ਮਿਜ਼ੋਰਮ, 16 ਅਕਤੂਬਰ : ਮਿਜ਼ੋਰਮ ਦੇ ਦੋ ਦਿਨਾਂ ਦੌਰੇ 'ਤੇ ਆਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਈਜ਼ੋਲ ਵਿਚ ਪਦਯਾਤਰਾ ਕੀਤੀ। ਇਸ ਦੌਰਾਨ ਲੋਕਾਂ ਦੀ ਭੀੜ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਹੁਲ ਨੇ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਮਣੀਪੁਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਮੈਂ ਮਣੀਪੁਰ ਗਿਆ ਸੀ।....
ਰਾਸ਼ਟਰੀ
ਸੰਭਾਜੀਨਗਰ 15 ਅਕਤੂਬਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਸਮਰਿਧੀ ਐਕਸਪ੍ਰੈਸ ਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ ਹੋ ਗਈ। ਇਸ ਵਿਚ 12 ਲੋਕਾਂ ਦੀ ਮੌਤ ਹੋ ਗਈ ਤੇ 23 ਲੋਕ ਜ਼ਖਮੀ ਹਨ। ਹਾਦਸਾ ਬੀਤੀ ਰਾਤ ਲਗਭਗ 12.30 ਵਜੇ ਵੈਜਾਪੁਰ ਇਲਾਕੇ ਵਿਚ ਹੋਇਆ। ਪੁਲਿਸ ਨੇ ਦੱਸਿਆ ਕਿ ਬੱਸ ਵਿਚ 35 ਲੋਕ ਸਫਰ ਕਰ ਰਹੇ ਹਨ। ਬੱਸ ਡਰਾਈਵਰ ਦਾ ਕੰਟਰੋਲ ਗੁਆਚ ਜਾਣ ਦੀ ਵਜ੍ਹਾ ਨਾਲ ਬੱਸ ਨੇ ਪਿੱਛੇ ਤੋਂ ਕੰਟੇਨਰ ਵਿਚ ਟੱਕਰ ਮਾਰ ਦਿੱਤੀ। ਮ੍ਰਿਤਕਾਂ ਵਿਚ 5 ਪੁਰਸ਼, 6 ਔਰਤਾਂ ਅਤੇ ਇਕ ਬੱਚੀ ਸ਼ਾਮਲ ਹੈ।....
ਤਿਰੁਵੰਨਮਲਾਈ, 15 ਅਕਤੂਬਰ : ਤਮਿਲਨਾਡੂ ਦੇ ਤਿਰੁਵੰਨਮਲਾਈ ਜ਼ਿਲ੍ਹੇ ਦੇ ਚੇਂਗਮ ਦੇ ਕੋਲ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 7 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਮੇਂ ਵਾਪਰੀ ਜਦੋਂ ਕਾਰ ਤੇ ਲਾਰੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸੱਤਾਂ ਦੀ ਮੌਕੇ ’ਤੇ ਹੀ ਮੌਤ ਹੀ ਗਈ। ਪੀੜਤਾਂ ਦੀ ਪਛਾਣ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ, ਸਾਰੇ ਲੋਕ ਇਕ ਵਿਆਹ ਸਮਾਰੋਹ ਤੋਂ ਘਰ ਵਾਪਸ ਪਰਤ ਰਹੇ ਸਨ। ਚੇਂਗਮ ਪੁਲਿਸ ਨੇ ਇਸ ਸੜਕ ਹਾਦਸੇ ਦੀ ਜਾਂਚ....
ਜੈਪੁਰ, 15 ਅਕਤੂਬਰ : ਰਾਜਸਥਾਨ ਦੇ ਡੂੰਗਰਪੁਰ ਜ਼ਿਲੇ 'ਚ ਇਕ ਟਰੱਕ ਤੇ ਕਰੂਜ਼ਰ ਜੀਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਬਿਛੀਵਾੜਾ ਥਾਣੇ ਦੇ ਇੰਚਾਰਜ ਮਦਨਲਾਲ ਨੇ ਦੱਸਿਆ ਕਿ ਇਹ ਹਾਦਸਾ ਰਤਨਪੁਰ ਸਰਹੱਦ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਸਾਰੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀਆਂ ਨੂੰ ਡੂੰਗਰਪੁਰ ਰੈਫਰ ਕਰ ਦਿੱਤਾ ਗਿਆ। ਥਾਣਾ ਇੰਚਾਰਜ ਮਦਨਲਾਲ ਨੇ....
ਮੁੰਬਈ, 15 ਅਕਤੂਬਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਵਾਰਾਣਸੀ, ਨਾਗਪੁਰ ਅਤੇ ਮੁੰਬਈ ਤੋਂ ਕੁੱਲ 19 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। DRI ਦੁਆਰਾ ਜ਼ਬਤ ਕੀਤਾ ਗਿਆ ਕੁੱਲ ਸੋਨਾ ਲਗਭਗ 31.7 ਕਿਲੋਗ੍ਰਾਮ ਹੈ ਅਤੇ ਇਸਦੀ ਕੀਮਤ ਲਗਭਗ 19 ਕਰੋੜ ਰੁਪਏ ਹੈ। ਇਸ ਮਾਮਲੇ ‘ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। DRI ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬੰਗਲਾਦੇਸ਼ ਤੋਂ ਭਾਰਤ ਵਿੱਚ ਸੋਨਾ ਲਿਆ ਕੇ ਮੁੰਬਈ, ਨਾਗਪੁਰ ਅਤੇ ਵਾਰਾਣਸੀ ਵਰਗੇ....
ਚੇਨਈ, 14 ਅਕਤੂਬਰ : ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇਕ ਤਿਹਾਈ ਸੀਟਾਂ ਲਈ ਔਰਤਾਂ ਲਈ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਲਈ ਕਾਂਗਰਸ ਪਾਰਟੀ ਮੁਹਿੰਮ ਛੇੜੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਆਗੂ ਸੋਨੀਆ ਗਾਂਧੀ ਨੇ ਕੀਤਾ, ਉਨ੍ਹਾਂ ਕਿਹਾ ਕਿ ਕਿਹਾ ਹੈ ਕਿ ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਕਾਨੂੰਨ ਕਦੋਂ ਲਾਗੂ ਕੀਤਾ ਜਾਵੇਗਾ ਕਿਸੇ ਨੂੰ ਇਸ ਦੀ ਖ਼ਬਰ ਨਹੀਂ ਹੈ। ਉਹ ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਵਲੋਂ ਕਰਵਾਏ ਮਹਿਲਾ ਅਧਿਕਾਰ ਸੰਮੇਲਨ ਨੂੰ ਸੰਬੋਧਨ ਕਰ....
ਬੈਂਗਲੁਰੂ, 14 ਅਕਤੂਬਰ : ਇਨਕਮ ਟੈਕਸ ਦੇ ਅਧਿਕਾਰੀਆਂ ਬੈਂਗਲੁਰੂ ਦੇ ਇੱਕ ਫਲੈਟ ਵਿੱਚ ਬਿਸਤਰ ਦੇ ਹੇਠਾਂ 22 ਬਕਸਿਆਂ ਵਿੱਚੋਂ 42 ਕਰੋੜ ਦੀ ਨਕਦੀ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਸ਼ੇਸ਼ ਰੂਪ ਵਿੱਚ ਰਾਜਸਥਾਨ ਵਿੱਚ ਖਰਚ ਕਰਨ ਦੇ ਲਈ ਬੈਂਗਲੁਰੂ ਵਿੱਚ ਸੋਨੇ ਦੇ ਵਿਕ੍ਰੇਤਾਵਾਂ ਤੋਂ ਪੈਸਾ ਜੁਟਾਇਆ ਗਿਆ ਸੀ। ਮਾਮਲੇ ਵਿੱਚ ਆਈਟੀ ਅਧਿਕਾਰੀ ਮਹਿਲਾ ਕੌਂਸਲਰ ਤੇ ਉਸਦੇ ਪਤੀ ਤੋਂ ਪੁੱਛਗਿੱਛ ਕਰ ਰਹੇ ਹਨ। ਇਨਕਮ ਟੈਕਸ ਦੇ ਅਧਿਕਾਰੀਆਂ ਨੇ ਸੂਚਨਾ ਦੇ....
ਮੁੰਬਈ, 14 ਅਕਤੂਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਇਹ ਸਮਾਗਮ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਸਮੇਤ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ 141ਵਾਂ ਸੈਸ਼ਨ ਭਾਰਤ ਵਿੱਚ ਹੋਣਾ ਬਹੁਤ ਖਾਸ ਹੈ। 40 ਸਾਲਾਂ ਬਾਅਦ ਭਾਰਤ ਵਿੱਚ ਆਈਓਸੀ ਸੈਸ਼ਨ ਹੋਣਾ ਸਾਡੇ....
ਨਵੀਂ ਦਿੱਲੀ, 14 ਅਕਤੂਬਰ : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਕੌਮ ਦੀ ਸ਼ਲਾਘਾ ਕਰਦਿਆ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਦੀ ਦੇਣ ਦੇਸ਼ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਦੇ ਸਕਦਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਮੁਗਲਾਂ ਖਿਲਾਫ ਲੜਾਈ....
ਤੇਲੰਗਾਨਾ, 13 ਅਕਤੂਬਰ : ਤੇਲੰਗਾਨਾ ਵਿਚ 9 ਅਕਤੂਬਰ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ 20 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਅਤੇ 31.9 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ 31.979 ਕਿਲੋ ਸੋਨਾ, 350 ਕਿਲੋ ਚਾਂਦੀ ਅਤੇ 14.65 ਕਰੋੜ ਰੁਪਏ ਦੀ ਕੀਮਤ ਦੇ 42.203 ਕੈਰੇਟ ਦੇ ਹੀਰੇ ਸਮੇਤ ਕੁੱਲ 20.43 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 86.9 ਲੱਖ ਰੁਪਏ ਦੀ....
ਬਰਧਮਾਨ, 13 ਅਕਤੂਬਰ : ਪੱਛਮੀ ਬੰਗਾਲ ਦੇ ਪੱਛਮ ਬਰਧਮਾਨ ਜ਼ਿਲ੍ਹੇ 'ਚ ਕੋਲੇ ਦੀ ਖਾਨ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਰਾਣੀਗੰਜ ਥਾਣਾ ਖੇਤਰ ਅਧੀਨ ਆਉਂਦੇ ਈਗਰਾ ਗ੍ਰਾਮ ਪੰਚਾਇਤ ਦੇ ਨਾਰਾਇਣਕੁਡੀ ਖੇਤਰ ਵਿਚ ਈਸਟਰਨ ਕੋਲਫੀਲਡਜ਼ ਲਿਮਟਿਡ (ਈਸੀਐੱਲ) ਖਾਨ ਵਿੱਚੋਂ ਕੋਲਾ ਗ਼ੈਰ-ਕਾਨੂੰਨੀ ਢੰਗ ਨਾਲ ਕੱਢਿਆ ਜਾ ਰਿਹਾ ਸੀ। ਮ੍ਰਿਤਕਾਂ....
ਗੋਰਖਪੁਰ, 13 ਅਕਤੂਬਰ : ਵੱਖ ਵੱਖ ਘਟਨਾਵਾਂ ਵਿੱਚ 4 ਲੋਕਾਂ ਦੀ ਜਾਨ ਲੈਣ ਵਾਲਾ ਹਾਥੀ ਗੰਗਾਰਾਮ ਫਿਰ ਤੋਂ ਨਸ਼ੇ ਵਿੱਚ ਧੁੱਤ ਹੋ ਜਾਣ ਦੇ ਕਾਰਨ ਵਿਨੋਦ ਬਣ ਵਿੱਚ ‘ਚ ਗੰਗਾਰਾਮ ਨੇ ਮਹਾਵਤ ਨੂੰ ਪੱਟਕ ਦਿੱਤਾ, ਜਿਸ ਕਾਰਨ ਮਹਾਵਤ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ, ਜਿਸ ਕਾਰਨ ਉਸਨੂੰ ਬੀਆਰਡੀ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਮਹਾਵਤ ਦੀ ਕਮਰ ਦੀ ਹੱਡੀ ਟੁੱਟੀ ਹੈ। ਮਹਾਵਤ ਦੀ ਪਛਾਣ ਮੁਸਤਕੀਨ ਉਰਫ ਮੰਗੂ ਵਾਸੀ ਸਕੂਖੋਰ, ਬਰਹਾਲਗੰਜ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਡੀਐਫਓ....
ਪਾਣੀਪਤ, 12 ਅਕਤੂਬਰ : ਹਰਿਆਣਾ ਦੇ ਪਾਣੀਪਤ ਦੇ ਸਨੌਲੀ ਕਸਬੇ 'ਚੋਂ ਲੰਘਦੀ ਯਮੁਨਾ ਨਦੀ 'ਚ ਨਹਾਉਂਦੇ ਸਮੇਂ ਚਾਰ ਨਾਬਾਲਗ ਬੱਚੇ ਸ਼ੱਕੀ ਹਾਲਾਤ 'ਚ ਡੁੱਬ ਗਏ। ਉਹ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਏ। ਉਥੇ ਖੜ੍ਹੇ ਹੋਰ ਲੋਕਾਂ ਨੇ ਤੁਰੰਤ ਸਥਾਨਕ ਪ੍ਰਸ਼ਾਸਨ ਅਤੇ ਕੰਟਰੋਲ ਰੂਮ ਦੇ ਨੰਬਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਟੀਮ ਸਾਂਝੇ ਤੌਰ 'ਤੇ ਲਾਪਤਾ ਬੱਚਿਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਵਿਚੋਂ....
4 ਦਹਾਕਿਆਂ ਬਾਅਦ ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲੈ ਕੇ ਆਏ ਹਾਂ : ਪੀਐਮ ਮੋਦੀ ਪਿਥੌਰਾਗੜ੍ਹ, 12 ਅਕਤੂਬਰ : ਪੀਐਮ ਮੋਦੀ ਨੇ ਸ਼ੰਖ ਵਜਾ ਕੇ ਭਗਤੀ ਦੀਆਂ ਤਾਰਾਂ ਨੂੰ ਜੋੜਿਆ। ਇੱਥੇ ਵੱਡੇ ਯਾਤਰੀ ਨਿਵਾਸ ਅਤੇ ਹੋਟਲ ਬਣਾਏ ਜਾਣਗੇ। ਇਸ ਧਾਮ ਦੇ ਆਲੇ-ਦੁਆਲੇ ਭਾਰਤੀ ਟੈਲੀਕਾਮ ਕੰਪਨੀਆਂ ਦਾ ਨੈੱਟਵਰਕ ਉਪਲਬਧ ਹੋਵੇਗਾ, ਪਿੰਡ 'ਚ ਹੋਮ ਸਟੇਅ ਵਧਾਇਆ ਜਾਵੇਗਾ। ਇਸ ਖੇਤਰ ਨੂੰ ਧਾਰਮਿਕ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਪੀਐਮ ਮੋਦੀ ਨੇ ਪਿਥੌਰਾਗੜ੍ਹ ਦੇ ਪਾਰਵਤੀ ਕੁੰਡ....
ਸੀਐੱਮ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ ਪਟਨਾ, 12 ਅਕਤੂਬਰ : ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਨੌਰਥ-ਈਸਟ ਐਕਸਪ੍ਰੈਸ (12506) ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ ਸਾਰੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਬੱਚੀ ਸ਼ਾਮਿਲ....