news

Jagga Chopra

Articles by this Author

ਕੈਨੇਡਾ ਦੇ ਮੌਂਕਟਨ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਪੰਜਾਬੀਆਂ ਦੀ ਮੌਤ, ਮ੍ਰਿਤਕ ਰਿਸ਼ਤੇ ਵਿੱਚ ਭੈਣ ਭਰਾ ਸਨ

ਮੌਂਕਟਨ, 29 ਜੁਲਾਈ 2024 : ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟੌਨ ਦੇ ਨੇੜੇ ਸ਼ਹਿਰ ਮਿਲ ਕੋਵ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਲੜਕੀਆਂ ਅਤੇ ਇੱਕ ਲੜਕੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਲੜਕੀਆਂ ਤੇ ਨੌਜਵਾਨ ਕਾਰ ਤੇ ਸਵਾਰ ਹੋ ਕੇ ਮੌਂਕਟਨ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਮਿਲ ਕੋਵ ਸ਼ਹਿਰ ਦੇ ਨਜ਼ਦੀਕ ਪੁੱਜੇ

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਪਾਵਰਕਾਮ ਦਫ਼ਤਰ ਗੁਰਦਾਸਪੁਰ ਦਾ ਅਚਨਚੇਤ ਦੌਰਾ
  • ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖਪਤਕਾਰਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕਰਨ ਦੀਆਂ ਹਦਾਇਤਾਂ ਦਿੱਤੀਆਂ

ਗੁਰਦਾਸਪੁਰ, 29 ਜੁਲਾਈ 2024 : ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਗੁਰਦਾਸਪੁਰ ਸਥਿਤ ਐੱਸ.ਈ. ਪਾਵਰਕਾਮ ਦੇ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸ੍ਰੀ ਰਮਨ ਬਹਿਲ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ

ਸਕੂਲਾਂ ਵਿੱਚ ਅਧਿਆਪਕਾਂ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਵੇਗੀ : ਹਰਜੋਤ ਬੈਂਸ 
  • ਉਚੇਰੀ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕੈਡਮਿਕ ਕਾਨਫਰੰਸ ਕਰਵਾਈ ਗਈ 
  • ਇਸ ਕਾਨਫਰਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ
  • ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਕਰਕੇ ਆਇਆ ਹਾਂ ਮੈਂ ਦੌਰਾ - ਹਰਜੋਤ ਬੈਂਸ 

ਅੰਮ੍ਰਿਤਸਰ, 29 ਜੁਲਾਈ 2024 : ਅੰਮ੍ਰਿਤਸਰ ਦੀ

ਮੁੱਖ ਮੰਤਰੀ ਮਾਨ ਵੱਲੋਂ ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ
  • ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਦੀਨਾਨਗਰ, 29 ਜੁਲਾਈ 2024 : ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਸੈਕਸ਼ਨ ਉਤੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ। ਇੱਥੇ 51.74 ਕਰੋੜ ਰੁਪਏ ਦੀ

ਕੁਨਬਾਪ੍ਰਸਤ ਲੀਡਰਾਂ ਨੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਅਣਗੌਲਿਆ ਕੀਤਾ : ਮੁੱਖ ਮੰਤਰੀ ਭਗਵੰਤ ਮਾਨ
  • ਭਾਈ-ਭਤੀਜਾਵਾਦ ਅਤੇ ਪੱਖਪਾਤੀ ਰਵੱਈਏ ਲਈ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀਂ ਲਿਆ, ਕਿਹਾ,'ਸਾਡੀ ਸਰਕਾਰ ਨੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ'

ਦੀਨਾਨਗਰ, 29 ਜੁਲਾਈ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਕੁਨਬਾਪ੍ਰਸਤ ਲੀਡਰਾਂ ਦੇ ਨਿੱਜੀ ਸਵਾਰਥ ਕਾਰਨ ਸੂਬੇ ਦਾ ਸਰਹੱਦੀ ਖੇਤਰ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜ ਗਿਆ। ਅੱਜ ਇੱਥੇ

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਾਰੇ ਪੰਜ ਸਿੰਘ ਸਾਹਿਬਾਨਾਂ ਨੇ ਲਿਆ ਅਹਿਮ ਫ਼ੈਸਲਾ,  ਕਿਹਾ- ਬਸੰਤੀ ਜਾਂ ਸੁਰਮਈ ਹੋਵੇ ਰੰਗ

ਅੰਮ੍ਰਿਤਸਰ, 29 ਜੁਲਾਈ 2024 : ਪੰਜ ਸਿੰਘ ਸਾਹਿਬਾਨਾਂ ਵੱਲੋਂ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੇ ਫੈਸਲੇ ਮੁਤਾਬਿਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ ਸੁਰਮਈ ਹੋਵੇ। ਦੱਸ ਦਈਏ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ ’ਚ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਕੇਰਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲਾ ਸਰਕਾਰਾਂ ਮਿਲਕੇ ਹੰਭਲਾ ਮਾਰਨਗੀਆਂ 

ਤਿਰੂਵਨੰਤਪੁਰਮ, 26 ਜੁਲਾਈ, 2024 : ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਕੇਰਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲਾ ਸਰਕਾਰਾਂ ਮਿਲਕੇ ਹੰਭਲਾ ਮਾਰਨਗੀਆਂ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਦੂਰ ਕਰਵਾਉਣ ਲਈ ਸਾਂਝੇ ਤੌਰ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਅੱਜ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ

ਮਾਛੀਵਾੜਾ 'ਚ ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ

ਮਾਛੀਵਾੜਾ, 26 ਜੁਲਾਈ, 2024 : ਸਥਾਨਕ ਕੁਹਾੜਾ ਰੋਡ ’ਤੇ ਸਥਿਤ ਮਾਡਲ ਟਾਊਨ ਕਾਲੋਨੀ ਵਿਖੇ ਇਕ ਕਮਰੇ ਅੰਦਰ ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਜਿਨ੍ਹਾਂ ਦੀ ਪਹਿਚਾਣ ਦੀਪਕ ਕੁਮਾਰ ਉਰਫ਼ ਦੀਪੂ (24) ਵਾਸੀ ਬਿਹਾਰ, ਹਾਲ ਵਾਸੀ ਗੁਰੂਗੜ੍ਹ ਅਤੇ ਵਿਜੈ ਕੁਮਾਰ (24) ਵਾਸੀ ਗੁਰੂਗੜ੍ਹ ਵਜੋਂ ਹੋਈ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਤੇ ਵਿਜੈ ਕੁਮਾਰ ਦੋਵੇਂ

ਭਾਰਤ ਨੂੰ ਜਾਪਾਨ, ਦੱਖਣੀ ਕੋਰੀਆ ਤੇ ਨਾਟੋ ਦੇਸ਼ਾਂ ਵਾਂਗ ਤਵੱਜੋ ਦੇਣ ਬਾਰੇ ਅਮਰੀਕੀ ਸੰਸਦ ’ਚ ਲਿਆਂਦਾ ਬਿੱਲ 

ਵਾਸ਼ਿੰਗਟਨ, 26 ਜੁਲਾਈ, 2024 : ਭਾਰਤ ਨੂੰ ਜਾਪਾਨ, ਦੱਖਣੀ ਕੋਰੀਆ ਤੇ ਨਾਟੋ ਦੇਸ਼ਾਂ ਵਾਂਗ ਤਵੱਜੋ ਦੇਣ ਬਾਰੇ ਅਮਰੀਕੀ ਕਾਂਗਰਸ (ਸੰਸਦ) ’ਚ ਇਕ ਬਿੱਲ ਲਿਆਂਦਾ ਗਿਆ ਹੈ। ਬਿੱਲ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਵਾਂਗ ਭਾਰਤ ਨੂੰ ਵੀ ਤਕਨੀਕ ਟਰਾਂਸਫਰ ਕਰਨੀ ਚਾਹੀਦੀ ਹੈ। ਅਮਰੀਕੀ ਸੈਨੇਟਰ ਮਾਰਕੋ ਰੁਬੀਓ ਨੇ ਵੀਰਵਾਰ ਨੂੰ ਅਮਰੀਕਾ-ਭਾਰਤ ਰੱਖਿਆ ਸਹਿਯੋਗ ਐਕਟ ਬਿੱਲ ਸੈਨੇਟ

ਭਾਰਤ ਵਿੱਚ ਕੈਂਸਰ ਦਾ ਮੁਫ਼ਤ ਇਲਾਜ ਹੋਵੇ : ਰਾਜਾ ਵੜਿੰਗ 

ਚੰਡੀਗੜ੍ਹ, 26 ਜੁਲਾਈ, 2024 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਵਿੱਚ ਭਾਜਪਾ ਸਰਕਾਰ ਖਾਸ ਤੌਰ 'ਤੇ ਸਿਹਤ ਮੰਤਰੀ ਜੇ.ਪੀ. ਨੱਡਾ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਕੈਂਸਰ ਦਾ ਮੁਫ਼ਤ ਇਲਾਜ ਹੋਵੇ। ਕੈਂਸਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧੇ ਨੂੰ ਉਜਾਗਰ ਕਰਦੇ ਹੋਏ ਵੜਿੰਗ ਨੇ ਕਿਹਾ