ਸਕੂਲਾਂ ਵਿੱਚ ਅਧਿਆਪਕਾਂ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਵੇਗੀ : ਹਰਜੋਤ ਬੈਂਸ 

  • ਉਚੇਰੀ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕੈਡਮਿਕ ਕਾਨਫਰੰਸ ਕਰਵਾਈ ਗਈ 
  • ਇਸ ਕਾਨਫਰਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ
  • ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਕਰਕੇ ਆਇਆ ਹਾਂ ਮੈਂ ਦੌਰਾ - ਹਰਜੋਤ ਬੈਂਸ 

ਅੰਮ੍ਰਿਤਸਰ, 29 ਜੁਲਾਈ 2024 : ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਅਕੈਡਮਿਕ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਜਿੰਨੇ ਵੀ ਪੰਜਾਬ ਦੇ ਸਰਕਾਰੀ ਏਡਟ ਅਤੇ ਏਡਤ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਹਨ ਜਿਨਾਂ ਨੇ ਪਿਛਲੇ ਸਾਲ ਮੈਕ ਦੇ ਵਿੱਚ ਚੰਗੇ ਨਤੀਜੇ ਹਾਸਿਲ ਕੀਤੇ ਹਨ ਉਹਨਾਂ ਸਾਰੇ ਕਾਲਜਾਂ ਯੂਨੀਵਰਸਿਟੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਤੌਰ ਤੇ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਖੁਦ ਪਹੁੰਚੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਪਿਛਲੇ ਸਾਲ ਮੈਕ ਦੇ ਵਿੱਚ ਚੰਗੇ ਨਤੀਜੇ ਆਏ ਹਨ, ਉਹਨਾਂ ਨੂੰ ਅੱਜ ਸਨਮਾਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਇੱਥੇ ਖੁੱਲੀ ਵਿਸ਼ੇਸ਼ ਚਰਚਾ ਵੀ ਕੀਤੀ ਗਈ, ਕਿਹਾ ਕਿ ਕੋਰਸਾਂ ਨੂੰ ਲੈ ਕੇ ਯੂਨੀਵਰਸਿਟੀਆਂ ਦੀ ਮਦਦ ਕਰਨ ਲਈ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਹੈ । ਅੱਗੇ ਬੋਲਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਯੂਨੀਵਰਸਿਟੀਆਂ ਬੰਦ ਹੋਣ ਦੇ ਕਗਾਰ ਤੇ ਆ ਗਈਆਂ ਸਨ ਉਹਨਾਂ ਵਿੱਚ ਹੁਣ ਤਿੰਨ ਗੁਣਾ ਜਿਆਦਾ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ । ਉਹਨਾਂ ਨੇ ਕਿਹਾ ਕਿ ਅੱਜ ਸੈਮੀਨਾਰ 12 ਵਜੇ ਸ਼ੁਰੂ ਹੋਣਾ ਸੀ ਜਿਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਦੋਰਾਂ ਕਰਕੇ ਆਏ ਹਨ ਅਤੇ ਵਿਦਿਆਰਥੀਆਂ ਨਾਲ ਸਮਾਂ ਬਤੀਤ ਕਰਕੇ ਆਏ ਹਨ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕਿਸੇ ਵੀ ਤਰਹਾਂ ਦੀ ਅਧਿਆਪਕਾਂ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਵੇਗੀ। ਹਰਜੋਤ ਬੈਂਸ ਨੇ ਅੱਗੇ ਬੋਲਦੇ ਹੋਏ ਕਿਹਾ ਮੈਂ ਤੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਹੀ ਪੰਜਾਬ ਦੀ ਸਿੱਖਿਆ ਨੂੰ ਉੱਪਰ ਚੁੱਕਣ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਹਾਂ।