- ਸਕੀਮ ਤਹਿਤ ਸਰਵਿਸ ਜਾਂ ਬਿਜਨੈੱਸ ਲਈ 20 ਲੱਖ ਰੁਪਏ ਅਤੇ ਇੰਡਸਟਰੀਅਲ ਗਤੀਵਿਧੀ ਲਈ 50 ਲੱਖ ਰੁਪਏ ਤੱਕ ਦਾ ਉਦਯੋਗ ਸਥਾਪਿਤ ਕਰਨ ਲਈ ਸਬਸਿਡੀ ਦਾ ਉਪਬੰਧ
- ਸਕੀਮ ਦਾ ਲਾਭ ਲੈਣ ਲਈ ਦਫਤਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਨਾਲ ਕਿਸੇ ਵੀ ਕੰਮ-ਕਾਜ ਵਾਲੇ ਦਿਨ ਕੀਤਾ ਜਾ ਸਕਦਾ ਹੈ ਸੰਪਰਕ
ਤਰਨ ਤਾਰਨ, 18 ਜਨਵਰੀ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ (ਪੀ. ਐੱਮ. ਈ. ਜੀ. ਪੀ.) ਸਾਲ 2023-24 ਦੌਰਾਨ 53 ਕੇਸਾਂ ਵਿੱਚ ਬੈਂਕਾਂ ਰਾਹੀਂ 01 ਕਰੋੜ 20 ਲੱਖ ਰੁਪਏ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਸਰਕਾਰ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਸਵੈ-ਰੁਜਗਾਰ ਸਥਾਪਿਤ ਕਰਨ ਹਿੱਤ ਜਿਲ੍ਹਾ ਉਦਯੋਗ ਕੇਂਦਰ, ਖਾਦੀ ਕਮਿਸ਼ਨ ਅਤੇ ਖਾਦੀ ਬੋਰਡ ਰਾਹੀਂ ਚਲਾਈ ਜਾ ਰਹੀ ਹੈ ਅਤੇ ਇਸ ਸਬੰਧੀ ਜਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਬਣਾਈ ਗਈ ਹੈ। ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ (ਪੀ. ਐੱਮ. ਈ. ਜੀ. ਪੀ.) ਸਕੀਮ ਤਹਿਤ ਚਾਹਵਾਨ ਬਿਨੈਕਾਰਾਂ ਨੂੰ ਬੈਕਾਂ ਰਾਹੀਂ ਕਰਜ਼ਾ ਦਿਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਿਨੈਕਾਰ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ । ਆਮਦਨ ਦੀ ਕੋਈ ਸੀਮਾ ਨਹੀਂ ਰੱਖੀ ਗਈ।ਉਹਨਾਂ ਦੱਸਿਆ ਕਿ 5 ਲੱਖ ਰੁਪਏ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟ ਦੇ ਉੱਦਮੀ (ਸਰਵਿਸ) ਅਤੇ 10 ਲੱਖ ਰੁਪਏ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟ ਦੇ ਉਦਮੀ (ਇੰਡਸਟਰੀਅਲ ) ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਅੱਠਵੀ (ਮਿਡਲ) ਪਾਸ ਹੋਣੀ ਚਾਹੀਦੀ ਹੈ ਅਤੇ 5 ਲੱਖ ਤੋਂ ਘੱਟ ਲਾਗਤ ਵਾਲੇ ਪ੍ਰੋਜੈਕਟ ਦਾ ਲਾਭ ਆਰਟੀਸ਼ਨ (ਕਲਾਕ੍ਰਿਤੀ) ਉੱਦਮੀ ਵੀ ਲੈ ਸਕਦੇ ਹਨ । ਇਸ ਸਕੀਮ ਤਹਿਤ ਸਰਵਿਸ ਜਾਂ ਬਿਜਨੈੱਸ ਲਈ 20 ਲੱਖ ਰੁਪਏ ਅਤੇ ਇੰਡਸਟਰੀਅਲ ਗਤੀਵਿਧੀ ਲਈ 50 ਲੱਖ ਰੁਪਏ ਤੱਕ ਦਾ ਉਦਯੋਗ ਸਥਾਪਿਤ ਕਰਨ ਲਈ ਸਬਸਿਡੀ ਦਾ ਉਪਬੰਧ ਕੀਤਾ ਗਿਆ ਹੈ, ਜਿਸ ਵਿੱਚ ਉੱਦਮੀ ਵੱਲੋਂ ਆਪਣਾ ਯੋਗਦਾਨ ਜਨਰਲ ਸ੍ਰੇਣੀ ਲਈ 10% ਅਤੇ ਬਾਕੀ, ਐੱਸ. ਸੀ., ਐੱਸ. ਟੀ., ਓ.ਬੀ. ਸੀ., ਘੱਟ ਗਿਣਤੀ, ਔਰਤਾਂ, ਐਕਸ ਸਰਵਿਸਮੈਨ, ਦਿਵਿਆਂਗ, ਐੱਨ. ਈ. ਆਰ., ਅਤੇ ਬਾਰਡਰ ਏਰੀਆ ਨਾਲ ਸਬੰਧਤ ਸ੍ਰੇਣੀਆਂ ਲਈ 5% ਹੋਵੇਗਾ। ਉਹਨਾਂ ਦੱਸਿਆ ਕਿ ਪ੍ਰੋਜੈਕਟ ਸਥਾਪਿਤ ਕਰਨ ਉਪਰੰਤ ਬਿਨੈਕਾਰ ਨੂੰ ਸ਼ਹਿਰੀ ਏਰੀਏ ਲਈ ਜਨਰਲ ਸ੍ਰੇਣੀ ਵਾਸਤੇ 15% ਅਤੇ ਪੇਂਡੂ ਏਰੀਏ ਵਿੱਚ 25% ਇਸੇ ਤਰ੍ਹਾਂ ਐੱਸ. ਸੀ., ਐੱਸ. ਟੀ., ਓ. ਬੀ. ਸੀ., ਘੱਟ ਗਿਣਤੀ, ਔਰਤਾਂ, ਐਕਸ ਸਰਵਿਸਮੈਨ, ਦਿਵਿਆਂਗ, ਐੱਨ. ਈ. ਆਰ., ਪਹਾੜੀ ਅਤੇ ਬਾਰਡਰ ਏਰੀਆ ਨਾਲ ਸਬੰਧਤ ਉੱਦਮੀਆਂ ਲਈ ਸ਼ਹਿਰੀ ਏਰੀਏ ਵਿਚ 25% ਅਤੇ ਪੇਡੂ ਏਰੀਏ ਵਿਚ 35% ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਦਫਤਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਜਿਲ੍ਹਾ ਪ੍ਰਬੰਧਕੀ ਕੰਪਮਲੈਕਸ ਤਰਨ ਤਾਰਨ ਕਮਰਾ 318-ਏ, 319 ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਆਨਲਾਇਨ ਵੈੱਬਸਾਇਟ www.kvic.onloine.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ ।