news

Jagga Chopra

Articles by this Author

ਪਟਿਆਲਾ-ਸੰਗਰੂਰ ਰੋਡ ਤੇ ਇੱਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨ ਡਾਕਟਰਾਂ ਦੀ ਮੌਤ, ਇੱਕ ਜ਼ਖ਼ਮੀ

ਪਟਿਆਲਾ 15, ਫਰਵਰੀ : ਪਟਿਆਲਾ-ਸੰਗਰੂਰ ਰੋਡ ‘ਤੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਅਰਸ਼ਪ੍ਰੀਤ ਸਿੰਘ (ਵਾਸੀ ਹੁਸ਼ਿਆਰਪੁਰ) ਅਤੇ ਅੰਸ਼ੁਲ ਚਲਾਨਾ ਜੋ

ਹੁਣ ਪੂਰਬ ਤੋਂ ਪੱਛਮ ਤਕ ਰਾਹੁਲ ਦੀ ਭਾਰਤ ਜੋੜੋ ਯਾਤਰਾ 2.0 ਦੀ ਤਿਆਰੀ, ਅਰੁਣਾਚਲ ਤੋਂ ਗੁਜਰਾਤ ਤਕ ਯਾਤਰਾ ਦੇ ਰੂਟ ਦੀ ਚਰਚਾ

ਨਵੀਂ ਦਿੱਲੀ, 15 ਫਰਵਰੀ : ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਕਾਂਗਰਸ ਦੀ ਸਿਆਸੀ ਵਾਪਸੀ ਲਈ ਬੁਨਿਆਦ ਮੰਨ ਰਹੀ ਪਾਰਟੀ ਨੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਪੂਰਬੀ ਅਰੁਣਾਚਲ ਪ੍ਰਦੇਸ਼ ਤੋਂ ਪੱਛਮ ’ਚ ਗੁਜਰਾਤ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 2.0 ਦੀ ਯੋਜਨਾ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਯਾਤਰਾ ਨੂੰ ਅਰੁਣਾਚਲ ਦੇ ਲੋਹਿਤ ਜ਼ਿਲ੍ਹੇ ਦੇ ਪਰਸ਼ੂਰਾਮ ਕੁੰਡ ਤੋਂ

ਕੇਂਦਰੀ ਮੰਤਰੀ ਮੰਡਲ ਵੱਲੋਂ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੀਆਂ 7 ਨਵੀਂਆਂ ਬਟਾਲੀਅਨਾਂ ਦੀ ਸਥਾਪਨਾ ਨੂੰ ਮਨਜ਼ੂਰੀ  

ਨਵੀਂ ਦਿੱਲੀ, 15 ਫਰਵਰੀ : ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਹੈ। ਅਜਿਹੇ 'ਚ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਦੇ ਕਈ ਦੌਰ ਵੀ ਹੋ ਚੁੱਕੇ ਹਨ। ਇਸ ਦੌਰਾਨ ਬੁੱਧਵਾਰ ਨੂੰ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਭਾਰਤ-ਚੀਨ

ਪਿੰਡ ਛਾਪਾ ਤੋਂ ਭਾਕਿਯੂ (ਡਕੌਦਾ) ਦਾ ਕਾਫਲਾ ਕੌਮੀ ਇਨਸਾਫ ਮੋਰਚੇ ਵਿੱਚ ਹਾਜਰੀ ਭਰਨ ਲਈ ਰਵਾਨਾ
  • ਬੰਦੀ ਸਿੰਘਾਂ ਦੀ ਰਿਹਾਈ ਲਈ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਮਜਦੂਰਾਂ ਭਰੀ ਹਾਜਰੀ

ਮਹਿਲ ਕਲਾਂ 15 ਫਰਵਰੀ (ਗੁਰਸੇਵਕ ਸਹੋਤਾ) ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਕਮੇਟੀ ਵੱਲੋਂ ਮੁਹਾਲੀ ਚੰਡੀਗੜ੍ਹ ਵਿਖੇ ਲਗਾਏ ਪੱਕੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਦੇ ਆਗੂਆਂ ਵੱਲੋਂ ਹਾਜਰੀ ਭਰੀ ਗਈ। ਕਿਸਾਨਾਂ ਦਾ

ਮਨਜੋਤ ਸਿੰਘ ਸੋਢੀ ਨੇ ਬਲਾਕ ਮਹਿਲ ਕਲਾਂ ਵਿਖੇ ਨਵੇਂ ਬੀ ਡੀ ਪੀ ਓ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ    

ਮਹਿਲ ਕਲਾਂ,15 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਬੀਡੀਪੀਓ ਬਲਾਕ ਬਰਨਾਲਾ ਵਿਖੇ ਸੀਨੀਅਰ ਸਹਾਇਕ ਵਜੋਂ ਆਪਣੀ ਡਿਊਟੀ ਦੀਆਂ ਸੇਵਾਵਾਂ ਦੇ ਰਹੇ ਮਨਜੋਤ ਸਿੰਘ ਸੋਢੀ ਨੇ ਅੱਜ  ਬੀ ਡੀ ਪੀ ਓ ਦਫਤਰ ਮਹਿਲ ਕਲਾਂ ਵਿਖੇ ਖਾਲੀ ਪਈ ਅਸਾਮੀ ਤੇ ਸਮੂਹ ਸਟਾਫ ਦੀ ਹਾਜਰੀ ਵਿੱਚ ਨਵੇਂ ਬੀ ਡੀ ਪੀ ਓ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ।ਇਸ ਮੌਕੇ ਨਵੇਂ ਆਏ ਬੀਡੀਪੀਓ ਮਨਜੋਤ ਸਿੰਘ

ਭਾਸ਼ਾ ਵਿਭਾਗ ਵੱਲੋਂ ਭਾਸ਼ਾ ਚੇਤਨਾ ਰੈਲੀ ਕੱਢੀ ਗਈ

ਲੁਧਿਆਣਾ, 15 ਫਰਵਰੀ : 21 ਫ਼ਰਵਰੀ, 2023 ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ/ਨਿਗਮਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਪਾਰਕ ਅਦਾਰਿਆਂ ਦੇ ਬੋਰਡ ਅਤੇ ਨਾਮ ਪੱਟੀਆਂ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਲਈ ਡਾਇਰੈਕਟਰ, ਭਾਸ਼ਾ ਵਿਭਾਗ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਜ਼ਿਲ੍ਹਾ

ਜ਼ਿਲ੍ਹਾ ਊਨਾ ਦੇ ਡੇਰਾ ਬਾਬਾ ਬਡਭਾਗ ਸਿੰਘ ਮੈੜੀ ਵਿਖੇ 27 ਫਰਵਰੀ ਤੋਂ ਹੋਲੀ ਮੇਲਾ ਸ਼ੁਰੂ
  • - ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ ਪਾਬੰਦੀ ਰਹੇਗੀ

ਲੁਧਿਆਣਾ, 15 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਮੈੜੀ ਵਿਖੇ ਡੇਰਾ ਬਾਬਾ ਬਡਭਾਗ ਸਿੰਘ ਵਿਖੇ 27 ਫਰਵਰੀ ਤੋਂ 10 ਮਾਰਚ ਤੱਕ ਹੋਲੀ ਮੇਲੇ ਦੌਰਾਨ ਟਰੱਕਾਂ, ਟਰੈਕਟਰ-ਟਰਾਲੀਆਂ ਸਮੇਤ ਹੋਰ ਮਾਲ ਗੱਡੀਆਂ ਰਾਹੀਂ ਸ਼ਰਧਾਲੂਆਂ ਦੀ ਆਮਦ 'ਤੇ ਮੁਕੰਮਲ

ਵਿਧਾਇਕ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਕੀਤਾ ਉਦਘਾਟਨ

ਹਲਕਾ ਸਾਹਨੇਵਾਲ, 15 ਫਰਵਰੀ : ਆਮ ਆਦਮੀਂ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਵਿਕਾਸ ਕਰਵਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ। ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਉਨ੍ਹਾਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਵਿੱਚ ਕਰੀਬ 13 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ

ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼ ਸਨਮਾਨ

ਰਾਏਕੋਟ, 15 ਫਰਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਲੰਘੀ 9 ਤੋਂ 12 ਫ਼ਰਵਰੀ ਤੱਕ  ਕਰਵਾਏ ਗਏ 50ਵੇਂ ਗੋਲਡਨ ਜ਼ੁਬਲੀ ਦਸਮੇਸ਼ ਖੇਡ ਮੇਲੇ ’ਚ ਕਬੱਡੀ ਓਪਨ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਦਾ ਸਹਿਯੋਗ ਕਰਨ ਬਦਲੇ ਸਾਬਕਾ ਵਿਧਾਇਕ ਸਵ. ਹਰਮੋਹਿੰਦਰ ਸਿੰਘ ਪ੍ਰਧਾਨ ਦੇ ਛੋਟੇ ਭਰਾ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼

ਨਿਊਜ਼ੀਲੈਂਡ ਵਿਚ ਲੱਗੇ ਭੂਚਾਲ ਦੇ ਝਟਕੇ,  6.1 ਰਹੀ ਭੂਚਾਲ ਦੀ ਤੀਬਰਤਾ

ਵਲਿੰਗਟਨ, 15 ਫਰਵਰੀ : ਨਿਊਜ਼ੀਲੈਂਡ ਵਿਚ ਭੂਚਾਲ ਦੇ ਤੇਜ਼ ਝਟਕੇ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬੁਧਵਾਰ ਯਾਨੀ ਅੱਜ ਇਥੇ ਭੂਚਾਲ ਦੇ ਝਟਕੇ ਲੱਗੇ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਲੋਅਰ ਹਟ ਤੋਂ 78 ਕਿਲੋਮੀਟਰ ਉੱਤਰ ਪੱਛਮ ਵਲ ਇਹ ਝਟਕੇ ਲੱਗੇ ਹਨ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਬਾਰੇ ਕੋਈ