ਲੁਧਿਆਣਾ, 05 ਜਨਵਰੀ : ਲੁਧਿਆਣਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਨਕਲੀ ਕਰੰਸੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ‘ਚ ਨਕਲੀ ਨੋਟ ਛਾਪਣ ਤੋਂ ਬਾਅਦ ਲੁਧਿਆਣਾ ਵਿਖੇ ਉਨ੍ਹਾਂ ਨੋਟਾਂ ਨੂੰ ਲੈ ਕੇ ਲੁਧਿਆਣਾ ਜਾ ਰਹੇ ਸਨ, ਜਿੰਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਲਿਆ ਤੇ ਤੀਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਦੋ ਵਿਅਕਤੀ ਜਗਰਾਓਂ ਅਤੇ ਇੱਕ ਮੋਗਾ ਦਾ ਵਾਸੀ ਹੈ। ਲੁਧਿਆਣਾ ਪੁਲਿਸ ਦੇ ਏਸੀਪੀ ਮਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਇਹ ਜਾਅਲੀ ਕਰੰਸੀ ਦਾ ਕੰਮ ਪਿਛਲੇ ਤਿੰਨ ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ । ਜਿੰਨਾਂ ਕੋਲੋਂ ਅੱਜ 200 ਰੁਪਏ ਦੇ 16 ਬੰਡਲ, 100 ਦੇ ਨਕਲੀ ਨੋਟਾਂ ਦੇ 19 ਬੰਡਲ ਮਿਲੇ ਹਨ। ਜਿਸ ਦੀ ਕੁੱਲ ਰਕਮ 5 ਲੱਖ ਰੁਪਏ ਨਾਲੋਂ ਵੀ ਜਿਆਦਾ ਬਣਦੀ ਹੈ। ਉਹ 100-200 ਰੁਪਏ ਦੇ ਨੋਟ ਛਾਪਦੇ ਸਨ ਤਾਂ ਜੋ ਉਹ ਬਾਜ਼ਾਰ ਵਿੱਚ ਆਸਾਨੀ ਨਾਲ ਖਪਾਏ ਜਾ ਸਕਣ। ਉਹਨਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ ਪਹਿਲਾਂ ਪ੍ਰੋਪਰਟੀ ਡੀਲਰ ਦਾ ਕਾਰੋਬਾਰ ਕਰਦੇ ਸਨ ਪਰ ਪਿਛਲੇ ਕਾਫੀ ਅਰਸੇ ਤੋਂ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਮੰਦਾ ਪੈ ਜਾਣ ਕਾਰਨ ਉਹ ਪਿਛਲੇ ਤਿੰਨ ਮਹੀਨੇ ਤੋਂ ਹੀ ਇਸ ਧੰਦੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਅੱਗੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸੋਹਣ ਸਿੰਘ ਉਰਫ਼ ਸੋਨੀ, ਮਨਦੀਪ ਸਿੰਘ ਉਰਫ਼ ਮਨੂ ਵਾਸੀ ਜਗਰਾਉਂ ਵਜੋਂ ਹੋਈ ਹੈ ਅਤੇ ਇਨ੍ਹਾਂ ਦੇ ਫਰਾਰ ਸਾਥੀ ਦੀ ਪਛਾਣ ਬਖਤੌਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਜਿਸ ਪ੍ਰਿੰਟਰ ਨਾਲ ਮੁਲਜ਼ਮ ਨਕਲੀ ਨੋਟ ਛਾਪਦੇ ਸਨ।