ਨਵਾਂਸ਼ਹਿਰ, 28 ਦਸੰਬਰ : ਮੈਸ ਵਿਜ਼ਨਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਪਹਿਲੀ ਮੰਜ਼ਿਲ, ਸਵਰਨਕਾਰ ਭਵਨ ਰਾਹੋਂ ਰੋਡ ਨਵਾਂਸ਼ਹਿਰ ਦਾ ਲਾਇਸੰਸ ਵਹਾਲ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਸੀ ਦੇ ਮਾਲਿਕ ਅਰੁਣ ਕੁਮਾਰ ਵਾਸੀ ਸਲੋਹ ਰੋਡ ਨਿਊ ਮਾਡਲ ਟਾਊਨ ਨਵਾਂਸ਼ਹਿਰ ਨੂੰ ਕਨਸਲਟੈਂਸੀ ਐਂਡ ਆਈਲਟਸ ਲਈ ਇਸ ਦਫ਼ਤਰ ਵਲੋਂ ਲਾਇਸੰਸ ਜਾਰੀ ਕੀਤਾ ਗਿਆ ਹੈ| ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆਂ ਕਿ ਬੀਤੀ ਦਿਨੀ ਉਕਤ ਫਰਮ ਖਿਲਾਫ ਇਕ ਸ਼ਿਕਾਇਤ ਦਫ਼ਤਰ ਨੂੰ ਪ੍ਰਾਪਤ ਹੋਈ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਉਕਤ ਦਰਸਾਈ ਗਈ ਸਥਿਤੀ ਅਨੁਸਾਰ ਲਾਇਸੰਸੀ ਵਲੋਂ ਇਸ ਦਫ਼ਤਰ ਦੀ ਪ੍ਰਵਾਨਗੀ ਲਏ ਬਿਨ੍ਹਾਂ ਕਿਸੇ ਹੋਰ ਸਥਾਨ ‘ਤੇ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਜਾਣੀ ਪਾਈ ਗਈ ਸੀ। ਇਸ ਲਈ ਉਕਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਗਿਆ ਸੀ| ਹੁਣ ਇਸ ਫਰਮ ਵਲੋਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਕੇ ਲਾਇਸੈਂਸ ਅੱਪਲਾਈ ਕੀਤਾ ਗਿਆ ਹੈ ਜਿਸ ਤੇ ਸਬੰਧਤ ਫਰਮ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਹੈ।