ਬਰਨਾਲਾ, 21 ਦਸੰਬਰ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਜ਼ਿਲ੍ਹਾਂ ਬਰਨਾਲਾ ਵੱਲੋਂ ਅੱਜ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸ਼ੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੀ ਅਗਵਾਈ ਹੇਠ ਕੀਤਾ ਗਿਆ। ਡਾ. ਇੰਦਰਜੀਤ ਸਿੰਘ, ਮਾਣਯੋਗ ਉੱਪ-ਕੁੱਲਪਤੀ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਇਸ ਮੀਟਿੰਗ ਦੇ ਚੇਅਰਮੈਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਵਿੱਚ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਅਸ਼ੋਕ ਕੁਮਾਰ, ਸਾਬਕਾ ਡਾਇਰੈਕਟਰ ਪਸਾਰ ਸਿੱਖਿਆ , ਪੀ ਏ ਯੂ , ਲੁਧਿਆਣਾ , ਡਾ. ਆਰ. ਐੱਸ ਗਰੇਵਾਲ, ਡਾਇਰੈਕਟਰ ਪਸ਼ੂ ਫਾਰਮ, ਡਾ. ਜਸਪਾਲ ਸਿੰਘ ਲਾਂਬਾ, ਪ੍ਰਮੁੱਖ ਵਿਗਿਆਨੀ (ਪਸ਼ੂ ਪੋਸ਼ਣ), ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਸਂਗਰੂਰ, ਡਾ.ਨਵਦੀਪ ਸਿੰਘ ਗਿੱਲ, ਐਫ. ਏ. ਐਸ. ਸੀ. (ਪੀ. ਏ. ਯੂ), ਡਾ. ਲਖਬੀਰ, ਉਪ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਬਰਨਾਲਾ ਅਤੇ ਨਰਪਿੰਦਰਜੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ, ਬਰਨਾਲਾ ਅਤੇ ਅੰਬੁਜ ਕੁਮਾਰ, ਲੀਡ ਬੈਂਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਬਰਨਾਲਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਗੁਲਜ਼ਾਰ ਸਿੰਘ ਕੱਟੂ, ਗੁਰਤੇਜ ਸਿੰਘ ਰੂੜੇਕੇ ਖੁਰਦ, ਲਖਵੀਰ ਸਿੰਘ ਤਪਾ, ਗੁਰਦੇਵ ਸਿੰਘ ਨਿੰਮ ਵਾਲਾ ਮੌੜ ਅਤੇ ਜਸਵੀਰ ਸਿੰਘ ਮਹਿਤਾ, ਪਰਮਜੀਤ ਕੌਰ ਕੱਟੂ, ਲਖਵੀਰ ਕੌਰ, ਮਨਦੀਪ ਸਿੰਘ ਧੌਲਾ ਵੀ ਸ਼ਾਮਿਲ ਸਨ। ਇਸ ਮੌਕੇ ਤੇ ਡਾ.ਪ੍ਰਹਿਲਾਦ ਸਿੰਘ ਤੰਵਰ ਐਸੋਸ਼ੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਨੇ ਡਾ. ਇੰਦਰਜੀਤ ਸਿੰਘ ਮਾਣਯੋਗ ਉੱਪ-ਕੁੱਲਪਤੀ ਅਤੇ ਹੋਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਲ 2023 ਦੌਰਾਨ ਕੇ. ਵੀ. ਕੇ. ਵੱਲੋਂ ਖੇਤੀ, ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਮਹਿਲਾਵਾਂ ਲਈ ਲਗਾਏ ਗਏ ਕਿੱਤਾ ਮੁੱਖੀ ਸਿਖਲਾਈ ਕੋਰਸ, ਪਹਿਲੀ ਕਤਾਰ ਪ੍ਰਦਰਸ਼ਨੀਆਂ, ਖੇਤ ਦਿਵਸ, ਖੇਤ ਤਜ਼ਰਬੇ, ਗਿਆਨ ਯਾਤਰਾ, ਜਾਗਰੂਕਤਾ ਮੁਹਿੰਮ, ਗਿਆਨ ਵਧਾਉਣ ਯਾਤਰਾ, ਕਿਸਾਨ ਸਿਖਲਾਈ ਕੈਂਪ, ਮੋਬਾਇਲ ਖੇਤੀ ਸੁਨੇਹੇ, ਪਸ਼ੂ ਜਾਂਚ ਕੈਂਪ, ਸਰਵੇਖਣ ਅਤੇ ਮਹਿਲਾਵਾਂ ਲਈ ਕੀਤੇ ਗਏ ਗਤੀਵਿਧਿਆਂ ਦੀ ਪ੍ਰਗਤੀ ਰਿਪੋਰਟ ਵਿਸਥਾਰ ਪੂਰਵਕ ਪੇਸ਼ ਕੀਤੀ ਅਤੇ ਕੇ. ਵੀ. ਕੇ. ਵੱਲੋਂ ਚਲਾਏ ਜਾ ਰਹੇ ਪਰਾਲੀ ਸਾਂਭ ਪ੍ਰੋਜੈਕਟ, ਆਰਿਆ ਪ੍ਰੋਜੈਕਟ ਦੀ ਗਤੀਵਿਧਿਆਂ ਦਾ ਵੇਰਵਾ ਵੀ ਪੇਸ਼ ਕੀਤਾ ਨਾਲ ਹੀ ਕੇ. ਵੀ. ਕੇ. ਵੱਲੋਂ ਕਿਸਾਨਾਂ ਨੂੰ ਉਪਲੱਬਧ ਕਰਾਏ ਗਏ ਬੀਜ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਯੂ. ਐਮ. ਐਮ. ਬੀ. ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਦੇ ਇਲਾਵਾ 2024 ਦੌਰਾਨ ਕੇ.ਵੀ.ਕੇ. ਵੱਲੋਂ ਕੀਤੇ ਜਾਣ ਵਾਲੀਆਂ ਪ੍ਰਦਰਸ਼ਨੀਆਂ, ਖੇਤ ਤਜੁਰਬੇ, ਕਿਸਾਨ ਦਿਵਸ, ਕਿਸਾਨ ਮੇਲਾ ਅਤੇ ਮਹਿਲਾਵਾਂ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ ਅਤੇ ਕਮੇਟੀ ਵੱਲੋਂ ਕੇ. ਵੀ. ਕੇ ਦੇ ਐਕਸ਼ਨ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਤੇ ਮਾਣਯੋਗ ਡਾ. ਇੰਦਰਜੀਤ ਸਿੰਘ, ਉੱਪ-ਕੁੱਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਮਾਣਯੋਗ, ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਸਾਲ 2024 ਦੀ ਯੋਜਨਾ ਲਈ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਅਧਿਕਾਰੀਆਂ ਤੇ ਪ੍ਰਤੀਨਿੱਧੀਆਂ ਵੱਲੋਂ ਮਹੱਤਵਪੂਰਨ ਸੁਝਾਅ ਦਿੱਤੇ ਗਏ।ਮਾਣਯੋਗ ਡਾ. ਇੰਦਰਜੀਤ ਸਿੰਘ ਉੱਪ-ਕੁੱਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੇ.ਵੀ.ਕੇ. ਹੰਡਿਆਇਆ ਵੱਲੋਂ ਕਿਸਾਨਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾ ਦੀ ਪ੍ਰਸ਼ੰਸਾ ਕੀਤੀ। ਮਾਣਯੋਗ ਉੱਪ -ਕੁੱਲਪਤੀ ਅਤੇ ਹੋਰ ਅਧਿਕਾਰੀਆਂ ਵੱਲੋਂ ਕੇ. ਵੀ. ਕੇ ਵਿੱਚ ਚਲਾਈਆਂ ਜਾ ਰਹੀਆਂ ਪ੍ਰਦਰਸ਼ਨ ਇਕਾਈਆਂ ਦਾ ਦੌਰਾ ਕੀਤਾ ਗਿਆ । ਅਤੇ ਮਾਣਯੋਗ ਉੱਪ -ਕੁੱਲਪਤੀ ਦਵਾਰਾ ਕੇ ਵੀ ਕੇ ਫਾਰਮ ਵਿੱਚ ਲਗਾਏ ਸੋਲਰ ਪੰਪ ਦਾ ਉਦਘਾਟਨ ਵੀ ਕੀਤਾ ਗਿਆ।