ਪਠਾਨਕੋਟ, 18 ਜਨਵਰੀ : ਮਾਣਯੋਗ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ (ਆਈ.ਏ.ਐਸ.) ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐਸ.ਜੀ.ਪੀ.ਸੀ. (ਚੋਣ ਬੋਰਡ) ਹਲਕਾ 110 ਦੇ ਰਿਵਾਇਜੰਗ ਅਥਾਰਟੀ-ਕਮ- ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਮੇਜਰ ਡਾ. ਸਮਿਤ ਮੁੱਧ, (ਪੀ.ਸੀ.ਐਸ.) ਨੇ ਦੱਸਿਆ ਕਿ ਸਾਲ 2011 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੋਰਾਨ 32,421 ਵੋਟਾਂ ਰਜਿਸਟਰਡ ਹੋਈਆਂ ਸਨ। ਪ੍ਰੰਤੂ ਇਸ ਵਾਰ ਅੱਜ ਤੱਕ 15,162 ਵੋਟਾਂ ਹੀ ਰਜਿਸਟਰਡ ਹੋਈਆਂ ਹਨ। ਇਸ ਲਈ ਕੇਸਧਾਰੀ ਸਿਖਾਂ ਦੀਆਂ ਵੋਟਾਂ ਬਨਾਉਣ ਲਈ ਚੋਣ ਬੋਰਡ ਹਲਕਾ 110 ਪਠਾਨਕੋਟ ਵਿੱਚ ਪੈਂਦੇ ਸਮੂਚੇ ਜਿਲ੍ਹਾ ਪਠਾਨਕੋਟ ਅਤੇ ਦੀਨਾਨਗਰ ਤਹਿਸੀਲ ਵਿੱਚ ਮਿਤੀ 20-01-2024, 21-01-2024, 03-02-2024 ਅਤੇ 04-02-2024 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜੋ ਕੋਈ ਫਾਰਮ ਨੰ. 3(1) ਵਿੱਚ ਦਰਜ਼ ਸ਼ਰਤਾਂ ਪੂਰੀਆਂ ਕਰਦਾ ਹੈ ਉਹ ਉਕਤ ਮਿਤੀਆਂ ਨੂੰ ਆਪਣੇ ਇਲਾਕੇ ਦੇ ਬੀ.ਐਲ.ਓ./ਪਟਵਾਰੀ/ਪੰਚਾਇਤ ਸਕੱਤਰ/ਨਗਰ ਨਿਗਮ/ਨਗਰ ਕੋਂਸਲ ਜਾਂ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਜਾਂ ਆਪਣੇ ਨੇੜਲੇ ਬੀ.ਡੀ.ਪੀ.ਓ. ਦਫ਼ਤਰ/ਨਗਰ ਨਿਗਮ ਦਫ਼ਤਰ/ਨਗਰ ਕੋਂਸਲ ਦਫ਼ਤਰ/ਨਗਰ ਪੰਚਾਇਤ ਦਫ਼ਤਰ/ਤਹਿਸੀਲ ਦਫ਼ਤਰ ਜਾਂ ਸਿੱਧੇ ਤੌਰ ਤੇ ਐਸ.ਡੀ.ਐਮ. ਪਠਾਨਕੋਟ ਦੇ ਦਫ਼ਤਰ ਫਾਰਮ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਗੁਰੂਦਵਾਰਿਆਂ ਦੇ ਪ੍ਰਧਾਨਾਂ/ਸਮਾਜ ਸੇਵੀ ਸੰਸਧਾਵਾਂ ਅਤੇ ਐਨ.ਜੀ.ਓਜ਼. ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਕੈਂਪਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਆਪਣੇ-ਆਪਣੇ ਏਰੀਏ ਵਿੱਚ ਕੇਸਧਾਰੀ ਸਿਖਾਂ ਨੂੰ ਵੋਟਾਂ ਬਨਾਉਣ ਲਈ ਪ੍ਰੇਰਿਤ ਕੀਤਾ ਜਾਵੇ।