ਅੰਤਰ-ਰਾਸ਼ਟਰੀ

ਸਿਖਲਾਈ ਤੋਂ ਪਰਤ ਰਹੇ ਦੋ ਅਮਰੀਕੀ ਫ਼ੌਜੀ ਹੈਲੀਕਾਪਟਰ ਹੋਏ ਹਾਦਸਾਗ੍ਰਸਤ, ਤਿੰਨ ਪਾਇਲਟਾਂ ਦੀ ਮੌਤ 
ਅਲਾਸਕਾ, 28 ਅਪ੍ਰੈਲ : ਸਿਖਲਾਈ ਤੋਂ ਪਰਤ ਰਹੇ ਦੋ ਅਮਰੀਕੀ ਫ਼ੌਜੀ ਹੈਲੀਕਾਪਟਰ ਵੀਰਵਾਰ ਨੂੰ ਅਲਾਸਕਾ ਵਿੱਚ ਹਾਦਸਾਗ੍ਰਸਤ ਹੋ ਗਏ, ਜਿਸ ਵਿੱਚ ਤਿੰਨ ਪਾਇਲਟਾਂ ਦੀ ਮੌਤ ਹੋ ਗਈ। ਇਸ ਸਾਲ ਸੂਬੇ ਵਿੱਚ ਫ਼ੌਜੀ ਹੈਲੀਕਾਪਟਰਾਂ ਦਾ ਇਹ ਦੂਜਾ ਹਾਦਸਾ ਹੈ। ਯੂਐਸ ਆਰਮੀ ਅਲਾਸਕਾ ਦੇ ਬੁਲਾਰੇ ਜੌਨ ਪੇਨੇਲ ਨੇ ਕਿਹਾ ਕਿ ਹਰ ਹੈਲੀਕਾਪਟਰ ਵਿੱਚ ਦੋ ਲੋਕ ਸਵਾਰ ਸਨ। ਵਾਸ਼ਿੰਗਟਨ ਪੋਸਟ ਨੇ ਵੀਰਵਾਰ ਨੂੰ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ, ਇੱਕ ਸਿਖਲਾਈ ਮਿਸ਼ਨ ਤੋਂ ਵਾਪਸ ਪਰਤਦੇ ਸਮੇਂ ਕੇਂਦਰੀ....
ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਹਮਲੇ, 19 ਮੌਤਾਂ
ਕੀਵ, 28 ਅਪ੍ਰੈਲ : ਰੂਸ ਨੇ ਸ਼ੁੱਕਰਵਾਰ ਤੜਕੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ 19 ਲੋਕ ਮਾਰੇ ਗਏ ਹਨ ਅਤੇ ਵੱਡੀ ਗਿਣਤੀ 'ਚ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿਛਲੇ ਦੋ ਮਹੀਨਿਆਂ 'ਚ ਯੂਕਰੇਨ ਦੇ ਸ਼ਹਿਰਾਂ 'ਤੇ ਰੂਸ ਦਾ ਇਹ ਸਭ ਤੋਂ ਵੱਡਾ ਹਮਲਾ ਸੀ। ਇਸ ਹਮਲੇ ਤੋਂ ਬਾਅਦ ਯੂਕਰੇਨ ਨੇ ਕਿਹਾ ਹੈ ਕਿ ਉਸ ਦੇ ਜਵਾਬੀ ਹਮਲੇ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਉਹ ਹਮਲਿਆਂ 'ਚ ਰੂਸੀ ਫੌਜ ਨੂੰ ਪਿੱਛੇ ਧੱਕ ਕੇ ਆਪਣਾ....
ਕੈਨੇਡਾ ਵਿੱਚ ਕਾਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ 47 ਪੰਜਾਬੀਆਂ ਸਮੇਤ 119 ਲੋਕ ਗ੍ਰਿਫਤਾਰ 
ਟੋਰਾਂਟੋ, 28 ਅਪ੍ਰੈਲ : ਕੈਨੇਡਾ ਵਿੱਚ ਜਿੱਥੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਕੁੱਝ ਲੋਕ ਅਜਿਹੇ ਵੀ ਹਨ, ਜਿੰਨ੍ਹਾਂ ਪੰਜਾਬੀਆਂ ਨੁੰ ਕਲੰਕਿਤ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ, ਇਸ ਤਰ੍ਹਾਂ ਦੀ ਹੀ ਇੱਕ ਘਟਨਾਂ ਸਾਹਮਣੇ ਆਈ ਹੈ, ਜਿਸ ਵਿੱਚ ਕੈਨੇਡਾ ‘ਚ ਕਾਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ 47 ਪੰਜਾਬੀਆਂ ਸਮੇਤ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮ ਵਿੱਚ ਆਟੋ ਚੋਰੀ ਦੀ ਚੱਲ ਰਹੀ....
ਇੰਡੋਨੇਸੀਆ ਦੇ ਪੱਛਮੀ ਸੂਬੇ ਰਿਆਉ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ 11 ਲੋਕਾਂ ਦੀ ਮੌਤ ਅਤੇ ਕਈ ਦੇ ਲਾਪਤਾ
ਜਕਾਰਤਾ, 28 ਅਪ੍ਰੈਲ : ਇੰਡੋਨੇਸੀਆ ਦੇ ਪੱਛਮੀ ਸੂਬੇ ਰਿਆਉ ਦੇ ਨੇੜਲੇ ਸਮੁੰਦਰ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ 11 ਲੋਕਾਂ ਦੀ ਮੌਤ ਅਤੇ ਕਈ ਦੇ ਲਾਪਤਾ ਹੋਣ ਦੀ ਖ਼ਬਰ ਹੈ।ਇਸ ਸਬੰਧੀ ਇੱਕ ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੀਡ ਬੋਟ, ਐਸਬੀ ਐਵਲਿਨ ਕੈਲਿਸਕਾ 01, ਜ਼ਿਲ੍ਹੇ ਦੀ ਇਕ ਬੰਦਰਗਾਹ ਤੋਂ ਰਵਾਨਾ ਹੋਣ ਤੋਂ ਲਗਭਗ 30 ਮਿੰਟ ਬਾਅਦ ਸੂਬੇ ਦੇ ਇੰਦਰਾਗਿਰੀ ਹਿਲੀਰ ਜ਼ਿਲ੍ਹੇ ਦੇ ਪੁਲਾਉ ਬੁਰੁੰਗ ਵਿਖੇ ਸਮੁੰਦਰ ਵਿੱਚ ਡੁੱਬ ਗਈ। ਇਕ ਸਮਾਚਾਰ ਏਜੰਸੀ ਵਲੋਂ ਪ੍ਰਾਪਤ ਬਿਆਨ ਵਿਚ ਉਨ੍ਹਾਂ ਕਿਹਾ....
ਬ੍ਰਿਟਿਸ਼ ਸਿੱਖ ਭਾਈਚਾਰੇ ਵਿੱਚ ਖਾਲਿਸਤਾਨ ਪੱਖੀ ਕੱਟੜਪੰਥੀਆਂ ਦੇ ਵਧਦੇ ਪ੍ਰਭਾਵ 'ਤੇ ਚਿੰਤਾ ਕੀਤੀ ਜ਼ਾਹਰ 
ਲੰਡਨ, 27 ਅਪ੍ਰੈਲ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਬਣਾਈ ਗਈ ਇੱਕ ਸੁਤੰਤਰ ਰਿਪੋਰਟ ਵਿੱਚ ਬ੍ਰਿਟਿਸ਼ ਸਿੱਖ ਭਾਈਚਾਰੇ ਵਿੱਚ ਖਾਲਿਸਤਾਨ ਪੱਖੀ ਕੱਟੜਪੰਥੀਆਂ ਦੇ ਵਧਦੇ ਪ੍ਰਭਾਵ 'ਤੇ ਚਿੰਤਾ ਜ਼ਾਹਰ ਕੀਤੀ ਗਈ ਹੈ। ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਬਣਾਏ ਗਏ ਇੱਕ ਕਮਿਸ਼ਨ ਬਲੂਮ ਰਿਵਿਊ ਨੇ ਰਿਸ਼ੀ ਸੁਨਕ ਸਰਕਾਰ ਨੂੰ ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਬਰਤਾਨੀਆ ਵਿੱਚ ਸਿੱਖਾਂ ਦੀ ਬਹੁਗਿਣਤੀ ਜੋ ਕੱਟੜਪੰਥੀ ਵਿਚਾਰਧਾਰਾ....
ਪੈਸੰਜਰ ਰੇਲ ਗੱਡੀ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਸਮੇਤ 7 ਦੀ ਮੌਤ
ਕਰਾਚੀ, 27 ਅਪ੍ਰੈਲ : ਪਾਕਿਸਤਾਨ ਵਿੱਚ ਇੱਕ ਪੈਸੰਜਰ ਰੇਲ ਗੱਡੀ ਨੂੰ ਅੱਗ ਲੱਗਣ ਕਾਰਨ ਇਸ ਵਿੱਚ ਸਵਾਰ ਕਈ ਲੋਕ ਅੱਗ ਦੀ ਲਪੇਟ 'ਚ ਆ ਗਏ ਅਤੇ ਕਈਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਚਾਰ ਬੱਚਿਆਂ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪਾਕਿਸਤਾਨੀ ਰੇਲਵੇ ਨੇ ਵੀਰਵਾਰ 27 ਅਪ੍ਰੈਲ ਨੂੰ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਦੱਖਣੀ ਪਾਕਿਸਤਾਨ ‘ਚ ਕਰਾਚੀ ਤੋਂ ਲਗਭਗ 500 ਕਿਲੋਮੀਟਰ ਉੱਤਰ ‘ਚ ਖੈਰਪੁਰ ਜ਼ਿਲੇ ‘ਚ ਵਾਪਰਿਆ। ਯਾਤਰੀਆਂ ਨਾਲ ਭਰੀ ਇਹ....
ਸੂਡਾਨ ਵਿੱਚ 4 ਹਜ਼ਾਰ ਤੋਂ ਵੱਧ ਭਾਰਤੀ, 550 ਤੋਂ ਵੱਧ ਭਾਰਤੀਆਂ ਨੂੰ ਕੱਢਿਆ ਬਾਹਰ
ਸੂਡਾਨ, 26 ਅਪ੍ਰੈਲ : ਸੂਡਾਨ ਵਿੱਚ 72 ਘੰਟੇ ਦੀ ਜੰਗਬੰਦੀ ਤੋਂ ਬਾਅਦ ਰਾਜਧਾਨੀ ਖਾਰਤੂਮ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਝੜਪਾਂ ਜਾਰੀ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 550 ਤੋਂ ਵੱਧ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਸਾਊਦੀ ਅਰਬ ਦੇ ਜੇਦਾਹ ਲਿਆਇਆ ਜਾ ਚੁੱਕਾ ਹੈ। ਹੁਣ ਤੱਕ ਤਿੰਨ ਬੈਚਾਂ ਵਿੱਚ 561 ਲੋਕਾਂ ਨੂੰ ਜੇਦਾਹ ਲਿਆਂਦਾ ਗਿਆ ਹੈ। ਸੂਡਾਨ ਵਿੱਚ 4 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ....
ਪਾਕਿਸਤਾਨ ਵਿੱਚ ਯਾਤਰੀ ਵੈਨ ਅਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ, 19 ਜ਼ਖਮੀ
ਲਾਹੌਰ, 26 ਅਪ੍ਰੈਲ : ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਇਕ ਹਾਦਸਾ ਵਾਪਰ ਗਿਆ। ਇਥੇ ਟੋਬਾ ਟੇਕ ਸਿੰਘ ਜ਼ਿਲ੍ਹੇ 'ਚ ਯਾਤਰੀ ਵੈਨ ਅਤੇ ਇੱਕ ਮਿੰਨੀ ਟਰੱਕ ਦੀ ਟੱਕਰ ਹੋ ਗਈ। ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਜਦਕਿ 19 ਲੋਕ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਨੂੰ ਤੁਰੰਤ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ। ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ....
ਪਾਕਿਸਤਾਨ ‘ਚ ਪੁਲਸ ਸਟੇਸ਼ਨ ‘ਤੇ ਆਤਮਘਾਤੀ ਹਮਲਾ 12 ਪੁਲਿਸ ਕਰਮਚਾਰੀਆਂ ਦੀ ਮੌਤ 
ਕਾਬਲ, 25 ਅਪ੍ਰੈਲ : ਪਾਕਿਸਤਾਨ ਦੇ ਸਵਾਤ ਜ਼ਿਲੇ ਦੇ ਕਾਬਲ ਸ਼ਹਿਰ ‘ਚ ਅੱਤਵਾਦ ਰੋਕੂ ਵਿਭਾਗ ਦੇ ਪੁਲਸ ਸਟੇਸ਼ਨ ‘ਤੇ ਸੋਮਵਾਰ ਰਾਤ ਨੂੰ ਸ਼ੱਕੀ ਆਤਮਘਾਤੀ ਹਮਲਾ ਕੀਤਾ ਗਿਆ। ਇਸ ਹਮਲੇ ‘ਚ 12 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਪੁਲਿਸ ਇੰਸਪੈਕਟਰ ਜਨਰਲ ਅਖਤਰ ਹਯਾਤ ਖਾਨ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਸੂਬੇ ਭਰ ‘ਚ ‘ਹਾਈ ਅਲਰਟ’ ‘ਤੇ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ....
ਕਿੰਗ ਚਾਰਲਸ III ਦੇ ਤਾਜਪੋਸ਼ੀ ਸਮਾਰੋਹ 'ਚ ਲਾਰਡ ਇੰਦਰਜੀਤ ਸਿੰਘ ਕਰਨਗੇ ਸਿੱਖ ਕੌਮ ਦੀ ਨੁਮਾਇੰਦਗੀ
ਲੰਡ਼ਨ, 25 ਅਪ੍ਰੈਲ : ਕਿੰਗ ਚਾਰਲਸ ਦਾ ਤਾਜਪੋਸ਼ੀ ਸਮਾਰੋਹ 6 ਮਈ ਨੂੰ ਲੰਡ਼ਨ ਵਿਚ ਹੋਣ ਜਾ ਰਿਹਾ ਹੈ ਤੇ ਇਸ ਸਮਾਰੋਹ ਵਿਚ ਪਹਿਲੀ ਵਾਰ ਹਿੰਦੂ ਅਤੇ ਸਿੱਖ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। ਇਸ ਤਾਜਪੋਸ਼ੀ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਸ਼ਾਮਲ ਕਰ ਕੇ ਸਾਰੇ ਧਰਮਾਂ ਨੂੰ ਵਿਸ਼ਵਾਸ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਜੋ ਕਿ ਇੱਕ ਈਸਾਈ ਧਾਰਮਿਕ ਸਮਾਰੋਹ ਹੈ। ਖਾਸ ਗੱਲ ਇਹ ਹੈ ਕਿ ਇਸ ਸਮਾਰੋਹ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਲਈ ਬ੍ਰਿਟੇਨ....
ਅਫ਼ਰੀਕੀ ਦੇਸ਼ ਕੀਨੀਆ 'ਚ ਅੰਧਵਿਸ਼ਵਾਸ ਕਾਰਨ 47 ਲੋਕਾਂ ਦੀ ਮੌਤ
ਨੈਰੋਬੀ, 24 ਅਪ੍ਰੈਲ : ਅਫ਼ਰੀਕੀ ਦੇਸ਼ ਕੀਨੀਆ 'ਚ ਪਾਦਰੀ ਦੇ ਕਹਿਣ 'ਤੇ 47 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਇਹ ਲਾਸ਼ਾਂ ਇੱਕ ਪੁਜਾਰੀ ਦੀ ਜ਼ਮੀਨ ਤੋਂ ਮਿਲੀਆਂ ਹਨ। ਕੀਨੀਆ ਦੇ ਸ਼ਾਕਾਹੋਲਾ ਜੰਗਲ ਵਿਚ ਪੁਲਿਸ ਨੂੰ ਅਜੇ ਵੀ ਹੋਰ ਲਾਸ਼ਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਦੇ ਇਕ ਪਾਦਰੀ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਭੁੱਖੇ ਮਰ ਕੇ ਆਪਣੇ ਆਪ ਨੂੰ ਦਫ਼ਨ ਕਰ ਲੈਣ ਤਾਂ ਉਹ ਸਵਰਗ ਵਿਚ ਜਾ ਕੇ ਯਿਸੂ ਨੂੰ....
ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਸਰੀ, 23 ਅਪ੍ਰੈਲ : ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਸ਼ਾਮ 4 ਵਜੇ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ। ਧਾਰਮਿਕ ਇਕੱਠ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ....
ਅਮਰੀਕਾ ਦੇ ਇੰਡੀਆਨਾ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ
ਨਿਊਯਾਰਕ, 23 ਅਪ੍ਰੈਲ : ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਝੀਲ ਵਿੱਚ ਤੈਰਦੇ ਹੋਏ ਲਾਪਤਾ ਹੋਏ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) ਦੋਵੇਂ ਦੋਸਤ 15 ਅਪ੍ਰੈਲ ਨੂੰ ਇੰਡੀਆਨਾ ਪੋਲਿਸ ਸ਼ਹਿਰ ਤੋਂ 64 ਮੀਲ ਦੂਰ ਦੱਖਣ-ਪੱਛਮ ਵਿੱਚ ਮੋਨਰੇ ਝੀਲ ਵਿੱਚ ਕੁੱਝ ਦੋਸਤ ਇੱਕਠੇ ਹੋ ਕੇ ਤੈਰਾਕੀ ਕਰਨ ਗਏ ਸਨ, ਜਿੱਥੇ ਉਹ ਲਾਪਤਾ ਹੋ ਗਏ ਸਨ। ਜਾਣਕਾਰੀ ਅਨੁਸਾਰ ਦੋਵੇਂ ਇੰਡੀਆਨਾ ਯੂਨੀਵਰਸਿਟੀ ਦੇ....
ਪਾਕਿਸਤਾਨ ਵਿਚ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ, 4 ਜ਼ਖਮੀ 
ਇਸਲਾਮਾਬਾਦ, 22 ਅਪ੍ਰੈਲ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਨੀਵਾਰ ਨੂੰ ਇਕ ਸੜਕ ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ ਤੜਕੇ ਵਾਪਰੀ ਜਦੋਂ ਸੂਬੇ ਦੇ ਲੋਧਰਾਨ ਜ਼ਿਲ੍ਹੇ ਵਿੱਚ ਸੜਕ ਕਿਨਾਰੇ ਸਥਿਤ ਝੁੱਗੀ-ਝੌਂਪੜੀ ਵਾਲੇ ਖੇਤਰ ਵਿੱਚ ਇੱਕ ਟਰਾਲਾ ਡਿੱਗ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਵਾਹਨ ਝੁੱਗੀਆਂ ਵਿੱਚ ਟਕਰਾਉਣ ਤੋਂ ਪਹਿਲਾਂ ਟ੍ਰੇਲਰ ਚਾਲਕ ਪਹੀਏ 'ਤੇ ਸੌਂ ਗਿਆ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਚਾਰ ਔਰਤਾਂ ਅਤੇ ਤਿੰਨ....
ਦੱਖਣੀ ਅਫਰੀਕਾ 'ਚ ਪਰਿਵਾਰ ਦੇ 10 ਲੋਕਾਂ ਦੀ ਹੱਤਿਆ ਕਰਨ ਵਾਲੇ ਸ਼ੱਕੀ ਦੀ ਗੋਲੀਮਾਰ ਕੇ ਹੱਤਿਆ, 2 ਗ੍ਰਿਫਤਾਰ
ਕੇਪਟਾਊਨ, 22 ਅਪ੍ਰੈਲ : ਦੱਖਣੀ ਅਫ਼ਰੀਕਾ ਦੇ ਤੱਟਵਰਤੀ ਕਵਾਜ਼ੁਲੂ-ਨਤਾਲ ਸੂਬੇ ਵਿਚ ਇਕ ਪਰਿਵਾਰ ਦੇ 10 ਲੋਕਾਂ ਦੀ ਸਮੂਹਿਕ ਗੋਲੀਬਾਰੀ ਦੇ ਮਾਮਲੇ ਵਿਚ ਇਕ ਸ਼ੱਕੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਨੇ ਸ਼ਨੀਵਾਰ ਨੂੰ ਕਿਹਾ। ਕੁਝ ਬੰਦੂਕਧਾਰੀ ਸ਼ੁੱਕਰਵਾਰ ਸਵੇਰੇ ਸੂਬੇ ਦੇ ਪੀਟਰਮੈਰਿਟਜ਼ਬਰਗ ਦੇ ਇਮਬਾਲੀ ਟਾਊਨਸ਼ਿਪ ਵਿੱਚ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੀਆਂ ਸੱਤ ਔਰਤਾਂ ਅਤੇ ਤਿੰਨ ਮਰਦਾਂ ਦੀ ਗੋਲੀ ਮਾਰ ਕੇ ਹੱਤਿਆ....