ਮਾਲਵਾ

ਜਗਰਾਉਂ 'ਚ ਹਰ ਸੱਥ 'ਚ ਸ਼੍ਰੋਮਣੀ ਅਕਾਲੀ ਦਲ" ਮੁਹਿੰਮ ਦਾ ਰਸਮੀ ਆਗਾਜ਼
ਮਾਨ ਸਰਕਾਰ ਤੋਂ ਨਿਰਾਸ਼ ਲੋਕ ਠੱਗੇ ਮਹਿਸੂਸ ਕਰਨ ਲੱਗੇ : ਕਲੇਰ, ਗਰੇਵਾਲ ਜਗਰਾਉਂ, 30 ਜੁਲਾਈ : "ਹਰ ਸੱਥ ਵਿੱਚ ਸ਼੍ਰੋਮਣੀ ਅਕਾਲੀ ਦਲ" ਮੁਹਿੰਮ ਦਾ ਅੱਜ ਰਸ਼ਮੀ ਅਗਾਜ਼ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸਆਰ ਕਲੇਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਵੱਲੋਂ ਹਲਕੇ ਦੇ ਪਿੰਡ ਚੀਮਾਂ ਵਿਖੇ ਪਿੰਡ ਦੀ ਸੱਥ ਵਿੱਚ ਇੱਕਤਰ ਲੋਕਾਂ ਨਾਲ ਸੰਵਾਦ ਰਚਾਇਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਨੂੰ ਚੇਤੇ....
ਬਾਣੀ, ਬਾਣਾ ਤੇ ਗੁਰਮਰਯਾਦਾ ਦੀ ਪਾਲਣਾ ਕੇਵਲ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਕਰ ਰਹੀਆਂ ਹਨ : ਬਾਬਾ ਬਲਬੀਰ ਸਿੰਘ
ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਪੂਰਨ ਸ਼ਰਧਾ ਸਤਿਕਾਰ ਸਹਿਤ ਮਨਾਈ ਗਈ ਉਘੀਆਂ ਪੰਥਕ ਧਾਰਮਿਕ ਸ਼ਖਸੀਅਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ ਤਲਵੰਡੀ ਸਾਬੋ, 30 ਜੁਲਾਈ : ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 81ਵੀਂ ਸਲਾਨਾ ਬਰਸੀ ਪੂਰਨ ਸਰਧਾ ਸਤਿਕਾਰ ਤੇ ਚੜ੍ਹਦੀਕਲਾ ਦੀ ਭਾਵਨਾ ਨਾਲ ਮਨਾਈ ਗਈ। ਬਰਸੀ ਦੇ ਗੁਰਮਤਿ ਸਮਾਗਮਾਂ ਵਿੱਚ ਸਿੱਖ ਤਖ਼ਤਾਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਵਿਸ਼ੇਸ਼ ਧਾਰਮਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਬੁੱਢਾ ਦਲ ਦੇ 14 ਵੇਂ....
ਮੀਂਹ ਕਾਰਨ ਪਿੰਡ ਮੂਸਾ ਵਿੱਚ ਘਰ ਦੀ ਛੱਤ ਡਿੱਗੀ, ਔਰਤ ਦੀ ਮੌਤ, ਪਤੀ ਗੰਭੀਰ ਜ਼ਖਮੀ 
ਮਾਨਸਾ, 30 ਜੁਲਾਈ : ਪਿੰਡ ਮੂਸਾ ਵਿੱਚ ਮੀਂਹ ਪੈਣ ਕਾਰਨ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੂਸਾ ਵਿੱਚ ਮਜ਼ਦੂਰ ਪਰਿਵਾਰ ਦੇ ਪਤੀ ਪਤਨੀ ਘੁਕਰ ਸਿੰਘ ਤੇ ਰਾਣੀ ਕੌਰ ਆਪਣੇ ਘਰ ਵਿੱਚ ਸੌ ਰਹੇ ਸਨ ਕਿ ਅਚਾਨਕ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ। ਜਿਸ ਵਿੱਚ ਰਾਣੀ ਕੌਰ (48) ਦੀ ਮੌਤ ਹੋ ਗਈ। ਜਦੋਂ ਕਿ ਉਸਦਾ ਪਤੀ ਘੁਕਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ....
12,710 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਸਿਖਲਾਈ ਲੈਣ ਲਈ ਹੈਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਐਸ.ਏ.ਐਸ.ਨਗਰ, 30 ਜੁਲਾਈ : ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਹੋਰ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.), ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਹੈਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹੈੱਡਮਾਸਟਰਾਂ ਦੇ ਬੈਚ ਨੂੰ ਹਰੀ ਝੰਡੀ....
ਬਠਿੰਡਾ ਪੁੱਲ ’ਤੇ ਵਾਪਰੇ ਸੜਕ ਹਾਦਸੇ ਵਿੱਚ 5 ਕਾਰਾਂ ਦੀ ਭਿਆਨਕ ਟੱਕਰ 
ਬਠਿੰਡਾ, 30 ਜੁਲਾਈ : ਬਠਿੰਡਾ-ਬਰਨਾਲਾ ਰੋਡ ਤੇ ਪੈਂਦੇ ਪੁੱਲ (ਓਵਰ ਬਰਿਜ) ’ਤੇ ਵਾਪਰੇ ਇਕ ਸੜਕ ਹਾਦਸੇ ਵਿੱਚ 5 ਕਾਰਾਂ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 15 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਕਾਰਾਂ ਚਕਨਾਚੂਰ ਹੋ ਗਈਆਂ ਤੇ ਕਾਰ ਸਵਾਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ ਪੰਜ ਵਜੇ ਇੱਕ ਕਾਰ ਬਠਿੰਡਾ ਤੋਂ ਭੁੱਚੋ ਵੱਲ ਜਾ ਰਹੀ ਸੀ, ਉਸ ਸਮੇਂ ਓਵਰ ਬਰਿਜ ਉਤੇ ਪਹੁੰਚਣ ਉਤੇ ਗੱਡੀ ਬੇਕਾਬੂ ਹੋ ਗਈ। ਇਸ ਦੌਰਾਨ ਪਿੱਛੇ ਆ ਰਹੀਆਂ ਚਾਰ ਕਾਰਾਂ ਇਸ ਨਾਲ ਆਪਸ ਵਿੱਚ....
ਖੰਨਾ ਪੁਲਿਸ ਵਲੋਂ 3 ਨਸ਼ਾ ਤਕਸਰ ਗ੍ਰਿਫਤਾਰ, ਕਰੀਬ ਢਾਈ ਕੁਇੰਟਲ ਭੁੱਕੀ ਬਰਾਮਦ
ਖੰਨਾ, 29 ਜੁਲਾਈ : ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰਾਂ ਨੂੰ ਕਾਬੂ ਕੀਤਾ, 2 ਕੁਇੰਟਲ 42 ਕਿਲੋ ਭੁੱਕੀ ਬਰਾਮਦ ਕੀਤੀ ਗਈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਦੀ ਅਗਵਾਈ ਹੇਠ ਦੋਰਾਹਾ ਪੁਲੀਸ ਨੇ ਪਨਸਪ ਗੋਦਾਮ ਨੇੜੇ ਦਿੱਲੀ ਨੰਬਰੀ ਕਰੂਜ਼ ਗੱਡੀ ਵਿੱਚ ਸਵਾਰ ਜਵਿੰਦਰ ਸਿੰਘ ਲਾਲੂ ਵਾਸੀ ਬਾਗੜੀਆ (ਮਲੇਰਕੋਟਲਾ) ਅਤੇ ਗੁਰਵਿੰਦਰ ਸਿੰਘ ਵਾਸੀ ਗੋਬਿੰਦਗੜ੍ਹ ਛੰਨਾ ਨੂੰ ਕਾਬੂ ਕੀਤਾ। ਕਾਰ ਦੀ ਤਲਾਸ਼ੀ ਲੈਣ 'ਤੇ 1 ਕੁਇੰਟਲ 70 ਕਿਲੋ ਭੁੱਕੀ ਬਰਾਮਦ ਹੋਈ।....
ਦਲੀਆ ਖਾ ਕੇ ਖਿਡਾਰੀ ਹੋਏ ਬਿਮਾਰ, 50 ਨੂੰ ਜਨਰਲ ਹਸਪਤਾਲ ਵਿਚ ਕਰਵਾਇਆ ਦਾਖਲ, ਖੇਡ ਮੰਤਰੀ ਵੱਲੋਂ ਜਾਂਚ ਦੇ ਆਦੇਸ਼
ਮੁਹਾਲੀ, 29 ਜੁਲਾਈ : ਮੁਹਾਲੀ ਦੇ ਫੇਜ਼ 9 ਸਥਿਤ ਇਨਡੋਰ ਸਪੋਰਟਸ ਸਟੇਡੀਅਮ ਵਿਚ ਦਲੀਆ ਖਾ ਕੇ ਖਿਡਾਰੀ ਬਿਮਾਰ ਹੋ ਗਏ। ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 50 ਖਿਡਾਰੀਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖਿਡਾਰੀਆਂ ਨੇ ਦੱਸਿਆ ਕਿ ਦਲੀਏ ਵਿਚ ਕਿਰਲੀ ਸੀ। ਜਦੋਂ ਉਹਨਾਂ ਨੇ ਇਹ ਦਲੀਆ ਖਾਧਾ ਤਾਂ ਇੱਕ ਖਿਡਾਰੀ ਨੇ ਇਸ ਵਿਚ ਕਿਰਲੀ ਦੇਖੀ। ਇਸ ਕਾਰਨ ਚਾਰ-ਪੰਜ ਖਿਡਾਰੀਆਂ ਨੇ ਮੌਕੇ 'ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਸੂਚਨਾ ਤੁਰੰਤ ਉਥੇ ਮੌਜੂਦ ਕੋਚ....
ਮਾਂ ਪੁੱਤ ਦੇ ਕਤਲ ਦੀ ਗੁੱਥੀ  ਸੁਲਝਾਈ, ਰਿਸ਼ਤੇਦਾਰ ਹੀ ਨਿਕਲਿਆ ਕਾਤਲ : ਵਰੁਣ ਸ਼ਰਮਾ
ਪਟਿਆਲਾ 29 ਜੁਲਾਈ : ਪਟਿਆਲਾ ਦੇ ਸ਼ਹੀਦ ਊਧਮ ਸਿੰਘ ਨਗਰ ਵਿਚ ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਨਿਕਲਿਆ ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਐੱਸਐਸਪੀ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ ਕਾਕਾ ਵਾਸੀ ਬੂੰਦੀ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮ੍ਰਿਤਕ ਜਸਵੀਰ ਕੌਰ ਦਾ ਰਿਸ਼ਤੇਦਾਰੀ ਵਿਚ ਭਾਣਜਾ ਲੱਗਦਾ ਹੈ ਤੇ ਘਰ ਵਿਚ ਆਉਂਦਾ ਜਾਂਦਾ ਸੀ। ਹਰਜੀਤ ਨੇ ਐਮਐੱਸਸੀ ਕੀਤੀ ਹੋਈ ਹੈ, ਕਈ ਮਹੀਨੇ ਤੋਂ ਪਟਿਆਲਾ ਰਹਿ ਰਿਹਾ ਸੀ। ਇਹ ਵਿਦੇਸ਼ ਜਾਣ ਦਾ....
ਸੱਤ ਸਮੁੰਦਰੋਂ ਪਾਰਲੇ ਪੰਜਾਬੀਆਂ ਨੂੰ ਮਾਂ ਬੋਲੀ ਤੇ ਮਾਂ ਧਰਤੀ ਦੇ ਵਿਕਾਸ ਲਈ ਵੱਧ ਸ਼ਕਤੀ ਨਾਲ ਹੰਭਲਾ ਮਾਰਨਾ ਚਾਹੀਦਾ ਹੈ- ਸੁੱਖੀ ਬਾਠ
ਲੁਧਿਆਣਾ, 29 ਜੁਲਾਈ : ਪੰਜਾਬ ਭਵਨ ਸਰੀ (ਕੈਨੇਡਾ) ਦੇ ਬਾਨੀ ਸੁੱਖੀ ਬਾਠ ਨੇ ਇੰਗਲੈਂਡ ਵਿਖੇ ਵੁਲਵਰਹੈਪਟਨ ਚ ਹੋ ਰਹੀ ਪੰਜਾਬੀ ਕਾਨਫਰੰਸ ਮੌਕੇ ਸਥਾਨਕ ਲੇਖਕਾਂ ਨਾਲ ਵੀ ਸੰਪਰਕ ਜੋੜਿਆ ਹੈ ਤਾਂ ਜੋ ਪੰਜਾਬ, ਪੰਜਾਬੀਅਤ, ਪੰਜਾਬੀ ਮਾਂ ਬੋਲੀ ਤੇ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਇਆ ਜਾ ਸਕੇ। ਪੰਜਾਬੀ ਕਵਿੱਤਰੀ ਤੇ ਟੀ ਵੀ ਮੇਜ਼ਬਾਨ ਰੂਪ ਦੇਵਿੰਦਰ ਨਾਹਲ ਦੇ ਗ੍ਰਹਿ ਵਿਖੇ ਉਨ੍ਹਾਂ ਸਮੂਹ ਪੰਜਾਬੀਆਂ ਦੇ ਨਾਂ ਸੁਨੇਹੇ ਵਿੱਚ ਕਿਹਾ ਹੈ ਕਿ ਸੱਤ ਸਮੁੰਦਰੋਂ ਪਾਰਲੇ ਪੰਜਾਬੀਆਂ ਨੂੰ ਵੱਧ ਸ਼ਕਤੀ ਨਾਲ ਮਾਂ....
ਸਿਰਮੌਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਨਮ ਨੇਤਰਾਂ ਨਾਲ ਹਜ਼ਾਰਾਂ ਪ੍ਰਸੰਸਕਾਂ, ਕਲਾਕਾਰਾਂ ਤੇ ਲੇਖਕਾਂ ਨੇ ਅੰਤਿਮ ਵਿਦਾਇਗੀ ਦਿੱਤੀ
ਲੁਧਿਆਣਾ, 29 ਜੁਲਾਈ : ਸਿਰਮੌਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਨਮ ਨੇਤਰਾਂ ਨਾਲ ਹਜ਼ਾਰਾਂ ਪ੍ਰਸੰਸਕਾਂ, ਕਲਾਕਾਰਾਂ ਤੇ ਲੇਖਕਾਂ ਨੇ ਅੱਜ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਤਾ ਨੂੰ ਉਨ੍ਹਾਂ ਦੇ ਸਪੁੱਤਰਾਂ ਮਨਿੰਦਰ ਸ਼ਿੰਦਾ ਤੇ ਸਿਮਰਨ ਛਿੰਦਾ ਨੇ ਅਗਨ ਵਿਖਾਈ। ਸੁਰਿੰਦਰ ਛਿੰਦਾ ਦੇ ਸਤਿਕਾਰਯੋਗ ਮਾਤਾ ਜੀ ਵਿਦਿਆ ਦੇਵੀ, ਜੀਵਨ ਸਾਥਣ ਜੇਗਿੰਦਰ ਕੌਰ, ਦੋਵੇਂ ਬੇਟੀਆਂ ਤੇ ਛਿੰਦਾ ਜੀ ਦੇ ਵੀਰਾਂ ਦਾ ਵਿਰਲਾਪ ਨਹੀਂ ਸੀ ਝੱਲਿਆ ਜਾ ਰਿਹਾ। ਸੁਰਿੰਦਰ....
ਆਰ.ਟੀ.ਏ., ਲੁਧਿਆਣਾ ਵਲੋਂ ਰੋਜਾਨਾ ਸਖ਼ਤੀ ਨਾਲ ਕੀਤੀ ਜਾ ਰਹੀ ਚੈਕਿੰਗ
ਨਿਊ-ਗੋ ਕੰਪਨੀ ਦੀ ਅਣ-ਅਧਿਕਾਰਿਤ ਬੱਸ ਕੀਤੀ ਬੰਦ, 5 ਹੋਰ ਗੱਡੀਆਂ ਦੇ ਵੀ ਕੀਤੇ ਚਾਲਾਨ ਲੁਧਿਆਣਾ, 29 ਜੁਲਾਈ : ਸਕੱਤਰ ਆਰ.ਟੀ.ਏ., ਪੂਨਮਪ੍ਰੀਤ ਕੌਰ ਵੱਲੋਂ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ 02 ਕੈਂਟਰਾਂ ਦੇ ਓਵਰਲੋਡ ਅਤੇ ਦਸਤਾਵੇਜ਼ ਨਾ ਹੋਣ ਕਰਕੇ ਚਲਾਨ ਕੀਤੇ ਗਏ, 02 ਟਰੱਕਾਂ ਦੇ ਓਵਰਲੋਡ ਹੋਣ ਕਾਰਨ ਚਾਲਾਨ ਕੀਤੇ ਗਏ ਜਦਕਿ 01 ਕੈਂਟਰ ਦੇ ਦਸਤਾਵੇਜ਼ ਪੂਰੇ ਹੋਣ ਕਰਕੇ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਸਕੱਤਰ ਆਰ.ਟੀ.ਏ ਵੱਲੋਂ ਅੱਧੀ ਰਾਤ (2:30 ਵਜੇ....
ਵਿਧਾਇਕ ਪਰਾਸ਼ਰ ਪੱਪੀ ਨੇ ਢੋਕਾ ਮੁਹੱਲੇ ਵਿੱਚ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੁਧਿਆਣਾ ਕੀਤਾ ਦੌਰਾ
ਲੁਧਿਆਣਾ, 29 ਜੁਲਾਈ : ਢੋਕਾ ਮੁਹੱਲੇ ਵਿੱਚ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਨਗਰ ਨਿਗਮ (ਐਮਸੀ) ਦੇ ਅਧਿਕਾਰੀਆਂ ਅਤੇ ਆਈਆਈਟੀ ਰੁੜਕੀ ਦੇ ਮਾਹਿਰਾਂ ਨਾਲ ਸ਼ਨੀਵਾਰ ਨੂੰ ਢੋਕਾ ਮੁਹੱਲੇ ਦਾ ਦੌਰਾ ਕੀਤਾ ਅਤੇ ਇਲਾਕੇ ਵਿੱਚ ਸੇਮ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਵੱਖ-ਵੱਖ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦਾ ਉਦੇਸ਼ ਸਾਈਟ ਦਾ ਅਧਿਐਨ ਕਰਨਾ ਅਤੇ ਮੌਨਸੂਨ ਸੀਜ਼ਨ ਦੌਰਾਨ ਬੁੱਢੇ ਦੇ ਬੈਕਫਲੋ ਨੂੰ ਨੇੜਲੇ ਨੀਵੇਂ ਖੇਤਰਾਂ ਸਮੇਤ ਢੋਕਾ....
ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ ਦੀ ਜ਼ਿਲ੍ਹੇ 'ਚ ਟ੍ਰੇਨਿੰਗ ਸਮਾਪਤ ਹੋਣ 'ਤੇ ਵਿਦਾਇਗੀ ਪਾਰਟੀ ਦਿੱਤੀ
ਡੀ.ਸੀ. ਤੇ ਹੋਰਨਾਂ ਨੇ ਡਾ. ਅਕਸ਼ਿਤਾ ਗੁਪਤਾ ਵੱਲੋਂ ਹੜ੍ਹਾਂ ਦੌਰਾਨ ਰਾਹਤ ਕੈਂਪਾਂ ਦੇ ਨੋਡਲ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਦੀ ਕੀਤੀ ਸ਼ਲਾਘਾ ਪਟਿਆਲਾ, 29 ਜੁਲਾਈ : 2021 ਬੈਚ ਦੇ ਆਈ.ਏ.ਐਸ. ਅਧਿਕਾਰੀ ਤੇ ਪਟਿਆਲਾ ਵਿਖੇ ਬਤੌਰ ਸਹਾਇਕ ਕਮਿਸ਼ਨਰ, ਸਿਖਲਾਈ ਕਰ ਰਹੇ ਡਾ. ਅਕਸ਼ਿਤਾ ਗੁਪਤਾ ਦੀ ਜ਼ਿਲ੍ਹੇ ਵਿਚਲੀ ਟ੍ਰੇਨਿੰਗ ਖ਼ਤਮ ਹੋਣ 'ਤੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਏ.ਡੀ.ਸੀਜ ਤੇ ਐਸ.ਡੀ.ਐਮਜ਼ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।....
ਮਹਿਲਾ ਕਰਮਚਾਰੀਆਂ ਨਾਲ ਹੁੰਦੇ ਸ਼ੋਸਣ ਨੂੰ ਰੋਕਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ ਫ਼ਤਹਿਗੜ੍ਹ ਸਾਹਿਬ, 29 ਜੁਲਾਈ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੰਮ ਕਾਜ ਵਾਲੀਆਂ ਥਾਵਾਂ ਤੇ ਮਹਿਲਾ ਕਰਮਚਾਰੀਆਂ ਨਾਲ ਹੁੰਦੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ....
ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਹਨ ਇਤਿਹਾਸਕ ਉਪਰਾਲੇ : ਰਾਏ
ਪਿਛਲੀਆਂ ਸਰਕਾਰਾਂ ਨੇ ਸਾਜਿਸ਼ ਤਹਿਤ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਦਸ਼ਾ ਬਗਾੜੀ ਸਰਕਾਰ ਨੇ 12, 500 ਕੱਚੇ ਅਧਿਆਪਕ ਪੱਕੇ ਕਰਕੇ ਆਪਣਾ ਵਾਅਦਾ ਕੀਤਾ ਪੂਰਾ ਵਿਧਾਇਕ ਲਖਵੀਰ ਸਿੰਘ ਰਾਏ ਨੇ 318 ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਸਬੰਧੀ ਦਿੱਤੇ ਸਰਟੀਫਿਕੇਟ ਫ਼ਤਹਿਗੜ੍ਹ ਸਾਹਿਬ, 28 ਜੁਲਾਈ : ਪਿਛਲੀਆਂ ਸਰਕਾਰਾਂ ਨੇ ਗਿਣੀ ਮਿਥੀ ਸਾਜਿਸ਼ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਸਰਕਾਰੀ ਹਸਪਤਾਲਾਂ ਨੂੰ ਅਣਵੇਖਿਆਂ ਕਰਕੇ ਪ੍ਰਾਈਵੇਟ ਹਸਪਤਾਲਾਂ ਤੇ ਸਕੂਲਾਂ ਨੂੰ ਤਰਜ਼ੀਹ ਦਿੱਤੀ ਜਿਸ ਕਾਰਨ ਆਮ ਲੋਕ....