ਰਾਸ਼ਟਰੀ

ਮੰਗਲੁਰੂ ‘ਚ ਫੁੱਟਪਾਥ ‘ਤੇ ਪੈਦਲ ਜਾ ਰਹੇ 6-7 ਲੋਕਾਂ ਨੂੰ ਕਾਰ ਸਵਾਰ ਨੇ ਕੁਚਲਿਆ, ਹਾਲਤ ਗੰਭੀਰ
ਮੰਗਲੁਰੂ, 19 ਅਕਤੂਬਰ : ਕਰਨਾਟਕ ਦੇ ਮੰਗਲੁਰੂ ‘ਚ ਇਕ ਕਾਰ ਸਵਾਰ ਨੇ ਫੁੱਟਪਾਥ ‘ਤੇ ਪੈਦਲ ਜਾ ਰਹੇ 6-7 ਲੋਕਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਬੁੱਧਵਾਰ ਸ਼ਾਮ 4 ਵਜੇ ਦੀ ਹੈ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੱਡੀ ਨੂੰ ਕਮਲੇਸ਼ ਬਲਦੇਵ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਉਸ ਖ਼ਿਲਾਫ਼ ਅਣਗਹਿਲੀ ਕਾਰਨ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਹਾਦਸੇ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ....
ਮਹਾਰਾਸ਼ਟਰ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ, ਨੂੰਹ ਤੇ ਇੱਕ ਹੋਰ ਗਿਫਤਾਰ
ਗੜ੍ਹਚਿਰੌਲੀ, 19 ਅਕਤੂਬਰ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਮਹੀਨੇ ਦੇ ਅੰਦਰ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਘਰ ਦੀ ਨੂੰਹ ਅਤੇ ਇਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਪਿਛਲੇ ਇੱਕ ਮਹੀਨੇ ਤੋਂ ਸਾਰਿਆਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਸਲੋਅ ਪੁਆਇਜ਼ਨ ਦੇ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਔਰਤਾਂ ਸੰਘਮਿੱਤਰਾ ਕੁੰਭਾਰੇ (22) ਅਤੇ ਰੋਜ਼ਾ ਰਾਮਟੇਕੇ (36) ਹਨ। ਮ੍ਰਿਤਕਾਂ ਦੀ ਪਛਾਣ ਸੰਘਮਿੱਤਰਾ ਦੇ ਪਤੀ ਰੋਸ਼ਨ....
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਰਿਵਾਰ ਨੇ ਘਰ ਨੂੰ ਗੁਆਉਣ ਦੇ ਡਰੋਂ ਕੀਤੀ ਖੁਦਕੁਸ਼ੀ, ਤਿੰਨ ਮੈਂਬਰਾਂ ਦੀ ਮੌਤ 
ਕੁਜਲਮਨਮ, 19 ਅਕਤੂਬਰ : ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੁਜਲਮਨਮ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਮੌਤ ਨੂੰ ਗਲੇ ਲਗਾ ਲਿਆ। ਤਿੰਨਾਂ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲਿਆਂ 'ਚ ਸੁੰਦਰਨ ਦੀ ਬੇਟੀ ਸਿਨੀਲਾ (42), ਪੁੱਤਰ ਰੋਹਿਤ (19) ਅਤੇ ਉਸ ਦੀ ਭੈਣ ਦਾ ਪੁੱਤਰ ਸੁਬਿਨ (24) ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।....
ਭਾਰਤ ਫਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖੇਗਾ : ਪ੍ਰਧਾਨ ਮੰਤਰੀ ਮੋਦੀ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ, 19 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫ਼ੋਨ 'ਤੇ ਗੱਲ ਕਰ ਕੇ ਗਾਜ਼ਾ ਦੇ ਅਲ ਅਹਲੀ ਹਸਪਤਾਲ 'ਚ ਹਮਲੇ ਦੌਰਾਨ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਵਿਵਾਦ ਵਿਚਾਲੇ ਭਾਰਤ ਦੇ ਸਿਧਾਂਤਕ ਰੁਖ ਨੂੰ ਦੁਹਰਾਇਆ ਹੈ। ਇਸ ਤੋਂ ਇਲਾਵਾ ਮੋਦੀ ਨੇ ਅੱਬਾਸ....
ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 18 ਅਕਤੂਬਰ : ਗਾਜ਼ਾ ’ਚ ਇਕ ਹਸਪਤਾਲ ’ਤੇ ਹਮਲੇ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਾਰੀ ਸੰਘਰਸ਼ ’ਚ ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ, ਹਮਾਸ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਗ਼ਜ਼ਾ ਦੇ ਅਲ-ਅਹਿਲੀ ਹਸਪਤਾਲ ’ਚ ਹੋਏ ਭਿਆਨਕ ਧਮਾਕੇ ’ਚ ਸੈਂਕੜੇ ਲੋਕ ਮਾਰੇ ਗਏ। ਹਮਾਸ....
ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜੀ ਦੀਆਂ ਛੇ ਫਸਲਾਂ ’ਤੇ ਐਮਐਸਪੀ ’ਚ ਕੀਤਾ ਵਾਧੇ ਦਾ ਐਲਾਨ 
ਨਵੀਂ ਦਿੱਲੀ, 18 ਅਕਤੂਬਰ : ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜੀ ਦੀਆਂ ਛੇ ਫਸਲਾਂ ’ਤੇ ਐਮਐਸਪੀ ’ਚ ਵਾਧੇ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਕੈਬਨਿਟ ਨੇ ਐਮਐਸਪੀ ਨੂੰ 2% ਤੋਂ ਵਧਾ ਕੇ 7% ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਣਕ ਤੇ ਸਰ੍ਹੋਂ ਸਮੇਤ 6 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ....
2024 ਵਿਚ ਅਸੀਂ ਸੱਤਾ ਵਿਚ ਆਏ ਤਾਂ ਅਡਾਨੀ ਸਮੂਹ ਦੇ ਮਾਮਲਿਆਂ ਦੀ ਜਾਂਚ ਕਰਵਾਵਾਂਗੇ : ਰਾਹੁਲ ਗਾਂਧੀ
ਬਿਜਲੀ ਮਹਿੰਗੀ ਕਰ ਕੇ ਜਨਤਾ ਨੂੰ ਠੱਗਿਆ ਜਾ ਰਿਹਾ ਹੈ, ਹੁਣ ਤੱਕ 12 ਹਜ਼ਾਰ ਕਰੋੜ ਦੀ ਕੀਤੀ ਲੁੱਟ :ਰਾਹੁਲ ਨਵੀਂ ਦਿੱਲੀ, 18 ਅਕਤੂਬਰ : ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਦੇ ਆਦੇਸ਼ ਦੇ ਕੇ ਆਪਣੀ ਭਰੋਸੇਯੋਗਤਾ ਦੀ ਰਾਖੀ ਕਰਨ ਲਈ ਕਿਹਾ ਅਤੇ 2024 ਦੀਆਂ ਰਾਸ਼ਟਰੀ ਚੋਣਾਂ ਵਿੱਚ ਕਾਂਗਰਸ ਨੂੰ ਮੁੜ ਸੱਤਾ ਵਿੱਚ ਆਉਣ 'ਤੇ ਅਡਾਨੀ ਸਮੂਹ ਦੀ ਜਾਂਚ ਕਰਨ ਦਾ ਵਾਅਦਾ ਕੀਤਾ। ਗਾਂਧੀ ਨੇ ਕਿਹਾ ਕਿ ਅਡਾਨੀ ਬਾਰੇ ਖੁਲਾਸੇ ਪ੍ਰਭਾਵ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਦੋਸ਼....
ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਪਟਨਾ ਸਾਹਿਬ, 18 ਅਕਤੂਬਰ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਚਰਨਾਂ ’ਚ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੇ ਗੁਰੂ ਜੀ ਦੀ ਬਖਸਿਸ ਸਿਰੋਪਾ ਭੇਟ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ। ਦ੍ਰੋਪਦੀ ਮੁਰਮੂ ਨੇ ਤਖ਼ਤ ਸਾਹਿਬ ਵਿਖੇ ਭਾਈ ਕਵਿੰਦਰ ਸਿੰਘ ਦੇ ਜੱਥੇ ਵੱਲੋਂ ਗਾਇਨ ਕੀਤੇ ਜਾ ਰਹੇ ਸ਼ਬਦ....
ਤਾਮਿਲਨਾਡੂ 'ਚ ਪਟਾਕਿਆਂ ਦੀਆਂ ਦੋ ਫੈਕਟਰੀਆਂ 'ਚ ਧਮਾਕਾ, 11 ਲੋਕਾਂ ਦੀ ਮੌਤ
ਵਿਰੂਧੁਨਗਰ, 17 ਅਕਤੂਬਰ : ਤਾਮਿਲਨਾਡੂ ਦੇ ਵਿਰੂਧੁਨਗਰ ਜ਼ਿਲੇ ਦੇ ਰੰਗਾਪਲਯਾਮ ਅਤੇ ਕਿਚਨਿਆਕਨਪੱਟੀ 'ਚ ਮੰਗਲਵਾਰ ਨੂੰ ਦੋ ਵੱਖ-ਵੱਖ ਪਟਾਕਿਆਂ ਦੀਆਂ ਫੈਕਟਰੀਆਂ 'ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਪੁਲਿਸ, ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਅਤੇ ਪੀੜਤਾਂ ਨੂੰ ਬਚਾਉਣ ਲਈ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ, "ਸਿਵਾਕਾਸ਼ੀ ਦੀ ਪਟਾਕਾ ਫੈਕਟਰੀ ਵਿੱਚ ਅਚਾਨਕ ਹੋਏ ਧਮਾਕੇ....
ਮਿਜ਼ੋਰਮ ਵਿਚ ਕਾਂਗਰਸ ਸੱਤਾ 'ਚ ਆਈ ਤਾਂ ਬਜ਼ੁਰਗਾਂ ਨੂੰ 2000 ਰੁਪਏ ਮਹੀਨਾ ਪੈਨਸ਼ਨ, 750 ਰੁਪਏ ’ਚ ਗੈਸ ਸਿਲੰਡਰ ਅਤੇ ਉਦਯੋਗਾਂ ਨੂੰ ਸਮਰਥਨ ਦੇਵੇਗੀ : ਰਾਹੁਲ ਗਾਂਧੀ 
ਆਈਜ਼ੌਲ ਵਿਚ ਰਾਹੁਲ ਗਾਂਧੀ ਨੇ ਸਕੂਟਰ ਟੈਕਸੀ ਦੀ ਕੀਤੀ ਸਵਾਰੀ ਆਈਜ਼ੌਲ, 17 ਅਕਤੂਬਰ : ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਕੂਟਰ ਟੈਕਸੀ ਦੀ ਸਵਾਰੀ ਕੀਤੀ ਅਤੇ ਸ਼ਹਿਰ ਵਿਚ ਟ੍ਰੈਫਿਕ ਅਨੁਸ਼ਾਸਨ ਦੀ ਤਾਰੀਫ ਕੀਤੀ। ਮਿਜ਼ੋਰਮ ਦੇ ਅਪਣੇ ਦੋ ਦਿਨਾਂ ਚੋਣ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਜਰਕਾਵਾਤ ਇਲਾਕੇ ’ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਲਾਲ ਥਨਹਵਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਬਾ ਕਾਂਗਰਸ ਕਮੇਟੀ....
ਪ੍ਰਧਾਨ ਮੰਤਰੀ ਮੋਦੀ ਨੇ 23,000 ਕਰੋੜ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ  
ਮੁੰਬਈ, 17 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23,000 ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਨੀਲੀ ਅਰਥਵਿਵਸਥਾ ਲਈ ਲੰਮੇ ਸਮੇਂ ਦਾ ਵਿਜ਼ਨ ਦਸਤਾਵੇਜ਼ ਵੀ ਜਾਰੀ ਕੀਤਾ। ਇਕ ਅਧਿਕਾਰਤ ਬਿਆਨ ਅਨੁਸਾਰ, ਇਹ ਬੰਦਰਗਾਹ ਸਹੂਲਤਾਂ ਨੂੰ ਵਧਾਉਣ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਸਹੂਲਤ ਦੇ ਉਦੇਸ਼ ਨਾਲ ਰਣਨੀਤਕ ਪਹਿਲਕਦਮੀਆਂ ਦੀ ਰੂਪਰੇਖਾ ਤਿਆਰ ਕਰਦਾ ਹੈ। ਉਨ੍ਹਾਂ ਨੇ ‘ਗਲੋਬਲ ਮੈਰੀਟਾਈਮ ਇੰਡੀਆ ਸਮਿਟ’ ਦੇ ਤੀਜੇ ਐਡੀਸ਼ਨ....
ਸਾਬਣ ਫੈਕਟਰੀ 'ਚ ਹੋਇਆ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ, ਪੰਜ ਗੰਭੀਰ ਜ਼ਖ਼ਮੀ 
ਮੇਰਠ, 17 ਅਕਤੂਬਰ : ਲੋਹੀਆਂ ਨਗਰ ਥਾਣਾ ਖੇਤਰ 'ਚ ਸੱਤਿਆਕਾਮ ਸਕੂਲ ਦੇ ਸਾਹਮਣੇ ਘਰ ਅੰਦਰ ਹੀ ਸਾਬਣ ਦੀ ਫੈਕਟਰੀ ਚੱਲ ਰਹੀ ਸੀ। ਇਹ ਸਾਬਣ ਫੈਕਟਰੀ ਮੈਡੀਕਲ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਨਿਵਾਸੀ ਆਲੋਕ ਗੁਪਤਾ ਅਤੇ ਗੌਰਵ ਗੁਪਤਾ ਦੀ ਹੈ। ਸੰਜੇ ਗੁਪਤਾ ਦਾ ਘਰ ਕਿਰਾਏ 'ਤੇ ਲੈ ਕੇ ਫੈਕਟਰੀ ਚਲਾਈ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਸਵੇਰੇ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਅੰਦਰ ਮੌਜੂਦ ਮਜ਼ਦੂਰ ਮਲਬੇ ਹੇਠਾਂ ਦੱਬ ਗਏ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਪੰਜ....
“ਨਸ਼ੇ ਛਡਾਉ ,ਪੁੱਤ ਬਚਾਉ,” ਮੁਹਿੰਮ ਪੰਜਾਬ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਤੇ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ : ਕਾਲਕਾ
ਦਿੱਲੀ, 17 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵੱਲੋਂ ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਨੂੰ ਸਫਲਤਾ ਪੂਰਵਕ ਠੱਲ ਪਾਉਣ ਤੋਂ ਬਾਅਦ ਅਗਲੇ ਪੜਾਅ ਵਜੋਂ ਧਰਮ ਜਾਗਰੂਕਤਾ ਲਹਿਰ ਅਧੀਨ ਪੰਜਾਬ ਦੇ ਸਭ ਤੋਂ ਭਖਦੇ ਮੁੱਦੇ ਪੰਜਾਬ ਵਿੱਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸਰਹੱਦੀ ਖੇਤਰ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ( ਬਾਬਾ ਜੋਧਾ ਸਿੰਘ ) ਵਿਖੇ ਸ੍ਰੀ ਸੁਖਮਨੀ....
128 ਸਾਲਾਂ ਬਾਅਦ ਓਲੰਪਿਕ ‘ਚ ਹੋਈ ਕ੍ਰਿਕਟ ਦੀ ਵਾਪਸੀ, ਚਾਰ ਹੋਰ ਖੇਡਾਂ ਵੀ ਕੀਤੀਆਂ ਸ਼ਾਮਲ
ਮੁੰਬਈ, 16 ਅਕਤੂਬਰ : ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਲਾਸ ਏਂਜਲਸ ਓਲੰਪਿਕ 2028 ਲਈ ਚਾਰ ਹੋਰ ਖੇਡਾਂ ਦੇ ਨਾਲ-ਨਾਲ ਕ੍ਰਿਕਟ ਨੂੰ ਅਧਿਕਾਰਤ ਤੌਰ 'ਤੇ ਸ਼ਾਮਲ ਕੀਤਾ ਹੈ। ਪ੍ਰਸਤਾਵ ਨੂੰ ਮਨਜ਼ੂਰੀ ਅਧਿਕਾਰਤ ਤੌਰ 'ਤੇ ਮੁੰਬਈ ਵਿੱਚ 141ਵੇਂ IOC ਸੈਸ਼ਨ ਵਿੱਚ ਦਿੱਤੀ ਗਈ ਹੈ। ਓਲੰਪਿਕ ਖੇਡਾਂ ’ਚ ਕ੍ਰਿਕਟ ਟੀ-20 ਫਾਰਮੈਟ ’ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਹੋਰ ਖੇਡਾਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਅਪਣੇ 141ਵੇਂ ਸੈਸ਼ਨ ’ਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿਤੀ....
ਚੀਨ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਸਿਖਰ ਸੰਮੇਲਨ ਦਾ ਭਾਰਤ ਨੇ ਕੀਤਾ ਤੀਜੀ ਵਾਰ ਬਾਈਕਾਟ
ਨਵੀਂ ਦਿੱਲੀ, 16 ਅਕਤੂਬਰ : ਚੀਨ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਲਗਾਤਾਰ ਤੀਜੀ ਵਾਰ ਇਸ ਦਾ ਬਾਈਕਾਟ ਕਰਨ ਲਈ ਤਿਆਰ ਹੈ। ਵਿਵਾਦਤ ਚੀਨ ਪਾਕਿਸਤਾਨ ਆਰਥਿਕ ਗਲਿਆਰਾ ਅਤੇ ਦੇਸ਼ ਦੀ ਪ੍ਰਭੂਸੱਤਾ ਨਾਲ ਜੁੜੇ ਮੁੱਦਿਆਂ ‘ਤੇ ਭਾਰਤ ਨੇ ਕਿਹਾ ਕਿ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਬੀਜਿੰਗ ‘ਚ CPEC ‘ਤੇ ਚਰਚਾ ਹੋਵੇਗੀ। ਪ੍ਰਭੂਸੱਤਾ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਭਾਰਤ ਨੇ ਇਸ ਦਾ ਬਾਈਕਾਟ ਕਰਨ ਦਾ....