- ਜਨ ਸੁਣਵਾਈ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਕੀਤਾ ਹੱਲ
ਫਾਜ਼ਿਲਕਾ 21 ਦਸੰਬਰ : ਪੰਜਾਬ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਸੂਬੇ ਦੇ ਹਰ ਪਿੰਡ ਵਿਚ ਵਿਕਾਸ ਦੀ ਲਹਿਰ ਚਲਾਈ ਗਈ ਹੈ। ਪਿੰਡਾਂ ਨੂੰ ਸ਼ਹਿਰਾ ਵਾਲੀਆਂ ਸਹੂਲਤਾ ਦੇਣ ਲਈ ਲੱਖਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸੇ ਤਹਿਤ ਹਲਕਾ ਬੱਲੂਆਣਾ ਦੇ ਹਰ ਪਿੰਡ ਵਿਚ ਵਿਕਾਸ ਕਾਰਜਾਂ ਲਈ ਲਗਾਤਾਰ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਅੱਜ ਆਪਣੇ ਹਲਕੇ ਦੇ ਪਿੰਡ ਬਹਾਵਲ ਵਾਸੀ ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਵਾਸਤੇ 41 ਲੱਖ 20 ਹਜਾਰ ਰੁਪਏ ਦੀ ਗਰਾਂਟ ਦੇਣ ਮੌਕੇ ਕੀਤਾ। ਇਸ ਦੌਰਾਨ ਆਯੋਜਿਤ ਜਨ ਸੁਣਵਾਈ ਸਮਾਗਮ ਵਿਚ ਉਨ੍ਹਾਂ ਹਲਕੇ ਦੇ ਪਿੰਡ ਬਹਾਵਲ ਵਾਸੀ ਦੇ ਲੋਕਾਂ ਦੀਆ ਮੁਸ਼ਕਿਲਾਂ ਸੁਣ ਕੇ ਕੁਝ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਤੇ ਬਾਕੀ ਮੁਸ਼ਕਲਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮ ਕੀਤੇ ਜਾਣ ਤੇ ਹਰ ਵਿਕਾਸ ਦਾ ਕੰਮ ਇਮਾਨਦਾਰੀ ਤੇ ਸਹੀ ਢੰਗ ਨਾਲ ਕੀਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਅੰਗਰੇਜ ਸਿੰਘ ਬਰਾੜ ਰਾਮਦਿਤ, ਸੁਖਵਿੰਦਰ ਸਿੰਘ, ਖੁਸ਼ ਕਰਨ ਸਿੰਘ, ਜਥੇਦਾਰ ਰਜਿੰਦਰ ਸਿੰਘ, ਜਥੇਦਾਰ ਰਵਿੰਦਰ ਸਿੰਘ, ਲਾਭ ਸਿੰਘ, ਸਰਪੰਚ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੌਕੇ ਤੇ ਹਾਜ਼ਰ ਸੀ।