ਫ਼ਰੀਦਕੋਟ 23 ਫ਼ਰਵਰੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਫ਼ਰੀਦਕੋਟ ਵੱਲੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਲਈ ਜਿਲ੍ਹਾ ਫਰੀਦਕੋਟ ਵਿੱਚ ਇੱਕ ਹਫਤੇ ਦਾ ਟ੍ਰੇਨਿੰਗ ਕੋਰਸ ਮਿਤੀ 26 ਫਰਵਰੀ 2024 ਤੋ 01 ਮਾਰਚ 2024 ਤੱਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਨਵੇਕਲੀ ਕੋਸ਼ਿਸ਼ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਇਸ ਅਸਾਮੀ ਲਈ ਬਿਨਾਂ ਕਿਸੇ ਫੀਸ ਤੋ ਟ੍ਰੇਨਿੰਗ ਕਰਵਾਈ ਜਾਵੇਗੀ। ਇਹ ਕੋਰਸ ਸੁਚੱਜੇ ਨੋਟਿਸ ਦੇ ਰੂਪ ਵਿੱਚ ਇੱਕ ਪੂਰਨ ਮਾਰਗਦਰਸ਼ਨ ਹੈ ਜ਼ੋ ਖੇਤੀਬਾੜੀ ਵਿਕਾਸ ਅਫਸਰ ਦੀ ਪ੍ਰੀਖਿਆ ਨੂੰ ਸਫਲ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਮਾਹਿਰਾਂ ਵੱਲੋ ਇੱਕ ਹਫਤੇ ਵਿੱਚ ਪ੍ਰੀਖਿਆ ਲਈ ਅਧਿਕਾਰਤ ਸਿਲੇਬਸ ਪੜਾਇਆ ਜਾਵੇਗਾ। ਉਨ੍ਹਾਂ ਇਛੁੱਕ ਉਮੀਦਵਾਰਾਂ ਜਿਨ੍ਹਾਂ ਨੇ ਇਸ ਆਸਾਮੀ ਲਈ ਅਪਲਾਈ ਕੀਤਾ ਹੈ ਨੂੰ ਅਪੀਲ ਕੀਤੀ ਕਿ ਇਸ ਮੌਕੇ ਦਾ ਲਾਹਾ ਲਿਆ ਜਾਵੇ।