ਡਾਕਟਰ ਹਰਿੰਦਰਪਾਲ ਸਿੰਘ ਨੇ SMO ਦਾ ਚਾਰਜ ਸੰਭਾਲਿਆ

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਅੱਜ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਡਾਕਟਰ ਹਰਿੰਦਰਪਾਲ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਹੈ।ਡਾਕਟਰ ਹਰਿੰਦਰਪਾਲ ਸਿੰਘ ਜੀ ਭਗਤਾ ਭਾਈ ਵਿਖੇ ਬਤੌਰ SMO ਕੰਮ ਕਰ ਰਹੇ ਹਨ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰਾਮਪੁਰਾ ਫੂਲ ਦਾ ਵਾਧੂ ਕਾਰਜ ਭਾਰ ਸੌਪਿਆ ਗਿਆ ਹੈ।ਇਸ ਤੋਂ ਪਹਿਲਾਂ ਡਾਕਟਰ ਸਾਬ ਬਾਜਖਾਨਾ ਵਿੱਚ ਤਾਇਨਾਤ ਰਹੇ ਸਨ,ਕਸਬਾ ਭਗਤਾ ਭਾਈ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ,ਡਾਕਟਰ ਸਾਬ ਇਲਾਕੇ ਦੇ ਕਾਬਿਲ ਅਤੇ ਨਾਮਵਰ ਡਾਕਟਰਾਂ ਵਿੱਚ ਗਿਣੇ ਜਾਂਦੇ ਹਨ। ਅਹੁਦਾ ਸੰਭਾਲ ਰਹੇ ਸੀਨੀਅਰ ਮੈਡੀਕਲ ਅਫਸਰ ਨੂੰ ਰਾਮਪੁਰਾ ਫੂਲ ਦੇ ਪੰਤਵੰਤੇ ਨਾਗਰਿਕਾਂ ਜਿੰਨਾਂ ਵਿੱਚ ਪ੍ਰੋਪਰਟੀ ਸਲਾਹਕਾਰ ਅਤੇ ਸਮਾਜ ਸੇਵੀ ਸਤਨਾਮ ਸਿੰਘ ਮੱਲੀ,ਐੱਸ ਐੱਨ ਮੈਡੀਕਲ ਤੋਂ ਸੁਰਿੰਦਰ ਬਾਂਸ਼ਲ ਆਦਿ ਨੇ ਬੁੱਕੇ ਭੇਂਟ ਕਰਕੇ ਜੀ ਆਇਆ ਆਖਿਆ ਅਤੇ ਨਵੀਂ ਕੀਤੀ ਨਿਯੁਕਤੀ ਦਾ ਸਵਾਗਤ ਕੀਤਾ। ਡਾਕਟਰ ਸਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸੇ ਮਰੀਜ,ਪਬਲਿਕ ਜਾਂ ਸਟਾਫ਼ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਬੇਝਿਜਕ ਰਾਬਤਾ ਕਰ ਸਕਦੇ ਹਨ। ਉਹਨਾਂ ਕਿਹਾ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਬਿਹਤਰ ਇਲਾਜ ਲਈ ਜਰੂਰੀ ਪ੍ਬੰਧ ਕੀਤੇ ਜਾਣਗੇ ਕਿਸੇ ਕਿਸਮ ਦੀ ਕੰਮੀ ਪੇਸ਼ੀ ਨਹੀਂ ਰਹਿੰਣ ਦਿੱਤੀ ਜਾਵੇਗੀ। ਗੌਰਤਲਬ ਇਹ ਹੈ ਕਿ ਸਿਵਲ ਹਸਪਤਾਲ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅੰਜੂ ਕਾਂਸਲ ਦਰਮਿਆਨ ਚੱਲ ਰਹੇ ਵਿਵਾਦ ਕਾਰਣ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਇਸ ਕਰਕੇ ਅਹੁਦਾ ਖਾਲੀ ਹੋ ਗਿਆ ਸੀ ।