ਸੱਗੀ ਫੁੱਲ

 

ਲਾ ਕਿ ਸੱਗੀ ਫੁੱਲ ਵੇ  ਮੈਂ ਚੜ ਗਈ ਗੱਡੇ ਤੇ,

ਪਾ ਕਿ ਸੂਹਾਂ ਬਾਂਣਾ ,

ਸਿੰਘਾ ਵੇ ਤੇਰੇ ਨਾਨਕੀ, ਮੈਂ ਤੀਆਂ ਦੇਖਣ ਜਾਣਾ।

ਸੱਗੀ ਫੁੱਲ, ਸਾਡਾ ਪੰਜਾਬਣਾ ਦਾ ਬੜਾ ਹੀ ਮਨਮੋਹਕ ਗਹਿਣਾ ਹੈ। ਇੱਕ ਸੋਨੇ ਦੀ ਟੂਮ ਜਿਸ ਨੂੰ ਔਰਤਾਂ ਆਪਣੇ ਸਿਰ ਤੇ ਵਾਲਾਂ ਵਿੱਚ ਗੁੰਦ ਦੀਆਂ ਹਨ। ਇਸ ਗਹਿਣੇ ਜਾਣੀ (ਟੂਮ) ਨੂੰ ਸੱਗੀ ਫੁੱਲ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸ ਟੂਮ ਨੂੰ ਚੌਂਕ ਵੀ ਕਿਹਾ ਜਾਂਦਾ ਹੈ। ਟਿੱਕੇ ਤੋਂ ਉਪਰ ਸੈਂਟਰ ਚ ਸੱਗੀ ਵਾਲਾਂ ਵਿੱਚ ਗੁੰਦੀ ਜਾਂਦੀ ਹੈ। ਅਤੇ ਸੱਗੀ ਜਹੀ ਬਣਤਰ ਦੇ ਉਸ ਤੋਂ ਛੋਟੇ ਦੋ ਫੁੱਲ ਹੁੰਦੇ ਹਨ। ਜੋ ਪੁੜਪੁੜੀਆਂ ਵਿੱਚ, ਜਾਣੀ ਮੀਢੀਆਂ ਨਾਲ਼ ਗੁੰਦੇ ਹਨ। ਕਈ ਬਾਰ ਔਰਤਾਂ ਇਕੱਲੀ ਸੱਗੀ ਵੀ ਪਾ ਲੈਦੀਆਂ ਹਨ। ਸੱਗੀ ਫੁੱਲ ਵਿਆਹ ਵੇਲੇ ਪਾਉਣ ਵਾਲਾ ਔਰਤਾਂ ਦਾ ਇੱਕ ਗਹਿਣਾ ਹੈ। ਇਸ ਦੀ ਸ਼ਕਲ ਮੂਧੀ ਮਾਰੀ ਠੂਠੀ ਜਿਹੀ ਹੁੰਦੀ ਹੈ। ਇਸ ਉਪਰ ਇੱਕ ਨਿਕੀ ਜਿਹੀ ਲੂੰਬੀ ਲੱਗੀ ਹੁੰਦੀ ਹੈ। ਜਿਸ ਵਿੱਚ ਨਗ ਜੜਿਆ ਹੁੰਦਾ ਹੈ। ਸੱਗੀ ਦਾ ਅੰਦਰਲਾ ਹਿੱਸਾ ਚਾਂਦੀ ਦਾ ਹੁੰਦਾ ਹੈ। ਅਤੇ ਅੰਦਰਲੇ ਹਿਸੇ ਉਪਰ ਲਾਖ ਲਾ ਕਿ ਉੱਪਰ ਸੋਨੇ ਦੇ ਪਤਰੇ ਨੂੰ ਮੀਨਾਕਾਰੀ ਕਰ ਕਿ ਲਾਇਆ ਜਾਂਦਾਂ ਹੈ। ਸੱਗੀ ਦੇ ਅੰਦਰਲੇ ਪਾਸੇ ਕੁੰਡਾ ਲੱਗਿਆ ਹੁੰਦਾ ਹੈ। ਇਸ ਕੁੰਡੇ ਵਿੱਚੋਂ ਦੀ ਹੀ ਪਰਾਂਦਾ ਲੰਘ ਕਿ ਮੀਢੀਆਂ ਵਿੱਚ ਸੱਗੀ ਗੁੰਦੀ ਜਾਂਦੀ ਹੈ। ਪੁਰਾਤਨ ਔਰਤਾਂ ਦਾ ਇਸ ਗਹਿਣੇ ਬਿਨਾਂ ਸੱਜਣਾਂ-ਫਬਣਾਂ ਅਧੂਰਾ ਸੀ। ਪਰ ਅਜੋਗੀ ਔਰਤ ਇਸ ਗਹਿਣੇ ਨੂੰ ਇੱਕ ਰੋਜਾਂ ਤੀਆਂ ਦੇ ਫੰਕਸ਼ਨ ਤੇ ਹੀ ਪਹਿਨ ਦੀ ਹੈ। ਅਜਕੱਲ ਸਾਨੂੰ ਸਾਲ ਵਿੱਚ, ਇੱਕ-ਅੱਧੀ ਬਾਰ ਇਸ ਨਕਲੀ ਗਹਿਣੇ ਦੀ ਝਲਕ ਦੇਖਣ ਨੂੰ ਮਿਲਦੀ ਹੈ।