ਬਠਿੰਡਾ ਪੁੱਲ ’ਤੇ ਵਾਪਰੇ ਸੜਕ ਹਾਦਸੇ ਵਿੱਚ 5 ਕਾਰਾਂ ਦੀ ਭਿਆਨਕ ਟੱਕਰ 

ਬਠਿੰਡਾ, 30 ਜੁਲਾਈ : ਬਠਿੰਡਾ-ਬਰਨਾਲਾ ਰੋਡ ਤੇ ਪੈਂਦੇ ਪੁੱਲ (ਓਵਰ ਬਰਿਜ) ’ਤੇ ਵਾਪਰੇ ਇਕ ਸੜਕ ਹਾਦਸੇ ਵਿੱਚ 5 ਕਾਰਾਂ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 15 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਕਾਰਾਂ ਚਕਨਾਚੂਰ ਹੋ ਗਈਆਂ ਤੇ ਕਾਰ ਸਵਾਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ ਪੰਜ ਵਜੇ ਇੱਕ ਕਾਰ ਬਠਿੰਡਾ ਤੋਂ ਭੁੱਚੋ ਵੱਲ ਜਾ ਰਹੀ ਸੀ, ਉਸ ਸਮੇਂ ਓਵਰ ਬਰਿਜ ਉਤੇ ਪਹੁੰਚਣ ਉਤੇ ਗੱਡੀ ਬੇਕਾਬੂ ਹੋ ਗਈ। ਇਸ ਦੌਰਾਨ ਪਿੱਛੇ ਆ ਰਹੀਆਂ ਚਾਰ ਕਾਰਾਂ ਇਸ ਨਾਲ ਆਪਸ ਵਿੱਚ ਟਕਰਾ ਗਈਆਂ ਟੱਕਰਾ ਗਈਆਂ। ਇਹ ਟੱਕਰ ਐਨੀ ਜਬਰਦਸਤ ਸੀ ਕਿ ਸਾਰੀਆਂ ਕਾਰਾਂ ਚਕਨਾਚੂਰ ਹੋ ਗਈਆਂ, ਪਰ ਖੁਸ਼ਕਿਸਮਤੀ ਇਹ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ 15 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।