ਫਲਾਈਟ ‘ਚ ਔਰਤ ਨੇ ਉਤਾਰੇ ਕੱਪੜੇ, ਕਰੂ ਮੈਂਬਰਾਂ ਨਾਲ ਕੀਤੀ ਬਦਸਲੂਕੀ 

ਮੁੰਬਈ, 31 ਜਨਵਰੀ : ਆਬੂ ਧਾਬੀ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨ ਦੀ ਫਲਾਈਟ (ਯੂ.ਕੇ.-256) ‘ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਇਟਲੀ ਦੀ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫਲਾਈਟ 'ਚ ਇਧਰ-ਉਧਰ ਘੁੰਮਣ ਲੱਗੀ। ਰੋਕੇ ਜਾਣ 'ਤੇ ਮਹਿਲਾ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਹੱਥੋਪਾਈ ਵੀ ਕੀਤੀ। ਜਹਾਜ਼ ਦੇ ਮੁੰਬਈ 'ਚ ਉਤਰਦੇ ਹੀ ਚਾਲਕ ਦਲ ਦੇ ਮੈਂਬਰ ਦੀ ਸ਼ਿਕਾਇਤ 'ਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਟਲੀ ਦੀ ਰਹਿਣ ਵਾਲੀ ਔਰਤ ਦੀ ਪਹਿਚਾਣ ਪਾਓਲਾ ਪੇਰੁਸ਼ਿਓ ਵਜੋਂ ਹੋਈ ਹੈ। ਉਹ ਫਲਾਈਟ 'ਚ ਨਸ਼ੇ ‘ਚ ਸੀ। ਉਨ੍ਹਾਂ ਦੱਸਿਆ ਕਿ ਜਾਂਚ ਪੂਰੀ ਕਰਨ ਤੋਂ ਬਾਅਦ ਦੋਸ਼ੀ ਔਰਤ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਉਸ 'ਤੇ 25, 000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਔਰਤ ਨੂੰ ਜ਼ਮਾਨਤ ਮਿਲ ਗਈ ਹੈ।