ਭਾਜਪਾ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਤੌਰ ‘ਤੇ ਉਵੇਂ ਹੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ : ਰਾਘਵ ਚੱਢਾ ਆਮ ਆਦਮੀ ਪਾਰਟੀ ਡੰਡਿਆਂ, ਅੱਥਰੂ ਬੰਬਾਂ ਸਮੇਤ ਹਰ ਤਰ੍ਹਾਂ ਦੇ ਸੰਘਰਸ਼ ‘ਚੋਂ ਨਿਕਲੀ ਪਾਰਟੀ ਹੈ, ਅਸੀਂ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੇ ਸੰਮਨ, ਛਾਪੇਮਾਰੀਆਂ ਅਤੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਡਰੋਂ ਬੈਠਣ ਵਾਲੇ ਨਹੀਂ ਹਾਂ – ਰਾਘਵ ਚੱਢਾ ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਵਿੱਚ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਦੇਸ਼ ਦੀਆਂ ਸਭ ਤੋਂ ਵੱਡੀਆਂ ਜਾਂਚ ਏਜੰਸੀਆਂ ਵਿੱਚੋਂ ਇੱਕ....
ਰਾਸ਼ਟਰੀ
ਸ਼ਾਹਜਹਾਨਪੁਰ, 15 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਸਾਹਜਹਾਨਪੁਰ ਦੇ ਤਿਲਹਾਰ ਨਿਗੋਹੀ ਰੋਡ ਤੇ ਇੱਕ ਟਰੈਕਟਰ ਟਰਾਲੀ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਹੋਏ ਹਾਦਸੇ ‘ਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਡੀਐਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਸਨੌਰਾ ਦੇ ਲੋਕ ਪਿੰਡ ਵਿੱਚ ਭਾਗਵਤ ਕਥਾ ਲਈ ਜਲ ਲੈਣ ਲਈ ਜਾ ਰਹੇ ਸਨ ਕਿ ਰੇਤਾ ਪੁਲ ਤੋਂ ਟਰੈਕਟਰ ਟਰਾਲੀ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ, ਟਰਾਲੀ ‘ਚ 35 ਦੇ ਕਰੀਬ ਲੋਕ ਸਵਾਰ ਸਨ, ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ।....
ਨਵੀਂ ਦਿੱਲੀ, 15 ਅਪ੍ਰੈਲ : ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 11,109 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 49,622 ਹੋ ਗਈ ਹੈ। ਕੋਰੋਨਾ ਨਾਲ 29 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 5,31,064 ਹੋ ਗਈ ਹੈ। ਦਿੱਲੀ ਤੇ ਰਾਜਸਥਾਨ ’ਚ ਤਿੰਨ-ਤਿੰਨ ਤੇ ਛੱਤੀਸਗੜ੍ਹ ਤੇ ਪੰਜਾਬ ’ਚ ਦੋ-ਦੋ ਮੌਤਾਂ ਹੋਈਆਂ ਹਨ। ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਪੁਡੂਚੇਰੀ....
ਨਵੀਂ ਦਿੱਲੀ, 15 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੇ ਵਿਜ਼ਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਵਿਸ਼ਵ ਬੈਂਕ ਦੇ ਇੱਕ ਸਮਾਗਮ ਵਿੱਚ ਬੋਲਦਿਆਂ, ਪੀਐਮ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਜਲਵਾਯੂ ਪਰਿਵਰਤਨ 'ਤੇ ਕਾਬੂ ਪਾਉਣਾ ਹੈ, ਤਾਂ ਹਰ ਮਨੁੱਖ ਨੂੰ ਇਸ ਨਾਲ ਲੜਨਾ ਪਵੇਗਾ। ਦਰਅਸਲ, ਵਿਸ਼ਵ ਬੈਂਕ 'ਚ 'ਹਾਊ ਵਿਵਹਾਰਲ ਚੇਂਜ ਕੈਨ ਟੈਕਲ ਕਲਾਈਮੇਟ ਚੇਂਜ' ਸਿਰਲੇਖ ਵਾਲਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ....
ਊਧਮਪੁਰ , 14 ਅਪ੍ਰੈਲ : ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਊਧਮਪੁਰ ਦੇ ਚੇਨਾਨੀ ਬਲਾਕ ਦੇ ਬੇਨ ਪਿੰਡ ਦੇ ਬੇਨੀ ਸੰਗਮ 'ਚ ਵਿਸਾਖੀ ਤਿਉਹਾਰ ਦੌਰਾਨ ਫੁੱਟਬ੍ਰਿਜ ਡਿੱਗ ਗਿਆ। ਇਸ ਹਾਦਸੇ 'ਚ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦੱਸਿਆ ਕਿ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਊਧਮਪੁਰ ਦੇ ਬੇਨੀ ਸੰਗਮ 'ਚ ਵਿਸਾਖੀ....
ਨਵੀਂ ਦਿੱਲੀ, 14 ਅਪ੍ਰੈਲ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ 'ਤੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਵਿਧਾਨ ਦੀਆਂ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ। ਲੋਕਾਂ ਨੂੰ ਇਸ ‘ਵਿਵਸਥਿਤ ਹਮਲੇ’ ਤੋਂ ਸੰਵਿਧਾਨ ਦੀ ਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ। ਭਾਰਤ ਰਤਨ ਅੰਬੇਡਕਰ ਦੀ 132ਵੀਂ ਜਯੰਤੀ 'ਤੇ 'ਦਿ ਟੈਲੀਗ੍ਰਾਫ਼' 'ਚ ਇਕ ਲੇਖ ਲਿਖਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਅਸਲ 'ਗੱਦਾਰ' ਉਹ ਹਨ ਜੋ....
ਗੁਹਾਟੀ, 14 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬ ਦੇ ਪਹਿਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਗੁਹਾਟੀ ਦੇ ਨਾਲ-ਨਾਲ ਤਿੰਨ ਸਰਕਾਰੀ ਮੈਡੀਕਲ ਕਾਲਜ ਦੇਸ਼ ਨੂੰ ਸਮਰਪਿਤ ਕੀਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਚਿਊਟ (ਏ.ਏ.ਐਚ.ਆਈ.ਆਈ.) ਦਾ ਨੀਂਹ ਪੱਥਰ ਰੱਖਿਆ ਅਤੇ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐਮਜੇਏਵਾਈ) ਕਾਰਡ ਵੰਡ ਕੇ 'ਆਪਕੇ ਦੁਆਰ ਆਯੁਸ਼ਮਾਨ' ਮੁਹਿੰਮ....
ਨਵੀਂ ਦਿੱਲੀ, 13 ਅਪ੍ਰੈਲ : ਭਾਰਤ ਦੇ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੇ ਵਾਧੇ ਦੀ ਸੰਭਾਵਨਾ ਹੈ । ਦੱਸ ਦਈਏ ਕਿ ਮੌਸਮ ਏਜੰਸੀ ਵੱਲੋਂ ਹੀਟਵੇਵ ਲਈ ਲੋਕੇਸ਼ਨ ਵੀ ਦੱਸੀ ਗਈ ਹੈ। ਆਪਣੇ ਰੋਜ਼ਾਨਾ ਮੌਸਮ ਦੇ ਬੁਲੇਟਿਨ ਵਿੱਚ ਵਿਭਾਗ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਅੱਜ ਤੇ ਕੱਲ੍ਹ ਤੋਂ ਓਡੀਸ਼ਾ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿੱਚ ਮੱਧ....
ਲਖਨਊ, 13 ਅਪ੍ਰੈਲ : ਉਮੇਸ਼ ਪਾਲ ਕਤਲ ਕਾਂਡ ਦੇ ਮੁੱਖ ਦੋਸ਼ੀ ਮਾਫੀਆ ਅਤੀਕ ਅਹਿਮਦ ਦਾ ਪੁੱਤਰ ਅਸਦ ਅਹਿਮਦ ਯੂਪੀ ਐਸਟੀਐਫ ਨਾਲ ਝਾਂਸੀ ਵਿੱਚ ਮੁਕਾਬਲੇ ਵਿੱਚ ਮਾਰਿਆ ਗਿਆ। ਅਸਦ ਦੇ ਨਾਲ ਉਸ ਦਾ ਸਾਥੀ ਗੁਲਾਮ ਵੀ ਮੁਕਾਬਲੇ 'ਚ ਮਾਰਿਆ ਗਿਆ ਹੈ। ਦੋਵੇਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਸਨ ਅਤੇ ਹਰੇਕ ਉੱਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਇਸ ਦੌਰਾਨ ਪੁਲੀਸ ਵੱਲੋਂ ਅਤਿ-ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਦਿੱਲੀ ਤੋਂ ਭੱਜਣ ਤੋਂ ਬਾਅਦ ਅਸਦ ਅਤੇ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਕਰਮਚਾਰੀਆਂ ਨੂੰ ਨਵੇਂ ਭਰਤੀ ਕੀਤੇ ਨਿਯੁਕਤੀ ਪੱਤਰ ਵੰਡੇ। ਨਵੀਂ ਦਿੱਲੀ, 13 ਅਪ੍ਰੈਲ : ਰਾਸ਼ਟਰੀ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 71,000 ਕਰਮਚਾਰੀਆਂ ਨੂੰ ਨਵੇਂ ਭਰਤੀ ਕੀਤੇ ਨਿਯੁਕਤੀ ਪੱਤਰ ਵੰਡੇ। ਪ੍ਰਧਾਨ ਮੰਤਰੀ ਨੇ ਵੀਡਿਓ ਕਾਨਫਰੰਸ ਰਾਹੀਂ ਇਸ ਦੌਰਾਨ ਕਰਮਚਾਰੀਆਂ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਸਰਕਾਰ ਵਿਕਸਤ ਭਾਰਤ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਨੌਜਵਾਨਾਂ ਦੀ....
ਪਟਨਾ,12 ਅਪ੍ਰੈਲ : ਪਟਨਾ ਸਥਿਤ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰਿਆ ਫੋਨ ਕਾਲ ਮਿਲਣ ਦੇ ਬਾਅਦ ਪੁਲਿਸ ਤੁਰੰਤ ਹਰਕਤ ਵਿਚ ਆਏ ਤੇ ਬੰਬ ਸੁਕਐਡ ਟੀਮ ਨੂੰ ਬੁਲਾਇਆ। ਬੰਬ ਸੁਕਐਡ ਟੀਮ ਏਅਰਪੋਰਟ ‘ਤੇ ਜਾਂਚ ਵਿਚ ਜੁਟੀ ਹੈ। ਪਟਨਾ ਏਅਰਪੋਰਟ ‘ਤੇ ਮੌਜੂਦ ਲੋਕ ਸ਼ੁਰੂਆਤ ਵਿਚ ਇਸ ਨੂੰ ਮੌਕ ਡ੍ਰਿਲ ਸਮਝ ਰਹੇ ਸਨ। ਹਾਲਾਂਕਿ ਹਵਾਈਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਪਟਨਾ ਏਅਰਪੋਰਟ ‘ਤੇ ਬੰਬ ਦੀ ਧਮਕੀ ਦਾ ਕਾਲ ਆਇਆ ਸੀ। ਸੂਚਨਾ ਦੇ ਆਧਾਰ....
ਪਲਵਲ, 12 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਵੱਡੇ ਪਿੰਡਾਂ ਵਿਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। ਇਹ ਵਿਵਸਥਾ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਤੋਂ ਕਰਵਾਈ ਜਾਵੇਗੀ ਜਾਂ ਫਿਰ ਸੂਬਾ ਸਰਕਾਰ ਇਸ ਦੇ ਲਈ ਕੋਈ ਹੋਰ ਵਿਵਸਥਾ ਕਰੇਗੀ, ਇਸ ਦਾ ਫੈਸਲਾ ਜਲਦੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਧਤੀਰ ਪਿੰਡ ਤੋਂ ਪਾਤਲੀ ਪਿੰਡ ਤਕ ਨਵੀਂ ਸੜਕ ਦਾ ਨਿਰਮਾਣ 45 ਲੱਖ ਰੁਪਏ ਨਾਲ ਕਰਵਾਉਣ ਅਤੇ ਹਜਾਰੀ ਬੰਗਲਾ ਚੌਪਾਲ ਦੀ ਮੁਰੰਮਤ ਲਈ....
ਇੱਕ ਮਜ਼ਬੂਤ ਫੌਜ ਲਈ ਇੱਕ ਠੋਸ ਵਿੱਤੀ ਪ੍ਰਣਾਲੀ ਜ਼ਰੂਰੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨਵੀਂ ਦਿੱਲੀ, 12 ਅਪ੍ਰੈਲ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਧਾਨੀ ‘ਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ ‘ਤੇ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਰੱਖਿਆ ਨਾਲ ਸਬੰਧਤ ਖਰਚਿਆਂ ਲਈ ਅੰਦਰੂਨੀ ਅਤੇ ਬਾਹਰੀ ਆਡਿਟ ਦੀ ਭਰੋਸੇਯੋਗ ਪ੍ਰਣਾਲੀ ਦੀ ਵਕਾਲਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ‘ਤੇ ਖਰਚ ਕੀਤੇ ਗਏ ਧਨ ਦਾ ਵੱਧ ਤੋਂ ਵੱਧ ਲਾਭ....
ਗੁਹਾਟੀ, 11 ਅਪ੍ਰੈਲ : ਅਗਲੇ ਸਾਲ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਵੀ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ-ਪੂਰਬ ਦੇ ਦੋ ਦਿਨਾਂ ਦੌਰੇ 'ਤੇ ਸੋਮਵਾਰ ਨੂੰ ਅਸਾਮ ਦੇ ਡਿਬਰੂਗੜ੍ਹ ਪਹੁੰਚੇ। ਇੱਥੇ ਉਨ੍ਹਾਂ ਇੱਕ ਰੈਲੀ ਨੂੰ ਸੰਬੋਧਨ ਕੀਤਾ। ਭਾਜਪਾ ਡਿਬਰੂਗੜ੍ਹ ਦਫ਼ਤਰ ਦੇ ਉਦਘਾਟਨੀ ਪ੍ਰੋਗਰਾਮ....
ਰਾਹੁਲ ਗਾਂਧੀ ਨੇ ਆਪਣੇ ਸਾਬਕਾ ਸੰਸਦੀ ਹਲਕੇ ਵਾਇਨਾਡ ਦਾ ਕੀਤਾ ਦੌਰਾ ਸਰਕਾਰ ਅਡਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਖੁਦ ਅਡਾਨੀ ਦਾ ਬਚਾਅ ਕਰ ਰਹੇ ਹਨ : ਪ੍ਰਿਅੰਕਾ ਗਾਂਧੀ ਵਾਇਨਾਡ, 11 ਅਪ੍ਰੈਲ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ਮੈਂਬਰ ਦਾ ਅਹੁਦਾ ਖੁੱਸਣ ਤੋਂ ਬਾਅਦ ਅੱਜ ਪਹਿਲੀ ਵਾਰ ਕੇਰਲ ਵਿੱਚ ਆਪਣੇ ਸਾਬਕਾ ਸੰਸਦੀ ਹਲਕੇ ਵਾਇਨਾਡ ਦਾ ਦੌਰਾ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਵਾਇਨਾਡ 'ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ 'ਚ ਰਾਹੁਲ ਦੇ ਨਾਲ....