ਅੱਜ ਦੂਜੇ ਦਿਨ ਵੀ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ‘ਵਾਤਾਵਰਣ ਦੇ ਰਖਵਾਲੇ’ ਸਨਮਾਨ ਪੱਤਰ ਅਤੇ 2000 ਰੁਪਏ ਮਾਣਭੱਤੇ ਨਾਲ ਕੀਤਾ ਸਨਮਾਨਿਤ

  • ਅਗਾਂਹਵਧੂ ਕਿਸਾਨ ਪਰਾਲੀ ਨਾ ਸਾੜ ਕੇ ਦੂਜਿਆਂ ਲਈ ਬਣੇ ਰਾਹ ਦਿਸੇਰਾ-ਵਿਕਰਮਜੀਤ ਸਿੰਘ, ਐਸ.ਡੀ.ਐਮ ਬਟਾਲਾ

ਬਟਾਲਾ, 7 ਨਵੰਬਰ 2024 : ਵਿਕਰਮਜੀਤ ਸਿੰਘ, ਐਸ.ਡੀ.ਐਮ ਬਟਾਲਾ ਵੱਲੋਂ ਅੱਜ ਦੂਜੇ ਦਿਨ ਵੀ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ‘ਵਾਤਾਵਰਣ ਦੇ ਰਖਵਾਲੇ’ ਸਨਮਾਨ ਪੱਤਰ ਅਤੇ 2000 ਰੁਪਏ ਮਾਣਭੱਤੇ ਨਾਲ ਕੀਤਾ ਸਨਮਾਨਿਤ ਕੀਤਾ ਗਿਆ ਤੇ ਕਿਸਾਨਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਐਸ.ਡੀ.ਐਮ ਬਟਾਲਾ ਵਲੋਂ ਅਗਾਂਹਵਧੂ ਕਿਸਾਨ ਜਸਵੰਤ ਸਿੰਘ, ਵਾਸੀ ਪਿੰਡ ਘੁਮਾਣ, ਬਲਵਿੰਦਰ ਸਿੰਘ ਵਾਸੀ ਪਿੰਡ ਮੀਕੇ, ਰਾਜਨੀਤਕ ਸਿੰਘ ਪਿੰਡ ਸੰਧਵਾਂ, ਨਰਿੰਦਰ ਸਿੰਘ ਪਿੰਡ ਘੁਮਾਣ, ਜਗੀਰ ਸਿੰਘ ਪਿੰਡ ਮੰਡ, ਸਮਸ਼ੇਰ ਸਿੰਘ ਪਿੰਡ ਮੇਤਲਾ, ਅਵਤਾਰ ਸਿੰਘ ਪਿੰਡ ਪੱਤੀਵਾੜੇ, ਕੁਲਦੀਪ ਸਿੰਘ ਪਿੰਡ ਸ਼ੁਕਾਲਾ, ਕਿਸਾਨ ਦਿਲਬਾਗ ਸਿੰਘ ਪਿੰਡ ਘੁਮਾਣ ਅਤੇ ਦਵਿੰਦਰ ਸਿੰਘ ਪਿੰਡ ਸ਼ਕਾਲਾ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨਾਂ ਵਲੋਂ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਜਿਕਰਯੋਗ ਉਪਰਾਲੇ ਕੀਤੇ ਗਏ ਹਨ, ਜੋ ਕਾਬਲੇ ਤਾਰੀਫ਼ ਹਨ। ਇਸ ਮੌਕੇ ਐਸ.ਡੀ.ਐਮ ਬਟਾਲਾ ਵਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸੁਕਾਲਾ, ਵਾੜੇ, ਘੁਮਾਣ ਅਤੇ ਮੱਲੋਵਾਲੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕੀਤੀ ਅਤੇ ਅੱਗ ਲਗਾਉਣ ਨਾਲ ਹੋਣ ਬਾਰੇ ਨੁਕਸਾਨ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਕਿਸਾਨਾਂ ਵੱਲੋ ਆਪਣੀਆਂ ਮੁਸ਼ਕਿਲਾਂ ਵੀ ਦੱਸੀਆਂ ਗਈਆਂ। ਇਸ ਮੌਕੇ ਐਸਡੀਐਮ ਵੱਲੋਂ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਬੰਧਤ ਪਿੰਡਾਂ ਵਿੱਚ ਬੇਲਰ ਅਤੇ ਹੋਰ ਮਸ਼ਨੀਰੀ ਤੁਰੰਤ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਕਿਸਾਨਾਂ ਨੇ ਵਿਸਵਾਸ਼ ਦਿਵਾਇਆ ਕਿ ਉਹ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਉਣਗੇ।ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਗਈ, ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਸਿੰਘ ਚੀਮਾਂ ਨਾਇਬ ਤਹਿਸੀਲਦਾਰ, ਸ੍ਰੀ ਹਰਗੋਬਿੰਦਪੁਰ ਸਾਹਿਬ,ਸੁਖਜੀਤ ਕੋਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਹਰਗੋਬਿੰਦਪੁਰ ਸਾਹਿਬ, ਸ੍ਰੀਮਤੀ ਬਲਵਿੰਕਰ ਕੋਰ ਏ.ਈ.ਓ ਸ੍ਰੀ ਹਰਗੋਬਿੰਦਪੁਰ ਸਾਹਿਬ ਸਬੰਧਤ ਮੁੱਖ ਥਾਣਾ ਅਫਸਰ, ਸਮੂਹ ਪਿੰਡਾ ਦੇ ਕਾਨੂੰਗੋ/ ਪਟਵਾਰੀ ਅਤੇ ਸਮੂਹ ਪਿੰਡਾਂ ਦੇ ਨੰਬਰਦਾਰ ਅਤੇ ਸਰਪੰਚ ਵੀ ਮੌਜੂਦ ਸਨ।