ਹੁਣ ਕਿਤੇ ਨੇੜੇ ਬਦਲੀਆਂ ਕਰਾਉਣ ਲਈ MLA ਨਾ ਲੱਭਣੇ ਸ਼ੁਰੂ ਨਾ ਕਰ ਦਿਓ : ਮੁੱਖ ਮੰਤਰੀ

ਕੱਚੇ ਮੁਲਾਜ਼ਮ ਛੇਤੀ ਹੀ ਹੋਣਗੇ ਪੱਕੇ, ਉਮਰ ਵਿੱਚ ਕੀਤਾ ਜਾਵੇਗਾ ਵਾਧਾ : ਭਗਵੰਤ ਮਾਨ
ਲੁਧਿਆਣਾ, 5 ਜਨਵਰੀ :
ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਅੱਜ ਵੱਡੀ ਗਿਣਤੀ ਅਧਿਆਪਕਾਂ ਦੀ ਨਵੀਂ ਭਰਤੀ ਲਈ ਨਿਯੁਕਤੀ ਪੱਤਰ ਦਿੱਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਨੂੰ ਲੁਧਿਆਣਾ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੀ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਮਾਪੇ ਮਿਲਣੀ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਬਦਲ ਗਿਆ ਹੈ ਮਾਪੇ ਅਤੇ ਅਧਿਆਪਕਾਂ ਦੀ ਮਿਲਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 117 ਸਕੂਲ ਪੰਜਾਬ ਵਿੱਚ ਐਂਮੀਨੈਂਸ ਬਣਨੇ ਹਨ ਜਿਹੜੇ ਸਕੂਲਾਂ ਵਾਸਤੇ ਤੁਸੀਂ ਅਧਿਆਪਕਾਂ ਨੇ ਬੱਚੇ ਦੇਣੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਬੱਚਿਆਂ ਨੂੰ ਸੋਨਾ ਬਣਾਉਣਾ ਹੈ, ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਸਭ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ। ਉਨ੍ਹਾਂ ਨਵੇਂ ਨਿਯੁਕਤ ਹੋਏ ਅਧਿਆਪਕਾਂ ਨੂੰ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਸਕੂਲ ਤੁਹਾਡੀ ਉਡੀਕ ਕਰ ਰਹੇ ਹਨ। ਪਿੰਡਾਂ ਦੇ ਸਕੂਲਾਂ ਵਿੱਚ ਬੱਚੇ ਆਉਂਦੇ ਹਨ ਅਤੇ ਖਾਲੀ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਦੋ-ਤਿੰਨ ਮਹੀਨੇ ਪਿੰਡਾਂ ਵਿੱਚ ਜਾ ਕੇ ਮਿਹਨਤ ਕਰਨੀ ਪਵੇਗਾ ਕਿ ਬੱਚੇ ਨੂੰ ਸਾਡੇ ਕੋਲ ਸਕੂਲ ਵਿੱਚ ਲਾਓ ਜੀ ਅਸੀਂ ਵਧੀਆ ਪੜ੍ਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਬਦਲੀਆਂ ਦੀ ਇਹ ਨੀਤੀ ਬਣਾ ਦਿੱਤੀ ਹੈ ਕਿ ਜਿਉਂ ਜਿਉਂ ਤੁਹਾਡਾ ਤਜ਼ਰਾਬਾ ਹੁੰਦਾ ਜਾਵੇਗਾ ਅਸੀਂ ਤੁਹਾਡੇ ਘਰ ਦੇ ਨੇੜੇ ਆਪਣੇ ਆਪ ਹੀ ਕਰੀ ਜਾਵਾਂਗੇ। ਉਨ੍ਹਾਂ ਕਿਹਾ ਕਿਤੇ ਹੁਣ ਇਹ ਨਾ ਹੋਵੇ ਕਿ ਤੁਸੀਂ ਬਦਲੀਆਂ ਲਈ ਐਮਐਲਏ ਭਾਲਣੇ ਸ਼ੁਰੂ ਕਰ ਦਿਓ। ਈਟੀਟੀ ਅਧਿਆਪਕਾਂ ਕੇਡਰ ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ। ਇਕ ਹੋਰ ਇਸ਼ਤਿਹਾਰ ਜਾਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀਆਂ ਲਈ ਇਕ ਵੀ ਸਿਫਾਰਸ਼ ਨਹੀਂ ਚਲੇਗੀ, ਨਾ ਹੀ ਰਿਸ਼ਵਤ ਚੱਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕ ਸਾਲ ਦੇ ਵਿੱਚ ਵਿੱਚ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਹੋਵੇਗਾ ਜਿੱਥੇ ਬੈਂਚ ਨਾ ਹੋਣ ਅਤੇ ਇਕ ਵੀ ਅਜਿਹਾ ਸਕੂਲ ਨਹੀਂ ਹੋਵੇਗਾ ਜਿੱਥੇ ਵਧੀਆ ਬਾਥਰੂਮ ਨਾ ਹੋਣ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਾਚਮੈਨ ਅਤੇ ਮੈਨੇਜਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 66 ਪ੍ਰਿੰਸੀਪਲਾਂ ਨੂੰ ਸਰਕਾਰ ਦੇ ਖਰਚੇ ਉਤੇ ਸਿੰਘਾਪੁਰ ਭੇਜ ਰਹੇ ਹਾਂ, ਜਿੰਨਾਂ ਦੀ ਲਿਸਟ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਅਧਿਆਪਕ ਹੋਣ ਜਾਂ ਕਿਸੇ ਹੋਰ ਵਿਭਾਗ ਨਾਲ ਸਬੰਧਤ ਹੋਣ ਲਗਭਗ 22-23 ਹਜ਼ਾਰ ਹਨ ਜੋ ਕੱਚੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਸਾਰਿਆਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਮੌਕਾ ਮਿਲੇਗਾ ਜਿਹੜੇ ਨਾਅਰੇ ਲਗਾਉਂਦੇ ਹੋਏ ਵੀ ਉਮਰ ਜ਼ਿਆਦਾ ਹੋ ਗਈ ਹੈ, ਅਸੀਂ ਉਮਰ ਵਿਚ ਵਾਧਾ ਕਰਾਂਗੇ।