ਰਾਸ਼ਟਰੀ

ਸਪੀਕਰ ਸੰਧਵਾਂ ਨੇ ਸਿੱਕਮ ਵਿਧਾਨ ਸਭਾ ਵੱਲੋਂ ਕਰਵਾਈ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ 19ਵੀਂ ਸਾਲਾਨਾ ਕਾਨਫ਼ਰੰਸ ਵਿੱਚ ਲਿਆ ਹਿੱਸਾ
ਸਿੱਕਮ, 25 ਫ਼ਰਵਰੀ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿੱਕਮ ਵਿਧਾਨ ਸਭਾ ਵੱਲੋਂ ਕਰਵਾਈ ਗਈ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ.ਪੀ.ਏ.), ਭਾਰਤੀ ਖੇਤਰੀ ਜ਼ੋਨ-III ਦੀ 19ਵੀਂ ਸਾਲਾਨਾ ਕਾਨਫ਼ਰੰਸ ਵਿੱਚ ਹਿੱਸਾ ਲਿਆ।ਗੰਗਟੋਕ ਵਿਖੇ 23 ਅਤੇ 24 ਫ਼ਰਵਰੀ ਨੂੰ ਹੋਈ ਕਾਨਫ਼ਰੰਸ ਵਿੱਚ "ਸੰਸਦ ਅਤੇ ਅਸੈਂਬਲੀ ਨੂੰ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ", "ਨਸ਼ੇ ਰੋਕਣਾ ਅਤੇ ਅੱਗੇ ਵਧਣ ਦੇ ਰਾਹ ਤਲਾਸ਼ਣਾ" ਅਤੇ "ਸਾਈਬਰ ਬੁਲਿੰਗ" ਜਿਹੇ ਅਹਿਮ ਮੁੱਦਿਆਂ 'ਤੇ ਵਿਚਾਰ....
ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਕਿ ਮੇਰੀ ਪਾਰੀ ਭਾਰਤ ਜੋੜੋ ਯਾਤਰਾ ਨਾਲ ਖਤਮ ਹੋ ਸਕਦੀ ਹੈ : ਸੋਨੀਆ ਗਾਂਧੀ
ਰਾਏਪੁਰ , 25 ਫ਼ਰਵਰੀ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨਵਾਂ ਰਾਏਪੁਰ ‘ਚ ਕਾਂਗਰਸ ਦਾ 85ਵਾਂ ਰਾਸ਼ਟਰੀ ਸੰਮੇਲਨ ਚੱਲ ਰਿਹਾ ਹੈ। ਜਿੱਥੇ ਕਾਂਗਰਸ ਦੇ ਸਾਰੇ ਵੱਡੇ ਆਗੂ ਪਹੁੰਚ ਕੇ ਆਪਣੇ ਬਿਆਨ ਦੇ ਰਹੇ ਹਨ। ਇਸ ਦੌਰਾਨ ਸੋਨੀਆ ਗਾਂਧੀ ਨੇ ਇੱਕ ਵੱਡੀ ਗੱਲ ਕਹਿ ਦਿੱਤੀ, ਜਿਸ ਕਾਰਨ ਸਿਆਸੀ ਗਲਿਆਰੇ ਵਿੱਚ ਹਲਚਲ ਮਚ ਗਈ ਹੈ। ਛੱਤੀਸਗੜ੍ਹ ਦੇ ਰਾਏਪੁਰ ‘ਚ ਕਾਂਗਰਸ ਦੇ ਸੈਸ਼ਨ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ।....
ਛੱਤੀਸਗੜ੍ਹ 'ਚ ਟਰੱਕ ਅਤੇ ਪਿਕਅਪ ਵਿਚਕਾਰ ਹੋਈ ਟੱਕਰ ‘ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ, 15 ਜਖ਼ਮੀ
ਰਾਏਪੁਰ, 24 ਫਰਵਰੀ : ਛੱਤੀਸਗੜ੍ਹ ਦੇ ਬਲੋਦਾਬਜ਼ਾਰ – ਭਾਟਪਾੜਾ ਰੋਡ ‘ਤੇ ਬੀਤੀ ਦੇਰ ਰਾਤ ਇੱਕ ਟਰੱਕ ਅਤੇ ਪਿਕਅਪ ਵਿਚਕਾਰ ਹੋਈ ਟੱਕਰ ‘ਚ 11 ਦੀ ਮੌਤ ਅਤੇ 15 ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਿਤ ਹਨ ਅਤੇ ਇਹ ਕਿਸੇ ਕੰਮ ਲਈ ਖਿਲੌਰਾ ਤੋਂ ਪਿੰਡ ਅਰਜੁਨੀ ਆਏ ਸਨ। ਮ੍ਰਿਤਕਾਂ ‘ਚ ਚਾਰ ਬੱਚੇ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਬਲੋਦਾਬਾਜ਼ਾਰ ਦੇ ਖਿਲੋਰਾ ਤੋਂ ਸਾਹੂ ਪਰਿਵਾਰ ਦੇ ਮੈਂਬਰ ਪਿਕਅੱਪ ਵਿੱਚ ਅਰਜੁਨੀ ਗਏ ਸਨ। ਉਹ ਦੇਰ ਰਾਤ....
ਕੋਵਿਡ ਮਹਾਮਾਰੀ ਕਾਰਨ ਵਿਸ਼ਵ ਅਰਥਚਾਰੇ ਨੂੰ ਵੱਡਾ ਝਟਕਾ ਲੱਗਾ ਹੈ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 24 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਵਿਸ਼ਵ ਅਰਥਚਾਰੇ ਨੂੰ ਵੱਡਾ ਝਟਕਾ ਲੱਗਾ ਹੈ। ਬਹੁਤ ਸਾਰੇ ਦੇਸ਼ ਖਾਸ ਤੌਰ 'ਤੇ ਵਿਕਾਸਸ਼ੀਲ ਅਰਥਚਾਰੇ ਅਜੇ ਵੀ ਇਸ ਦੇ ਨਤੀਜੇ ਭੁਗਤ ਰਹੇ ਹਨ। ਸੰਸਾਰ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਪੀਐਮ ਮੋਦੀ ਨੇ ਕਿਹਾ, “ਤੁਸੀਂ ਅਜਿਹੇ ਸਮੇਂ ਵਿੱਚ ਗਲੋਬਲ ਵਿੱਤ ਅਤੇ....
ਮੇਰਠ ‘ਚ ਇੱਕ ਕੋਲਡ ਸਟੋਰੇਜ ਦਾ ਲੈਂਟਰ ਡਿੱਗਣ ਕਰਕੇ 7 ਮਜ਼ਦੂਰਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ
ਮੇਰਠ, 24 ਫਰਵਰੀ : ਉੱਤਰ ਪ੍ਰਦੇਸ਼ ਦੇ ਮੇਰਠ ‘ਚ ਇੱਕ ਕੋਲਡ ਸਟੋਰੇਜ ਦਾ ਲੈਂਟਰ ਡਿੱਗਣ ਕਰਕੇ 7 ਮਜ਼ਦੂਰਾਂ ਦੀ ਮੌਤ ਅਤੇ ਕਈ ਮਜ਼ਦੂਰਾਂ ਦੇ ਲੈਂਟਰ ਹੇਠ ਦਬੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਸਪਾ ਦੇ ਸਾਬਕਾ ਵਿਧਾਇਕ ਚੰਦਰਵੀਰ ਸਿੰਘ ਦੇ ਦੌਰਾਲਾ ‘ਚ ਇੱਕ ਕੋਲਡ ਸਟੋਰੇਜ ਦਾ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ, ਇਸ ਮੌਕੇ 35 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ, ਕਿ ਅਚਾਨਕ ਸਟੋਰੇਜ ਦਾ ਲੈਂਟਰ ਦਾ ਸ਼ਟਰ ਡਿੱਗ ਗਿਆ, ਜਿਸ ਕਾਰਨ ਸਾਰਾ ਮਲਬਾ ਹੇਠਾਂ ਕੰਮ ਕਰਦੇ ਮਜ਼ਦੂਰਾਂ ਤੇ ਆ....
ਮੋਦੀ ਜੀ ਤੁਹਾਡੀ ਕਬਰ ਪੁੱਟੀ ਜਾਵੇਗੀ 'ਤੇ ਪ੍ਰਧਾਨ ਮੰਤਰੀ ਦਾ ਜਵਾਬ, ਦੇਸ਼ ਦਾ ਹਰ ਕੋਨਾ ਕਹਿ ਰਿਹਾ ਹੈ-ਮੋਦੀ, ਤੇਰਾ ਕਮਲ ਖਿੜੇਗਾ
ਸ਼ਿਲਾਂਗ, 24 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਨਵਾਂ ਨਾਅਰਾ ਵੀ ਦਿੱਤਾ- ਮੇਘਾਲਿਆ ਮਾਂਗੇ, ਭਾਜਪਾ ਸਰਕਾਰ। ਪੀਐਮ ਮੋਦੀ ਨੇ ਕਿਹਾ, “ਜਦੋਂ ਮੈਂ ਮੇਘਾਲਿਆ ਬਾਰੇ ਸੋਚਦਾ ਹਾਂ, ਮੈਂ ਪ੍ਰਤਿਭਾਸ਼ਾਲੀ ਲੋਕਾਂ, ਜੀਵੰਤ ਪਰੰਪਰਾਵਾਂ, ਸ਼ਾਨਦਾਰ ਕੁਦਰਤੀ ਸੁੰਦਰਤਾ ਬਾਰੇ ਸੋਚਦਾ ਹਾਂ। ਮੇਘਾਲਿਆ ਦਾ ਸੰਗੀਤ ਜ਼ਿੰਦਾ ਹੈ।....
ਅੰਮ੍ਰਿਤਪਾਲ ਤੇ ਸਾਥੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਥਾਣੇ ਅੰਦਰ ਲਿਜਾਣਾ ਮੰਦਭਾਗਾ : ਲਾਲਪੁਰਾ
ਨਵੀਂ ਦਿੱਲੀ, 24 ਫਰਵਰੀ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਅੰਦਰ ਲਿਜਾਣਾ ਬਹੁਤ ਮੰਦਭਾਗਾ ਹੈ ਕਿਉਂਕਿ ਥਾਣੇ ਅੰਦਰ ਸ਼ਰਾਬ ਤੱਕ ਵੀ ਹੁੰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੌਕੇਤੋਂ ਪੁਲਿਸ ਦਾ ਭੱਜ ਜਾਣਾ ਬੁਜ਼ਦਿਲੀ ਹੁੰਦਾ ਹੈ ਤੇ ਜੇਕਰ ਪੁਲਿਸ ਹੀ ਬੁਜ਼ਦਿਲ ਹੋ ਜਾਵੇਗੀ ਤਾਂ ਪ੍ਰਦਰਸ਼ਨਕਾਰੀ ਕ੍ਰਿਪਾਨਾਂ ਦੇ ਨਾਲ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਗੱਲ ਮੰਨਵਾ ਲੈਣਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਪੁਲਿਸ ਹੀ....
ਦੁਰਲੱਭ ਬਿਮਾਰੀ ਤੋਂ ਪੀੜਤ ਬੱਚੇ ਦੇ ਇਲਾਜ ਲਈ 15.31 ਕਰੋੜ ਦੀ ਕੀਤੀ ਗੁਪਤ ਰੂਪ ਵਿੱਚ ਮੱਦਦ
ਮੁੰਬਈ, 23 ਫਰਵਰੀ : ਮੁੰਬਈ ਦੇ ਇੱਕ ਜੋੜੇ ਨੂੰ ਇੱਕ ਅਣਜਾਣ ਵਿਅਕਤੀ ਪਾਸੋਂ 15.31 ਕਰੋੜ ਰੁਪਏ ਦੀ ਮਾਲੀ ਮਦਦ ਮਿਲੀ ਹੈ, ਜੋ ਇੱਕ ਦੁਰਲੱਭ ਬਿਮਾਰੀ ਨਾਲ ਪੀੜਤ ਉਨ੍ਹਾਂ ਦੇ 16 ਮਹੀਨਿਆਂ ਦੇ ਬੇਟੇ ਨੂੰ ਬਚਾਉਣ ਲਈ ਉਨ੍ਹਾਂ ਦੀ ਜ਼ਿੰਦਗੀ 'ਚ ਫ਼ਰਿਸ਼ਤਾ ਬਣ ਕੇ ਆਇਆ। ਮਰੀਨ ਇੰਜੀਨੀਅਰ ਸਾਰੰਗ ਮੈਨਨ ਅਤੇ ਅਦਿਤੀ ਨਾਇਰ ਦਾ ਪੁੱਤਰ ਨਿਰਵਾਨ 'ਸਪਾਈਨਲ ਮਸਕੁਲਰ ਐਟ੍ਰੋਫ਼ੀ' (ਐਸ.ਐਮ.ਏ.) ਟਾਈਪ-2 ਤੋਂ ਪੀੜਤ ਹੈ। ਇਹ ਇੱਕ ਦੁਰਲੱਭ ਬਿਮਾਰੀ ਹੈ ਜਿਸ ਦੀ ਇੱਕ ਵਾਰ ਦਵਾਈ ਦੀ ਕੀਮਤ ਲਗਭਗ 17.3 ਕਰੋੜ ਰੁਪਏ ਹੈ।....
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਪਟਨਾ 'ਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰਕੇ 51 ਕਰੋੜ ਸੋਨਾ ਕੀਤਾ ਜ਼ਬਤ
ਪਟਨਾ, 22 ਫਰਵਰੀ : ਦੇਸ਼ ਵਿੱਚ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਡੀਆਰਆਈ ਵੱਲੋਂ ਪਹਿਲਾਂ ਪਟਨਾ, ਫਿਰ ਇੱਥੋਂ ਮਿਲੇ ਇਨਪੁਟਸ ‘ਤੇ ਮਹਾਰਾਸ਼ਟਰ ਦੇ ਦੋ ਸ਼ਹਿਰਾਂ ਪੁਣੇ ਅਤੇ ਮੁੰਬਈ ‘ਚ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ‘ਚ ਡੀਆਰਆਈ ਨੇ ਕੁੱਲ 101.7 ਕਿਲੋ ਤਸਕਰੀ ਵਾਲਾ ਸੋਨਾ ਬਰਾਮਦ ਕੀਤਾ ਹੈ। ਇਸ ਦੀ ਕੀਮਤ ਲਗਭਗ 51 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਵਿੱਚੋਂ ਪਟਨਾ ਵਿੱਚ 21 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ।....
100 ਮੋਦੀ ਜਾਂ ਸ਼ਾਹ ਆ ਜਾਣ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੀ ਹੋਵੇਗੀ : ਖੜਗੇ 
ਕੋਹਿਮਾ (ਪੀਟੀਆਈ) : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਕੇਂਦਰ ’ਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੀ ਹੋਵੇਗੀ। ਸਾਡੀ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਭਾਵੇਂ 100 ਮੋਦੀ ਜਾਂ ਸ਼ਾਹ ਆ ਜਾਣ, ਕਾਂਗਰਸੀ ਗਠਜੋੜ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਨਾਲ ਹੀ ਉਨ੍ਹਾਂ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਕੰਮ ਗੈਰ-ਲੋਕਤੰਤਰੀ ਹਨ। ਲੋਕ ਭਾਜਪਾ ਤੋਂ ਤੰਗ ਆ ਚੁੱਕੇ....
ਦਿੱਲੀ ਵਿੱਚ ਆਪ ਨੇ ਭਾਜਪਾ ਨੂੰ ਹਰਾਇਆ, ਸ਼ੈਲੀ ਓਬਰਾਏ ਬਣੀ ਨਵੀਂ ਮੇਅਰ
ਨਵੀਂ ਦਿੱਲੀ, 22 ਫਰਵਰੀ : ਦਿੱਲੀ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਹੋਈ ਵੋਟਿੰਗ 'ਚ 'ਆਪ' ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾਇਆ। ਚੋਣ ਵਿੱਚ ਕੁੱਲ 241 ਕੌਂਸਲਰਾਂ ਨੇ ਵੋਟ ਪਾਈ। 'ਆਪ' ਦੀ ਸ਼ੈਲੀ ਓਬਰਾਏ ਨੂੰ 150 ਤੇ ਭਾਜਪਾ ਦੀ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ। ਦੱਸ ਦਈਏ ਕਿ ਦਿੱਲੀ ਦੇ ਮੇਅਰ ਦੀ ਚੋਣ ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਨਗਰ ਨਿਗਮ ਹਾਊਸ ਦੀ....
ਕੇਂਦਰ ਸਰਕਾਰ ਕਠਪੁਤਲੀਆਂ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ : ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, 21 ਫਰਵਰੀ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਕਠਪੁਤਲੀਆਂ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਕਾਰਵਾਈ ਸਬੰਧੀ ਟਵੀਟ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਿਖਿਆ ‘ਪ੍ਰਧਾਨ ਮੰਤਰੀ ਦੇ ਦੋਸਤ ਗੌਤਮ ਅਡਾਨੀ ਤੇ ਸ਼ੈੱਲ ਕੰਪਨੀ ਦੇ....
ਗਾਜ਼ੀਆਬਾਦ ਵਿੱਚ ਨਿਰਮਾਣ ਅਧੀਨ ਇਮਾਰਤ ਦਾ ਸ਼ਟਰਿੰਗ ਡਿੱਗਣ ਕਾਰਨ ਦੋ ਦੀ ਮੌਤ
ਗਾਜ਼ੀਆਬਾਦ , 20 ਫਰਵਰੀ : ਗਾਜ਼ੀਆਬਾਦ ਦੇ ਲੋਨੀ ਸਥਿਤ ਰੂਪ ਨਗਰ ਕਾਲੋਨੀ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦਾ ਸ਼ਟਰਿੰਗ ਡਿੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਸ਼ਟਰਿੰਗ ਦੇ ਹੇਠਾਂ ਦੱਬ ਗਏ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਫਾਇਰ ਵਿਭਾਗ ਨੇ 10 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਹੈ, ਜਦਕਿ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮ ਵੱਲੋਂ ਬਾਹਰ ਕੱਢੇ ਗਏ ਮਜ਼ਦੂਰ ਗੰਭੀਰ ਜ਼ਖਮੀ ਹਨ....
ਆਪਰੇਸ਼ਨ ਦੋਸਤ ਨਾਲ ਜੁੜੀ ਪੂਰੀ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ : ਪੀਐਮ ਮੋਦੀ 
ਨਵੀਂ ਦਿੱਲੀ, 20 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨਡੀਆਰਐੱਫ ਅਤੇ ਹੋਰ ਸੰਗਠਨਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਐਨਡੀਆਰਐੱਫ ਦੇ ਜਵਾਨਾਂ ਨੇ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਲਿਆ ਸੀ। ਭਾਰਤ ਵੱਲੋਂ ਭੇਜੀਆਂ ਗਈਆਂ ਬਚਾਅ ਟੀਮਾਂ ਨੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਕਈ ਜਾਨਾਂ ਬਚਾਈਆਂ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਦੌਰਾਨ ਆਪਰੇਸ਼ਨ ਦੋਸਤ ਦੀ ਤਾਰੀਫ਼ ਕੀਤੀ। ਇਸ ਮੌਕੇ ਐਨ ਡੀ ਆਰ ਐਫ ਦੇ ਡੀਜੀ ਅਤੁਲ ਕਰਵਲ ਵੀ ਮੌਜੂਦ ਸਨ। ਇਸ ਦੌਰਾਨ ਪੀਐਮ....
ਪਿਛਲੇ ਕੁਝ ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ : ਪੀਐਮ ਮੋਦੀ
ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰਾਖੰਡ ਦੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਦੀ ਸਰਕਾਰ ਹੋਵੇ ਜਾਂ ਉੱਤਰਾਖੰਡ ਵਿੱਚ ਭਾਜਪਾ ਦੀ ਸਰਕਾਰ ਹੋਵੇ, ਸਾਡੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਹਰ ਨੌਜਵਾਨ ਨੂੰ ਆਪਣੀ ਰੁਚੀ ਅਤੇ ਸਮਰੱਥਾ ਦੇ ਆਧਾਰ 'ਤੇ ਅੱਗੇ ਵਧਣ ਦੇ ਨਵੇਂ ਮੌਕੇ ਅਤੇ ਰਾਹ ਯਕੀਨੀ ਬਣਾਇਆ ਜਾਵੇ। ਰੁਜ਼ਗਾਰ ਮੇਲੇ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ....