news

Jagga Chopra

Articles by this Author

ਮਿਸੀਗਾਸਾ ਦੇ ਇੱਕ ਹਿੰਦੂ ਮੰਦਰ ਦੀ ਕੰਧ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ,

ਮਿਸੀਸਾਗਾ, 15 ਫਰਵਰੀ : ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੀਆਂ ਦੀਵਾਰਾਂ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਅਨਸਰਾਂ ਵੱਲੋਂ ਭਾਰਤ ਵਿਰੋਧੀ ਨਾਅਰੇ ਲਿਖ ਕੇ ਉਸ ਦੀ ਦਿੱਖ ਨੂੰ ਵਿਗਾੜਿਆ ਗਿਆ। ਇਹ ਇਸੇ ਸਾਲ 'ਚ ਵਾਪਰੀ ਅਜਿਹੀ ਦੂਜੀ ਘਟਨਾ ਹੈ। ਮਿਸੀਸਾਗਾ ਵਿੱਚ ਸਥਿਤ ਰਾਮ ਮੰਦਰ ਵਿਖੇ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਟੋਰਾਂਟੋ ਵਿੱਚ ਭਾਰਤੀ

ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦੇ ਲੱਗੇ ਇਲਜ਼ਾਮ ਕਾਰਨ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ

ਨਵੀਂ ਦਿੱਲੀ, 15 ਫਰਵਰੀ : ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੈਲਫੀ' ਦਾ ਪ੍ਰਮੋਸ਼ਨ ਕਰ ਰਹੇ ਹਨ। ਆਮ ਅਤੇ ਖਾਸ ਦੇ ਨਾਲ-ਨਾਲ ਉਹ ਇਸ ਫਿਲਮ ਦੇ ਗੀਤ 'ਤੇ ਡਾਂਸ ਕਰ ਰਹੇ ਹਨ। ਪਰ ਦੂਜੇ ਪਾਸੇ ਇੱਕ ਗਲਤੀ ਕਾਰਨ ਉਹ ਮੁਸ਼ਕਲਾਂ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਗ੍ਰਹਿ ਮੰਤਰਾਲੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ 'ਤੇ ਭਾਰਤ

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਬੋਇੰਗ ਦੇ ਕੈਪਸੂਲ ਜ਼ਰੀਏ ਜਾਵੇਗੀ ਪੁਲਾੜ

ਵਾਸ਼ਿੰਗਟਨ, 15 ਫਰਵਰੀ : ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਸਪੇਸ ਸਟੇਸ਼ਨ ਬਣਾਉਣ ਅਤੇ ਇਸ ਨੂੰ ਪੁਲਾੜ ਵਿਚ ਭੇਜਣ ਦੇ ਮਿਸ਼ਨ ’ਤੇ ਕੰਮ ਕਰ ਰਹੀ ਹੈ। ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ। ਬੋਇੰਗ ਕੰਪਨੀ ਪਹਿਲਾਂ ਵੀ ਮਨੁੱਖ ਰਹਿਤ ਪੁਲਾੜ ਸਟੇਸ਼ਨ ਭੇਜ ਚੁੱਕੀ ਹੈ ਪਰ ਹੁਣ ਇਨਸਾਨਾਂ ਦੀ ਵਾਰੀ ਹੈ। ਨਾਸਾ ਦੇ 2 ਸੀਨੀਅਰ ਵਿਗਿਆਨੀ ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਸੁਨੀਤਾ

ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਨਹੀਂ ਪਹਿਨੇਗੀ ਕੋਹਿਨੂਰ ਨਾਲ ਜੜਿਆ ਤਾਜ 

ਲੰਡਨ, 15 ਫਰਵਰੀ : ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਦਾ ਕੋਹਿਨੂਰ ਨਾਲ ਜੜਿਆ ਤਾਜ ਨਹੀਂ ਪਹਿਨੇਗੀ। ਲੰਡਨ ਦੇ ਬਕਿੰਘਮ ਪੈਲੇਸ ਨੇ ਇਹ ਐਲਾਨ ਕੀਤਾ ਹੈ। ਬੀਬੀਸੀ ਮੁਤਾਬਕ ਸ਼ਾਹੀ ਪਰਿਵਾਰ ਨੇ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ ਕਿ ਭਾਰਤ ਨਾਲ ਰਿਸ਼ਤੇ ਨਾ ਵਿਗੜਨ। ਇਸ ਫੈਸਲੇ

ਪੰਜਾਬ ਦੀ ਧੀ ਨਿੱਕੀ ਹੇਲੀ ਅਮਰੀਕਾ ’ਚ ਲੜੇਗੀ ਰਾਸ਼ਟਰਪਤੀ ਦੀ ਚੋਣ

ਵਾਸ਼ਿੰਗਟਨ, 15 ਫਰਵਰੀ : ਅਮਰੀਕੀ ਸਿਆਸਤਦਾਨ ਪੰਜਾਬ ਦੀ ਧੀ ਨਿਮਰਤਾ ਰੰਧਾਵਾ ਉਰਫ ਨਿੱਕੀ ਹੇਲੀ ਨੇ ਐਲਾਨ ਕੀਤਾ ਹੈ ਕਿ ਉਹ 2024 ਵਿੱਚ ਅਮਰੀਕੀ ਰਾਸ਼ਟਰਪਤੀ ਲਈ ਚੋਣ ਲੜ ਰਹੀ ਹੈ। ਇਸ ਦੇ ਨਾਲ, ਉਹ ਵ੍ਹਾਈਟ ਹਾਊਸ ਲਈ ਆਪਣੀ ਦਾਅਵੇਦਾਰੀ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਪਹਿਲੀ ਰਿਪਬਲਿਕਨ ਬਣ ਗਈ ਹੈ। ਹੇਲੀ (51) ਦੋ ਵਾਰ ਦੱਖਣੀ

ਡੀ.ਆਰ.ਆਈ ਨੇ ਮੁੰਬਈ ਹਵਾਈ ਅੱਡੇ 'ਤੇ ਇੱਕ ਮਹਿਲਾ ਯਾਤਰੀ ਕੋਲੋਂ ਕੀਤੀ ਹੈਰੋਇਨ ਬਰਾਮਦ 

ਮੁੰਬਈ, 15 ਫਰਵਰੀ : ਮੁੰਬਈ ਡੀ.ਆਰ.ਆਈ ਨੇ ਬੀਤੇ ਦਿਨ ਇੱਕ ਮਹਿਲਾ ਯਾਤਰੀ ਕੋਲੋਂ ਹਵਾਈ ਅੱਡੇ 'ਤੇ 11.94 ਕਿਲੋਗ੍ਰਾਮ ਕਰੀਮ ਰੰਗ ਦੇ ਦਾਣੇ ਬਰਾਮਦ ਕੀਤੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ 'ਚ ਕਾਫੀ ਮਾਤਰਾ 'ਚ ਹੈਰੋਇਨ ਮੌਜੂਦ ਸੀ। ਇਸ ਤੋਂ ਬਾਅਦ ਇਸ ਨੂੰ ਜ਼ਬਤ ਕਰ ਲਿਆ ਗਿਆ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 84 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀਆਰਆਈ ਨੇ

ਕੌਮੀ ਵਾਕਿੰਗ ਚੈਂਪੀਅਨਸ਼ਿਪ 'ਚ ਮੰਜੂ ਨੇ 35 ਕਿਲੋਮੀਟਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ

ਚੰਡੀਗੜ੍ਹ, 15 ਫਰਵਰੀ : ਰਾਂਚੀ ਵਿਖੇ ਚੱਲ ਰਹੀ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ ਅੱਜ ਪੰਜਾਬ ਦੀ ਅਥਲੀਟ ਮੰਜੂ ਨੇ 35 ਕਿਲੋਮੀਟਰ ਪੈਦਲ ਤੋਰ ਵਿੱਚ 2.57.54 ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਦੀ ਅਥਲੀਟ ਮੰਜੂ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ। ਖੇਡ

ਪੰਜਾਬ ਸਰਕਾਰ ਵੱਲੋਂ 10 ਜ਼ਿਲ੍ਹਿਆਂ ਦੇ ਐਸ ਐਸ ਪੀਆਂ ਸਮੇਤ 13 ਪੁਲਿਸ ਅਫਸਰਾਂ ਦੇ ਤਬਾਦਲੇ
  • 10 ਜ਼ਿਲ੍ਹਿਆਂ ਦੇ ਐਸ ਐਸ ਪੀਆਂ ਸਮੇਤ 13 ਪੁਲਿਸ ਅਫਸਰਾਂ ਦੇ ਤਬਾਦਲੇ 

ਕਪੂਰਥਲਾ : ਰਾਜਪਾਲ ਸਿੰਘ, ਲੁਧਿਆਣਾ (ਦਿਹਾਤੀ) : ਨਵਨੀਤ ਸਿੰਘ ਬੈਂਸ, ਮੋਗਾ : ਜੇ ਐਲਨਚੇਜ਼ੀਆਂ,  ਬਠਿੰਡਾ : ਗੁਲਨੀਤ ਸਿੰਘ ਖੁਰਾਣਾ, ਖੰਨਾ : ਅਮਨੀਤ ਕੋਂਡਲ, ਗੁਰਦਾਸਪੁਰ : ਦਿਆਮਾ ਹਰੀਸ਼ ਕੁਮਾਰ , ਸ੍ਰੀ ਮੁਕਤਸਰ ਸਾਹਿਬ : ਹਰਮਨਬੀਰ ਸਿੰਘ, ਅੰਮ੍ਰਿਤਸਰ ਦਿਹਾਤੀ : ਸਤਿੰਦਰ ਸਿੰਘ, ਮਾਲੇਰਕੋਟਲਾ

ਬੰਦੀ ਸਿੰਘਾਂ ਵਿਚੋਂ ਭਾਈ ਗੁਰਮੀਤ ਸਿੰਘ ਇੰਜਨੀਅਰ ਬੁੜੈਲ ਜੇਲ ਵਿਚੋਂ 28 ਦਿਨਾਂ ਲਈ ਪੈਰੋਲ ਤੇ ਆਏ ਬਾਹਰ

ਚੰਡੀਗੜ੍ਹ: 15 ਫਰਵਰੀ : ਬੰਦੀ ਸਿੰਘਾਂ ਵਿਚੋਂ ਭਾਈ ਗੁਰਮੀਤ ਸਿੰਘ ਇੰਜਨੀਅਰ ਹੁਰਾਂ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ ਵਿਚੋਂ 28 ਦਿਨਾਂ ਲਈ ਪੈਰੋਲ ਮਿਲੀ । ਜ਼ਿਕਰਯੋਗ ਹੈ ਉਨਾਂ ਨੂੰ 2013 ਵਿਚ ਪਹਿਲੀ ਵਾਰ ਓਦੋਂ ਪੈਰੋਲ ਮਿਲਣੀ ਸ਼ੁਰੂ ਹੋਈ ਜਦੋਂ ਭਾਈ ਗੁਰਬਖਸ਼ ਸਿੰਘ ਹੁਰਾਂ ਵਲੋਂ ਮਰਨ ਵਰਤ ਰਖ ਕੇ ਮੋਰਚਾ ਲਗਾਇਆ ਗਿਆ ਸੀ। ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ

ਛੋਟੇ ਸ਼ਹਿਰਾਂ ਵਿੱਚ ਨਵੇਂ ਅਰਬਨ ਅਸਟੇਟਾਂ ਬਣਾਉਣਾ ਸਰਕਾਰ ਦੇ ਵਿਚਾਰ ਅਧੀਨ : ਮੰਤਰੀ ਅਮਨ ਅਰੋੜਾ 
  • ਅਧਿਕਾਰੀਆਂ ਨੂੰ ਜ਼ਮੀਨ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ
  • ਮੌਜੂਦਾ ਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਸਹੂਲਤਾਂ ਯਕੀਨੀ ਬਣਾਉਣ ਲਈ ਵਿਭਾਗ ਨੂੰ ਜਾਇਜ਼ਾ ਲੈਣ ਵਾਸਤੇ ਟੀਮਾਂ ਭੇਜਣ ਲਈ ਕਿਹਾ
  • ਗਲਾਡਾ, ਪੀ.ਡੀ.ਏ. ਅਤੇ ਬੀ.ਡੀ.ਏ. ਦੇ ਕੰਮਕਾਜ ਦੀ ਸਮੀਖਿਆ

ਚੰਡੀਗੜ੍ਹ, 15 ਫਰਵਰੀ : ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਯੋਜਨਾਬੱਧ ਵਿਕਾਸ ਨੂੰ