ਮਾਲਵਾ

ਮੰਡੀਆਂ ਚੋਂ ਝੋਨੇ ਦੀਆਂ ਧਾਂਕਾਂ ਫੌਰੀ ਚੁਕਵਾਉਣ, ਖਰੀਦ ਬਾਰੇ ਅਤੇ ਸ਼ੈਲਰਾਂ ਸਿਰ ਮੜੀਆਂ ਗੈਰ ਵਾਜਬ ਸ਼ਰਤਾਂ ਵਾਪਸ ਲੈਣ ਦੀ ਚੇਤਾਵਨੀ  
ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ(ਰਜਿ:)ਜ਼ਿਲ੍ਹਾ ਲੁਧਿਆਣਾ ਦੀ ਜਿਲਾ ਕਾਰਜਕਾਰੀ ਕਮੇਟੀ ਦੇ ਪ੍ਰੋਗਰਾਮ ਮੁਤਾਬਿਕ ਅੱਜ ਵੱਡਾ ਕਿਸਾਨ- ਮਜ਼ਦੂਰ ਕਾਫਲਾ ਮੁੱਲਾਂਪੁਰ ਵਿਖੇ ਕਿਸਾਨਾਂ- ਮਜ਼ਦੂਰਾਂ ਸਮੇਤ ਮੰਡੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਵਾਸਤੇ ਜੋਸ਼- ਖਰੋਸ਼ ਨਾਲ ਪੁੱਜਿਆ ਅਤੇ ਭਰਵੇਂ ਇਕੱਠ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ....
ਮੁੱਖ ਮੰਤਰੀ ਮਾਨ ਨੂੰ ਮਿਲਣ ਆਈ ਐੱਨ.ਆਰ.ਆਈ ਮਹਿਲਾ ਦੋ ਘੰਟੇ ਰਹੀ ਨਜ਼ਰਬੰਦ
ਕਿਤੇ ਇਹ ਨਾ ਹੋਵੇ ਕਿ ਉਹ ਪ੍ਰੋ. ਬਲਵਿੰਦਰ ਕੌਰ ਬਣੇ : ਮੈਡਮ ਸੰਧੂ ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਸਥਾਨਕ ਕਸਬੇ ਅੰਦਰ ਹੋ ਰਹੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਉਹ ਮਿਲਣ ਪੁੱਜੀ ਸੀ ਪਰ ਉਸਨੂੰ ਮੁੱਖ ਮੰਤਰੀ ਨਾਲ ਮਿਲਾਉਣਾ ਤਾਂ ਇੱਕ ਪਾਸੇ ਸਗੋਂ ਪੁਲਿਸ ਨੇ ਉਸਨੂੰ ਦੋ ਘੰਟੇ ਕਮਰੇ ’ਚ ਨਜ਼ਰਬੰਦ ਰੱਖਿਆ। ਇਹ ਕਹਿਣਾ ਹੈ ਐੱਨ.ਆਰ.ਆਈ ਮਹਿਲਾ ਸੁਖਜੀਤ ਕੌਰ ਸੰਧੂ ਦਾ, ਉਸਨੇ ਦੱਸਿਆ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਪੰਜਾਬ ਦੀ ਦੂਸਰੀ....
ਅਕਾਲੀ ਦਲ ਬਾਦਲ ਛੋਲੇ ਕੁਲਚਿਆ ਵਾਲੀ ਪਾਰਟੀ ਹੈ : ਮੁੱਖ ਮੰਤਰੀ ਮਾਨ
ਆਮ ਆਦਮੀ ਪਾਰਟੀ ਦੁਨੀਆਂ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਬਣੀ : ਮੁੱਖ ਮੰਤਰੀ ਭਗਵੰਤ ਮਾਨ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੋਹ ਚੁਕਵਾਉਣ ਪੁੱਜੇ ਮੁੱਖ ਮੰਤਰੀ ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਅੱਜ ਕਸਬਾ ਮੁੱਲਾਂਪੁਰ ਦਾਖਾ ਨਜਦੀਕ ਮਹਿਲ ਮੁਬਾਰਕ ਰਿਜ਼ੌਰਟ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਸਨ ਜਿੱਥੇ ਪ੍ਰਿੰਸੀਪਲ ਬੁੱਧ ਰਾਮ ਨੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੌਹ ਚੁਕਵਾਈ।ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਬੋਧਨ ਕਰਦਿਆਂ ਉਹਨਾਂ ਆਮ ਆਦਮੀ ਪਾਰਟੀ ਦੇ....
ਲੁਧਿਆਣਾ ਪੁਲਿਸ ਨੇ ਪੇਸ਼ ਕੀਤਾ: ਪ੍ਰੌਮਿਸ ਕੱਪ-ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਜਿੱਤ
ਲੁਧਿਆਣਾ, 27 ਅਕਤੂਬਰ : ਨਸ਼ਿਆਂ ਦੇ ਵਿਆਪਕ ਮੁੱਦੇ ਨਾਲ ਨਜਿੱਠਣ ਅਤੇ ਨੌਜਵਾਨਾਂ ਵਿੱਚ ਸਕਾਰਾਤਮਕ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ, ਲੁਧਿਆਣਾ ਪੁਲਿਸ ਨੇ ਕਮਿਸ਼ਨਰ ਸ਼. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਨੇ "ਪ੍ਰੌਮਾਈਜ਼ ਕੱਪ" ਵਜੋਂ ਜਾਣੇ ਜਾਂਦੇ ਇੱਕ ਉਤਸ਼ਾਹੀ ਅਤੇ ਬਹੁਤ ਹੀ ਸਫਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ। ਇਹ ਟੂਰਨਾਮੈਂਟ 25 ਤੋਂ 27 ਅਕਤੂਬਰ ਤੱਕ ਤਿੰਨ ਦਿਨ ਚੱਲੇ, ਜੋ ਕਿ ਲੁਧਿਆਣਾ ਦੇ ਢੇਲੋਂ ਥਾਣੇ ਦੀ ਹਦੂਦ ਅੰਦਰ ਪੈਂਦੇ ਪਿੰਡ ਧੂਲੇ ਵਿੱਚ ਖੇਡਿਆ ਗਿਆ।ਵਾਅਦਾ....
ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਸਰੇ ਸਾਰਸ ਮੇਲੇ ਦਾ ਸ਼ਾਨਦਾਰ ਆਗਾਜ਼ 
ਵੱਖ-ਵੱਖ 23 ਰਾਜਾਂ ਦੇ ਕਾਸ਼ਤਕਾਰ ਆਪਣੇ ਜੌਹਰ ਵਿਖਾਉਣਗੇ - ਡਿਪਟੀ ਕਮਿਸ਼ਨਰ ਲੁਧਿਆਣਾ, 27 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ, ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਸਰੇ ਸਾਰਸ ਮੇਲੇ ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ ਸ. ਰੁਪਿੰਦਰ ਪਾਲ ਸਿੰਘ ਅਤੇ ਸਹਾਇਕ ਮੇਲਾ ਅਫਸਰ ਸ੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।....
ਪ੍ਰਸ਼ਾਸਨ ਨੇ ਡਰਾਫਟ ਵੋਟਰ ਸੂਚੀਆਂ ਸਿਆਸੀ ਪਾਰਟੀਆਂ ਨੂੰ ਸੌਂਪੀਆਂ
EVP ਪ੍ਰੋਗਰਾਮ ਦੇ ਮੁਕੰਮਲ ਹੋਣ ਤੋਂ ਬਾਅਦ ਲੁਧਿਆਣਾ ਵਿੱਚ 26.29 ਲੱਖ ਵੋਟਰ, 9 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ। ਲੁਧਿਆਣਾ, 27 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸਾਰੇ 14 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪੈਸ਼ਲ ਸਮਰੀ ਰੀਵਿਜ਼ਨ ਤੋਂ ਬਾਅਦ ਸੌਂਪੀਆਂ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੂਚੀਆਂ ਦਾ ਖਰੜਾ ਸੌਂਪਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ....
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਰਸ ਮੇਲੇ ਦੇ ਪਹਿਲੇ ਦਿਨ ਕਵੀ ਦਰਬਾਰ
ਮੁੱਖ ਮਹਿਮਾਨ ਗੁਰਭਜਨ ਗਿੱਲ ਤੇ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਲੁਧਿਆਣਾ, 27 ਅਕਤੂਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਰਸ ਮੇਲੇ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪੀ ਏ ਯੂ ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸਨ ਤੇ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕੀਤੀ। ਸੁਆਗਤੀ ਸ਼ਬਦ ਬੋਲਦਿਆਂ ਲੁਧਿਆਣਾ ਦੇ ਐਡੀਸ਼ਨਲ ਡਿਪਟੀ....
ਪਰਾਲੀ ਨੂੰ ਅੱਗ ਲੱਗਣ 'ਤੇ ਪਟਿਆਲਾ ਜ਼ਿਲ੍ਹੇ 'ਚ ਰਹੇਗੀ ਡਰੋਨ ਦੀ ਬਾਜ ਅੱਖ
ਪਰਾਲੀ ਫੂਕਣੋ ਰੋਕਣ ਲਈ ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਖੇਤਾਂ 'ਚ ਪੁੱਜੀਆਂ ਡਿਪਟੀ ਕਮਿਸ਼ਨਰ ਵੱਲੋਂ ਨਾੜ ਨੂੰ ਅੱਗ ਲਾਉਣ ਦੇ ਮਾਮਲਿਆਂ ਬਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਪਟਿਆਲਾ, 27 ਅਕਤੂਬਰ : ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਬਾਜ ਵਰਗੀ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੋਰ ਕਦਮ ਪੁੱਟਦਿਆਂ ਡਰੋਨ ਵਰਤਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਰਾਲੀ ਨੂੰ ਅੱਗ ਲੱਗਣ ਦੇ....
ਸੀ. ਆਈ. ਆਈ ਨੇ 1.5 ਕਰੋੜ ਰੁਪਏ ਦੇ ਖੇਤੀ ਸੰਦ ਜ਼ਿਲ੍ਹਾ ਬਰਨਾਲਾ ਦੇ 29 ਪਿੰਡਾਂ ਨੂੰ ਭੇਂਟ ਕੀਤੇ 
ਕਿਸਾਨ ਵੀਰ ਇਨ੍ਹਾਂ ਸੰਦਾਂ ਦੀ ਮਦਦ ਨਾਲ ਪਰਾਲੀ ਦਾ ਪ੍ਰਬੰਧਨ ਖੇਤਾਂ ਵਿਚ ਹੀ ਕਰਨ, ਡਿਪਟੀ ਕਮਿਸ਼ਨਰ ਸੀ. ਆਈ. ਆਈ. ਨੇ ਗੁਡ ਈਅਰ ਨਾਲ ਰਲ ਕੇ ਦਿੱਤੇ ਸੰਦ ਬਰਨਾਲਾ, 27 ਅਕਤੂਬਰ : ਕਾਨਫੇਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੱਲੋਂ ਜ਼ਿਲ੍ਹਾ ਬਰਨਾਲਾ ਦੇ 29 ਪਿੰਡਾਂ ਨੂੰ ਪਰਾਲੀ ਪ੍ਰਬੰਧਨ ਲਈ 1.5 ਕਰੋੜ ਰੁਪਏ ਦੇ ਖੇਤੀ ਸੰਦ 29 ਪਿੰਡਾਂ ਨੂੰ ਦਾਣਾ ਮੰਡੀ ਧੌਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਭੇਂਟ ਕੀਤੇ ਗਏ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ....
ਕਲੋਰੀਨ ਗੈਸ ਦੀ ਲੀਕ ਸਬੰਧੀ ਮੌਕ ਡਰਿੱਲ ਆਈ.ਓ.ਐੱਲ ਦੇ ਫ਼ਤਿਹਗੜ੍ਹ ਛੰਨਾ ਵਿਖੇ ਕਰਵਾਈ ਗਈ 
ਵੱਖ ਵੱਖ ਵਿਭਾਗਾਂ ਨੇ ਆਪਣਾ ਪ੍ਰਬੰਧਾਂ ਸਬੰਧੀ ਆਪਣੀ ਡਿਊਟੀ ਬਾਖੂਬੀ ਨਿਭਾਈ ਬਰਨਾਲਾ, 27 ਅਕਤੂਬਰ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਪਦਾ ਪ੍ਰਬੰਧਾਂ ਸਬੰਧੀ ਮੌਕ ਡਰਿੱਲ ਆਈ ਓ. ਐੱਲ ਕੰਪਨੀ ਦੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਸਥਿਤ ਪਲਾਂਟ 'ਤੇ ਕਰਵਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਫੈਕਟਰੀ ਸਾਹਿਲ ਨੇ ਦੱਸਿਆ ਕਿ ਫੈਕਟਰੀ ਵਿਖੇ ਕਲੋਰੀਨ ਲੀਕ ਸਬੰਧੀ ਮੋਕ ਡਰਿੱਲ ਕਰਵਾਈ ਗਈ ਜਿਸ ਦੌਰਾਨ ਐੱਨ. ਡੀ. ਆਰ. ਐੱਫ ਬਠਿੰਡਾ, ਫੈਕਟਰੀ ਦੇ....
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਨਾਟਕ 'ਤੇ ਵਿਚਾਰ ਚਰਚਾ ਅਤੇ ਨਾਟਕ ਦਾ ਮੰਚਨ ਕਰਵਾਇਆ ਗਿਆ 
ਬਰਨਾਲਾ, 27 ਅਕਤੂਬਰ : ਸੂਬੇ ਦੇ ਭਾਸ਼ਾ ਵਿਭਾਗ ਵੱਲੋਂ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਵਿਦਵਾਨ ਸਾਹਿਤਕਾਰਾਂ ਦੀ ਵਿਚਾਰ ਚਰਚਾ ਅਤੇ ਪੇਸ਼ਕਾਰੀਆਂ ਕਰਵਾ ਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਇਹਨਾਂ ਉਪਰਾਲਿਆਂ ਤਹਿਤ ਹੀ ਜ਼ਿਲ੍ਹਾ ਭਾਸ਼ਾ....
ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਦਾ ਕੰਮ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ
ਮਿਤੀ 27 ਅਕਤੂਬਰ ਤੋਂ ਮਿਤੀ 09 ਦਸੰਬਰ ਤੱਕ ਆਮ ਜਨਤਾ ਤੋਂ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ਼ ਬਰਨਾਲਾ, 27 ਅਕਤੂਬਰ : ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਮਿਤੀ 27 ਅਕਤੂਬਰ ਨੂੰ ਕੀਤੀ ਜਾ ਚੁੱਕੀ ਹੈ । ਇਸ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਜ਼ਿਲ੍ਹੇ ਵਿੱਚ ਪੈਂਦੇ ਤਿੰਨੋ ਵਿਧਾਨ ਸਭਾ ਚੋਣ....
ਖੇਤੀਬਾੜੀ  ਵਿਭਾਗ ਬਰਨਾਲਾ ਵੱਲੋਂ ਕਰਾਪ ਰੈਜੀਡਿਊ ਸਕੀਮ (ਸੀ.ਆਰ.ਐੱਮ)ਸਾਲ 2023—24 ਅਧੀਨ ਸਬਸਿਡੀ 'ਤੇ ਦਿੱਤੀਆਂ ਮਸ਼ੀਨਾਂ ਦੀ ਭੌਤਿਕ ਪੜਤਾਲ : ਮੁੱਖ ਖੇਤੀਬਾੜੀ ਅਫ਼ਸਰ  
ਲਾਭਪਾਤਰੀ ਆਪਣੇ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਭੌਤਿਕ ਪੜਤਾਲ ਕਰਵਾਉਣ ਬਰਨਾਲਾ, 27 ਅਕਤੂਬਰ : ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿਦਿਆਂ ਕਿਹਾ ਕਿ ਸਾਲ ਪਰਾਲੀ ਦੀ ਸੰਭਾਲ ਕਰਨ ਲਈ 2023—24 ਦੌਰਾਨ ਕਰਾਪ ਰੈਜੀਡਿਊ ਮੈਨਜਮੈਂਟ ਸਕੀਮ (ਸੀ.ਆਰ.ਐੱਮ) ਅਧੀਨ ਕਿਸਾਨਾਂ/ਪੰਚਾਇਤਾਂ/ਸਹਿਕਾਰੀ ਸਭਾਵਾਂ/ਐਫ ਪੀ ੳਜ਼ ਲਈ ਖੇਤੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਦੇ ਪੋਰਟਲ ਰਾਹੀਂ ਅਰਜੀਆਂ ਲਈਆਂ ਗਈਆਂ ਸਨ ਅਤੇ ਡਰਾਅ ਰਾਹੀਂ ਚੁਣੇ ਲਾਭਪਾਤਰੀਆਂ ਦੁਆਰਾ ਸਬਸਿਡੀ....
ਸਾਡੇ ਬਜ਼ੁਰਗ, ਸਾਡਾ ਮਾਣ: ਜ਼ਿਲ੍ਹਾ ਪੱਧਰੀ ਕੈਂਪ 800 ਤੋਂ ਵੱਧ ਲੋਕਾਂ ਨੇ ਲਿਆ ਸਰਕਾਰ ਦੀਆਂ ਸਕੀਮਾਂ ਦਾ ਲਾਹਾ : ਡਿਪਟੀ ਕਮਿਸ਼ਨਰ 
ਬਜ਼ੁਰਗਾਂ ਦਾ ਮੁਫ਼ਤ ਸਿਹਤ ਚੈੱਕ ਅਪ ਕੈਂਪ ਲਗਾਇਆ ਗਿਆ, ਚਸ਼ਮੇ, ਫੌੜੀਆਂ ਅਤੇ ਪੈਨਸ਼ਨ ਸਬੰਧੀ ਪੱਤਰ ਵੰਡੇ ਗਏ ਬਰਨਾਲਾ, 27 ਅਕਤੂਬਰ : ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਸਾਡੇ ਬਜ਼ੁਰਗ, ਸਾਡਾ ਮਾਣ ਕੈਂਪ ਸ਼ਹੀਦ ਭਗਤ ਸਿੰਘ ਪਾਰਕ, ਬਰਨਾਲਾ ਸ਼ਹਿਰ 'ਚ ਲਗਾਇਆ ਗਿਆ। ਕੈਂਪ ਦੌਰਾਨ 800 ਤੋਂ ਵੱਧ ਲੋਕਾਂ ਨੇ ਵੱਖ ਵੱਖ ਸਕੀਮਾਂ ਦਾ ਲਾਹਾ ਲਿਆ। ਇਸ ਸਮਾਗਮ ਦਾ ਉਦਘਾਟਨ ਕਰਦਿਆਂ ਸ਼੍ਰੀਮਤੀ....
ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਰੈੱਡ-ਐਂਟਰੀ ਸਮੇਤ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ
ਫਰੀਦਕੋਟ 27 ਅਕਤੂਬਰ : ਝੋਨੇ ਅਤੇ ਬਾਸਮਤੀ ਦੀ ਵਾਢੀ ਦਾ ਸੀਜ਼ਨ ਜ਼ੋਰਾਂ ਤੇ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਇਸ ਵਾਰ ਪੂਰੀ ਸਖਤੀ ਨਾਲ ਪਰਾਲੀ ਸਾੜਨ ਦੇ ਮੁੱਦੇ ਨੂੰ ਵਿਚਾਰ ਰਿਹਾ ਹੈ। ਇਸ ਵਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਕੀਤੀ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਰਾਲੀ....