ਅੰਤਰ-ਰਾਸ਼ਟਰੀ

ਅਲ ਸਲਵਾਡੋਰ ਵਿੱਚ ਫੁੱਟਬਾਲ ਮੈਚ ਦੌਰਾਨ ਮੱਚੀ ਭਗਦੜ,  9 ਲੋਕਾਂ ਦੀ ਮੌਤ, 500 ਜਖ਼ਮੀ 
ਅਲ ਸਲਵਾਡੋਰ, 21 ਮਈ : ਅਮਰੀਕੀ ਦੇਸ਼ ਅਲ ਸਲਵਾਡੋਰ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਮੱਚੀ ਭਗਦੜ ਦੌਰਾਨ 9 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਅਲ ਸਲਵਾਡੋਰ ਦੀ ਨੈਸ਼ਨਲ ਸਿਵਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੈਚ ਦੇਖਣ ਲਈ ਕੁੱਝ ਲੋਕਾਂ ਨੇ ਧੱਕੇ ਨਾਲ ਸਟੇਡੀਅਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੌਰਾਨ ਭਗਦੜ ਮੱਚ ਗਈ। ਮੀਡੀਆ ਅਨੁਸਾਰ ਅਲ ਸਲਵਾਡੋਰ ਦੀਆਂ ਸਥਾਨਕ ਫੁੱਟਬਾਲ ਟੀਮਾਂ ਅਲੀਅਨਜਾ ਅਤੇ ਐਫਏਐਸ ਦੋਵੇਂ ਟੀਮਾਂ ਲੋਕਾਂ ਦੀਆਂ ਪਸੰਸੀਦਾ ਟੀਮਾਂ ਹਨ, ਇਹੀ ਕਾਰਨ ਹੈ ਕਿ ਮੈਚ....
ਯੂਕਰੇਨ ਵਿੱਚ ਚੱਲ ਰਹੀ ਲੜਾਈ ਪੂਰੀ ਦੁਨੀਆਂ ਲਈ ਇੱਕ ਵੱਡਾ ਮੁੱਦਾ ਹੈ : ਪ੍ਰਧਾਨ ਮੰਤਰੀ ਮੋਦੀ 
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਕਸੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਹੀਰੋਸੀਮਾ, 20 ਮਈ : ਜੀ-7 ਸਿਖਰ ਸੰਮੇਲਨ ਦੌਰਾਨ ਜਪਾਨ ਦੇ ਹੀਰੋਸੀਮਾ ‘ਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਕਸੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸਾਲ 2022 ਦੇ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਇਹ ਦੋਵਾਂ ਨੇਤਾਵਾਂ ਦੀ ਪਹਿਲੀ ਮੁਲਾਕਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੀ ਲੜਾਈ ਪੂਰੀ....
ਪੀਐਮ ਮੋਦੀ ਨੇ ਹੀਰੋਸ਼ੀਮਾ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ, ਦਿੱਤਾ ਸ਼ਾਂਤੀ ਦਾ ਸੰਦੇਸ਼
ਹੀਰੋਸ਼ੀਮਾ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੀਰੋਸ਼ੀਮਾ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਬੈਠਕ ਹੋਈ, ਜਿਸ 'ਚ ਵਪਾਰ, ਆਰਥਿਕਤਾ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ 'ਚ ਭਾਰਤ-ਜਾਪਾਨ ਸਬੰਧਾਂ 'ਤੇ ਚਰਚਾ ਕੀਤੀ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਪੀਐਮ ਮੋਦੀ ਨੇ ਜੀ-7 ਦੇ ਸ਼ਾਨਦਾਰ ਸਮਾਗਮ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਵਧਾਈ ਦਿੱਤੀ। 19 ਮਈ ਨੂੰ ਪੀਐਮ ਮੋਦੀ ਆਪਣੇ ਤਿੰਨ ਦੇਸ਼ਾਂ ਦੇ....
ਅਮਰੀਕਾ ਦੇ ਓਰੇਗਨ ਟਰੱਕ ਨੇ ਯਾਤਰੀ ਵੈਨ ਨੂੰ ਮਾਰੀ ਜਬਰਦਸਤ ਟੱਕਰ, 7 ਲੋਕਾਂ ਦੀ ਮੌਤ
ਓਰੇਗਨ, 20 ਮਈ : ਅਮਰੀਕਾ ਦੇ ਓਰੇਗਨ ਸੂਬੇ ਵਿੱਚ ਇੱਕ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 4 ਜਖ਼ਮੀ ਹੋ ਗਏ। ਓਰੇਗਨ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆਂ ਦੇ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿੱਥ (52) ਟਰੱਕ ਲੈ ਕੇ ਜਾ ਰਿਹਾ ਸੀ, ਜਿਸ ਨੇ ਅਲਬਾਨੀ ਦੇ ਉੱਤਰ ਵਿੱਚ 16 ਕਿਲੋਮੀਟਰ ਦੂਰ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ‘ਚ ਸਵਾਰ 11 ਲੋਕਾਂ ਵਿੱਚੋਂ 6 ਦੀ ਮੌਕੇ ਤੇ ਮੌਤ ਹੋ ਗਈ।ਇੱਕ ਨੇ ਹਸਪਤਾਲ ‘ਚ ਜਾ ਕੇ ਦਮਤੋੜ ਦਿੱਤਾ।....
ਪੰਜਾਬੀ ਕੁੜੀ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਨਿਊਯਾਰਕ ਪੁਲਿਸ ‘ਚ ਮਿਲਿਆ ਟੌਪ ਰੈਂਕ
ਨਿਊਯਾਰਕ, 19 ਮਈ : ਪੁਲਿਸ ਅਧਿਕਾਰੀ ਕੈਪਟਨ ਪੰਜਾਬੀ ਕੁੜੀ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਤਰੱਕੀ ਦਿੱਤੀ ਗਈ ਹੈ। ਪ੍ਰਤਿਮਾ ਉੱਥੋਂ ਦੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਉੱਚ ਦਰਜੇ ਦੀ ਦੱਖਣੀ ਏਸ਼ੀਆਈ ਮਹਿਲਾ ਬਣ ਗਈ ਹੈ। ਉਹ ਨਿਊਯਾਰਕ ਵਿੱਚ ਸਾਊਥ ਰਿਚਮੰਡ ਹਿੱਲ, ਕੁਈਨਜ਼ ਵਿੱਚ 102ਵੇਂ ਪੁਲਿਸ ਕੁਆਰਟਰ ਦਾ ਸੰਚਾਲਨ ਕਰਦੀ ਹੈ। ਦੱਸ ਦੇਈਏ ਕਿ ਮੂਰਤੀ ਦਾ ਜਨਮ ਪੰਜਾਬ, ਭਾਰਤ ਵਿੱਚ ਹੋਇਆ ਸੀ। ਅਮਰੀਕਾ ਜਾਣ ਤੋਂ ਪਹਿਲਾਂ ਉਹ ਨੌਂ ਸਾਲ ਭਾਰਤ ਵਿੱਚ ਰਹੀ। ਇਸ ਤੋਂ ਬਾਅਦ ਉਹ ਕੁਈਨਜ਼....
ਚੀਨ ਦੇ ਜਿੰਗਸੀ ਵਿੱਚ ਹੋਏ ਇੱਕ ਦਰਦਨਾਕ ਹਾਦਸੇ ‘ਚ 11 ਲੋਕਾਂ ਦੀ ਮੌਤ 
ਜਿੰਗਸੀ, 19 ਮਈ : ਚੀਨ ਦੇ ਦੱਖਣੀ ਗੁਆਂਗਸ਼ੀ ਜ਼ੁਆਂਗ ਆਟੋਨੋਮਸ ਖੇਤਰ ਦੇ ਸ਼ਹਿਰ ਜਿੰਗਸੀ ਵਿੱਚ ਹੋਏ ਇੱਕ ਦਰਦਨਾਕ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਿੰਗਸੀ ਮਿਊਸਪਲ ਪ੍ਰਸ਼ਾਸ਼ਨ ਵੱਲੋਂ ਦਿਤੇ ਬਿਆਨ ਅਨੁਸਾਰ ਇੱਕ ਯਾਤਰੀ ਵਾਹਨ 14 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਇਹ ਵਾਹਨ ਪਿੰਡ ਸਿਮਿੰਗ ਨੇੜੇ ਪੁੱਜਾ ਤਾਂ ਇੱਕ ਚੱਟਾਂਨ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ, ਇਹ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ, ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਅਤੇ 3....
ਮਿਆਂਮਾਰ ‘ਚ ਆਏ ਵਿਨਾਸ਼ਕਾਰੀ ਚੱਕਰਵਾਤ ਮੋਖਾ ਕਾਰਨ 54 ਲੋਕਾਂ ਦੀ ਮੌਤ, ਵੱਡੀ ਗਿਣਤੀ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ
ਮਿਆਂਮਾਰ, 19 ਮਈ : ਮਿਆਂਮਾਰ ‘ਚ ਆਏ ਵਿਨਾਸ਼ਕਾਰੀ ਚੱਕਰਵਾਤ ਮੋਖਾ ਤੋਂ ਬਾਅਦ 54 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਇਸ ਤੋਂ ਇਲਾਵਾ 1.85 ਲੱਖ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਲੰਘੇ ਐਤਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤੀ ਤੂਫਾਨ ਮੋਖਾ ਨੇ ਪੱਛਮੀ ਮਿਆਂਮਾਰ ਤੇ ਬੰਗਲਾਦੇਸ਼ ਅਤੇ ਰਖਾਇਨ ਰਾਜ ਵਿੱਚ ਦਸਤਕ ਦਿੱਤੀ, ਜਿਸ ਕਾਰਨ ਤੇਜ ਹਵਾਵਾਂ ਅਤੇ ਭਾਰੀ ਮੀਂਹ ਪਿਆ। ਰਾਖੀਨ ਸੂਬੇ ਦੇ ਸਿਟਵੇ ਟਾਊਨਸ਼ਿਪ ਦੇ ਨੇੜੇ ਟਕਰਾਉਣ ਵਾਲੇ ਚੱਕਰਵਾਤ ਕਾਰਨ ਖੇਤਰ ਵਿਚ ਕਰੀਬ 209 ਕਿਲੋਮੀਟਰ....
ਡੌਂਕੀ ਲਗਾ ਕੇ ਅਮਰੀਕਾ ਗਏ 2 ਨੌਜਵਾਨਾਂ ਨੂੰ ਡੌਂਕਰ ਦੇ ਕਤਲ ਦੇ ਦੋਸ਼ ਵਿੱਚ ਸੁਣਾਈ ਮੌਤ ਦੀ ਸਜ਼ਾ
ਵਾਸਿੰਗਟਨ, 19 ਮਈ : ਡੌਕੀ ਲਗਾ ਕੇ ਅਮਰੀਕਾ ਗਏ 2 ਪੰਜਾਬੀ ਨੌਜਾਵਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪੰਜਾਬੀ ਨੌਜਵਾਨਾਂ ਤੇ ਇੱਕ ਡੌਂਕਰ ਨੂੰ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।ਦੂਸਰੇ ਪਾਸੇ ਨੌਜਾਵਨਾਂ ਅਨੁਸਾਰ ਡੌਂਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਕੇ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ, ਇਹ ਦੋਵੇਂ ਪੰਜਾਬੀ ਨੌਜਵਾਨ ਅੰਮ੍ਰਿਤਸਰ ਸਾਹਿਬ ਦੇ ਵਾਸੀ ਹਨ, ਜੋ ਕਿਸੇ ਏਜੰਟ ਰਾਹੀਂ ਇੰਡੋਨੇਸ਼ੀਆ ਦੇ ਰਸਤੇ ਅਮਰੀਕਾ ਜਾ....
ਪੇਸ਼ਾਵਰ 'ਚ ਹੋਇਆ ਧਮਾਕਾ, ਵਿਅਕਤੀ ਦੀ ਮੌਤ,  ਤਿੰਨ ਲੋਕ ਜ਼ਖਮੀ
ਪੇਸ਼ਾਵਰ, 19 ਮਈ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਇਹ ਧਮਾਕਾ ਹੋਇਆ। ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਇੱਕ ਮੋਟਰਸਾਈਕਲ ਵਿੱਚ ਹੋਇਆ, ਬਦਮਾਸ਼ਾਂ ਨੇ ਇਸ ਬਾਈਕ ਵਿੱਚ ਬੰਬ ਰੱਖਿਆ ਹੋਇਆ ਸੀ। ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਪੇਸ਼ਾਵਰ ਪਾਕਿਸਤਾਨ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਹੈ। ਮੌਕੇ....
ਨਾਈਜੀਰੀਆ ਵਿੱਚ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਝੜਪਾਂ, 85 ਲੋਕਾਂ ਦੀ ਮੌਤ, 3,000 ਲੋਕ ਹੋਏ ਬੇਘਰ 
ਨਾਈਜੀਰੀਆ, 19 ਮਈ : ਮੱਧ ਨਾਈਜੀਰੀਆ ਵਿੱਚ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਚੱਲ ਰਹੀਆਂ ਝੜਪਾਂ ਵਿੱਚ ਘੱਟੋ-ਘੱਟ 85 ਲੋਕਾਂ ਦੀ ਮੌਤ ਤੋਂ ਬਾਅਦ 3,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬੇ ਦੇ ਕਈ ਪਿੰਡਾਂ 'ਚ ਹਿੰਸਾ ਭੜਕ ਗਈ ਸੀ, ਜਿਸ 'ਚ ਸ਼ੁਰੂਆਤ 'ਚ 30 ਲੋਕਾਂ ਦੀ ਮੌਤ ਹੋ ਗਈ ਸੀ। ਇਹ ਇੱਕ ਅਜਿਹਾ ਖੇਤਰ ਹੈ ਜੋ ਸਾਲਾਂ ਤੋਂ ਨਸਲੀ ਅਤੇ ਧਾਰਮਿਕ ਤਣਾਅ ਨਾਲ ਘਿਰਿਆ ਹੋਇਆ ਹੈ। ਹਿੰਸਾ ਕਾਰਨ ਸੈਂਕੜੇ ਲੋਕ ਆਪਣੇ ਘਰ ਛੱਡ ਕੇ ਭੱਜ ਰਹੇ ਹਨ। ਹੁਣ ਤੱਕ ਹਜ਼ਾਰਾਂ....
ਈਰਾਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਤਿੰਨ ਨੂੰ ਦਿੱਤੀ ਫਾਂਸੀ 
ਈਰਾਨ, 19 ਮਈ : ਈਰਾਨ ਵਿਚ ਪਿਛਲੇ ਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਤਿੰਨ ਲੋਕਾਂ ਨੂੰ ਫਾਂਸੀ ਦਿੱਤੀ ਗਈ। ਮਨੁੱਖੀ ਅਧਿਕਾਰ ਸਮੂਹਾਂ ਦੇ ਇਤਰਾਜ਼ਾਂ ਨੂੰ ਦਰ-ਕਿਨਾਰ ਕਰਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਅਧਿਕਾਰ ਸਮੂਹਾਂ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਲੈ ਕੇ ਹੁਣ ਤਕ ਸੱਤ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਗੁਪਤ ਅਦਾਲਤਾਂ ਨੇ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ। ਈਰਾਨੀ ਨਿਆਪਾਲਿਕਾ ਦੀ ਵੈੱਬਸਾਈਟ....
ਇਜ਼ਰਾਈਲੀ ਸੈਨਿਕਾਂ ਨਾਲ ਝੜਪਾਂ ਦੌਰਾਨ ਕਈ ਫਲਸਤੀਨੀ ਜ਼ਖਮੀ 
ਨਾਬਲਸ, 18 ਮਈ : ਫਲਸਤੀਨੀ ਅਤੇ ਇਜ਼ਰਾਈਲੀ ਸੂਤਰਾਂ ਨੇ ਦੱਸਿਆ ਕਿ ਉੱਤਰੀ ਪੱਛਮੀ ਬੈਂਕ ਦੇ ਸ਼ਹਿਰ ਨਾਬਲਸ ਦੇ ਬਾਹਰਵਾਰ ਇਜ਼ਰਾਈਲੀ ਸੈਨਿਕਾਂ ਨਾਲ ਝੜਪਾਂ ਦੌਰਾਨ ਕਈ ਫਲਸਤੀਨੀ ਜ਼ਖਮੀ ਹੋ ਗਏ। ਫਲਸਤੀਨੀ ਸੁਰੱਖਿਆ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਫਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਈਲੀ ਸੈਨਿਕਾਂ ਵਿਚਕਾਰ ਝੜਪਾਂ ਹੋਈਆਂ ਜਿਨ੍ਹਾਂ ਨੇ ਦਰਜਨਾਂ ਇਜ਼ਰਾਈਲੀ ਵਸਨੀਕਾਂ ਨੂੰ ਨਾਬਲਸ ਵਿੱਚ ਇੱਕ ਪਵਿੱਤਰ ਫਲੈਸ਼ਪੁਆਇੰਟ ਸਾਈਟ, ਜੋਸੇਫ ਦੇ ਮਕਬਰੇ ਤੱਕ ਲਿਜਾਣ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਬੰਦ ਕਰ....
ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ 
ਰੋਮ (ਇਟਲੀ) 18 ਮਈ : ਉੱਤਰੀ ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ 'ਚ ਹੜ੍ਹ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਬਾਰਸ਼ ਤੋਂ ਬਾਅਦ ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਸ਼ਰਨ ਲੈਣੀ ਪਈ ਹੈ। ਅਲ ਜਜ਼ੀਰਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਲੀ ਵਿਚ ਆਮ ਤੌਰ 'ਤੇ ਸਾਲ ਭਰ ਵਿਚ 1000 ਮਿਲੀਮੀਟਰ ਮੀਂਹ ਪੈਂਦਾ ਹੈ। ਉੱਥੇ ਹੀ 36 ਘੰਟਿਆਂ 'ਚ 500 ਮਿਲੀਮੀਟਰ ਮੀਂਹ ਪਿਆ ਹੈ। ਇਸ ਕਾਰਨ ਨਦੀਆਂ ਓਵਰਫਲੋ ਹੋਣ ਲੱਗੀਆਂ....
ਯੂਕਰੇਨ ‘ਚ ਰੂਸ ਲਈ ਲੜਨ ਵਾਲਿਆਂ ਨੂੰ ਮਿਲੇਗੀ ਨਾਗਰਿਕਤਾ : ਰਾਸ਼ਟਰਪਤੀ ਪੁਤਿਨ  
ਰੂਸ, 17 ਮਈ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਲਈ ਫਰਮਾਨ ਜਾਰੀ ਕੀਤਾ ਹੈ। ਇਸ ਦੇ ਤਹਿਤ ਰੂਸ ਲਈ ਲੜ ਰਹੇ ਯੂਕਰੇਨ ‘ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਰੂਸੀ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ਰਮਾਨ ਰੂਸੀ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਜਾਰੀ ਕੀਤਾ ਹੈ। ਪੁਤਿਨ ਨੇ ਕਿਹਾ ਕਿ ਰੂਸੀ ਨਾਗਰਿਕਤਾ ਸਿਰਫ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਜਾਵੇਗੀ ਜੋ ਰੂਸੀ....
ਚੀਨੀ ਮਛੇਰਿਆਂ ਦੀ ਕਿਸ਼ਤੀ ਡੁੱਬੀ, 39 39 ਮੈਂਬਰ ਲਾਪਤਾ, ਭਾਲ ਜਾਰੀ
ਬੀਜਿੰਗ, 17 ਮਈ : ਹਿੰਦ ਮਹਾਸਾਗਰ ਦੇ ਮੱਧ ਹਿੱਸੇ 'ਚ ਚੀਨੀ ਦੀ ਮੱਛੀ ਫੜਨ ਵਾਲੇ ਮਛੇਰਿਆਂ ਦੀ ਕਿਸ਼ਤੀ ਡੁੱਬ ਗਈ। ਇਸ ਨਾਲ ਚਾਲਕ ਦਲ ਦੇ 39 ਮੈਂਬਰ ਲਾਪਤਾ ਹੋ ਗਏ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿਤੀ ਹੈ। ਖਬਰਾਂ ਮੁਤਾਬਕ ਚਾਲਕ ਦਲ ਦੇ ਮੈਂਬਰਾਂ ਵਿਚ ਚੀਨ ਦੇ 17, ਇੰਡੋਨੇਸ਼ੀਆ ਦੇ 17 ਅਤੇ ਫਿਲੀਪੀਨਜ਼ ਦੇ ਪੰਜ ਮੈਂਬਰ ਸ਼ਾਮਲ ਹਨ। ਕਿਸ਼ਤੀ ਡੁੱਬਣ ਦੀ ਘਟਨਾ ਮੰਗਲਵਾਰ ਤੜਕੇ 3 ਵਜੇ ਦੇ ਕਰੀਬ ਵਾਪਰੀ। ਖਬਰਾਂ ਮੁਤਾਬਕ ਅਜੇ ਤੱਕ ਲਾਪਤਾ ਲੋਕਾਂ 'ਚੋਂ ਕਿਸੇ ਦਾ ਵੀ....