ਮਾਲਵਾ

ਸੰਸਦ ਮੈਂਬਰ ਅਰੋੜਾ ਨੇ ਐਨ.ਐਚ.ਏ.ਆਈ. ਦੇ ਪੰਜਾਬ ਨਾਲ ਸਬੰਧਤ ਮੁੱਦੇ ਐਨ.ਐਚ.ਏ.ਆਈ. ਦੇ ਨਵੇਂ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਕੋਲ ਉਠਾਏ
ਲੁਧਿਆਣਾ, 05 ਜਨਵਰੀ : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਦਿੱਲੀ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਨਵ-ਨਿਯੁਕਤ ਚੇਅਰਮੈਨ ਸੰਤੋਸ਼ ਕੁਮਾਰ ਯਾਦਵ, ਜੋ ਕਿ 1995 ਬੈਚ ਦੇ ਯੂਪੀ ਕੇਡਰ ਦੇ ਆਈ.ਏ.ਐਸ ਅਧਿਕਾਰੀ ਹਨ, ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਅਤੇ ਵਿਸ਼ੇਸ਼ ਤੌਰ ’ਤੇ ਲੁਧਿਆਣਾ ਨਾਲ ਸਬੰਧਤ ਐਨ.ਐਚ.ਏ.ਆਈ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ, ਅਰੋੜਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਐਨ.ਐਚ.ਏ.ਆਈ....
ਵੈਟਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਜਿੱਤੇ ਕਈ ਇਨਾਮ
ਲੁਧਿਆਣਾ, 05 ਜਨਵਰੀ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਅਨਾਟਮੀ ਵਿਭਾਗ ਦੇ ਵਿਦਿਆਰਥੀਆਂ ਅਤੇ ਸਾਇੰਸਦਾਨਾਂ ਨੇ ਵੈਟਨਰੀ ਸਰੀਰ ਰਚਨਾ ਵਿਗਿਆਨ ਦੀ ਐਸੋਸੀਏਸ਼ਨ ਦੀ ਅੰਤਰ-ਰਾਸ਼ਟਰੀ ਗੋਸ਼ਠੀ ਵਿਚ ਹਿੱਸਾ ਲਿਆ। ਇਸ 36ਵੀਂ ਸਾਲਾਨਾ ਭਾਰਤੀ ਗੋਸ਼ਠੀ ਦਾ ਵਿਸ਼ਾ ਸੀ ‘ਪਸ਼ੂਧਨ ਅਤੇ ਜੰਗਲੀ ਜੀਵ ਖੇਤਰ ਦੇ ਆਲਮੀ ਟਿਕਾਊਪਨ ਅਤੇ ਵਿਕਾਸ ਨੂੰ ਪ੍ਰਾਪਤ ਕਰਨ ਹਿਤ ਸਰੀਰ ਰਚਨਾ ਵਿਗਿਆਨ ਵਿਚ ਨਵੇਂ ਉਪਰਾਲੇ’। ਇਹ ਗੋਸ਼ਠੀ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸ, ਨਾਵਾਨੀਆ....
ਪ੍ਰਵਾਸੀ ਕਿਸਾਨ ਵਲੋਂ 4 ਸਾਲਾ ਪ੍ਰਵਾਸੀ ਬੱਚੇ ਦਾ ਕਤਲ
ਲੁਧਿਆਣਾ, 5 ਜਨਵਰੀ : ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਇੱਕ 4 ਸਾਲਾਂ ਮਾਸੂਮ ਬੱਚੇ ਅੰਸ਼ੂ ਕੁਮਾਰ ਨੂੰ ਗਟਰ ਵਿਚ ਸੁੱਟਕੇ ਮਾਰ ਦਿੱਤਾ ਜਿਸ ਦੀ ਲਾਸ਼ ਪੁਲਸ ਵਲੋਂ ਬਰਾਮਦ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਲਾਲ ਬਲੀਬੇਗ ਬਸਤੀ ਨੇੜੇ ਹੀ ਜਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਬਸਤੀ ਦੇ ਬੱਚੇ ਰੋਜ਼ਾਨਾ ਉਸ ਦੇ ਖੇਤ ਵਿਚ ਖੇਡਣ ਅਤੇ ਪਤੰਗ ਲੁੱਟਣ ਲਈ ਚਲੇ ਜਾਂਦੇ ਸਨ। ਕਿਸਾਨ ਬਾਬੂ ਲਾਲ ਬੱਚਿਆਂ ਦੀ....
ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦਾ ਸਲਾਨਾ ਕੰਲੈਡਰ ਡੀਐਸਪੀ ਚਾਹਲ ਨੇ ਕੀਤਾ ਜਾਰੀ।
ਪੱਤਰਕਾਰ ਭਾਈਚਾਰਾ ਸਾਸਨ ਤੇ ਪ੍ਰਸਾਸਨ ਵਿਚਕਾਰ ਪੁਲ ਦਾ ਕੰਮ ਕਰਦਾ ਹੈ : ਡੀ.ਐਸ.ਪੀ ਮਹਿਲ ਕਲਾਂ 05 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਗੁਣਤਾਜ ਪ੍ਰੈਸ ਕਲੱਬ ਮਹਿਲ ਦੀ ਅਹਿਮ ਮੀਟਿੰਗ ਕਲੱਬ ਦੇ ਖਜਾਨਚੀ ਸ੍ਰ ਜਗਜੀਤ ਸਿੰਘ ਮਾਹਲ ਦੀ ਅਗਵਾਈ ਹੇਠ ਫਸਟ ਚੁਆਇਸ ਇੰਮੀਗ੍ਰੇਸਨ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਨੇ ਵਿਸੇਸ ਤੌਰ ਤੇ ਪੁੱਜ ਕੇ ਕਲੱਬ ਦਾ ਨਵਾਂ ਕੰਲੇਡਰ ਰਿਲੀਜ ਕੀਤਾ....
ਟੋਲ ਪਲਾਜ਼ਿਆਂ ਉਪਰ ਕਿਸਾਨਾਂ ਅਤੇ ਆਮ ਲੋਕਾਂ ਦੀ ਹੁੰਦੀ ਲੁੱਟ ਨੂੰ ਬੰਦ ਕਰਵਾਉਣ ਸਮੇਂ ਦੀ ਮੁੱਖ ਲੋੜ-ਕਿਸਾਨ ਆਗੂ
ਮਹਿਲ ਕਲਾਂ 05 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਜਥੇਬੰਦੀ ਆਗੂਆਂ ਤੇ ਵਰਕਰਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੀ ਹਮਾਇਤ ’ਤੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਟੋਲ ਪਲਾਜ਼ਾ ਦੁਪਹਿਰ 12 ਤੋਂ 3 ਵਜੇ ਤੱਕ ਪਰਚੀ ਮੁਕਤ ਕਰਦਿਆਂ ਬਲਾਕ ਪੱਧਰੀ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਇਸ ਮੌਕੇ ਜਥੇਬੰਦੀ ਦੇ ਸੂਬਾ....
ਹਲਕਾ ਵਿਧਾਇਕ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਹੁਣ ਵੀ ਸਮਾਂ ਹੈ ਸੁਧਰ ਜਾਓ, ਨਹੀ ਤਾਂ ਲੋਕ ਤਹਾਨੂੰ ਸੁਧਾਰ ਦੇਣਗੇ : ਡਾ. ਅਮਰ ਸਿੰਘ
ਰਾਏਕੋਟ, 05 ਜਨਵਰੀ (ਚਮਕੌਰ ਸਿੰਘ ਦਿਓਲ) : ਸੱਤਾਧਾਰੀ ਧਿਰ ਅਤੇ ਹਲਕਾ ਵਿਧਾਇਕ ਦੀਆਂ ਕਥਿਤ ਵਧੀਕੀਆਂ ਦੇ ਵਿਰੋਧ ’ਚ ਅੱਜ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਵਲੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿੱਚ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਹਲਕਾ ਵਿਧਾਇਕ ਨੂੰ....
ਮੁੱਖ ਮੰਤਰੀ ਨੇ ਹਲਵਾਰਾ ਵਿਖੇ ਨਿਰਮਾਣ ਅਧੀਨ ਸਿਵਲ ਏਅਰ ਟਰਮੀਨਲ ਦਾ ਕੀਤਾ ਦੌਰਾ
* ਅਧਿਕਾਰੀਆਂ ਨੂੰ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ * ਇਹ ਪ੍ਰਾਜੈਕਟ ਪੰਜਾਬ ਨੂੰ ਹਵਾਈ ਕੁਨੈਕਟੀਵਿਟੀ ਦੇ ਨਕਸ਼ੇ 'ਤੇ ਅੱਗੇ ਵਧਾਏਗਾ ਅਤੇ ਯਾਤਰੀਆਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਕਰੇਗਾ ਹਲਵਾਰਾ (ਲੁਧਿਆਣਾ), 5 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸਿਵਲ ਏਅਰ ਟਰਮੀਨਲ ਹਲਵਾਰਾ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ। ਮੁੱਖ....
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਜ਼ਿਲ੍ਹਾ ਹੈਂਡਲੂਮ ਐਕਸਪੋ ਦਾ ਉਦਘਾਟਨ
ਲੁਧਿਆਣਾ, 5 ਜਨਵਰੀ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਵਲੋਂ ਜ਼ਿਲ੍ਹਾ ਹੈਂਡਲੂਮ ਐਕਸਪੋ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਭਾਰਤ ਸਰਕਾਰ ਦੇ ਕੱਪੜਾ ਮੰਤਰਾਲਾ, ਡਿਵੈਲਪਮੈਂਟ ਕਮਿਸ਼ਨਰ (ਹੈਂਡਲੂਮ) ਅਧੀਨ ਵੀਵਰਜ ਸਰਵਿਸ ਸੈਂਟਰ, ਪਾਣੀਪਤ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ), ਲੁਧਿਆਣਾ ਦੇ ਤਾਲਮੇਲ ਨਾਲ 5 ਜਨਵਰੀ ਤੋਂ 10 ਜਨਵਰੀ 2023 ਤੱਕ ਪੰਜਾਬ ਟਰੇਡ ਸੈਂਟਰ, ਐਸ.ਬੀ.ਆਈ. ਬਿਲਡਿੰਗ ਦੇ ਨਾਲ, ਮੰਜੂ ਸਿਨੇਮਾ ਨੇੜੇ, ਮਿਲਰਗੰਜ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।....
ਜ਼ਿਲ੍ਹਾ ਲੁਧਿਆਣਾ ਦੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ, ਵੋਟਰਾਂ ਦੀ ਕੁੱਲ ਗਿਣਤੀ 2652310 ਹੋਈ
- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਰਾਜਸੀ ਪਾਰਟੀਆਂ ਨੂੰ ਸੌਂਪੀਆਂ ਫੋਟੋ ਵੋਟਰ ਸੂਚੀਆਂ ਲੁਧਿਆਣਾ, 05 ਜਨਵਰੀ : ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2023 ਦੇ ਅਧਾਰ 'ਤੇ, ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਮੂਹ 14 ਵਿਧਾਨ ਸਭਾ ਹਲਕਿਆਂ ਵਿਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਰਾਹੀਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਮਾਨਤਾ ਪ੍ਰਾਪਤ....
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੋਇਆ ਹੰਗਾਮਾ, ਬੇਟੇ ਦੀ ਲਾਸ਼ ਨੂੰ ਵੇਚਣ ਦੇ ਲਗਾਏ ਇਲਜ਼ਾਮ
ਲੁਧਿਆਣਾ, 5 ਜਨਵਰੀ : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਅੱਜ ਉਸ ਵੇਲੇ ਜੰਮ ਕੇ ਹੰਗਾਮਾ ਹੋਇਆ ਜਦੋਂ ਇੱਕ ਪਰਿਵਾਰ ਨੇ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨ ਤੇ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਵੇਚਣ ਦੇ ਇਲਜ਼ਾਮ ਲਗਾਏ। ਇਸ ਦੌਰਾਨ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਜੰਮ ਕੇ ਹੰਗਾਮਾ ਕੀਤਾ ਗਿਆ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਦੌਰਾਨ ਹਸਪਤਾਲ ਦੀ ਭੰਨਤੋੜ ਵੀ ਕੀਤੀ ਦਿੱਤੀ ਗਈ ਹੈ। ਇੱਥੋਂ ਤੱਕ ਕਿ ਕਈ ਡਾਕਟਰਾਂ ਨਾਲ ਵੀ ਬਦਸਲੂਕੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ।....
ਸਰਕਾਰੀ ਪ੍ਰਇਮਰੀ ਸਕੂਲ ਸਹਿਣਾ ਦਾ ਨਾਂ ਬਲਵੰਤ ਗਾਰਗੀ ਦੇ ਨਾਮ ’ਤੇ ਰੱਖਣ ਦੀ ਕਵਾਇਦ ਸ਼ੁਰੂ
ਬਰਨਾਲਾ, 5 ਜਨਵਰੀ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੇ ਉਘੇ ਸਾਹਿਤਕਾਰਾਂ ਨੂੰ ਸਨਮਾਨ ਦੇਣ ਦੀ ਵਿੱਢੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਦਾ ਨਾਮ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਸਹਿਣਾ (ਲੜਕੇ) ਦਾ ਨਾਮ ਉਘੇ ਸਾਹਿਤਕਾਰ ਬਲਵੰਤ ਗਾਰਗੀ ਜੀ ਦੇ ਨਾਮ ’ਤੇ ਰੱਖਣ ਦੀ ਕਵਾਇਦ ਸਿੱਖਿਆ ਵਿਭਾਗ ਰਾਹੀਂ ਸ਼ੁਰੂ ਕਰ ਦਿੱਤੀ ਗਈ ਹੈ....
ਹੁਣ ਕਿਤੇ ਨੇੜੇ ਬਦਲੀਆਂ ਕਰਾਉਣ ਲਈ MLA ਨਾ ਲੱਭਣੇ ਸ਼ੁਰੂ ਨਾ ਕਰ ਦਿਓ : ਮੁੱਖ ਮੰਤਰੀ
ਕੱਚੇ ਮੁਲਾਜ਼ਮ ਛੇਤੀ ਹੀ ਹੋਣਗੇ ਪੱਕੇ, ਉਮਰ ਵਿੱਚ ਕੀਤਾ ਜਾਵੇਗਾ ਵਾਧਾ : ਭਗਵੰਤ ਮਾਨ ਲੁਧਿਆਣਾ, 5 ਜਨਵਰੀ : ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਅੱਜ ਵੱਡੀ ਗਿਣਤੀ ਅਧਿਆਪਕਾਂ ਦੀ ਨਵੀਂ ਭਰਤੀ ਲਈ ਨਿਯੁਕਤੀ ਪੱਤਰ ਦਿੱਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਨੂੰ ਲੁਧਿਆਣਾ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 3910 ਅਧਿਆਪਕਾਂ....
ਸੰਸਦ ਮੈਂਬਰ ਮੁਹੰਮਦ ਸਦੀਕ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਗੀਤ ਲਾਂਚ ਕੀਤਾ
ਖੰਨਾ, 5 ਜਨਵਰੀ : ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਪਹੁੰਚਣ ਜਾ ਰਹੀ ਹੈ। ਜਿਸ ਲਈ ਪੰਜਾਬ ਕਾਂਗਰਸ ਵੱਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ। ਇਸ ਗੀਤ ਦੀ ਤਾਰੀਫ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੇਅਰ ਕਰਕੇ ਕੀਤੀ ਹੈ। ਸਾਦਿਕ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ....
ਪਿੰਡ ਬਾਰਦੇਕੇ ਕਤਲ ਦੀ ਗੈਗਸਟਰ ਬੰਬੀਹਾ ਗਰੁੱਪ ਨੇ ਜਿੰਮੇਵਾਰੀ ਲੈਣ ਦੀ ਸ਼ੋਸ਼ਲ ਮੀਡੀਆ ਤੇ ਪਾਈ ਪੋਸਟ
ਜਗਰਾਓਂ, 05 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਬੀਤੇ ਕੱਲ੍ਹ ਜਗਰਾਓਂ ਨੇੜਲੇ ਪਿੰਡ ਬਾਰਦੇਕੇ ’ਚ ਇੱਕ ਵਿਅਕਤੀ ਪਰਮਜੀਤ ਸਿੰਘ (45) ਦਾ ਉਸਦੇ ਘਰ ਵੜ ਕੇ ਕੁੁੱਝ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸੇ ਕਤਲ ਨਾ ਸਬੰਧਿਤ ਇੱਕ ਸ਼ੋਸ਼ਲ ਮੀਡੀਆ ’ਤੇ ਪੋਸਟ ਦੇਖਣ ਨੂੰ ਮਿਲ ਰਹੀ ਹੈ, ਜੋ ਗੈਗਸਟਰ ਬੰਬੀਹਾ ਗਰੁੱਪ ਵੱਲੋਂ ਪਾਈ ਗਈ ਹਠ, ਜਿਸ ਵਿੱਚ ਉਨ੍ਹਾਂ ਪਿੰਡ ਬਾਰਦੇਕੇ ਦੇ ਕਤਲ ਦੀ ਜਿੰਮੇਵਾਰੀ ਲਈ ਹੈ। ਇਹ ਪੋਸਟ ਅਰਸ਼ ਡਾਲਾ ਨਾਂ ਦੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ 'ਤੇ....
ਜਗਰਾਓਂ ਨੇੜੇ ਪਿੰਡ ਬਾਰਦੇਕੇ ਵਿਖੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
ਜਗਰਾਓਂ, 4 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓਂ ਨੇੜੇ ਪਿੰਡ ਬਾਰਦੇਕੇ ਵਿਖੇ ਇਕ ਘਰ ’ਚ ਵੜਕੇ ਦੋ ਵਿਅਕਤੀਆਂ ਨੇ ਪਰਮਜੀਤ ਸਿੰਘ (45) ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰ ਦਿੱਤਾ ਜਿਸ ਨੂੰ ਜਗਰਾਓਂ ਦੇ ਕਲਆਣੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਪਰਮਜੀਤ ਆਪਣੇ ਘਰ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਤਾਂ ਦੋ ਨੌਜਵਾਨ ਉਸ ਦੇ ਘਰ ਅੰਦਰ ਵੜੇ ਤੇ ਉਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ....