ਮਾਲਵਾ

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਗ੍ਰੀਨ ਅਤੇ ਵਾਤਾਵਰਣ ਪੱਖੀ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ
ਲੁਧਿਆਣਾ : ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਲੋਕਾਂ ਨੂੰ ਗ੍ਰੀਨ ਅਤੇ ਵਾਤਾਵਰਣ ਪੱਖੀ ਦੀਵਾਲੀ ਮਨਾਉਣ ਅਤੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਵਰਗ ਦੇ ਲੋਕ ਆਪਣੇ ਘਰਾਂ ਨੂੰ 'ਦੀਵੇ' ਮਿੱਟੀ ਦੇ ਬਰਤਨਾਂ ਨਾਲ ਸਜਾਉਂਦੇ ਹਨ ਅਤੇ ਇਹ ਤਿਉਹਾਰ ਸਾਡੇ ਸਾਰਿਆਂ ਵੱਲੋਂ ਪੂਰੀ ਸ਼ਰਧਾ ਅਤੇ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਇੱਕ....
ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲੇ
ਲੁਧਿਆਣਾ : ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ,ਪ੍ਰਸਾਰ ਲਈ ਸਮੇਂ-ਸਮੇਂ ਤੇ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਹਨ। ਇਸੇ ਤਹਿਤ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਮਾਨਯੋਗ ਸ਼੍ਰੀ ਮੀਤ ਹੇਅਰ ਅਤੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਡਾ.ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਅਗਵਾਈ ਵਿੱਚ ਸਥਾਨਕ ਐਸ.ਸੀ.ਡੀ. ਸਰਕਾਰੀਕਾਲਜ (ਲੜਕੇ) ਲੁਧਿਆਣਾ ਵਿਖੇ ਵੱਖ-ਵੱਖ ਵਰਗਾਂ ਦੇ....
ਡਾਕਟਰ ਹਰਿੰਦਰਪਾਲ ਸਿੰਘ ਨੇ SMO ਦਾ ਚਾਰਜ ਸੰਭਾਲਿਆ
ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਅੱਜ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਡਾਕਟਰ ਹਰਿੰਦਰਪਾਲ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਹੈ।ਡਾਕਟਰ ਹਰਿੰਦਰਪਾਲ ਸਿੰਘ ਜੀ ਭਗਤਾ ਭਾਈ ਵਿਖੇ ਬਤੌਰ SMO ਕੰਮ ਕਰ ਰਹੇ ਹਨ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰਾਮਪੁਰਾ ਫੂਲ ਦਾ ਵਾਧੂ ਕਾਰਜ ਭਾਰ ਸੌਪਿਆ ਗਿਆ ਹੈ।ਇਸ ਤੋਂ ਪਹਿਲਾਂ ਡਾਕਟਰ ਸਾਬ ਬਾਜਖਾਨਾ ਵਿੱਚ ਤਾਇਨਾਤ ਰਹੇ ਸਨ,ਕਸਬਾ ਭਗਤਾ ਭਾਈ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ,ਡਾਕਟਰ ਸਾਬ ਇਲਾਕੇ....
ਚਰਨਜੀਤ ਸਿੰਘ ਅੱਕਾਂਵਾਲੀ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਮਾਨਸਾ : ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਕਮਰਾ ਨੰਬਰ 9 ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਦੋਵੇਂ ਵਿਧਾਇਕਾਂ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੂੰ ਅਹੁਦਾ ਸੰਭਾਲਣ ’ਤੇ ਸ਼ੁੱਭਕਾਮਨਾਵਾਂ....
ਨਵ-ਨਿਯੁਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਨੇ ਸੰਭਾਲਿਆ ਅਹੁਦਾ 
ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ 'ਜੱਸੀ ਸੋਹੀਆਂ ਵਾਲਾ ' ਨੇ ਆਪਣਾ ਅਹੁਦਾ ਅੱਜ ਸ਼ੁੱਕਰਵਾਰ ਨੂੰ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰ ਚੇਤਨ ਸਿੰਘ ਜੌੜਾਮਾਜਰਾ ਅਤੇ ਜ਼ਿਲ੍ਹੇ ਦੇ ਸਾਰੇ ਵਿਧਾਇਕ ਤੇ ਆਗੂ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਚੇਤਨ ਸਿੰਘ ਜੋੜੇਮਾਜਰਾ ਨੇ ਜਸਵੀਰ ਸਿੰਘ ਜੱਸੀ ਸੋਹੀਆ ਵਾਲੇ ਦਾ ਮੂੰਹ ਮਿੱਠਾ ਕਰਵਾਕੇ ਸਵਾਗਤ ਕੀਤਾ।ਇਸ ਮੌਕੇ ਪਟਿਆਲਾ ਦੇ ਸਾਰੇ ਵਿਧਾਇਕਾਂ ਨੇ ਜਸਵੀਰ ਸਿੰਘ ਜੱਸੀ ਦਾ ਮੂੰਹ ਮਿੱਠਾ ਕਰਵਾਇਆ ।....
ਪ੍ਰੋ. ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ।
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ ਅੱਜ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰਸ਼ਿਦ ਸਨ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਡਮੀ ਨੇ ਕੀਤੀ। ਵਿਸ਼ੇਸ਼....
ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ 'ਚ ਲੁਧਿਆਣਾ ਦੀ ਰਹੀ ਝੰਡੀ
ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2022' ਦੇ ਰਾਜ ਪੱਧਰੀ ਬਾਸਕਟਬਾਲ ਦੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਝੰਡੀ ਰਹੀ। ਲੜਕੀਆਂ ਦੇ ਅੱਜ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ ਕਰਾਰੀ ਮਾਤ ਦਿੱਤੀ ਜਦਕਿ ਲੜਕਿਆਂ ਦੇ ਮੈਚ ਵਿੱਚ ਜਲੰਧਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਬਾਸਕਟਬਾਲ ਖੇਡ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-21....
ਰਾਜ ਪੱਧਰੀ ਅੰਡਰ-21 ਵਰਗ ਦੇ ਹੋਏ ਸ਼ਾਨਦਾਰ ਮੁਕਾਬਲੇ
ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2022' ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਰਾਜ ਪੱਧਰੀ ਅੰਡਰ-21 ਵਰਗ ਦੇ ਸ਼ਾਨਦਾਰ ਮੁਕਾਬਲੇ ਹੋਏ। ਅੱਜ ਦੀਆਂ ਖੇਡਾਂ ਦੇ ਮੁਕਾਬਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-21 ਲੜਕਿਆਂ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਪਠਾਨਕੋਟ ਨੇ ਲੁਧਿਆਣਾ ਨੂੰ 16-15 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 22-11 ਦੇ ਫਰਕ ਨਾਲ, ਅੰਮ੍ਰਿਤਸਰ....
ਨਸਾ ਤਸਕਰਾਂ ਪਾਸੋ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸਟ ਕੀਤੇ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ ਹਰਜੀਤ ਸਿੰਘ .ਆਈ.ਪੀ.ਐਸ ਦੀ ਨਿਗਰਾਨੀ ਅਧੀਨ ਹਰਿੰਦਰਪਾਲ ਸਿੰਘ ਪਰਮਾਰ ਪੀ.ਪੀ.ਐਸ ਪੁਲਿਸ (ਡੀ) ਅਤੇ ਗੁਰਤੇਜ ਸਿੰਘ ਚੀਮਾਂ ਪੀ.ਪੀ.ਐਸ. ਉਪ ਕਪਤਾਨ ਪਲਿਸ (ਡੀ) ਅਤੇ ਗੁਰਤੇਜ ੁਸੰਘ ਸੰਧੂ ਪੀ.ਪੀ.ਐਸ. ਉਪ ਕਪਤਾਨ ਪੁਲਿਸ ਐਨ.ਡੀ.ਪੀ.ਐਸ ਅਤੇ ਨਾਰਕੋਟਿਕ ਤਸਕਰਾਂ ਵੱਲੋ ਨਸਾ ਤਸਕਰਾਂ ਪਾਸੋ ਵੱਖ-ਵੱਖ ਥਾਣਿਆਂ ਦੇ 30 ਮੁਕੱਦਮਿਆਂ ਵਿੱਚ ਭੁੱਕੀ ਚੂਰਾ ਪੋਸਤ 6 ਕੁਇੰਟਲ 44 ਕਿਲੋ 200 ਗ੍ਰਾਮ ਹੈਰੋਇਨ 45 ਗ੍ਰਾਮ ,ਨਸੀਲਾ....
ਹੜਤਾਲ ਤੇ ਚੱਲ ਰਹੇ ਮੁਲਾਜ਼ਮਾਂ ਦੀ, ਵਿਧਾਇਕ ਗੋਗੀ ਨੇ ਫੜੀ ਬਾਂਹ 
ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਜਾਰੀ ਹੜਤਾਲ ਅੱਜ 11ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸ ਤਹਿਤ ਅੱਜ ਪੀ.ਡਬਲਯੂ.ਡੀ. ਕੰਪਲੈਕਸ ਵਿਖੇ ਧਰਨਾ ਅਤੇ ਰੋਸ ਮੁਜਾਹਰਾ ਕੀਤਾ ਗਿਆ । ਇਸ ਧਰਨੇ ਦੌਰਾਨ ਜਿਲ੍ਹਾ ਲੁਧਿਆਣਾ ਦੇ 34 ਤੋਂ ਵੱਧ ਵਿਭਾਗਾਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ । ਇਸ ਧਰਨੇ ਵਿੱਚ ਸ਼੍ਰੀ ਅਮਿਤ ਅਰੋੜਾ (ਸੂਬਾ ਪ੍ਰਧਾਨ PWD ਮਨਿਸਟੀਰੀਅਲ ਸਰਵਿਸਿਜ਼ ਐਸੋਈਸ਼ਨ ਅਤੇ ਵਧੀਕ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ.) ਦੀ ਅਗਵਾਈ ਵਿੱਚ PWD ਜੁਆਇੰਟ....
ਨਾਭਾ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਨਾਭਾ : ਪੰਜਾਬ ਦੇ ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐਸਪੀ ਗਗਨਦੀਪ ਸਿੰਘ ਭੁੱਲਰ ਨਾਭਾ (ਪਟਿਆਲਾ) ਵਿੱਚ ਤਾਇਨਾਤ ਸਨ। ਇਹ ਗੋਲੀ ਉਸ ਦੀ ਸਰਵਿਸ ਪਿਸਤੌਲ ਨਾਲ ਨਹੀਂ ਸਗੋਂ ਨਿੱਜੀ ਪਿਸਤੌਲ ਨਾਲ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਗੋਲ਼ੀ ਚੱਲਣ ਦੇ ਕਾਰਨਾਂ ਬਾਬਤ ਅਜੇ ਕਈ ਖ਼ੁਲਾਸਾ ਨਹੀਂ ਹੋਇਆ ਹੈ ਪਰ ਸ਼ੁਰੂਆਤੀ....
ਪੁਰਾਣੀ ਪੈਂਨਸ਼ਨ ਜਲਦ ਬਹਾਲ ਕਰੇ ਪੰਜਾਬ ਸਰਕਾਰ, ਮੰਗ ਪੂਰੀ ਨਾ ਕਰਨ ਤੇ ਹਿਮਾਚਲ/ ਗੁਜਰਾਤ ਚੋਣਾਂ ਚ ਭੁਗਤਣਾ ਪੈ ਸਕਦਾ ਖਾਮਿਆਜ਼ਾ : ਅਰੋੜਾ
ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਚੱਲ ਰਹੀ ਹੜਤਾਲ ਅੱਜ 10ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫਤਰੀ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਸ਼੍ਰੀ ਲਖਵੀਰ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਵਿਖੇ ਮੁਕੰਮਲ ਤੌਰ ਤੇ ਕਲਮ ਛੋੜ/ਕੰਪਿਊਟਰ ਬੰਦ....
ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ 'ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ' ਵਿਸ਼ੇ 'ਤੇ ਸੈਮੀਨਾਰ ਆਯੋਜਿਤ
ਲੁਧਿਆਣਾ : ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ 'ਆਲੂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸੈਮੀਨਾਰ ਦਾ ਆਯੋਜਨ ਕਿਸਾਨਾਂ ਨੂੰ ਆਲੂਆਂ ਦੀ ਫਸਲ, ਜੋ ਕਿ ਰਾਜ ਵਿੱਚ ਪ੍ਰਤੀ ਸਾਲ ਲਗਭਗ 1 ਲੱਖ ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ, 'ਤੇ....
ਅੱਜ ਦੇ ਮੁਕਾਬਲਿਆਂ 'ਚ ਕਰੀਬ 1725 ਖਿਡਾਰੀਆਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ - 2022 ਤਹਿਤ ਰਾਜ ਪੱਧਰੀ ਮੁਕਾਬਲਿਆਂ ਵੱਖ ਵੱਖ ਜਿਲ੍ਹਿਆਂ ਦੇ ਬਾਸਕਟਬਾਲ, ਹੈਂਡਬਾਲ, ਸਾਫਟਬਾਲ ਅਤੇ ਜੂਡੋ ਖੇਡਾਂ ਵਿੱਚ ਅੰਡਰ-21 ਵਰਗ ਵਿੱਚ 911 ਲੜਕੇ ਅਤੇ 814 ਲੜਕੀਆਂ ਸਮੇਤ ਕੁੱਲ 1725 ਖਿਡਾਰੀਆਂ ਨੇ ਭਾਗ ਲਿਆ। ਅੱਜ ਦੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਅਗੋਂ ਹੋਰ ਡੱਟ ਕੇ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ....
ਨਹਿਰੂ ਯੁਵਾ ਕੇਂਦਰ ਵੱਲੋਂ ਸਵੱਛ ਭਾਰਤ ਮੁਹਿੰਮ 2.0 ਤਹਿਤ ਸਤਲੁਜ ਦਰਿਆ ਦੇ ਕੰਢੇ ਸਫਾਈ ਅਭਿਆਨ ਚਲਾਇਆ ਗਿਆ
ਲੁਧਿਆਣਾ : ਪਹਿਲੀ ਅਕਤੂਬਰ ਤੋਂ ਇੱਕ ਮਹੀਨਾ ਚੱਲਣ ਵਾਲੇ ਦੇਸ਼ ਵਿਆਪੀ ਸਵੱਛ ਭਾਰਤ 2.0 ਦੌਰਾਨ, ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ ਅੱਜ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ 'ਤੇ ਸਿੰਗਲ ਯੂਜ਼ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਰੇ 'ਤੇ ਇੱਕ ਮੈਗਾ ਸਫਾਈ ਅਭਿਆਨ ਚਲਾਇਆ ਗਿਆ। ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ, ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ.) ਨਾਲ ਸਬੰਧਤ ਯੂਥ ਕਲੱਬਾਂ ਦੇ ਨੈਟਵਰਕ ਰਾਹੀਂ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਸਵੱਛ ਭਾਰਤ 2.0....