news

Jagga Chopra

Articles by this Author

ਜੋ ਹਕੂਮਤ ਅੱਗੇ ਸਿਰ ਚੁੱਕਦਾ ਹੈ, ਉਸਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ : ਬਲਕੌਰ ਸਿੰਘ

ਜਗਰਾਓਂ, 15 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਫਿਲਮੀ ਅਦਾਕਾਰ ਅਤੇ ਪੰਜਾਬ ਹਮਦਰਦੀ ਦੀਪ ਸਿੱਧੂ ਜਿਸ ਦੀ ਇੱਕ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਦੀ ਅੱਜ ਚੌਂਕੀਮਾਨ ਵਿਖੇ ਪਹਿਲੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ, ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਇਸ ਮੌਕੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ

ਮੁੱਖ ਮੰਤਰੀ ਮਾਨ ਨੇ ‘ਨਿਵੇਸ਼ ਪੰਜਾਬ ਸੰਮੇਲਨ’ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸਮੂਹ ਵਿਭਾਗਾਂ ਨਾਲ ਮੀਟਿੰਗ ਕਰਕੇ ਲਿਆ ਜਾਇਜ਼ਾ

ਚੰਡੀਗੜ੍ਹ, 15 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 23 ਤੇ 24 ਫਰਵਰੀ, 2023 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ ਕਰਵਾਏ ਜਾ ਰਹੇ ‘ਨਿਵੇਸ਼ ਪੰਜਾਬ ਸੰਮੇਲਨ’ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸਮੂਹ ਵਿਭਾਗਾਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ। ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਮੀਟਿੰਗ  ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ

ਕੈਬਨਿਟ ਮੰਤਰੀ ਬੈਂਸ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਮੁ਼ਸਕਿਲਾਂ ਸੁਣੀਆਂ ਅਤੇ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼ 
  • - ਕੈਬਨਿਟ ਮੰਤਰੀ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
  • - ਬਕਾਇਆ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼, ਲੋਕਾਂ ਦੀ ਖੱਜਲ ਖੁਆਰੀ ਨਹੀ ਹੋਵੇਗੀ ਬਰਦਾਸ਼ਤ

ਨੰਗਲ 15 ਫਰਵਰੀ : ਸਕੂਲ ਸਿੱਖਿਆ, ਤਕਨੀਕੀ ਸਿੱਖਿਆ,ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ  ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਐਸ.ਡੀ.ਐਮ ਦਫਤਰ ਵਿੱਚ

ਮੁੱਖ ਮੰਤਰੀ ਦਾ ਨਾਂ ਬਦਲਣ ਦੀ ਮੁਹਿੰਮ ਦਾ ਚਾਅ ਪੰਜਾਬੀਆਂ ਨੂੰ ਮਹਿੰਗਾ ਪੈ ਰਿਹੈ : ਡਾ. ਦਲਜੀਤ ਸਿੰਘ ਚੀਮਾ 

ਚੰਡੀਗੜ੍ਹ, 15 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਨਾਂ ਬਦਲਣ ਦੀ ਮੁਹਿੰਮ ਦਾ ਚਾਅ ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਹੈ ਅਤੇ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਸਰਕਾਰ ਵਿਚਾਲੇ ਗੈਰ ਲੋੜੀਂਦੀ ਹਊਮੈ ਦੀ ਲੜਾਈ ਦੀ ਮਾਰ ਗਰੀਬ ਮਰੀਜ਼ਾਂ ਨੂੰ ਝੱਲਣੀ ਪਵੇਗੀ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ (ਐਨ ਐਚ ਐਮ) ਤਹਿਤ

16ਵੇਂ ਸਲਾਨਾ ਖੇਡ ਮੇਲੇ ਦੇ ਦੂਸਰੇ ਦਿਨ ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲੇ ’ਚ ਭਨਿਆਰੀ ਦੀ ਟੀਮ ਨੇ ਫਿਰੋਜਸ਼ਾਹ ਨੂੰ ਹਰਾਇਆ

ਲੁਧਿਆਣਾ, 15 ਫਰਵਰੀ (ਰਘਵੀਰ ਸਿੰਘ ਜੱਗਾ) : ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 16ਵਾਂ ਸਲਾਨਾ ਪੇਂਡੂ ਖੇਡ ਮੇਲਾ ਅੱਜ ਦੂਜੇ ਦਿਨ ਪੂਰੇ ਜ਼ੋਬਨ ’ਤੇ ਰਿਹਾ। ਅੱਜ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਬੇਰੀਸਰ

ਮਾਨ ਸਰਕਾਰ ਨੇ ਜਿੰਨਾ ਕੰਮ 11 ਮਹੀਨਿਆਂ ‘ਚ ਕੀਤਾ, ਇਸ ਦਾ 11 ਫੀਸਦੀ ਵੀ ਪਹਿਲਾਂ ਕਦੇ ਨਹੀਂ ਹੋਇਆ : ਜਿੰਪਾ
  • ਪਹਿਲੇ ਸਾਲ ਤੋਂ ਹੀ ਗਾਰੰਟੀਆਂ ਨੂੰ ਸਫਲਤਾਪੂਰਵਕ ਕੀਤਾ ਲਾਗੂ
  • ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ

ਚੰਡੀਗੜ੍ਹ, 15 ਫਰਵਰੀ : ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿੰਨਾ ਕੰਮ 11 ਮਹੀਨਿਆਂ ਵਿਚ ਕਰ ਦਿੱਤਾ ਹੈ, ਇਸ ਦਾ 11 ਫੀਸਦੀ

ਆਈਸੀਸੀ ਪਲੇਅਰ ਆਫ ਦਿ ਮੰਥ ਬਣਿਆ ਸ਼ੁਭਮਨ ਗਿੱਲ 

ਚੰਡੀਗੜ੍ਹ, 14 ਫਰਵਰੀ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਈਸੀਸੀ ਪਲੇਅਰ ਆਫ ਦਿ ਮੰਥ ਐਵਾਰਡ ਜਿੱਤਿਆ ਹੈ। ਸੋਮਵਾਰ ਨੂੰ, ਆਈਸੀਸੀ ਨੇ ਜਨਵਰੀ ਲਈ ਪਲੇਅਰ ਆਫ ਦਿ ਮੰਥ ਅਵਾਰਡ ਦਾ ਐਲਾਨ ਕੀਤਾ। ਗਿੱਲ ਨੇ ਪਿਛਲੇ ਮਹੀਨੇ ਸਫੈਦ ਗੇਂਦ ਦੇ ਦੋਵਾਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਿਛਲੇ ਮਹੀਨੇ ਹੀ ਉਸਨੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਟੀ

ਸੰਜੀਵ ਅਰੋੜਾ ਵੱਲੋਂ ਐਸਸੀਡੀ ਸਰਕਾਰੀ ਕਾਲਜ ਦੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ ਗਈਆਂ

ਲੁਧਿਆਣਾ, 14 ਫਰਵਰੀ : ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਸੰਜੀਵ ਅਰੋੜਾ, ਰਾਜ ਸਭਾ ਨੇ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਜਸ਼ਨ ਮਨਾਉਣ ਅਤੇ ਆਨੰਦ ਲੈਣ ਲਈ ਕਿਹਾ ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਅਰੋੜਾ ਨੇ

ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ : ਭਾਟੀਆ 

ਨਵੀਂ ਦਿੱਲੀ, 14 ਫਰਵਰੀ : ਆਮਦਨ ਕਰ ਵਿਭਾਗ ਵੱਲੋਂ ਅੱਜ ਬੀਬੀਸੀ ਦੇ ਦਫ਼ਤਰ ਉਤੇ ਮਾਰੇ ਗਏ ਛਾਪੇ ਤੋਂ ਬਾਅਦ ਭਾਜਪਾ ਦੀ ਚਾਰ ਚੁਫੇਰੇ ਤੋਂ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆਂ ਨੇ ਕਿਹਿਾ ਕਿ ਬੀਬੀਸੀ ਦੁਨੀਆਂ ਦੀ ਸਭ ਤੋਂ ਭ੍ਰਿਸ਼ਟ

ਬੀਕੇਯੂ ਡਕੌਂਦਾ ਜਥੇਬੰਦੀ ਦੀ ਜੋ ਕਮੇਟੀ ਚੱਲ ਰਹੀ ਹੈ ਇਹ ਹੀ ਰਹੇਗੀ : ਪ੍ਰਧਾਨ ਬੁਰਜ਼ਗਿੱਲ

ਮੋਹਾਲੀ, 14 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਜਥੇਬੰਦੀ ਦੀ ਸੂਬਾ ਕਮੇਟੀ ਡੇਲੀਗੇਟ ਇਜਲਾਸ ਰਾਹੀਂ ਚੁਣੀ ਗਈ ਸੀ ਜਿਸਦੀ ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣੇ ਗਏ