ਬਰਨਾਲਾ, 22 ਦਸੰਬਰ : ਕੌਮੀ ਸੇਵਾ ਯੋਜਨਾ ਅਧੀਨ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਅੱਜ ਆਪਣੀ ਨਵੇਕਲੀ ਛਾਪ ਛੱਡਦਾ ਹੋਇਆ ਮੁਕੰਮਲ ਹੋਇਆ। ਸਮਾਪਤੀ ਪ੍ਰੋਗਰਾਮ ਦੀ ਰੌਣਕ ਵਿੱਚ ਜ਼ਿਲ੍ਹਾ ਚੋਣ ਤਹਿਸੀਲਦਾਰ ਸ਼੍ਰੀਮਤੀ ਹਰਜਿੰਦਰ ਕੌਰ ਨੇ ਆਪਣੇ ਕਰ-ਕਮਲਾਂ ਨਾਲ ਵਲੰਟੀਅਰਾਂ ਨੂੰ ਮੈਡਲ ਵੰਡ ਕੇ ਚਾਰ ਚੰਨ ਲਗਾ ਦਿੱਤੇ। ਸ਼੍ਰੀਮਤੀ ਹਰਜਿੰਦਰ ਕੌਰ ਅਤੇ ਡਾ.ਰਾਕੇਸ਼ ਜਿੰਦਲ ਨੇ ਅੱਜ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਜ਼ਿਲ੍ਹਾ ਚੋਣ ਤਹਿਸੀਲਦਾਰ ਦੁਆਰਾ ਲੜਕੀਆਂ ਨੂੰ ਸਫਲਤਾ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਪਿੱਛੇ ਨਹੀਂ ਹਨ, ਮਿਸਾਲ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਰਨਾਲਾ ਦੇ ਮੁੱਖੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਖੁੱਦ ਇਸਤਰੀ ਹਨ, ਸਕੂਲ ਦੇ ਮੁੱਖੀ ਵੀ ਇਕ ਇਸਤਰੀ ਹੀ ਹਨ, ਸੋ ਆਪਣੇ ਜੀਵਨ ਵੀ ਸਫਲ ਹੋਣ ਲਈ ਮਿਹਨਤ ਤੇ ਪੂਰੀ ਲਗਨ ਨਾਲ ਪੜ੍ਹਾਈ ਕਰ ਸਫਲ ਇਨਸਾਨ ਬਣੋ। ਡਾ. ਰਾਕੇਸ਼ ਜਿੰਦਲ ਨੇ ਲੜਕੀਆਂ ਦੀ ਭਾਗੀਦਾਰੀ ਦੀ ਬਹੁਤ ਤਾਰੀਫ਼ ਕੀਤੀ, ਸਕੂਲ ਦੇ ਵਧੀਆ ਪ੍ਰਬੰਧ ਲਈ ਪ੍ਰਿੰਸੀਪਲ ਵਿਨਸੀ ਜਿੰਦਲ ਦੀ ਪ੍ਰਸ਼ੰਸ਼ਾ ਕੀਤੀ। ਵੱਖ ਵੱਖ ਵਲੰਟੀਅਰਾਂ ਨੇ ਸੱਤ ਰੋਜ਼ਾ ਕੈਂਪ ਦੇ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ। ਉੱਚਤਮ ਕਾਰਗੁਜਾਰੀ ਲਈ ਸਿਮਰਜੀਤ ਕੌਰ ਨੂੰ ਬੈਸਟ ਵਲੰਟੀਅਰ ਐਲਾਨਿਆ ਗਿਆ।ਲੜਕੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸ਼੍ਰੀਮਤੀ ਵਿਨਸੀ ਜਿੰਦਲ ਨੇ ਵਲੰਟੀਅਰਾਂ ਨੂੰ ਕਿਹਾ ਕਿ ਕੈਂਪ ਦੀ ਸਾਰਥਕਤਾ ਇਸੇ ਵਿੱਚ ਹੈ ਕਿ ਲੜਕੀਆਂ ਆਪਣੀ ਸ਼ਕਤੀ ਨੂੰ ਪਹਿਚਾਣ ਕਰ ਜੀਵਨ ਵੀ ਸਫਲਤਾ ਹਾਸਲ ਕਰਨ।ਪ੍ਰੋਗਰਾਮ ਅਫ਼ਸਰ ਪੰਕਜ ਗੋਇਲ ਦੁਆਰਾ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਨੀਤੂ ਸਿੰਗਲਾ, ਮਾਧਵੀ ਤ੍ਰਿਪਾਠੀ, ਜਸਪ੍ਰੀਤ ਕੌਰ, ਰੇਖਾ , ਪਲਵਿਕਾ , ਰਾਜ ਰਾਣੀ, ਮੰਜੂ, ਆਸ਼ਾ ਜਿੰਦਲ, ਪ੍ਰਿਯੰਕਾ, ਸੋਨੀਆ, ਰੁਪਾਲੀ ਅਤੇ ਹੋਰ ਸਟਾਫ਼ ਮੈਂਬਰ ਹਾਜਰ ਸਨ।