ਕਲੋਰੀਨ ਗੈਸ ਦੀ ਲੀਕ ਸਬੰਧੀ ਮੌਕ ਡਰਿੱਲ ਆਈ.ਓ.ਐੱਲ ਦੇ ਫ਼ਤਿਹਗੜ੍ਹ ਛੰਨਾ ਵਿਖੇ ਕਰਵਾਈ ਗਈ 

  • ਵੱਖ ਵੱਖ ਵਿਭਾਗਾਂ ਨੇ ਆਪਣਾ ਪ੍ਰਬੰਧਾਂ ਸਬੰਧੀ ਆਪਣੀ ਡਿਊਟੀ ਬਾਖੂਬੀ ਨਿਭਾਈ 

ਬਰਨਾਲਾ, 27 ਅਕਤੂਬਰ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਪਦਾ ਪ੍ਰਬੰਧਾਂ ਸਬੰਧੀ ਮੌਕ ਡਰਿੱਲ ਆਈ ਓ. ਐੱਲ ਕੰਪਨੀ ਦੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਸਥਿਤ ਪਲਾਂਟ 'ਤੇ ਕਰਵਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਫੈਕਟਰੀ ਸਾਹਿਲ ਨੇ ਦੱਸਿਆ ਕਿ ਫੈਕਟਰੀ ਵਿਖੇ ਕਲੋਰੀਨ ਲੀਕ ਸਬੰਧੀ ਮੋਕ ਡਰਿੱਲ ਕਰਵਾਈ ਗਈ ਜਿਸ ਦੌਰਾਨ ਐੱਨ. ਡੀ. ਆਰ. ਐੱਫ ਬਠਿੰਡਾ, ਫੈਕਟਰੀ ਦੇ ਕਰਮਚਾਰੀ ਅਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਉਨ੍ਹਾਂ ਦੱਸਿਆ ਕਿ ਕਲੋਰੀਨ ਗੈਸ ਦੀ ਲੀਕ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਬਾਰੇ ਮੌਕ ਡਰਿੱਲ ਫੈਕਟਰੀ ਦੇ ਅੰਦਰ ਅਤੇ ਨਾਲ ਹੀ ਜੇ ਕਰ ਗੈਸ ਲੀਕ ਹੋ ਕੇ ਪਿੰਡ ਵੱਲ ਨੂੰ ਚਲੀ ਜਾਂਦੀ ਹੈ ਤਾਂ ਕਿ ਕਰਨਾ ਚਾਹੀਦਾ ਹੈ, ਇਸ ਸਬੰਧੀ ਮੌਕ ਡਰਿੱਲ ਕੀਤੀ ਗਈ । ਇਹ ਡਰਿੱਲ 11:05 'ਤੇ ਸ਼ੁਰੂ ਕੀਤੀ ਗਈ ਅਤੇ 11:38 ਉੱਤੇ ਖਤਮ ਹੋਈ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਚ 4 ਐਮਬੂਲੈਂਸ ਅਤੇ 3 ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ । ਇਸ ਮੌਕੇ ਸਰਵਣ ਸਿੰਘ ਡੀ. ਐੱਸ. ਪੀ. ਬਰਨਾਲਾ,  ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਫਾਯਰ ਅਫ਼ਸਰ  ਤਰਸੇਮ ਸਿੰਘ, ਹਰਿੰਦਰਜੀਤ ਸਿੰਘ ਪੀ. ਆਰ. ਟੀ. ਸੀ. ਦਫ਼ਤਰ ਤੋਂ, ਮਨਦੀਪ ਸਿੰਘ ਸਿਹਤ ਵਿਭਾਗ ਤੋਂ, ਆਈ. ਓ. ਐੱਲ ਗਰੁੱਪ ਤੋਂ ਦੇਵੇਂਦਰ ਸਿੰਘ, ਸੁਰੇਸ਼ ਸਿੰਘ, ਵੀਰ ਪ੍ਰਤਾਪ ਸਿੰਘ, ਵਰੁਣ ਡਡਵਾਲ ਅਤੇ ਹੋਰ ਲੋਕ ਹਾਜ਼ਰ ਸਨ ।