- ਸਰਕਾਰ ਵੱਲੋਂ ਚਲਾਏ ਜਾ ਰਹੇ ਡਬਲਯੂ. ਐੱਮ. ਐੱਸ. ਸਾਫ਼ਟਵੇਅਰ ਨੂੰ ਤਰੁੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਕੀਤੀ ਹਦਾਇਤ
ਤਰਨ ਤਾਰਨ, 19 ਦਸੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਹਤਾਮਾਂ ਗਾਂਧੀ ਨਰੇਗਾ ਸਕੀਮ ਅਧੀਨ ਬਲਾਕ ਭਿੱਖੀਵਿੰਡ ਵਿੱਚ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤਰਨ ਤਾਰਨ ਸ਼੍ਰੀ ਵਰਿਦਰਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਬੀ. ਡੀ. ਪੀ. ੳ. ਭਿੱਖੀਵਿੰਡ, ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਆਈ. ਟੀ. ਮੈਨੇਜਰ ਮਗਨਰੇਗਾ ਤਰਨਤਾਰਨ ਅਤੇ ਬਲਾਕ ਭਿੱਖੀਵਿੰਡ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਅਧੀਨ ਬਲਾਕ ਭਿੱਖੀਵਿੰਡ ਵੱਲੋਂ ਰੋਜ਼ਾਨਾ ਲਗਾਈ ਜਾਣ ਵਾਲੀ ਲੇਬਰ ਦੀ ਟੀਚੇ ਵਿਰੁੱਧ 105% ਕੰਮ ਕਰਨ ਤੇ ਸਮੂਹ ਮਗਨਰੇਗਾ ਸਟਾਫ਼ ਅਤੇ ਬੀ. ਡੀ. ਪੀ. ਓ. ਭਿੱਖੀਵਿੰਡ ਦੀ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਮਗਨਰੇਗਾ ਅਧੀਨ ਕਰਵਾਏ ਜਾ ਚੁੱਕੇ ਕੰਮਾਂ ਤੇ ਬਕਾਇਆ ਮਟੀਰੀਅਲ ਦੀ ਅਦਾਇਗੀ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਡਬਲਯੂ. ਐੱਮ. ਐੱਸ. ਸਾਫ਼ਟਵੇਅਰ ਨੂੰ ਤਰੁੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਅਤੇ ਇਸ ਲਈ ਮਟੀਰੀਅਲ ਦੀਆਂ ਦੇਣਦਾਰੀਆਂ ਨਾਲ ਸਬੰਧਤ ਕੰਮਾਂ ਦੀਆਂ ਫਾਈਲਾਂ ਤਿਆਰ ਕਰਨ ਲਈ ਸਮੂਹ ਬਲਾਕਾਂ ਦੇ ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਟੀਚੇ ਨਿਰਧਾਰਿਤ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਗਈ ਕਿ ਅਗਲੀ ਹਫ਼ਤਾਵਾਰੀ ਮੀਟਿੰਗ ਵਿੱਚ ਸਬੰਧਤ ਕਰਮਚਾਰੀ ਆਪਣੇ ਟੀਚੇ ਮੁਤਾਬਿਕ ਇਨ੍ਹਾਂ ਫਾਇਲਾਂ ਨੂੰ ਮੁਕੰਮਲ ਕਰਨਗੇ ਅਤੇ ਆਪਣੇ ਤੋਂ ਉੱਚ ਅਧਿਕਾਰੀ ਨੂੰ ਅਗਲੀ ਕਾਰਵਾਈ ਲਈ ਪੇਸ਼ ਕਰਨਗੇ ਅਤੇ ਇਸ ਤੋਂ ਇਲਾਵਾਂ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਮਗਨਰੇਗਾ ਦੇ ਵੱਖ-ਵੱਖ ਫਲੈਗਸ਼ਿੱਪ ਸਕੀਮਾਂ ਤਹਿਤ ਕਰਵਾਏ ਜਾ ਰਹੇ ਕੰਮ ਜਿਵੇਂ ਫੇਅਰ ਪਰਾਈਸ ਸ਼ਾਪ, ਆਗਣਵਾੜ੍ਹੀ ਸੈਂਟਰ ਅਤੇ ਪਲੇਅ ਗਰਾਊਂਡ ਦੀ ਪ੍ਰਗਤੀ ਵਿੱਚ ਵਾਧਾ ਕਰਨ ਅਤੇ ਇਨ੍ਹਾਂ ਕੰਮਾਂ ਨੂੰ 25% ਮੁਕੰਮਲ ਹੋਣ ਤੋਂ ਬਾਅਦ ਬਣਦੀ ਅਦਾਇਗੀ ਕਰਨ ਮਗਨਰੇਗਾ ਨੁੂੰ ਹਰੇਕ ਪਿੰਡ ਵਿੱਚ ਪਾਰਦਰਸ਼ਤਾ ਨਾਲ ਲਾਗੂ ਕਰਦੇ ਹੋਏ ਵਿਕਾਸ ਦੇ ਕਾਰਜ ਕਰਵਾਉਣ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਗਏ।