- ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡਾਂ ਅੰਦਰ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ –ਸ੍ਰੀ ਲਾਲ ਚੰਦ ਕਟਾਰੂਚੱਕ
ਪਠਾਨਕੋਟ, 18 ਜਨਵਰੀ : ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਦੇ ਅਧੀਨ ਅੱਜ ਪਿੰਡ ਜਸਵਾਲੀ ਵਿੱਚ ਕਰੀਬ 75.50 ਲੱਖ ਰੁਪਏ ਦੀਆਂ ਵਿਵੇਕੀ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਜਸਵਾਲੀ ਵਿਖੇ ਸਥਿਤ ਰੇਸਟ ਹਾਊਸ ਵਿਖੇ ਆਯੋਜਿਤ ਸਮਾਰੋਹ ਦੋਰਾਨ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੀਆਂ ਗ੍ਰਾਂਟਾਂ ਵੰਡਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਕਾਸ ਸੈਣੀ ਚੇਅਰਮੈਨ ਮਾਰਕਿੱਟ ਕਮੇਟੀ ਪਠਾਨਕੋਟ, ਸੋਰਭ ਬਹਿਲ ਜਰਨਲ ਸਕੱਤਰ, ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਸੈਲ ਪਠਾਨਕੋਟ, ਸੁਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਜੰਗ ਬਹਾਦੁਰ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ,ਖੁਸਬੀਰ ਕਾਟਲ,ਸੋਹਣ ਲਾਲ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਸੈਲੀ ਸਰਮਾ, ਠਾਕੁਰ ਭੁਪਿੰਦਰ ਸਿੰਘ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਵਿਵੇਕੀ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪੰਚਾਇਤਾਂ ਨੂੰ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ ਉਨ੍ਹਾਂ ਵਿੱਚ ਉਹ ਪਿੰਡ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਸੀ, ਇਸ ਤੋਂ ਇਲਾਵਾ ਕੂਝ ਪਿੰਡਾਂ ਅੰਦਰ ਗਲੀਆਂ ਨਾਲੀਆਂ ਦੀ ਰਿਪੇਅਰ , ਸੋਲਰ ਲਾਈਟਾਂ ਆਦਿ ਲਈ ਸਾਮਲ ਹਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਗ੍ਰਾਮੀਣ ਖੇਤਰਾਂ ਅੰਦਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਰੋਹ ਵਿੱਚ ਵੱਖ ਵੱਖ ਪਿੰਡਾਂ ਵਿੱਚ ਬਜਰੰਗਬਲੀ ਸਪੋਰਟਸ ਕਲੱਬ ਸਹੀਦਪੁਰ ਨੂੰ 50 ਹਜਾਰ, ਗੁਰੂ ਗੋਬਿੰਦ ਸਿੰਘ ਯੂਥ ਕਲੱਬ ਅੰਤੋਰ ਨੂੰ 50 ਹਜਾਰ, ਸਹੀਦ ਭਗਤ ਸਿੰਘ ਯੂਥ ਕਲੱਬ ਭਗਵਾਨਪੁਰ ਨੂੰ 50 ਹਜਾਰ ਰੁਪਏ ਦੀ ਗ੍ਰਾਂਟ ਖੇਡਾਂ ਨੂੰ ਪ੍ਰੱਫਲਿਤ ਕਰਨ ਲਈ, ਪੰਚਾਇਤ ਡਿਬਕੂ ਨੂੰ 2 ਲੱਖ ਰੁਪਏ ਪਾਰਕ ਦੀ ਸਾਂਭ ਸੰਭਾਲ ਲਈ ਅਤੇ ਹੋਰ ਵਿਕਾਸ ਕਾਰਜਾਂ ਲਈ, ਪਿੰਡ ਡੱਲਾਂ ਨੂੰ ਗਲੀਆਂ ਨਾਲੀਆਂ ਲਈ 2 ਲੱਖ ਰੁਪਏ, ਪਿੰਡ ਤਰਹੇਟੀ ਬਾਸਾ ਨੂੰ ਗਲੀਆਂ ਨਾਲੀਆਂ ਦੀ ਰਿਪੇਅਰ ਕਰਨ ਲਈ 2 ਲੱਖ ਰੁਪਏ ਦੀ ਗ੍ਰਾਂਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਨੂੰ ਸਟੇਜ ਅਤੇ ਸਕੂਲ ਵਿਖੇ ਫਰਸ ਪਾਉਂਣ ਲਈ 2 ਲੱਖ ਰੁਪਏ, ਪਿੰਡ ਝੇਲਾ ਆਮਦਾ ਨੂੰ ਪੀਣ ਵਾਲੇ ਪਾਣੀ ਦੇ ਬੋਰ ਲਈ ਅਤੇ ਪਾਈਪਾਂ ਪਾਉਂਣ ਲਈ 4 ਲੱਖ ਰੁਪਏ, ਪਿੰਡ ਲਾਹੜੀ ਗੁਜਰਾਂ ਨੂੰ ਗਲੀਆਂ ਨਾਲੀਆਂ ਲਈ 3 ਲੱਖ ਰੁਪਏ, ਪਿੰਡ ਪਰਮਾਨੰਦ ਨੂੰ ਗਲੀਆਂ ਨਾਲੀਆਂ ਲਈ 3 ਲੱਖ ਰਪੁਏ, ਮਾਤਾ ਵੈਸਨੋ ਮਹਿਲਾ ਮੰਡਲ ਨੂੰ ਬਰਤਨ ਖਰੀਦਣ ਲਈ 1 ਲੱਖ ਰੁਪਏ, ਜੈ ਮਾਂ ਦੁਰਗਾ ਕਲੱਬ ਸਿਊਂਟੀ ਨੂੰ ਸੱਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ 1 ਲੱਖ ਰੁਪਏ, ਨਾਰੀ ਸਕਤੀ ਮਹਿਲਾ ਕਲੱਬ ਸਿਊਟੀ ਨੂੰ ਬਰਤਨਾਂ ਦੀ ਖਰੀਦ ਲਈ 1 ਲੱਖ ਰੁਪਏ, ਪਿੰਡ ਅਜੀਜਪੁਰ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ ਅਤੇ ਛੱਪੜ ਦੀ ਸਫਾਈ ਲਈ 5 ਲੱਖ ਰੁਪਏ, ਛਿੰਜ ਮੇਲਾ ਕਮੇਟੀ ਲਮੀਣੀ ਨੂੰ 50 ਹਜਾਰ ਖੇਡਾਂ ਪ੍ਰਫੂਲਿਤ ਕਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਨੂੰ 2.50 ਲੱਖ ਰੁਪਏ,ਕਸਯਪ ਰਾਜਪੂਤ ਸਭਾ ਪਠਾਨਕੋਟ ਨੂੰ ਹਾਲ ਦੀ ਮੁਰੰਮਤ ਲਈ 5 ਲੱਖ ਰੁਪਏ, ਪਿੰਡ ਭਗਵਾਨਪੁਰ ਨੂੰ ਗਲੀਆਂ ਨਾਲੀਆਂ ਲਈ 3 ਲੱਖ ਰੁਪਏ, ਪਿੰਡ ਚੰਗੀਗੜ੍ਹ ਅਬਾਦੀ ਰਾਏਪੁਰ ਨੂੰ ਗਲੀਆਂ ਨਾਲੀਆਂ ਦੇ ਵਿਕਾਸ ਲਈ 3 ਲੱਖ ਰੁਪਏ, ਪਿੰਡ ਭਟੋਆ ਪੰਚਾਇਤ ਨੂੰ ਗਲੀਆਂ ਨਾਲੀਆਂ ਦੇ ਵਿਕਾਸ ਲਈ 2.50 ਲੱਖ ਰੁਪਏ, ਪਿੰਡ ਲਾਹੜੀ ਬਾਵਿਆਂ ਨੂੰ ਸੋਲਰ ਲਾਈਟਾਂ ਲਈ 1.50 ਲੱਖ ਰੁਪਏ, ਪਿੰਡ ਠਾਕੁਰਪੁਰ ਨੂੰ ਸੋਲਰ ਲਾਈਟਾਂ ਲਈ 2 ਲੱਖ ਰੁਪਏ ਅਤੇ ਪਿੰਡ ਚੇਲੇਚੱਕ ਨੂੰ ਸੋਲਰ ਲਾਈਟਾਂ, ਗਲੀਆਂ ਨਾਲੀਆਂ ਦੀ ਰਿਪੇਅਰ ਲਈ 2 ਲੱਖ ਰੁਪਏ ਵਿਵੇਕੀ ਗ੍ਰਾਂਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜ ਹੋਣ ਵਾਲੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਵੀ ਗ੍ਰਾਂਟ ਦੀ ਲੋੜ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੈ ਲੋਕਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾਣਗੇ।