- ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਕੀਤਾ ਸਨਮਾਨ
ਬਰਨਾਲਾ, 24 ਦਸੰਬਰ : ਸਰਕਾਰੀ ਹਾਈ ਸਕੂਲ ਬਦਰਾ ਵਿਖੇ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸੁਖਵੀਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਚੇਅਰਪਰਸਨ ਸੁਖਵੀਰ ਕੌਰ ਅਤੇ ਸਕੂਲ ਮੁਖੀ ਗੁਰਜੀਤ ਕੌਰ ਨੇ ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਮਿਡਲ ਵਰਗ (ਲੜਕੀਆਂ) ਦੇ 100 ਮੀਟਰ ਦੌੜ ਵਿੱਚੋਂ ਨੀਤੂ ਕੌਰ, ਜਸਵੀਰ ਕੌਰ ਤੇ ਸੰਗਮ, ਗੋਲਾ ਸੁੱਟਣ ਵਿੱਚੋਂ ਜਸ਼ਨਪ੍ਰੀਤ ਕੌਰ, ਕਮਲਜੋਤ ਕੌਰ ਤੇ ਹਰਨੂਰ ਕੌਰ, 200 ਮੀਟਰ ਦੌੜ ਵਿੱਚੋਂ ਹਰਮਨਜੋਤ, ਹਰਪ੍ਰੀਤ ਕੌਰ ਤੇ ਅਰਸ਼ਪ੍ਰੀਤ ਕੌਰ, ਲੰਬੀ ਛਾਲ ਵਿੱਚੋਂ ਮਹਿਕਦੀਪ ਕੌਰ, ਜਸਵੀਰ ਕੌਰ ਤੇ ਸੰਗਮ, ਮਿਡਲ ਵਰਗ (ਲੜਕੇ) ਵਿੱਚੋਂ 100 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ, ਸਲੀਮ ਖਾਂ ਤੇ ਗਗਨਪ੍ਰੀਤ ਸਿੰਘ, ਗੋਲਾ ਸੁੱਟਣ ਵਿੱਚ ਜਗਜੀਤ ਸਿੰਘ, ਜਸ਼ਨਦੀਪ ਸਿੰਘ ਤੇ ਹਰਜੀਤ ਸਿੰਘ, 200 ਮੀਟਰ ਦੌੜ ਵਿੱਚ ਲਖਵਿੰਦਰ ਸਿੰਘ, ਕਰਨਵੀਰ ਸਿੰਘ ਤੇ ਅੰਮ੍ਰਿਤਪਾਲ ਸਿੰਘ, ਲੰਬੀ ਛਾਲ ਵਿੱਚੋਂ ਜਗਜੀਤ ਸਿੰਘ, ਰਾਜਪ੍ਰੀਤ ਸਿੰਘ ਤੇ ਸਲੀਮ ਖਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸੈਕੰਡਰੀ ਵਰਗ (ਲੜਕੀਆਂ) ਦੇ 100 ਮੀਟਰ ਦੌੜ ਵਿੱਚੋਂ ਸਿਮਰਜੀਤ ਕੌਰ, ਹਰਮਨਪ੍ਰੀਤ ਕੌਰ ਤੇ ਪ੍ਰਦੀਪ ਕੌਰ, ਗੋਲਾ ਸੁੱਟਣ ਵਿੱਚੋਂ ਚਰਨਜੀਤ ਕੌਰ, ਗੁਰਜੀਤ ਕੌਰ ਤੇ ਕੁਲਵਿੰਦਰ ਕੌਰ, 200 ਮੀਟਰ ਦੌੜ ਵਿੱਚੋਂ ਗੁਰਜੀਤ ਕੌਰ, ਕੁਲਵਿੰਦਰ ਕੌਰ ਤੇ ਕੋਮਲਪ੍ਰੀਤ ਕੌਰ, ਲੰਬੀ ਛਾਲ ਵਿੱਚੋਂ ਪ੍ਰਦੀਪ ਕੌਰ, ਤਰਨਵੀਰ ਕੌਰ ਤੇ ਸਿਮਰਜੀਤ ਕੌਰ, ਸੈਕੰਡਰੀ ਵਰਗ (ਮੁੰਡੇ) 100 ਮੀਟਰ ਵਿੱਚੋਂ ਗੁਰਵਿੰਦਰ ਸਿੰਘ, ਸੁਖਮਨ ਸਿੰਘ ਤੇ ਰਾਜਪ੍ਰੀਤ ਸਿੰਘ, ਗੋਲ ਸੁੱਟਣ ਵਿੱਚੋਂ ਗੁਰਸ਼ਰਨ ਸਿੰਘ, ਸ਼ਿਵਾ ਤੇ ਲਛਮਣ ਸਿੰਘ, 200 ਮੀਟਰ ਦੌੜ ਵਿੱਚੋਂ ਤਰਨਵੀਰ ਸਿੰਘ, ਗੁਰਵਿੰਦਰ ਸਿੰਘ ਤੇ ਸੁਖਮਨ ਸਿੰਘ, ਲੰਬੀ ਛਾਲ ਵਿੱਚੋਂ ਗੁਰਸ਼ਰਨ ਸਿੰਘ, ਲਛਮਣ ਸਿੰਘ ਤੇ ਗੁਰਸੇਵਕ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਅਧਿਆਪਕ ਪਰਗਟ ਸਿੰਘ, ਅਵਤਾਰ ਸਿੰਘ, ਨੀਰੂ ਬਾਂਸਲ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਚਿਰਜੋਤ ਸਿੰਘ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।