ਨਾਗਾਲੈਂਡ ਵਿੱਚ ਰਾਸ਼ਟਰੀ ਰਾਜਮਾਰਗ 'ਤੇ ਡਿੱਗੀਆਂ ਭਾਰੀ ਚੱਟਾਨਾਂ ਨੇ 3 ਕਾਰਾਂ ਨੂੰ ਕੁਚਲਿਆ, 2 ਦੀ ਮੌਤ

ਨਾਗਾਲੈਂਡ, 05 ਜੁਲਾਈ : ਨਾਗਾਲੈਂਡ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਦੌਰਾਨ ਕੋਹਿਮਾ-ਦੀਮਾਪੁਰ ਰਾਸ਼ਟਰੀ ਰਾਜਮਾਰਗ 'ਤੇ ਪਹਾੜਾਂ ਤੋਂ ਡਿੱਗੀਆਂ ਭਾਰੀ ਚੱਟਾਨਾਂ ਨਾਲ ਤਿੰਨ ਕਾਰਾਂ ਕੁਚਲ ਗਈਆਂ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਚੁਮੋਕੇਦੀਮਾ ਵਿੱਚ ਇੱਕ ਪੁਲਿਸ ਚੌਕੀ ਨੇੜੇ ਵਾਪਰੀ। ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਇੱਕ ਉੱਚਾਈ ਤੋਂ ਇੱਕ ਤੋਂ ਬਾਅਦ ਇੱਕ ਦੋ ਕਾਰਾਂ ਉੱਤੇ ਇੱਕ ਵੱਡੀ ਚੱਟਾਨ ਡਿੱਗਦੀ ਦਿਖਾਈ ਦੇ ਰਹੀ ਹੈ। ਦੋਵੇਂ ਕਾਰਾਂ ਚੱਟਾਨਾਂ ਦੇ ਭਾਰ ਨਾਲ ਕੁਚਲ ਗਈਆਂ। ਵੀਡੀਓ 'ਚ ਇਕ ਹੋਰ ਚੱਟਾਨ ਨੂੰ ਦੋ ਕਾਰਾਂ ਦੇ ਸਾਹਮਣੇ ਡਿੱਗਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕਾਰ ਖੱਬੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ। ਨਾਲ ਤਿੰਨ ਕਾਰਾਂ ਕੁਚਲ ਗਈਆਂ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਚੁਮੋਕੇਦੀਮਾ ਵਿੱਚ ਇੱਕ ਪੁਲਿਸ ਚੌਕੀ ਨੇੜੇ ਵਾਪਰੀ। ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਇੱਕ ਉੱਚਾਈ ਤੋਂ ਇੱਕ ਤੋਂ ਬਾਅਦ ਇੱਕ ਦੋ ਕਾਰਾਂ ਉੱਤੇ ਇੱਕ ਵੱਡੀ ਚੱਟਾਨ ਡਿੱਗਦੀ ਦਿਖਾਈ ਦੇ ਰਹੀ ਹੈ। ਦੋਵੇਂ ਕਾਰਾਂ ਚੱਟਾਨਾਂ ਦੇ ਭਾਰ ਨਾਲ ਕੁਚਲ ਗਈਆਂ। ਵੀਡੀਓ 'ਚ ਇਕ ਹੋਰ ਚੱਟਾਨ ਨੂੰ ਦੋ ਕਾਰਾਂ ਦੇ ਸਾਹਮਣੇ ਡਿੱਗਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕਾਰ ਖੱਬੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਕੋਹਿਮਾ ਤੋਂ ਆ ਰਹੀ ਸੀ। ਇਹ ਸਾਰਾ ਹਾਦਸਾ ਪੀੜਤ ਦੀ ਕਾਰ ਦੇ ਪਿੱਛੇ ਲੱਗੀ ਕਾਰ ਦੇ ਡੈਸ਼ ਕੈਮਰੇ ਵਿੱਚ ਕੈਦ ਹੋ ਗਿਆ। ਜਾਣਕਾਰੀ ਮੁਤਾਬਕ ਜ਼ਖਮੀਆਂ ਦਾ ਇਲਾਜ ਦੀਮਾਪੁਰ ਦੇ ਰੈਫਰਲ ਹਸਪਤਾਲ 'ਚ ਚੱਲ ਰਿਹਾ ਹੈ। ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ।