news

Jagga Chopra

Articles by this Author

ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ, 29 ਮੌਤਾਂ

ਨਵੀਂ ਦਿੱਲੀ, 23 ਅਪ੍ਰੈਲ :  ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933 ਲੋਕ ਠੀਕ ਹੋਏ ਸਨ। ਫਿਲਹਾਲ ਐਕਟਿਵ ਕੇਸ ਦਾ ਅੰਕੜਾ 67 ਹਜ਼ਾਰ 806 ਹੈ। ਸ਼ੁੱਕਰਵਾਰ ਨੂੰ 12,193 ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ 42 ਲੋਕਾਂ ਦੀ ਮੌਤ ਹੋ ਗਈ। 10 ਹਜ਼ਾਰ ਤੋਂ ਵਧ

ਬਸਵ ਜਯੰਤੀ ਦੇ ਪਵਿੱਤਰ ਮੌਕੇ 'ਤੇ, ਮੈਂ ਜਗਦਗੁਰੂ ਬਸਵੇਸ਼ਵਰ ਨੂੰ ਪ੍ਰਣਾਮ ਕਰਦਾ ਹਾਂ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 23 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਸਵ ਜਯੰਤੀ ਦੇ ਮੌਕੇ 'ਤੇ ਸਮਾਜ ਸੁਧਾਰਕ ਅਤੇ ਕਵੀ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਬਸਵੇਸ਼ਵਰ ਦੇ ਵਿਚਾਰਾਂ ਨੇ ਮਨੁੱਖਤਾ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕੀਤਾ ਹੈ ਅਤੇ ਭਾਜਪਾ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ

ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ, 23 ਅਪ੍ਰੈਲ : ਬੀਤੀ ਰਾਤ ਅੰਮ੍ਰਿਤਸਰ ‘ਚ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਅੰਮ੍ਰਿਤਸਰ ਤੋਂ ਵਾਪਸ ਆਪਣੇ ਪਿੰਡ ਸਾਰੰਗੜਾ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਅਣਪਛਾਤੇ ਵਾਹਨ ਦੀ ਲੇਟ ਵਿੱਚ ਆਉਣ ਕਾਰਨ ਉਕਤ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ

ਪੁਣੇ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੇ ਕਾਰਨ 4 ਦੀ ਮੌਤ ਅਤੇ 22 ਲੋਕਾਂ ਦੇ ਜਖ਼ਮੀ 

ਪੁਣੇ, 23 ਅਪ੍ਰੈਲ : ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿੱਚ ਬੰਗਲੌਰ ਹਾਈਵੇ ਤੇ ਐਤਵਾਰ ਸਵੇਰ ਸਮੇਂ ਨਰਹੇ ਇਲਾਕੇ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਹੋ ਜਾਣ ਦੇ ਕਾਰਨ 4 ਦੀ ਮੌਤ ਅਤੇ 22 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ

ਅਮਰੀਕਾ ਦੇ ਇੰਡੀਆਨਾ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

ਨਿਊਯਾਰਕ, 23 ਅਪ੍ਰੈਲ : ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਝੀਲ ਵਿੱਚ ਤੈਰਦੇ ਹੋਏ ਲਾਪਤਾ ਹੋਏ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) ਦੋਵੇਂ ਦੋਸਤ 15 ਅਪ੍ਰੈਲ ਨੂੰ ਇੰਡੀਆਨਾ ਪੋਲਿਸ ਸ਼ਹਿਰ ਤੋਂ 64 ਮੀਲ ਦੂਰ ਦੱਖਣ-ਪੱਛਮ ਵਿੱਚ ਮੋਨਰੇ ਝੀਲ ਵਿੱਚ ਕੁੱਝ ਦੋਸਤ

ਸਿੱਖਿਆ ਵਿਭਾਗ ਦੇ ਕੰਮਕਾਜ ਵਿੱਚ ਆਵੇਗੀ ਤੇਜ਼ੀ: ਹਰਜੋਤ ਸਿੰਘ ਬੈਂਸ
  • 116 ਕਲਰਕਾਂ ਦੀ ਨਿਯੁਕਤੀ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਕੰਮਕਾਜ ਵਿੱਚ ਆਵੇਗੀ ਤੇਜ਼ੀ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 23 ਅਪ੍ਰੈਲ : 116 ਕਲਰਕਾਂ ਦੀ ਨਿਯੁਕਤੀ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਕੰਮਕਾਜ ਵਿੱਚ ਤੇਜ਼ੀ ਆਵੇਗੀ। ਉਕਤ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ

ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਤਾਂ ਇਹ ਆਪ ਸਰਕਾਰ ਦੱਸੇ ਕਿ ਉਸਨੇ ਇਸ ਮਾਮਲੇ ’ਤੇ ਦਹਿਸ਼ਤ ਦਾ ਮਾਹੌਲ ਕਿਉਂ ਸਿਰਜਿਆ : ਡਾ. ਚੀਮਾ
  • ਅਕਾਲੀ ਦਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਲਾਹ ਅਨੁਸਾਰ ਆਪ ਗ੍ਰਿਫਤਾਰੀ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

ਚੰਡੀਗੜ੍ਹ, 23 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਸ਼ਾਂਤੀਪੂਰਨ ਢੰਗ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ

ਬਾਇਓਮੈਡੀਕਲ ਵੇਸਟ ਦੇ ਗ਼ੈਰ-ਕਾਨੂੰਨੀ ਭੰਡਾਰਨ ਤੇ ਨਿਪਟਾਰੇ ਲਈ ਕਬਾੜੀਏ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ
  • ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਡੀ ਕਾਰਵਾਈ, ਬਾਇਓਮੈਡੀਕਲ ਵੇਸਟ ਦੇ ਗ਼ੈਰ-ਕਾਨੂੰਨੀ ਭੰਡਾਰਨ ਤੇ ਨਿਪਟਾਰੇ ਲਈ ਕਬਾੜੀਏ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ

ਪਟਿਆਲਾ, 23 ਅਪ੍ਰੈਲ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਆਮ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਉਦਯੋਗਿਕ ਪ੍ਰਦੂਸ਼ਣ ਅਤੇ ਗ਼ੈਰ-ਵਿਗਿਆਨਕ ਰਹਿੰਦ-ਖੂੰਹਦ ਦੇ ਨਿਪਟਾਰੇ ਨਾਲ ਸਬੰਧਤ ਮਾਮਲਿਆਂ ‘ਤੇ ਹਮੇਸ਼ਾ

ਅੰਮ੍ਰਿਤਪਾਲ ਨੂੰ ਪਿੰਡ ਰੋਡੇ ਤੋਂ ਕੀਤਾ ਗ੍ਰਿਫਤਾਰ, ਡਿਬਰੂਗੜ੍ਹ ਜੇਲ੍ਹ ਭੇਜਿਆ : ਆਈਜੀਪੀ ਗਿੱਲ 

ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਪੁਲਿਸ ਵੱਲੋਂ ਅੱਜ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਤੇ ਇੰਟੈਲੀਜੈਂਸ ਪੁਲਿਸ ਵੱਲੋਂ ਸਾਂਝਾ ਅਪ੍ਰੇਸ਼ਨ ਚਲਾਇਆ ਗਿਆ ਸੀ। ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਭਗੌੜਾ ਚੱਲ ਰਿਹਾ ਸੀ।

ਹਰੀਕੇ ਪੱਤਣ ਤੋਂ ਦੋ ਹੈਂਡ ਗਰਨੇਡ,ਪੁਲਸ ਅਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ ਪਹੁੰਚੇ

ਹਰੀਕੇ ਪੱਤਣ , 23 ਅਪ੍ਰੈਲ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਹਰੀਕੇ ਪੱਤਣ ਤੋਂ 50 ਫੁੱਟ ਦੀ ਦੂਰੀ 'ਤੇ ਨਹਿਰੀ ਵਿਭਾਗ ਦੀ ਬਿਲਡਿੰਗ ਵਿਚੋਂ 2 ਪੁਰਾਣੇ ਹੱਥਗੋਲੇ ਅਤੇ ਬੰਦੂਕ ਦਾ ਟੁੱਟਾ ਹਿੱਸਾ ਮਿਲਿਆ ਹੈ। ਥਾਣਾ ਹਰੀਕੇ ਪੱਤਣ ਤੋਂ ਮਹਿਜ਼ 50 ਫੁੱਟ ਦੀ ਦੂਰੀ 'ਤੇ ਨਹਿਰੀ ਵਿਭਾਗ ਦੀ ਬਿਲਡਿੰਗ ਵਿਚੋਂ ਦੋ ਹੈਂਡ ਗ੍ਰਨੇਡ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ