ਮੁੱਲਾਂਪੁਰ ਦਾਖਾ, 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਸਥਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਸਾਹਿਬਾ ਵਿਖੇ ਤਿੰਨ ਰੋਜਾਂ ਧਾਰਮਿਕ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਗਏ। ਜਿੱਥੇ ਵੱਖ-ਵੱਖ ਰਾਗੀ,ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਤੇ ਗੁਰੂ ਸਾਹਿਬਾ ਦਾ ਗੁਣਗਾਨ ਕੀਤਾ। ਉੱਥੇ ਹੀ ਸ਼ਹਿਰ ਅੰਦਰ ਅੰਮ੍ਰਿਤ ਵੇਲੇ ਰੋਜਾਨਾਂ ਪ੍ਰਭਾਤ ਫੇਰੀਆਂ ਕੱਢਣ ਸਮੇਂ ਜਿਨ੍ਹਾਂ ਸੇਵਾਦਾਰਾਂ ਨੇ ਸੇਵਾ ਕੀਤੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਮਨੀ ਅਤੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਕਰਵਾਏ ਗਏ ਸਮਾਗਮ ਦੇ ਅਖੀਰਲੇ ਦਿਨ ਬੀਬੀ ਰਾਜ ਕੌਰ ਦੀ ਅਗਵਾਈ ਹੇਠ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਕੀਰਤਨ ਕੀਤਾ, ਇਸ ਤੋਂ ਬਾਅਦ ਕੁਲਦੀਪ ਸਿੰਘ ਹਜੂਰੀ ਰਾਗੀ ਦੇ ਜੱਥੇ ਨੇ ਕਥਾ ਅਤੇ ਵਿਚਾਰਾਂ ਦੀ ਸ਼ਾਂਝ ਪਾਈ। ਇਸੇ ਤਰ੍ਹਾਂ ਹੀ ਭਾਈ ਜਸਮੇਲ ਸਿੰਘ ਬੱਦੋਵਾਲ ਨੇ ਸੰਗਤਾਂ ਨਾਲ ਗੁਰਬਾਣੀ ਨੂੰ ਜੋੜੀ ਰੱਖਿਆ। 26 ਦਿਨ ਸ਼ਹਿਰ ਅੰਦਰ ਅੰਮ੍ਰਿਤ ਵੇਲੇ ਰੋਜਾਨਾਂ ਪ੍ਰਭਾਤ ਫੇਰੀਆਂ ਕੱਢਣ ਸਮੇਂ ਜਿਨ੍ਹਾਂ ਸੇਵਾਦਾਰਾਂ ਨੇ ਵੱਖ-ਵੱਖ ਸੇਵਾ ਕੀਤੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਿਆ। ਅੰਮ੍ਰਿਤ ਵੇਲੇ ਸ਼ਹਿਰ ਅੰਗਰਪ ਪ੍ਰਭਾਤ ਫੇਰੀ ਦੌਰਾਨ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਹਾਜਰੀਨ ’ਚ ਗੁਰਦੁਆਰਾ ਸਾਹਿਬ ਦੇ ਸ੍ਰਪਰਸਤ ਬੀਬੀ ਸਤਵਿੰਦਰ ਕੌਰ ਸੇਖੋਂ, ਪ੍ਰਧਾਨ ਭਾਈ ਮਨਦੀਪ ਸਿੰਘ ਮਨੀ ਸੇਖੋਂ, ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਸੈਕਟਰੀ ਇੰਦਰਜੀਤ ਸਿੰਘ, ਮੇਨੈਜਰ ਗੁਰਦੀਪ ਸਿੰਘ ਚੌਕੀਮਾਨ, ਕੈਸ਼ੀਅਰ ਗੁਰਪ੍ਰੀਤ ਸਿੰਘ (ਬਿੱਲੂ ਵੀਰ), ਗ੍ਰੰਥੀ ਗੁਰਮੇਲ ਸਿੰਘ ਹਿੱਸੋਵਾਲ, ਕੈਪਟਨ ਸੁਖਜੀਤ ਸਿੰਘ, ਕੈਪਟਨ ਛਿੰਦਰਪਾਲ ਸਿੰਘ, ਅਮਨ ਸੇਖੋਂ, ਮਲਕੀਤ ਸਿੰਘ ਦੌਧਰੀਆ, ਰਵਿੰਦਰ ਸਿੰਘ ਚੀਮਾ, ਸਕਾਈਲੈਬ ਸਿੰਘ ਨਗਾਰੇ ਵਾਲੇ, ਜੇ.ਐੱਸ.ਖਾਲਸਾ, ਮਨਪ੍ਰੀਤ ਸਿੰਘ ਮਨੀ, ਮਨਪ੍ਰੀਤ ਸਿੰਘ ਮਿੰਟੂ,ਹਰਪ੍ਰੀਤ ਸਿੰਘਸ਼ ਰਣਧੀਰ ਸਿੰਘ, ਗੁਰਚਰਨ ਸਿੰਘ ਮੋਹੀ, ਭੁਪਿੰਦਰ ਸਿੰਘ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਰਾਜ ਕੌਰ, ਰਿੰਕੂ ਸਜਾਵਟ ਵਾਲੇ ਸਮੇਤ ਹੋਰ ਵੀ ਸੇਵਾਦਾਰ ਹਾਜਰ ਸਨ।