੇ ਸਥਿਤੀ ਠੀਕ ਨਹੀਂ ਹੈ। ਖ਼ਬਰ ਹੈ ਕਿ ਈਰਾਨ ਕਿਸੇ ਵੀ ਵੇਲੇ ਸਾਊਦੀ ਅਰਬ ‘ਤੇ ਹਮਲਾ ਕਰ ਸਕਦਾ ਹੈ। ਸਾਊਦੀ ਅਰਬ ਨੇ ਇਹ ਖ਼ੁਫ਼ੀਆ ਜਾਣਕਾਰੀ ਅਮਰੀਕਾ ਨਾਲ ਸਾਂਝੀ ਕੀਤੀ ਹੈ। ਈਰਾਨ ਸਾਊਦੀ ਅਰਬ ‘ਚ ਕਈ ਥਾਵਾਂ ‘ਤੇ ਹਮਲਾ ਕਰ ਸਕਦਾ ਹੈ। ਇਹ ਖੁਫੀਆ ਜਾਣਕਾਰੀ ਸਾਹਮਣੇ ਆਉਂਦੇ ਹੀ ਖਾੜੀ ਦੇਸ਼ਾਂ ‘ਚ ਮੌਜੂਦ ਅਮਰੀਕੀ ਫੌਜ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਜੇ ਈਰਾਨ ਸਾਊਦੀ ਅਰਬ ‘ਤੇ ਹਮਲਾ ਕਰਦਾ ਹੈ ਤਾਂ ਦੁਨੀਆ ਫਿਰ ਤੋਂ ਇਕ ਹੋਰ ਵਿਸ਼ਵ ਯੁੱਧ ਦੇ ਮੂੰਹ ‘ਤੇ ਪਹੁੰਚ....
ਅਦਾਲਤ ਨੇ ਮੋਰਬੀ ਪੁਲ ਹਾਦਸੇ ਦੇ ਕਥਿਤ ਗ੍ਰਿਫਤਾਰ ਕੀਤੇ 9 ਵਿੱਚੋਂ 4 ਦਾ ਅਦਾਲਤ ਨੇ ਦਿੱਤਾ ਰਿਮਾਂਡ : ਡੀਐਸਪੀ ਜੱਲਾ 
ਗੁਜਰਾਤ : ਮੋਰਬੀ (ਗੁਜਰਾਤ) ਪੁਲ ਹਾਦਸੇ ਲਈ ਜ਼ਿੰਮੇਵਾਰ ਕੰਪਨੀ ਓਰੀਵੋ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਪੁਲ ਦੀ ਮੁਰੰਮਤ ਦੇ ਨਾਂ ’ਤੇ ਸਿਰਫ਼ ਫੈਬਰੀਕੇਸ਼ਨ ਦਾ ਕੰਮ ਕੀਤਾ ਹੈ। ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਅਦਾਲਤ ਨੇ ਮੰਨਿਆ ਕਿ ਵੱਡੀ ਕੁਤਾਹੀ ਹੋਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਗ੍ਰਿਫ਼ਤਾਰ ਕੀਤੇ ਗਏ ਨੌਂ ਮੁਲਜ਼ਮਾਂ ਵਿੱਚੋਂ ਚਾਰ ਨੂੰ ਦਸ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਮੰਗਲਵਾਰ ਨੂੰ ਪੁਲਸ ਨੇ ਇਸ ਮਾਮਲੇ ‘ਚ ਗ੍ਰਿਫਤਾਰ ਸਾਰੇ 9....
ਗੁਰਦੁਆਰਾ ਦਾਦੂ ਸਾਹਿਬ ਵਿਖੇ ਡੇਰਾ ਬਿਆਸ ਮੁਖੀ ਨੇ ਟੇਕਿਆ ਮੱਥਾ 
ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਨਿਵਾਸ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਕੱਲ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੱਥਾ ਟੇਕਿਆ ਅਤੇ ਜਥੇਦਾਰ ਦਾਦੂਵਾਲ ਨਾਲ ਕਰੀਬ ਇੱਕ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ। ਡੇਰਾ ਬਿਆਸ ਮੁਖੀ ਦੇ ਗੁਰਦੁਆਰਾ ਦਾਦੂ ਸਾਹਿਬ ਪੁੱਜਣ ਦੀ ਖਬਰ, ਜਦੋਂ ਉਹਨਾਂ ਦੀਆਂ ਸ਼ਰਧਾਲੂ ਸੰਗਤਾਂ ਤੱਕ....
ਸੁਪਰੀਮ ਕੋਰਟ ਨੇ ਈਵੀਐਮ ਨੂੰ ਲੈ ਕੇ ਅਹਿਮ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, ਏ.ਐਨ.ਆਈ. : ਸੁਪਰੀਮ ਕੋਰਟ ਨੇ ਈਵੀਐਮ ਨੂੰ ਲੈ ਕੇ ਅਹਿਮ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ ਵਿੱਚ ਚੋਣ ਕਮਿਸ਼ਨ ਨੂੰ ਬੈਲਟ ਪੇਪਰ ਅਤੇ ਈਵੀਐਮ ਤੋਂ ਚੋਣ ਨਿਸ਼ਾਨ ਹਟਾਉਣ ਅਤੇ ਉਮੀਦਵਾਰਾਂ ਦਾ ਨਾਮ, ਉਮਰ, ਵਿਦਿਅਕ ਯੋਗਤਾ ਅਤੇ ਫੋਟੋ ਸਾਈਟ 'ਤੇ ਬਦਲਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਭਾਰਤ ਦੇ ਚੀਫ਼ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜੇਕਰ ਪਟੀਸ਼ਨਕਰਤਾ ਦੀ ਪ੍ਰਤੀਨਿਧਤਾ ਨੂੰ ਭਾਰਤੀ ਚੋਣ ਕਮਿਸ਼ਨ ਦੁਆਰਾ ਵਿਚਾਰਿਆ ਜਾਂਦਾ ਹੈ....
ਗੋਵਿੰਦ ਗੁਰੂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀਆਂ ਪਰੰਪਰਾਵਾਂ ਅਤੇ ਆਦਰਸ਼ਾਂ ਦੇ ਪ੍ਰਤੀਨਿਧ ਸਨ : ਪੀਐੱਮ ਮੋਦੀ
ਨਵੀਂ ਦਿੱਲੀ (ਜੇਐੱਨਐੱਨ) : ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ 'ਚ ਪਹੁੰਚੇ ਪੀਐੱਮ ਮੋਦੀ ਨੇ ਵੱਡਾ ਐਲਾਨ ਕੀਤਾ। ਮੋਦੀ ਨੇ ਮਾਨਗੜ੍ਹ ਧਾਮ ਵਿਖੇ ਸੁਤੰਤਰਤਾ ਸੈਨਾਨੀ ਸ਼੍ਰੀ ਗੋਵਿੰਦ ਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਮੋਦੀ ਨੇ ਵੱਡਾ ਐਲਾਨ ਕਰਦੇ ਹੋਏ ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨ ਦਿੱਤਾ ਹੈ। ਮੋਦੀ ‘ਮਾਨਗੜ੍ਹ ਧਾਮ ਦੀ ਗੌਰਵ ਗਾਥਾ’ ਵਿੱਚ ਸ਼ਾਮਲ ਹੋਏ। ਇਸ ਦੌਰਾਨ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਅਤੇ ਗੁਜਰਾਤ ਦੇ....