news

Jagga Chopra

Articles by this Author

ਅਮਰੀਕੀ ਸੂਬੇ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਸਹਾਇਕ ਜੱਜ ਨਿਯੁਕਤ

ਕੈਲੀਫੋਰਨੀਆ, 01 ਮਾਰਚ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਵਿਦੇਸ਼ ਵਿੱਚ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦਰਅਸਲ, ਸ਼ਮਾ ਹਕੀਮ ਨੂੰ ਅਮਰੀਕੀ ਸੂਬੇ ਕੈਲੀਫੋਰਨੀਆ ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ਵਿੱਚ ਸਹਾਇਕ ਜੱਜ ਦੇ ਅਹੁਦੇ ’ਤੇ ਸਹਾਇਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਮਾ ਹਕੀਮ ਮੇਸੀਵਾਲਾ (48) ਪਹਿਲੀ ਦੱਖਣ ਏਸ਼ੀਆਈ ਅਮਰੀਕਨ

ਭਾਰਤ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ ਗਰਮੀ ਕਾਰਨ ਜਨਜੀਵਨ ‘ਤੇ ਪਵੇਗਾ ਅਸਰ : ਮੌਸਮ ਵਿਭਾਗ

ਨਵੀਂ ਦਿੱਲੀ, 01 ਮਾਰਚ : ਇਸ ਸਾਲ ਫਰਵਰੀ ਵਿੱਚ ਅਸੀਂ ਪਹਿਲਾਂ ਹੀ ਮਈ ਦੀ ਗਰਮੀ ਮਹਿਸੂਸ ਕਰ ਚੁੱਕੇ ਹਾਂ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਬੀਤੇ 122 ਸਾਲਾਂ ਵਿੱਚ ਇਸ ਵਾਰ ਦੀ ਫਰਵਰੀ ਸਭ ਤੋਂ ਵੱਧ ਗਰਮ ਰਹੀ। ਇਸ ਦੌਰਾਨ ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 1.73 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਨਾਲ ਪਹਿਲਾ ਫਰਵਰੀ ਵਿੱਚ ਅਜਿਹਾ ਤਾਪਮਾਨ 1901 ਵਿੱਚ ਰਿਕਾਰਡ ਕੀਤਾ ਗਿਆ

ਅਮਰੀਕਾ 'ਚ ਲਾਪਤਾ ਹੋਈ ਲੜਕੀ ਸੌਜਾਨਿਆ ਰਾਮਾ ਮੂਰਤੀ ਦੀ ਝੀਲ ਤੋਂ ਮਿਲੀ ਲਾਸ਼

ਵਾਸ਼ਿੰਗਟਨ, 01 ਮਾਰਚ : ਅਮਰੀਕਾ 'ਚ ਬੀਤੇ ਦਿਨੀਂ ਲਾਪਤਾ ਹੋਈ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ  ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਲਾਸ਼ ਵਾਸ਼ਿੰਗਟਨ 'ਚ  ਸਮਾਮਿਸ਼ ਝੀਲ ਨੇੜੇ ਪਈ ਮਿਲੀ ਹੈ। ਸੌਜਾਨਿਆ ਰਾਮਾਮੂਰਤੀ (30) ਬੀਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ, ਜਿਸ ਦੇ ਚਲਦੇ ਰਾਮਾਮੂਰਤੀ ਦੀ ਲਾਸ਼

ਰਾਜਾ ਵੜਿੰਗ ਨੇ ਡੀਜੀਪੀ ਨੂੰ ਚਿੱਠੀ ਲਿਖ ਅਮ੍ਰਿਤਪਾਲ ਸਿੰਘ ਖਿਲਾਫ ਤੁਰੰਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ, 01 ਮਾਰਚ : ਅਜਨਾਲਾ ਘਟਨਾ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਲਿਖਿਆ ਕਿ ਥਾਣੇ ਦੀ ਘੇਰਾਬੰਦੀ ਅਤੇ ਹਮਲਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਵਿਚ ਸ਼ਾਮਲ ਦੋਸ਼ੀ ਤੁਰੰਤ ਸਲਾਖ਼ਾਂ

ਸਿੱਖ ਆਗੂ ਆਪਣਾ ਫਰਜ਼ ਨਿਭਾਉਣ, ਸਰਕਾਰ ਆਪਣੀ ਭੂਮਿਕਾ ਨਿਭਾਏਗੀ : ਡਾ. ਬਲਬੀਰ ਸਿੰਘ

ਚੰਡੀਗੜ੍ਹ, 01 ਮਾਰਚ : ਅਜਨਾਲਾ ਵਿਖੇ ਵਾਪਰੀ ਘਟਨਾਂ ਬਹੁਤ ਹੀ ਮੰਦਭਾਗੀ ਹੈ, ਇਸ ਘਟਨਾਂ ਤੇ ਮੁੱਖ ਮੰਤਰੀ ਮਾਨ ਅਤੇ ਡੀਜੀਪੀ ਵੱਲੋਂ ਨਜ਼ਰ ਰੱਖੀ ਜਾ ਹੀ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਵਿਸ਼ਵਾਸ਼ ਦਿਵਾਉਂਦੇ ਹਨ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ

ਐਲਆਈਸੀ ਅਤੇ ਐਸਬੀਆਈ ਨੂੰ ਅਡਾਨੀ ਦੇ ਸਮੂਹ ਵਿੱਚ ਨਿਵੇਸ਼ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ : ਰਾਹੁਲ ਗਾਂਧੀ

ਨਵੀਂ ਦਿੱਲੀ, 01 ਮਾਰਚ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਡਾਨੀ ਸਮੂਹ ਨੂੰ ਬਚਾਉਣ ਲਈ ਭਾਰਤੀ ਸਟੇਟ ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਵੇਸ਼ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਦੇਸ਼ ਦੇ ਲੋਕਾਂ ਦੀ ਬੱਚਤ ਨੁੰ ਖ਼ਤਰੇ ‘ਚ ਪਾਇਆ ਗਿਆ। ਰਾਹੁਲ ਗਾਂਧੀ ਨੇ ਸਵਾਲ ਕਰਦਿਆਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਅਤੇ ਆਰਬੀਆਈ ਨੂੰ

ਕੋਰੋਨਾ ਮਹਾਂਮਾਰੀ ਚੀਨ ਦੀ ਵੁਹਾਨ ਲੈਬ ਤੋਂ ਪੂਰੀ ਦੁਨੀਆ 'ਚ ਫੈਲਿਆ : ਐਫਬੀਆਈ ਅਮਰੀਕਾ

photo

ਵਾਸ਼ਿੰਗਟਨ, 01 ਮਾਰਚ : ਕੋਰੋਨਾ (ਕੋਵਿਡ-19) ਨੇ ਦੁਨੀਆਂ ਭਰ ਵਿੱਚ ਵੱਡੀ ਪੱਧਰ ਤੇ ਭਿਆਨਕ ਤਬਾਹੀ ਮਚਾਈ ਸੀ, ਜਿਸ ਦੇ ਫੈਲਣ ਤੋਂ ਲੈ ਕੇ ਉਤਪਤੀ ਸਬੰਧੀ ਚੀਨ ਸਵਾਲਾਂ ‘ਚ ਘਿਰਿਆ ਰਿਹਾ ਹੈ, ਉਸ ਸਮੇਂ ਇਹ ਵੀ ਦਾਅਵੇ ਕੀਤੇ ਗਏ ਕਿ ਕੋਰੋਨਾ ਮਹਾਂਮਾਰੀਚੀਨ ਦੀ ਵੁਹਾਨ ਲੈਬ ਤੋਂ ਹੋਈ ਸੀ। ਇਸ ਸਬੰਧ ਅਮਰੀਕਾਂ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਕੁੱਝ ਵਿਸ਼ੇਸ਼ ਜਾਣਕਾਰੀਆਂ

ਗ੍ਰੀਸ ਦੇ ਸ਼ਹਿਰ ਲਾਰੀਸਾ ਨੇੜੇ ਆਪਸ ‘ਚ ਟਕਰਾਈਆਂ ਦੋ ਟਰੇਨਾਂ, 36 ਦੀ ਮੌਤ, 85 ਜਖ਼ਮੀ

ਏਥਨਜ਼, 01 ਮਾਰਚ : ਗ੍ਰੀਸ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਇਸ ਘਟਨਾ ‘ਚ ਹੁਣ ਤੱਕ 36 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ 85 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਰਾਹਤ-ਬਚਾਅ ਦਾ ਕੰਮ ਜਾਰੀ ਹੈ। ਇਹ ਹਾਦਸਾ ਗਰੀਸ ਦੇ ਮੱਧ ਵਿੱਚ ਪੈਂਦੇ ਲਾਰੀਸਾ ਸ਼ਹਿਰ ਦੇ ਨੇੜੇ ਟੈਂਪੀ ਵਿੱਚ ਵਾਪਰਿਆ। ਇਸ ਦੀ ਦੂਰੀ

ਪੰਜਾਬ ਨੂੰ ਪੰਜਾਬੀ ਹੀ ਵਿਕਾਸ ਦੇ ਰਾਹ ਤੋਰ ਸਕਦੇ ਹਨ, ਕੋਈ ਬਾਹਰਲੀ ਸ਼ਕਤੀ ਨਹੀਂ : ਡਾ. ਬਲਵਿੰਦਰ ਸਿੰਘ

ਲੁਧਿਆਣਾ,  01 ਮਾਰਚ, (ਰਘਵੀਰ ਸਿੰਘ ਜੱਗਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਲੰਮਾ ਸਮਾਂ ਪੜ੍ਹਾਉਣ ਉਪਰੰਤ ਪਿਛਲੱ 25 ਸਾਲ ਤੋਂ ਟੋਰੰਟੋ (ਕੈਨੇਡਾ) ਵਿੱਚ ਰੇਡੀਉ ਸਰਗਮ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਨੇ ਬੀਤੀ ਸ਼ਾਮ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਰੱਖੇ ਰੂ ਬ ਰੂ ਪ੍ਰੋਗ੍ਰਾਮ ਵਿੱਚ ਬੋਲਦਿਆਂ ਕਿਹਾ ਹੈ ਕਿ ਪੰਜਾਬ ਦੀ

ਆਧਾਰ ਵੇਰਵਿਆਂ ਨੂੰ ਅਪਡੇਟ ਅਤੇ ਮੁੜ ਪ੍ਰਮਾਣਿਤ ਕਰਨ ਲਈ ਲੁਧਿਆਣਾ 'ਚ 25 ਮਾਰਚ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ : ਡਿਪਟੀ ਕਮਿਸ਼ਨਰ 

ਲੁਧਿਆਣਾ,  01 ਮਾਰਚ, (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਧਾਰ ਕਾਰਡਾਂ ਵਿੱਚ ਬਾਇਓਮੀਟ੍ਰਿਕ ਅੱਪਡੇਟ ਕਰਨ ਲਈ ਪਿੰਡ ਅਤੇ ਵਾਰਡ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਆਧਾਰ ਦੇ ਵੇਰਵਿਆਂ ਨੂੰ ਅੱਪਡੇਟ ਕਰਨ ਦੀ ਮੁਹਿੰਮ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਭਾਗੀਦਾਰਾਂ ਨਾਲ