- ਪਿੰਡ ਦੇ ਲੋਕਾਂ ਨੂੰ ਜੰਜ ਘਰ ਅਤੇ ਰਹਿੰਦਿਆਂ ਗਲੀਆਂ ਬਣਾ ਕੇ ਦੇਣ ਦਾ ਦਿੱਤਾ ਭਰੋਸਾ
- ਗਦ ਗਦ ਹੋ ਗਏ ਲੋਕ ਜਦੋਂ ਕੈਬਨਿਟ ਮੰਤਰੀ ਪੰਜਾਬ ਨੇ ਸੰਬੋਧਨ ਦੋਰਾਨ ਅਧਿਕਾਰੀ ਨੂੰ ਫੋਨ ਤੇ ਸਪੀਕਰ ਆੱਨ ਕਰਕੇ ਕੱਲ ਹੀ ਸੜਕਾਂ ਦਾ ਐਸਟੀਮੇਟ ਲਗਾਉਂਣ ਦੇ ਦਿੱਤੇ ਆਦੇਸ
ਪਠਾਨਕੋਟ, 22 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਬਿਨ੍ਹਾਂ ਕਿਸੇ ਭੇਦ ਭਾਵ ਦੇ ਵਿਕਾਸ ਕਰਵਾਏ ਜਾ ਰਹੇ ਹਨ ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਅੰਦਰ ਕਰੀਬ 28 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਨਿਰਮਾਣ ਕਰਕੇ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਜੋ ਵਿਕਾਸ ਕਾਰਜ ਰਹਿੰਦੇ ਹਨ ਉਹ ਵੀ ਜਲਦੀ ਹੀ ਪੂਰੇ ਕੀਤੇ ਜਾਣਗੇ। ਇਹ ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਣ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਜਿੰਦਰ ਭਿੱਲਾ ਬਲਾਕ ਪ੍ਰਧਾਨ, ਸੈਲੀ ਸਰਮਾ ਬਲਾਕ ਪ੍ਰਧਾਨ, ਕੁਲਦੀਪ ਭਟਵਾਂ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਰਾਜ ਕੁਮਾਰ ਨੀਲੂ ਸਰਪੰਚ ਭੋਆ, ਸੰਦੀਪ ਸਰਮਾ ਮੈਂਬਰ ਪੰਚਾਇਤ, ਸੁਨੀਲ ਕੁਮਾਰ ਵਿਲੈਜ ਪ੍ਰਧਾਨ, ਵਰਿੰਦਰ ਸਰਮਾ ਸੋਨੂੰ, ਮਾਸਟਰ ਸਾਮ ਲਾਲ, ਰਾਕੇਸ ਕੁਮਾਰ , ਸਿਵ ਦਿਆਲ ਅਤੇ ਹੋਰ ਪਾਰਟੀ ਕਾਰਜ ਕਰਤਾ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਪਿੰਡ ਭੋਆ ਦੇ ਲੋਕਾਂ ਨਾਲ ਇਨ੍ਹਾਂ ਗਲੀਆਂ ਨੂੰ ਬਣਾਉਂਣ ਦੇ ਲਈ ਵਾਅਦਾ ਕੀਤਾ ਸੀ ਅਤੇ ਅੱਜ ਉਹ ਅੱਜ ਪੂਰਾ ਹੋਇਆ ਹੈ ਅਤੇ ਪਿੰਡ ਵਿੱਚ ਜੋ ਵੀ ਵਿਕਾਸ ਕਾਰਜ ਰਹਿੰਦੇ ਹਨ ਉਨ੍ਹਾਂ ਕਾਰਜਾਂ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਜੰਜ ਘਰ ਦੇ ਨਵਨਿਰਮਾਣ ਦੀ ਮੰਗ ਕੀਤੀ ਗਈ ਹੈ ਭਵਿੱਖ ਵਿੱਚ ਇਹ ਵੀ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਜਨਤਾ ਦੇ ਪੈਸੇ ਨਾਲ ਹੀ ਕਰਵਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਬਿਨ੍ਹਾਂ ਕਿਸੇ ਭੇਦਭਾਵ ਦੇ ਇਹ ਵਿਕਾਸ ਕਾਰਜ ਜਾਰੀ ਰਹਿਣਗੇ। ਜਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਭੋਆ ਵਿਖੇ ਨਵੀਨ ਕਰਾਲ ਗਲੀ ਜਿਸ ਦੀ ਪਹਿਲਾ ਬਹੁਤ ਹੀ ਹਾਲਤ ਖਸਤਾ ਸੀ ਅਤੇ ਇਸ ਗਲੀ ਤੇ ਕਰੀਬ 12 ਲੱਖ ਰੁਪਏ ਖਰਚ ਕਰਕੇ ਸੜਕ ਦਾ ਨਿਰਮਾਣ ਕਰਵਾਇਆ ਗਿਆ ਅਤੇ ਪਾਣੀ ਦੀ ਨਿਕਾਸੀ ਅੰਡਰ ਗਰਾਂਊਂਡ ਕਰਵਾਈ ਗਈ, ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਿਡ ਡੇ ਮੀਲ ਹਾਲ ਜਿਸ ਦਾ ਨਿਰਮਾਣ ਕਰੀਬ 8 ਲੱਖ ਰੁਪਏ ਖਰਚ ਕਰਕੇ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੀ ਇੱਕ ਹੋਰ ਗਲੀ ਜਿਸ ਤੇ ਕਰੀਬ 10 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਉਹ ਸੜਕ ਦਾ ਵੀ ਅੱਜ ਉਦਘਾਟਣ ਕਰਨ ਮਗਰੋਂ ਜਨਤਾਂ ਨੂੰ ਸਮਰਪਿਤ ਕੀਤੇ। ਇਸ ਤੋਂ ਇਲਾਵਾ ਪਿੰਡ ਦੇ ਪ੍ਰਾਇਮਰੀ ਸਕੂਲ ਵਿਖੇ ਕਰੀਬ 8 ਲੱਖ ਰੁਪਏ ਖਰਚ ਕਰਕੇ, ਮਿਡ-ਡੇ ਮੀਲ ਹਾਲ ਦਾ ਆਧੁਨਿਕ ਸੁਵਿਧਾ ਦੇ ਨਾਲ ਨਿਰਮਾਣ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਜਿਸ ਸਮੇਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਮੰਚ ਤੇ ਸੰਬੋਧਨ ਕਰ ਰਹੇ ਸਨ ਤਾਂ ਪਿੰਡ ਵਾਸੀਆਂ ਵੱਲੋਂ ਗਲੀਆਂ ਦੀ ਹਾਲਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਉਸ ਸਮੇਂ ਲੋਕ ਵੀ ਗਦ ਗਦ ਹੋ ਊਠੇ ਜਦੋਂ ਕੈਬਨਿਟ ਮੰਤਰੀ ਪੰਜਾਬ ਨੇ ਚਲਦੇ ਸੰਬੋਧਨ ਵਿੱਚ ਜਿਲ੍ਹੇ ਦੇ ਇੱਕ ਅਧਿਕਾਰੀ ਨੂੰ ਫੋਨ ਲਗਾ ਕੇ ਸਪੀਕਰ ਆੱਨ ਕਰਕੇ ਆਦੇਸ ਦਿੱਤੇ ਕਿ ਉਨ੍ਹਾਂ ਵੱਲੋਂ ਕੱਲ ਹੀ ਪਿੰਡ ਭੋਆ ਵਿਖੇ ਪਹੁੰਚ ਕੇ ਗਲੀਆਂ ਦੀ ਹਾਲਤ ਦਾ ਨਿਰੀਖਣ ਕਰਕੇ ਐਸਟੀਮੇਟ ਤਿਆਰ ਕੀਤਾ ਜਾਵੇ। ਸੰਬੋਧਨ ਦੇ ਚਲਦਿਆਂ ਹੀ ਲੋਕਾਂ ਵੱਲੋਂ ਖੁਸੀ ਦਾ ਇਜਹਾਰ ਕੀਤਾ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।