ਅੰਮ੍ਰਿਤਸਰ, 7 ਨਵੰਬਰ 2024 : ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਬਾਬਾ ਅਟਲ ਰਾਏ ਜੀ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਇਕ ਔਰਤ ਨੇ ਛਾਲ ਮਾਰ ਦਿੱਤੀ। ਔਰਤ ਸਿਰ ਭਾਰ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵੱਲੋਂ ਔਰਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਅੱਜ ਸਵੇਰੇ ਇੱਕ ਔਰਤ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਸੀ। ਉਸ ਨੇ ਮੱਥਾ ਟੇਕਿਆ ਜਾਂ ਨਹੀਂ, ਪਤਾ ਨਹੀਂ। ਪਰ ਉਸ ਤੋਂ ਬਾਅਦ ਕਰੀਬ ਸਾਢੇ 9 ਵਜੇ ਉਹ ਉਸੇ ਕੰਪਲੈਕਸ ਵਿੱਚ ਸਥਿਤ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਗਈ। ਜਿੱਥੋਂ ਉਸ ਨੇ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਬਾਅਦ ਜਿਵੇਂ ਹੀ ਔਰਤ ਹੇਠਾਂ ਡਿੱਗੀ ਤਾਂ ਲਹੂ-ਲੁਹਾਣ ਹੋ ਗਈ। ਔਰਤ ਦੀ ਮੌਤ ਦੀ ਸੂਚਨਾ ਮਿਲਦੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਔਰਤ ਦੀ ਲਾਸ਼ ਦੀ ਜਾਂਚ ਕੀਤੀ ਅਤੇ ਉਸ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਮੁਤਾਬਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਕਿੱਥੋਂ ਆਈ ਸੀ ਅਤੇ ਕੀ ਉਹ ਇਕੱਲੀ ਸੀ ਜਾਂ ਕੋਈ ਉਸਦੇ ਨਾਲ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਪਛਾਣ ਲਈ ਮੁਰਦਾਘਰ ‘ਚ ਰੱਖਿਆ ਜਾਵੇਗਾ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ।