ਮੁੱਲਾਂਪੁਰ ਦਾਖਾ 30 ਨਵੰਬਰ (ਸਤਵਿੰਦਰ ਸਿੰਘ ਗਿੱਲ) : ਗ਼ਦਰੀ ਬਾਬਿਆਂ ਦੀਆਂ ਲਾਸ਼ਾਨੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਫਿਲਮ 'ਸਰਾਭਾ' ਜੋ ਕਿ 9 ਨਵੰਬਰ ਤੋਂ ਪੂਰੇ ਭਾਰਤ ਵਿੱਚ ਰਿਲੀਜ਼ ਹੋ ਚੁੱਕੀ ਹੈ। ਐਨ ਆਰ ਆਈ ਭਰਾਵਾਂ ਵੱਲੋਂ ਪੰਜਾਬ ਤੇ ਕਨੇਡਾ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਫਿਲਮ ਸਰਾਭਾ ਦਿਖਾਉਣ ਦਾ ਉਪਰਾਲਾ ਕੀਤ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਸਟਰ ਟਹਿਲ ਸਿੰਘ ਸਰਾਭਾ ਅਤੇ ਭੋਲਾ ਸਿੰਘ ਸਰਾਭਾ ਨੇ ਆਖਿਆ ਕਿ ਕਿਰਨਪਾਲ ਕਨੇਡਾ ਵੱਲੋਂ ਕੁਝ ਦਿਨ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਸਰਕਾਰੀ ਸਕੂਲ ਦੇ 500 ਬੱਚਿਆਂ ਨੂੰ ਫ਼ਿਲਮ ਦਿਖਾਉਣ ਦਾ ਉਪਰਾਲਾ ਕੀਤਾ। ਹੁਣ ਪਿੰਡ ਸਹੌਲੀ ਦੇ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ 200 ਬੱਚੇ ਨੂੰ ਫਿਲਮ ਦਿਖਾਉਣ ਦੀ ਸੇਵਾ ਕੀਤੀ ਤਾਂ ਜੋ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਨ ਵਾਲੇ ਗ਼ਦਰੀ ਬਾਬਿਆਂ ਦਾ ਇਤਿਹਾਸ ਅਤੇ ਉਹਨਾਂ ਦੀ ਜੀਵਨੀ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਸਕੇ। ਉਥੇ ਹੀ ਕਨੇਡਾ ਦੇ ਸਰਕਾਰੀ ਸਕੂਲਾਂ ਨੂੰ ਫ਼ਿਲਮ ਦਿਖਾਉਣ ਦਾ ਜੋ ਪ੍ਰਬੰਧ ਕੀਤਾ ਉਹ ਸਰਾਭਾ ਫਿਲਮ ਦੇ ਸਹਿਯੋਗੀ ਅੰਮ੍ਰਿਤਪਾਲ ਸਰਾਭਾ ਨੇ ਕੀਤਾ। ਅੰਮ੍ਰਿਤਪਾਲ ਸਰਾਭਾ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਅਤੇ ਗਦਰ ਪਾਰਟੀ ਦੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਉੱਘੇ ਲੇਖਕ ਤੇ ਨਿਰਦੇਸ਼ਕ ਕਵੀਰਾਜ ਜੀ ਵੱਲੋਂ ਤਿਆਰ ਕੀਤੀ। ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਗ਼ਦਰੀ ਬਾਬਿਆਂ ਦਾ ਇਤਿਹਾਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਲਾਸਾਨੀ ਕੁਰਬਾਨੀ ਦਾ ਸਤਿਕਾਰ ਕਰਨ ਵਾਲਿਆਂ ਨੂੰ ਉਨਾਂ ਦੀ ਜੀਵਨੀ ਪੂਰੀ ਦੁਨੀਆ ਅੱਗੇ ਪੇਸ਼ ਕੀਤੀ। ਸੋ ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਇਸ ਫਿਲਮ ਨੂੰ ਵੱਧ ਤੋਂ ਵੱਧ ਸਕੂਲੀ ਬੱਚਿਆਂ ਨੂੰ ਦਿਖਾ ਕੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਤੋਂ ਜਾਣੂ ਕਰਵਾ ਸਕੀਏ। ਉਥੇ ਹੀ ਅਸੀਂ ਐਨ ਆਰ ਆਈ ਵੀਰ ਪਰਮਿੰਦਰ ਸਿੰਘ ਪਿੰਦਾ ਸਰਾਭਾ, ਅਮਰਿੰਦਰ ਸਿੰਘ ਲੱਕੀ ਅਬੂਵਾਲ, ਲਾਲੀ ਸਰਾਭਾ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਉਣ ਲਈ ਆਪਣੀ ਨੇਕ ਕਮਾਈ ਵਿੱਚੋਂ ਸੇਵਾ ਕੀਤੀ। ਉਨਾਂ ਨੇ ਇਹ ਵੀ ਆਖਿਆ ਕਿ ਅਸੀਂ ਪੂਰੇ ਪੰਜਾਬ 'ਚ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਐਨ ਆਰ ਆਈ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਗੋਦ ਲੈ ਕੇ ਸਰਾਭਾ ਫਿਲਮ ਦਿਖਾਉਣ ਲਈ ਸਹਿਯੋਗ ਕਰਨ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਪਤਾ ਲੱਗ ਸਕੇ ਕਿ ਅਸੀਂ 2% ਕੌਮ ਕਿਵੇਂ 97% ਕੁਰਬਾਨੀਆਂ ਕਰਕੇ ਇਸ ਭਾਰਤ ਨੂੰ ਯਾਦ ਕਰਵਾਇਆ। ਇਸ ਮੌਕੇ ਸੁਖ ਸਰਾਭਾ, ਅਰਮਾਨ ਸਰਾਭਾ, ਇਸ਼ਣ ਸਰਾਭਾ, ਰੋਬਿਨ ਸਰਾਭਾ, ਗੈਰੀ ਸਰਾਭਾ, ਜਸਕਰਨ ਸਿੰਘ ਚੱਕ ਕਲਾਂ, ਕੁਲਦੀਪ ਸਿੰਘ, ਸੁਖਬੀਰ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਕੌਰ, ਗੁਰਦੀਪ ਕੌਰ, ਕਰਮਜੀਤ ਕੌਰ, ਬਖਸ਼ੀਸ਼ ਕੌਰ, ਸੁਖਮਿੰਦਰ ਕੌਰ, ਮਨਦੀਪ ਕੌਰ, ਪ੍ਰਦੀਪ ਕੌਰ, ਅਮਨਦੀਪ ਕੌਰ, ਨਵਜੋਤ ਕੌਰ ਸੁਖਵਿੰਦਰ ਸਿੰਘ ਸਤਨਾਮ ਸਿੰਘ, ਪਰਮਜੀਤ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।