- ਕਿਹਾ- 21 ਦੇ ਜਗਰਾਓ ਧਰਨੇ ਚ ਜਰੂਰ ਆਓ
ਮੁੱਲਾਂਪੁਰ ਦਾਖਾ ,19 ਦਸੰਬਰ (ਸਤਵਿੰਦਰ ਸਿੰਘ ਗਿੱਲ) : 2022 ਦੀਆਂ ਵਿਧਾਨ ਸਭਾ ਚੋਣਾਂ ਚ ਬੇਸ਼ਕ ਹਲਕੇ ਦਾਖੇ ਦੇ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਐਮ ਐਲ ਏ ਤਾਂ ਨਹੀਂ ਬਣਾ ਸਕੇ ਪਰ ਅੱਜ ਜਿੱਥੇ ਹਲਕੇ ਦਾਖੇ ਦੇ ਲੋਕ ਇਸ ਗੱਲ ਤੇ ਪਛਤਾਅ ਰਹੇ ਹਨ ਕਿ ਵੱਡੀਆਂ ਗ੍ਰਾਂਟਾਂ ਦੇ ਕੇ ਹਲਕੇ ਦੇ ਵਿਕਾਸ ਕਰਵਾਉਣ ਵਾਲੇ ਆਗੂ ਕੈਪਟਨ ਸੰਧੂ ਕਿਉਂ ਨਹੀਂ ਜਿਤਾਇਆ ਉਥੇ ਹਲਕੇ ਦਾਖੇ ਦੇ ਲੋਕ ਇਸ ਫੈਸਲੇ ਤੇ ਵੀ ਮੁੜ ਵਿਚਾਰ ਕਰ ਰਹੇ ਹਨ ਕਿ ਜੇਕਰ ਕੈਪਟਨ ਸੰਧੂ ਜਿੱਤ ਕੇ ਵਿਧਾਨ ਸਭਾ ਭੇਜ ਦੇਂਦੇ ਤੇ ਸਰਕਾਰ ਕਾਂਗਰਸ ਪਾਰਟੀ ਦੀ ਬਣ ਜਾਂਦੀ ਤਾਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕੈਬਨਿਟ ਮੰਤਰੀ ਜਰੂਰ ਹੋਣਾ ਸੀ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਬਦੋਵਾਲ ਨੇ ਕਿਹਾ ਕਿ ਹੁਣ ਹਲਕੇ ਦਾਖੇ ਦੇ ਕਾਂਗਰਸੀ ਬਾਗ਼ ਵਿੱਚ ਬਹਾਰ ਆਉਣ ਲੱਗ ਪਈ ਹੈ,ਕਾਂਗਰਸੀ ਬੂਟਿਆ ਨੂੰ ਫਲ ਲੱਗ ਰਹੇ ਹਨ ਅਤੇ ਫੁੱਲਦਾਰ ਬੂਟਿਆਂ ਨੂੰ ਫੁੱਲ ਲੱਗ ਰਹੇ ਹਨ ਜਾਣੀਕਿ ਹੁਣ ਹਲਕੇ ਦਾਖੇ ਦੇ ਪਿੰਡਾਂ ਚ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਦੇ ਗੁਣ ਗਾਉਣ ਲੱਗ ਪਏ ਹਨ ਅਤੇ ਇਹ ਆਖ ਰਹੇ ਹਨ ਕਿ ਪੌਣੇ ਦੋ ਸੌ ਕਰੋੜ ਦੀਆਂ ਗ੍ਰਾਂਟਾਂ ਦੇਣ ਵਾਲੇ ਆਗੂ ਨੂੰ ਕਿਉ ਹਰਾਇਆ। ਜਿਲ੍ਹਾ ਪ੍ਰੀਸ਼ਦ ਮੈਬਰ ਕੁਲਦੀਪ ਸਿੰਘ ਬਦੋਵਾਲ ਨੇ ਦਸਿਆ ਕਿ 21 ਦਸੰਬਰ ਦੇ ਜਗਰਾਓ ਧਰਨੇ ਨੂੰ ਮੱਦੇਨਜ਼ਰ ਹਲਕੇ ਦਾਖੇ ਦੇ ਕਾਂਗਰਸੀ ਵਰਕਰਾਂ ਚ ਭਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਜਗਰਾਓ ਜਾਣ ਵਾਸਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਬਦੋਵਾਲ ਨੇ ਕਿਹਾ ਕਿ ਮੁੱਲਾਂਪੁਰ ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਵਲੋਂ ਵੀ ਪਿੰਡ ਪੁਰ ਪਿੰਡ ਜਾ ਕੇ ਇਹੋ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਰੋਸ ਧਰਨੇ ਚ ਕਾਫ਼ਲਿਆਂ ਦੇ ਰੂਪ ਵਿੱਚ ਜਾਇਆ ਜਾਵੇ ਤਾਂ ਜੌ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੂੰ ਦਸਿਆ ਜਾ ਸਕੇ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ।