ਅੰਤਰ-ਰਾਸ਼ਟਰੀ

ਭੂਚਾਲ ਤੋਂ 260 ਘੰਟੇ ਬਾਅਦ ਜ਼ਿੰਦਾ ਬਚਿਆ 14 ਸਾਲਾ ਉਸਮਾਨ
ਅੰਕਾਰਾ, ਏਐੱਨਆਈ : ਜਾਕੋ ਰਾਖੇ ਸਾਈਆਂ, ਮਾਰ ਕੇ ਨਾ ਕੋਈ... ਇਹ ਕਹਾਵਤ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਤੁਰਕੀ 'ਚ ਇਸ ਦੀ ਜਿਉਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਹੈ। ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੇ 11 ਦਿਨ ਬਾਅਦ 6 ਫਰਵਰੀ ਨੂੰ, 14 ਸਾਲਾ ਓਸਮਾਨ ਨੂੰ ਸੁਰੱਖਿਅਤ ਬਚਾ ਲਿਆ ਗਿਆ। ਤੁਰਕੀ ਦੇ ਸਿਹਤ ਮੰਤਰੀ ਫਹਰਤਿਨ ਕੋਕਾ ਨੇ ਟਵੀਟ ਕਰਕੇ ਉਸਮਾਨ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਭੂਚਾਲ ਤੋਂ 260 ਘੰਟੇ ਬਾਅਦ ਬਚਾਏ ਗਏ ਉਸਮਾਨ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ....
ਅਮਰੀਕਾ ਦੇ ਅਲਬਾਮਾ ਵਿੱਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤ 
ਅਲਬਾਮਾ, 16 ਫਰਵਰੀ : ਅਮਰੀਕਾ ਦੇ ਅਲਬਾਮਾ ਵਿੱਚ ਇੱਕ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਟੈਨੇਸੀ ਨੈਸ਼ਨਲ ਗਾਰਡ ਦਾ UH-60A ਹੈਲੀਕਾਪਟਰ ਸੀ ਜੋ ਰੁਟੀਨ ਟਰੇਨਿੰਗ 'ਤੇ ਸੀ। ਮੈਡੀਸਨ ਪੁਲਿਸ ਅਧਿਕਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਦੇ ਕਰੀਬ 911 'ਤੇ ਕਾਲ ਆਈ। ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ, ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹੈਲੀਕਾਪਟਰ....
ਅਮਰੀਕਾ ਦੇ ਕੈਲੀਫੋਰਨੀਆ 'ਚ ਸਿੱੱਖ ਨੂੰ ਦਾੜ੍ਹੀ ਕੱਟਣ ਦੇ ਹੁਕਮ ਨੂੰ ਲੈ ਕੇ ਹੋਇਆ ਹੰਗਾਮਾ
ਕੈਲੀਫੋਰਨੀਆ, 16 ਫਰਵਰੀ : ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਦਾੜ੍ਹੀ ਕੱਟਣ ਦੇ ਹੁਕਮ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਲਾਅ ਇਨਫੋਰਸਮੈਂਟ ਏਜੰਸੀ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਲੋਕ ਕਿਸੇ ਵੀ ਧਾਰਮਿਕ ਜਾਂ ਡਾਕਟਰੀ ਕਾਰਨ ਕਰ ਕੇ ਦਾੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਹੁਣ ਦਾੜ੍ਹੀ ਸ਼ੇਵ ਕਰਨੀ ਪਵੇਗੀ। ਨਾਗਰਿਕ ਅਧਿਕਾਰ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹ ਕਦਮ ਸਿੱਖਾਂ ਅਤੇ ਕਾਲੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਚੁੱਕਿਆ ਗਿਆ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ....
ਅਮਰੀਕਾ ਦੇ ਪਨਾਮਾ ‘ਚ ਬੱਸ ਅਤੇ ਮਿੰਨੀ ਬੱਸ ਦੀ ਟੱਕਰ 'ਚ 33 ਲੋਕਾਂ ਦੀ ਮੌਤ
ਪਨਾਮਾ ਸਿਟੀ, 15 ਫਰਵਰੀ : ਅਮਰੀਕਾ ਦੇ ਪਨਾਮਾ ‘ਚ ਇੱਕ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ, ਪਨਾਮਾ ਵਿੱਚ ਇੱਕ ਮਿੰਨੀ ਬੱਸ ਨਾਲ ਟਕਰਾ ਗਈ, ਜਿਸ ਕਾਰਨ 33 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪਨਾਮਾ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੁੱਧਵਾਰ ਨੂੰ ਸੰਯੁਕਤ ਰਾਜ ਜਾ ਰਹੇ ਪ੍ਰਵਾਸੀਆਂ ਦੀ ਇੱਕ ਬੱਸ, ਪਨਾਮਾ ‘ਚ ਇੱਕ ਮਿੰਨੀ ਬੱਸ ਨਾਲ ਟਕਰਾ ਗਈ, ਜਿਸ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ। ਪਨਾਮਾ ਦੀ ਮਾਈਗ੍ਰੇਸ਼ਨ ਦੀ ਰਾਸ਼ਟਰੀ ਨਿਰਦੇਸ਼ਕ ਸਮੀਰਾ ਗੋਜ਼ਾਇਨ ਨੇ....
ਨਿਊਜ਼ੀਲੈਂਡ ਵਿਚ ਲੱਗੇ ਭੂਚਾਲ ਦੇ ਝਟਕੇ,  6.1 ਰਹੀ ਭੂਚਾਲ ਦੀ ਤੀਬਰਤਾ
ਵਲਿੰਗਟਨ, 15 ਫਰਵਰੀ : ਨਿਊਜ਼ੀਲੈਂਡ ਵਿਚ ਭੂਚਾਲ ਦੇ ਤੇਜ਼ ਝਟਕੇ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬੁਧਵਾਰ ਯਾਨੀ ਅੱਜ ਇਥੇ ਭੂਚਾਲ ਦੇ ਝਟਕੇ ਲੱਗੇ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਲੋਅਰ ਹਟ ਤੋਂ 78 ਕਿਲੋਮੀਟਰ ਉੱਤਰ ਪੱਛਮ ਵਲ ਇਹ ਝਟਕੇ ਲੱਗੇ ਹਨ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਮਿਸੀਗਾਸਾ ਦੇ ਇੱਕ ਹਿੰਦੂ ਮੰਦਰ ਦੀ ਕੰਧ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ,
ਮਿਸੀਸਾਗਾ, 15 ਫਰਵਰੀ : ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੀਆਂ ਦੀਵਾਰਾਂ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਅਨਸਰਾਂ ਵੱਲੋਂ ਭਾਰਤ ਵਿਰੋਧੀ ਨਾਅਰੇ ਲਿਖ ਕੇ ਉਸ ਦੀ ਦਿੱਖ ਨੂੰ ਵਿਗਾੜਿਆ ਗਿਆ। ਇਹ ਇਸੇ ਸਾਲ 'ਚ ਵਾਪਰੀ ਅਜਿਹੀ ਦੂਜੀ ਘਟਨਾ ਹੈ। ਮਿਸੀਸਾਗਾ ਵਿੱਚ ਸਥਿਤ ਰਾਮ ਮੰਦਰ ਵਿਖੇ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਭਾਰਤੀ....
ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਬੋਇੰਗ ਦੇ ਕੈਪਸੂਲ ਜ਼ਰੀਏ ਜਾਵੇਗੀ ਪੁਲਾੜ
ਵਾਸ਼ਿੰਗਟਨ, 15 ਫਰਵਰੀ : ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਸਪੇਸ ਸਟੇਸ਼ਨ ਬਣਾਉਣ ਅਤੇ ਇਸ ਨੂੰ ਪੁਲਾੜ ਵਿਚ ਭੇਜਣ ਦੇ ਮਿਸ਼ਨ ’ਤੇ ਕੰਮ ਕਰ ਰਹੀ ਹੈ। ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ। ਬੋਇੰਗ ਕੰਪਨੀ ਪਹਿਲਾਂ ਵੀ ਮਨੁੱਖ ਰਹਿਤ ਪੁਲਾੜ ਸਟੇਸ਼ਨ ਭੇਜ ਚੁੱਕੀ ਹੈ ਪਰ ਹੁਣ ਇਨਸਾਨਾਂ ਦੀ ਵਾਰੀ ਹੈ। ਨਾਸਾ ਦੇ 2 ਸੀਨੀਅਰ ਵਿਗਿਆਨੀ ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੂੰ ਮਿਸ਼ਨ ਲਈ ਚੁਣਿਆ ਗਿਆ ਹੈ। ਹੁਣ ਤੱਕ ਕਈ ਪੁਲਾੜ ਯਾਨ ਮਨੁੱਖਾਂ ਨੂੰ ਪੁਲਾੜ ਵਿਚ ਲੈ ਜਾ ਚੁੱਕੇ ਹਨ ਪਰ....
ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਨਹੀਂ ਪਹਿਨੇਗੀ ਕੋਹਿਨੂਰ ਨਾਲ ਜੜਿਆ ਤਾਜ 
ਲੰਡਨ, 15 ਫਰਵਰੀ : ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਦਾ ਕੋਹਿਨੂਰ ਨਾਲ ਜੜਿਆ ਤਾਜ ਨਹੀਂ ਪਹਿਨੇਗੀ। ਲੰਡਨ ਦੇ ਬਕਿੰਘਮ ਪੈਲੇਸ ਨੇ ਇਹ ਐਲਾਨ ਕੀਤਾ ਹੈ। ਬੀਬੀਸੀ ਮੁਤਾਬਕ ਸ਼ਾਹੀ ਪਰਿਵਾਰ ਨੇ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ ਕਿ ਭਾਰਤ ਨਾਲ ਰਿਸ਼ਤੇ ਨਾ ਵਿਗੜਨ। ਇਸ ਫੈਸਲੇ ਤੋਂ ਬਾਅਦ ਕੈਮਿਲਾ ਲਈ ਰਾਣੀ ਮੈਰੀ ਦਾ 100 ਸਾਲ ਪੁਰਾਣਾ ਤਾਜ ਤਿਆਰ ਕੀਤਾ ਜਾ ਰਿਹਾ ਹੈ। ਕੈਮਿਲਾ ਨੂੰ ਅਧਿਕਾਰਤ ਤੌਰ 'ਤੇ....
ਪੰਜਾਬ ਦੀ ਧੀ ਨਿੱਕੀ ਹੇਲੀ ਅਮਰੀਕਾ ’ਚ ਲੜੇਗੀ ਰਾਸ਼ਟਰਪਤੀ ਦੀ ਚੋਣ
ਵਾਸ਼ਿੰਗਟਨ, 15 ਫਰਵਰੀ : ਅਮਰੀਕੀ ਸਿਆਸਤਦਾਨ ਪੰਜਾਬ ਦੀ ਧੀ ਨਿਮਰਤਾ ਰੰਧਾਵਾ ਉਰਫ ਨਿੱਕੀ ਹੇਲੀ ਨੇ ਐਲਾਨ ਕੀਤਾ ਹੈ ਕਿ ਉਹ 2024 ਵਿੱਚ ਅਮਰੀਕੀ ਰਾਸ਼ਟਰਪਤੀ ਲਈ ਚੋਣ ਲੜ ਰਹੀ ਹੈ। ਇਸ ਦੇ ਨਾਲ, ਉਹ ਵ੍ਹਾਈਟ ਹਾਊਸ ਲਈ ਆਪਣੀ ਦਾਅਵੇਦਾਰੀ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਪਹਿਲੀ ਰਿਪਬਲਿਕਨ ਬਣ ਗਈ ਹੈ। ਹੇਲੀ (51) ਦੋ ਵਾਰ ਦੱਖਣੀ ਕੈਰੋਲਿਨਾ ਦੀ ਗਰਵਨਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਦੇ ਤੌਰ ’ਤੇ ਵੀ ਸੇਵਾਵਾਂ....
ਦੱਖਣੀ ਅਫਰੀਕਾ ਵਿਚ ਟਰੱਕ ਅਤੇ ਬੱਸ ਦੀ ਟੱਕਰ 'ਚ 20 ਦੀ ਮੌਤ, 60 ਜ਼ਖਮੀ 
ਜੋਹਾਨਸਬਰਗ, 14 ਫਰਵਰੀ : ਲਿਮਪੋਪੋ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਇਕ ਟਰੱਕ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਸੰਤੁਲਨ ਗੁਆਉਣ ਕਾਰਨ ਵਾਪਰਿਆ ਹੈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਿਮਪੋਪੋ ਸੂਬਾਈ ਟਰਾਂਸਪੋਰਟ ਅਤੇ ਕਮਿਊਨਿਟੀ ਸੇਫਟੀ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 5 ਵਜੇ ਵੇਮਬੇ ਜ਼ਿਲ੍ਹੇ 'ਚ ਮੁਸੀਨਾ ਵੱਲ....
ਨਿਊਜ਼ੀਲੈਂਡ ਨੇ ਚੱਕਰਵਾਤ ਗੈਬਰੀਏਲ ਕਾਰਨ ਆਏ ਹੜ੍ਹ, ਜ਼ਮੀਨ ਖਿਸਕਣ ਅਤੇ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ
ਵਿਲਮਿੰਗਟਨ, ਏਜੰਸੀ : ਨਿਊਜ਼ੀਲੈਂਡ ਨੇ ਚੱਕਰਵਾਤ ਗੈਬਰੀਏਲ ਕਾਰਨ ਆਏ ਹੜ੍ਹ, ਜ਼ਮੀਨ ਖਿਸਕਣ ਅਤੇ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਤਿਹਾਸ ਵਿਚ ਇਹ ਤੀਜੀ ਵਾਰ ਹੈ ਜਦੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਤੂਫਾਨ ਕਾਰਨ ਲੋਕ ਆਪਣੇ ਘਰ ਖਾਲੀ ਕਰ ਕੇ ਛੱਤਾਂ ’ਤੇ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ। ਅੰਦਾਜ਼ੇ ਮੁਤਾਬਿਕ ਕਰੀਬ 2 ਲੱਖ 25 ਹਜ਼ਾਰ ਲੋਕਾਂ ਦੀ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ....
ਸਟੇਟ ਯੂਨੀਵਰਸਿਟੀ ਕੈਂਪਸ ਮਿਸ਼ੀਗਨ 'ਚ ਹੋਈ ਗੋਲੀਬਾਰੀ, ਤਿੰਨ ਦੀ ਮੌਤ ਤੇ ਕਈ ਜ਼ਖਮੀ 
ਮਿਸ਼ੀਗਨ,14 ਫਰਵਰੀ : ਅਮਰੀਕਾ ਦੇ ਮਿਸ਼ੀਗਨ 'ਚ ਸਥਿਤ ਸਟੇਟ ਯੂਨੀਵਰਸਿਟੀ ਕੈਂਪਸ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਇਸ ਗੋਲੀਬਾਰੀ 'ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਇਕੱਲਾ ਸੀ ਅਤੇ ਫਿਲਹਾਲ ਫਰਾਰ ਹੈ, ਜਿਸ ਨੂੰ ਫੜਨ ਲਈ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਘਟਨਾ ਸੋਮਵਾਰ ਅੱਧੀ ਰਾਤ ਦੀ ਹੈ। ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਨੂੰ ਸਮੂਹਿਕ ਗੋਲੀਬਾਰੀ ਦੀ ਘਟਨਾ ਦੱਸਦਿਆਂ ਇਸ ਤੋਂ ਇਨਕਾਰ ਕਰਦਿਆਂ ਦੱਸਿਆ ਕਿ....
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਦੀ ਦਿੱਤੀ ਚਿਤਾਵਨੀ
ਏਜੰਸੀ, ਮਾਸਕੋ : ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਯੂਕਰੇਨ ਵਿੱਚ ਜੰਗ ਅਤੇ ਰੂਸੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮਨਮਾਨੇ ਗ੍ਰਿਫਤਾਰੀ ਅਤੇ ਤਸੀਹੇ ਦੇ ਜੋਖਮ ਦਾ ਹਵਾਲਾ ਦਿੱਤਾ। ਰੂਸ ਦੀ ਵਿਦੇਸ਼ੀ ਜਾਸੂਸੀ ਸੇਵਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਅਮਰੀਕੀ ਫੌਜ ਰੂਸ ਅਤੇ ਸਾਬਕਾ ਸੋਵੀਅਤ ਸੰਘ ਦੇ ਟਿਕਾਣਿਆਂ 'ਤੇ ਹਮਲਾ ਕਰਨ ਲਈ ਇਸਲਾਮਿਕ ਅੱਤਵਾਦੀਆਂ ਨੂੰ ਤਿਆਰ ਕਰ ਰਹੀ ਹੈ। ਦੋਵੇਂ ਦੇਸ਼ਾਂ ਨੇ....
ਅਮਰੀਕਾ ਤੋਂ ਹੁਣ ਕੈਨੇਡਾ ਅਤੇ ਕੈਲੀਫੋਰਨੀਆ ਦੇਖੀਆਂ ਜਾ ਰਹੀਆਂ ਸ਼ੱਕੀ ਵਸਤੂਆਂ
ਵਾਸ਼ਿੰਗਟਨ (ਏਜੰਸੀ) : ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਅਸਮਾਨ ਵਿੱਚ ਕਈ ਸ਼ੱਕੀ ਵਸਤੂਆਂ ਦੇਖੀਆਂ ਜਾ ਰਹੀਆਂ ਹਨ। ਅਮਰੀਕਾ ਤੋਂ ਇਲਾਵਾ ਇਹ ਵਸਤੂ ਹੁਣ ਕੈਨੇਡਾ ਅਤੇ ਕੈਲੀਫੋਰਨੀਆ ਤੱਕ ਦੇਖੀ ਗਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਰਹੱਦ ਨੇੜੇ ਮਿਸ਼ੀਗਨ ਦੀ ਹਿਊਰੋਨ ਝੀਲ 'ਤੇ ਇਕ ਹੋਰ ਰਹੱਸਮਈ ਵਸਤੂ ਉੱਡਦੀ ਹੋਈ ਦਿਖਾਈ ਦਿੱਤੀ ਹੈ। ਇਸ ਰਹੱਸਮਈ ਵਸਤੂ ਨੂੰ 12 ਫਰਵਰੀ ਨੂੰ ਅਮਰੀਕਾ ਦੇ ਲੜਾਕੂ ਜਹਾਜ਼ ਨੇ ਡੇਗ ਦਿੱਤਾ ਸੀ। ਅਮਰੀਕੀ ਹਵਾਈ ਖੇਤਰ ਵਿੱਚ ਅਜਿਹੀ ਰਹੱਸਮਈ ਵਸਤੂ ਦੇ ਦੇਖਣ ਦੀ ਇਹ ਚੌਥੀ....
ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹਜ਼ਾਰ ਤੋਂ ਵੱਧੀ
ਇਸਤਾਂਬੁਲ, 13 ਫਰਵਰੀ : ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹਜ਼ਾਰ ਤੋਂ ਵੱਧ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਭੂਚਾਲ ਪ੍ਰਭਾਵਿਤ ਸੀਰੀਆ ਨੂੰ ਬਹੁਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫਲਤਾ ਦੀ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਮਰਨ ਵਾਲਿਆਂ ਦੀ ਗਿਣਤੀ 34,800 ਤੋਂ ਵੱਧ ਹੋ ਸਕਦੀ ਹੈ। ਭੂਚਾਲ ਨੇ ਤੁਰਕੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਭੂਚਾਲ ਦੇ ਝਟਕੇ ਅੱਜ ਵੀ ਮਹਿਸੂਸ ਕੀਤੇ ਜਾ ਰਹੇ ਹਨ। ਭੂਚਾਲ ਦੇ ਇੰਨੇ ਘੰਟੇ ਬਾਅਦ ਵੀ....