ਤਰਨ ਤਾਰਨ 18 ਜਨਵਰੀ : ਸਿਹਤ ਵਿਭਾਗ ਤਰਨਤਾਰਨ ਵਲੋਂ ਜਿਲਾ੍ਹ ਪੱਧਰ ਤੇ ਐਡਵੋਕੇਸੀ ਉਮੰਗ ਕਲੀਨਿਕ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ। ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਜੀ ਦੀ ਪ੍ਰਧਾਨਗੀ ਹੇਠ ਜਿਲਾ੍ਹ ਪੱਧਰੀ ਚਾਇਲਡ ਹੈਲਥ ਅਤੇ ਕਿਸ਼ੋਰ ਅਵਸਥਾ ਸਬੰਧੀ ਐਡਵੋਕੇਸੀ ਉਮੰਗ ਕਲੀਨਿਕ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ, ਬੀ.ਈ.ਈ., ਐਲ.ਐਚ.ਵੀ. ਅਤੇ ਏ.ਐਨ.ਐਮ. ਨੇ ਸ਼ਿਰਕਤ ਕੀਤੀ। ਇਸ ਮੋਕੇ ਤੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਕਮਲਪਾਲ ਨੇ ਦੱਸਿਆ ਕਿ ਜਿਲਾ੍ਹ ਤਰਨਤਾਰਨ ਵਿਖੇ ਤਿੰਨ ਉਮੰਗ ਕਲੀਨਿਕਾਂ ਕੰਮ ਕਰ ਰਹੀਆਂ ਹਨ, ਜੋ ਕਿ ਸਿਵਲ ਹਸਪਤਲ ਤਰਨਤਾਰਨ, ਪੱਟੀ ਅਤੇ ਖਡੂਰ ਸਾਹਿਬ ਵਿਖੇ ਸਥਾਪਿਤ ਹਨ। ਇਸਨਾਂ ਕਲੀਨਿਕਾਂ iਵਿਚ ਕਿਸ਼ੋਰ ਪ੍ਰਜਨਣ ਸਿਹਤ ਸੰਭਾਲ ਦੇ ਨਾਲ-ਨਾਲ ਬਹੁਤ ਸਾਰੀਆਂ ਪ੍ਰਜਨਣ ਅਤੇ ਗੁਪਤ ਰੋਗਾਂ ਦੀਆਂ ਸੱਮਸਿਆਵਾਂ ਦਾ ਹੱਲ ਮਾਹਿਰ ਡਾਕਟਰਾਂ ਅਤੇ ਮੈਡੀਕਲ ਕੌਂਸਲਰਾਂ ਵਲੋਂ ਕੀਤਾ ਜਾਂਦਾ ਹੈ ਅਤੇ ਮਰੀਜ ਦਾ ਰਿਕਾਰਡ ਗੁਪਤ ਰੱਖਿਆ ਜਾਂਦਾ ਹੈ। ਇਹਨਾਂ ਟਰੇਨਿੰਗਾਂ ਦੁਆਰਾ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਏ.ਐਨ.ਐਮ, ਅਤੇ ਆਸ਼ਾ ਵਰਕਰਾਂ ਨੂੰ ਟਰੇਂਡ ਕੀਤਾ ਜਾਂਦਾ ਹੈ ਅਤੇ ਲੋਕਾ ਨੂੰ ਜਾਗਰੂਕਤ ਕਰਨ ਦੇ ਢੰਗ ਤਰੀਕੇ ਸਿਖਾਏ ਜਾਦੇ ਹਨ।ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਕਿਸ਼ੋਰ ਅਵਸਥਾ ਵਿੱਚ ਹੋਣ ਵਾਲੇ ਸ਼ਰੀਰਕ ਅਤੇ ਮਾਨਸਿਕ ਵਿਕਾਰਾ ਸਬੰਧੀ ਬੜੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ 13 ਸਾਲ ਤੋ 19 ਸਾਲ ਤੱਕ ਬਚਿਆ ਵੱੱਲ ਮਾਂ ਬਾਪ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹਿਦਾ ਹੈ ਅਤੇ ਉਨ੍ਹਾ ਦੀਆ ਹਰੇਕ ਗਤੀਵਿਧੀਆ ਤੇ ਨਜਰ ਰੱਖਣੀ ਚਾਹਿਦੀ ਹੈ ਤਾਂ ਜੋ ਇਨ੍ਹਾ ਬੱਚਿਆ ਨੂੰ ਮਾੜੀ ਸਗੰਤ ਤੋ ਬਚਾਇਆ ਜਾ ਸਕੇ। ਉਹਨਾਂ ਨੇ ਮਾਨਸਿਕ ਰੋਗਾ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਕਿਸ਼ੋਰ ਅਵਸਥਾ ਵਿੱੱਚ ਮਾਨਸਿਕ ਰੋਗ, ਡਿਪਰੈਸ਼ਨ, ਵੈਹਿਮ, ਡਰ ਅਤੇ ਚਿੜਚੜਾਪਨ ਆਮ ਪਾਏ ਜਾਂਦੇ ਹਨ।ਜਿਸ ਕਾਰਨ ਕਈ ਵਾਰੀ ਬੱਚੇ ਗਲਤ ਸੰਗਤ ਵਿੱਚ ਫਸ ਜਾਦੇ ਹਨ। ਜਿਨਾ ਨੂੰ ਕਿ ਚੰਗੀ ਕਾਊਸਲਿੰਗ ਅਤੇ ਦਵਾਈਆ ਨਾਲ ਠੀਕ ਕੀਤਾ ਜਾ ਸਕਦਾ ਹੈ।ਇਸ ਅਵਸਰ ਤੇ ਜਿਲਾ੍ਹ ਐਪੀਡਿਮਲਿੋਜਿਟ ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਨੋਡਲ ਅਫਸਰ ਅਤੇ ਸਟਾਫ ਹਾਜਰ ਸਨ।