ਰਾਸ਼ਟਰੀ

ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ, 29 ਮੌਤਾਂ
ਨਵੀਂ ਦਿੱਲੀ, 23 ਅਪ੍ਰੈਲ : ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933 ਲੋਕ ਠੀਕ ਹੋਏ ਸਨ। ਫਿਲਹਾਲ ਐਕਟਿਵ ਕੇਸ ਦਾ ਅੰਕੜਾ 67 ਹਜ਼ਾਰ 806 ਹੈ। ਸ਼ੁੱਕਰਵਾਰ ਨੂੰ 12,193 ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ 42 ਲੋਕਾਂ ਦੀ ਮੌਤ ਹੋ ਗਈ। 10 ਹਜ਼ਾਰ ਤੋਂ ਵਧ ਲੋਕ ਕੋਰੋਨਾ ਤੋਂ ਰਿਕਵਰ ਵੀ ਹੋਏ ਸਨ। ਦੱਸ ਦੇਈਏ ਕਿ 18 ਅਪ੍ਰੈਲ ਨੂੰ ਕੋਰੋਨਾ ਦੇ 7633 ਮਾਮਲੇ ਸਾਹਮਣੇ ਆਏ ਸਨ। 19....
ਬਸਵ ਜਯੰਤੀ ਦੇ ਪਵਿੱਤਰ ਮੌਕੇ 'ਤੇ, ਮੈਂ ਜਗਦਗੁਰੂ ਬਸਵੇਸ਼ਵਰ ਨੂੰ ਪ੍ਰਣਾਮ ਕਰਦਾ ਹਾਂ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 23 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਸਵ ਜਯੰਤੀ ਦੇ ਮੌਕੇ 'ਤੇ ਸਮਾਜ ਸੁਧਾਰਕ ਅਤੇ ਕਵੀ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਬਸਵੇਸ਼ਵਰ ਦੇ ਵਿਚਾਰਾਂ ਨੇ ਮਨੁੱਖਤਾ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕੀਤਾ ਹੈ ਅਤੇ ਭਾਜਪਾ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਕਈ ਮੌਕੇ ਮਿਲਣ ਲਈ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ। ਇਸ ਦੌਰਾਨ, ਕਰਨਾਟਕ ਦੇ ਮੁੱਖ ਮੰਤਰੀ....
ਪੁਣੇ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੇ ਕਾਰਨ 4 ਦੀ ਮੌਤ ਅਤੇ 22 ਲੋਕਾਂ ਦੇ ਜਖ਼ਮੀ 
ਪੁਣੇ, 23 ਅਪ੍ਰੈਲ : ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿੱਚ ਬੰਗਲੌਰ ਹਾਈਵੇ ਤੇ ਐਤਵਾਰ ਸਵੇਰ ਸਮੇਂ ਨਰਹੇ ਇਲਾਕੇ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਹੋ ਜਾਣ ਦੇ ਕਾਰਨ 4 ਦੀ ਮੌਤ ਅਤੇ 22 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪੁਣੇ-ਬੈਂਗਲੁਰੂ ਹਾਈਵੇਅ 'ਤੇ ਸਵੇਰੇ 3 ਵਜੇ ਵਾਪਰਿਆ। ਹਾਦਸੇ ਦੇ....
ਪੀਐੱਮ ਮੋਦੀ ਨੂੰ ਆਤਮਘਾਤੀ ਬੰਬ ਨਾਲ ਮਾਰਨ ਦੀ ਮਿਲੀ ਧਮਕੀ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਮੱਚਿਆ ਹੜਕੰਪ
ਨਵੀਂ ਦਿੱਲੀ, 22 ਅਪ੍ਰੈਲ : ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੇਰਲ ਦੌਰੇ 'ਤੇ ਜਾ ਰਹੇ ਹਨ। ਪਹਿਲਾਂ ਮਿਲੇ ਇੱਕ ਪੱਤਰ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਚਿੱਠੀ 'ਚ ਪੀਐੱਮ ਮੋਦੀ ਨੂੰ ਆਤਮਘਾਤੀ ਬੰਬ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕੋਚੀ ਦੇ ਕਿਸੇ ਵਿਅਕਤੀ ਦੁਆਰਾ ਕਥਿਤ ਤੌਰ 'ਤੇ ਮਲਿਆਲਮ ਵਿੱਚ ਲਿਖਿਆ ਗਿਆ ਇੱਕ ਪੱਤਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਦੇ ਦਫਤਰ ਤੋਂ ਮਿਲਿਆ ਹੈ। ਸੁਰੇਂਦਰਨ ਨੇ ਪੱਤਰ ਪੁਲਸ ਨੂੰ ਸੌਂਪ ਦਿੱਤਾ ਹੈ।....
ਦੇਸ਼ 'ਚ ਖਾਲਿਸਤਾਨੀ ਲਹਿਰ ਨਹੀਂ ਹੈ, ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਹੈ : ਅਮਿਤ ਸ਼ਾਹ
ਨਵੀਂ ਦਿੱਲੀ, 22 ਅਪ੍ਰੈਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਬੈਂਗਲੁਰੂ 'ਚ ਕਿਹਾ ਕਿ ਦੇਸ਼ 'ਚ ਖਾਲਿਸਤਾਨੀ ਲਹਿਰ ਨਹੀਂ ਹੈ ਅਤੇ ਕੇਂਦਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਗੱਲ ਗ੍ਰਹਿ ਮੰਤਰੀ ਨੇ ਅਜਿਹੇ ਸਮੇਂ ਵਿਚ ਕਹੀ ਜਦੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਦੇਸ਼ ਦੇ ਹਰ ਕੋਨੇ ਵਿਚ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਹੈ ਅਤੇ ਕੇਂਦਰ ਨੇ ਸਹਿਯੋਗ ਦਿੱਤਾ ਹੈ। ਅਮਿਤ ਸ਼ਾਹ ਨੇ ਬੈਂਗਲੁਰੂ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16ਵੇਂ ਸਿਵਲ ਸੇਵਾਵਾਂ ਦਿਵਸ ਨੂੰ ਕੀਤਾ ਸੰਬੋਧਨ, 16 ਪੁਰਸਕਾਰ ਜੇਤੂਆਂ ਨੂੰ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ
ਨਵੀਂ ਦਿੱਲੀ, 21 ਅਪ੍ਰੈਲ : ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿੱਚ 16ਵੇਂ ਸਿਵਲ ਸੇਵਾ ਦਿਵਸ, 2023 ਦੇ ਮੌਕੇ ਉੱਤੇ ਸਿਵਲ ਸਰਵੈਂਟਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੀ ਪ੍ਰਦਾਨ ਕੀਤੇ ਅਤੇ ਜਾਰੀ ਕੀਤੇ, ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਵਲ ਸੇਵਾ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਸ ਸਾਲ ਸਿਵਲ ਸੇਵਾ ਦਿਵਸ....
ਕੋਰੋਨਾ ਦੇ ਨਵੇਂ ਮਾਮਲੇ 12,591, 40 ਦੀ ਮੌਤ
ਨਵੀਂ ਦਿੱਲੀ, 21 ਅਪ੍ਰੈਲ : ਦੇਸ਼ ’ਚ ਲਗਪਗ ਅੱਠ ਮਹੀਨਿਆਂ ਬਾਅਦ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 12,591 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 65,286 ਹੋ ਗਈ ਹੈ। ਕੋਰੋਨਾ ਨਾਲ 40 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,31,230 ਹੋ ਗਈ ਹੈ। ਇਸ ਦੌਰਾਨ ਰੋਜ਼ਾਨਾ ਇਨਫੈਕਸ਼ਨ ਦਰ 5.46 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 5.32 ਫ਼ੀਸਦੀ ਦਰਜ ਕੀਤੀ ਗਈ। ਸਰਗਰਮ ਮਾਮਲਿਆਂ ਦੀ ਗਿਣਤੀ....
ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੇ ਸਹਿਯੋਗ ਨਾਲ ਸੱਭਿਆਚਾਰਕ ਮੰਤਰਾਲੇ ਦੁਆਰਾ ਆਯੋਜਿਤ ਪਹਿਲੇ ਗਲੋਬਲ ਬੁੱਧ ਸੰਮੇਲਨ ਦਾ ਕੀਤਾ ਉਦਘਾਟਨ 
"ਬੁੱਧ ਚੇਤਨਾ ਸਦੀਵੀ ਹੈ" : ਪ੍ਰਧਾਨ ਮੰਤਰੀ ਮੋਦੀ "ਆਈਬੀਸੀ ਵਰਗੇ ਪਲੇਟਫਾਰਮ ਬੁੱਧ ਧੰਮ ਅਤੇ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਸਮਾਨ ਸੋਚ ਵਾਲੇ ਅਤੇ ਇੱਕ ਦਿਲ ਵਾਲੇ ਦੇਸ਼ਾਂ ਨੂੰ ਮੌਕਾ ਦੇ ਰਹੇ ਹਨ" : ਪ੍ਰਧਾਨ ਮੰਤਰੀ ਮੋਦੀ ਗਲੋਬਲ ਬੁੱਧ ਸੰਮੇਲਨ ਵਿਸ਼ਵ ਨਾਲ ਸਾਡੇ ਸੱਭਿਆਚਾਰਕ ਅਤੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ: ਸ਼੍ਰੀ ਜੀ ਕੇ ਰੈੱਡੀ ਬੁੱਧ ਧੰਮ ਕੇਵਲ ਇੱਕ ਧਰਮ ਨਹੀਂ ਹੈ; ਇਹ ਜੀਵਨ ਦਾ ਇੱਕ ਤਰੀਕਾ ਹੈ ਜੋ ਸਾਰੇ ਜੀਵਾਂ ਪ੍ਰਤੀ ਦਇਆ 'ਤੇ ਜ਼ੋਰ ਦਿੰਦਾ ਹੈ: ਸ਼੍ਰੀ ਕਿਰਨ....
ਯਮਨ 'ਚ ਵਿੱਤੀ ਸਹਾਇਤਾ ਵੰਡ ਸਮਾਗਮ ਵਿੱਚ ਮੱਚੀ ਭਗਦੜ, 80 ਲੋਕਾਂ ਦੀ ਮੌਤ, 100 ਜਖ਼ਮੀ
ਯਮਨ, 20 ਅਪ੍ਰੈਲ : ਯਮਨ ਦੀ ਰਾਜਧਾਨੀ ਵਿੱਚ ਬੁੱਧਵਾਰ ਦੇਰ ਰਾਤ ਵਿੱਤੀ ਸਹਾਇਤਾ ਵੰਡਣ ਲਈ ਇੱਕ ਸਮਾਗਮ ਵਿੱਚ ਭਗਦੜ ਮੱਚ ਗਈ। ਅਧਿਕਾਰੀਆਂ ਮੁਤਾਬਕ ਭਗਦੜ 'ਚ 80 ਤੋਂ ਵੱਧ ਲੋਕ ਮਾਰੇ ਗਏ, ਜਦਕਿ 100 ਤੋਂ ਵੱਧ ਜ਼ਖਮੀ ਹੋ ਗਏ। ਹੂਥੀ ਦੁਆਰਾ ਚਲਾਏ ਗਏ ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਨਾ ਦੇ ਕੇਂਦਰ ਵਿੱਚ ਪੁਰਾਣੇ ਸ਼ਹਿਰ ਵਿੱਚ ਭਗਦੜ ਉਦੋਂ ਹੋਈ ਜਦੋਂ ਸੈਂਕੜੇ ਗਰੀਬ ਲੋਕ ਵਪਾਰੀਆਂ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਇਕੱਠੇ ਹੋਏ ਸਨ। ਦਰਜਨਾਂ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ....
ਸੂਰਤ ਦੀ ਅਦਾਲਤ ਨੇ ਦਿੱਤਾ ਝਟਕਾ, ਸਜ਼ਾ 'ਤੇ ਨਹੀਂ ਲੱਗੀ ਰੋਕ, ਰਾਹੁਲ ਗਾਂਧੀ ਜਾਣਗੇ ਹਾਈ ਕੋਰਟ
ਸੂਰਤ, 20 ਅਪ੍ਰੈਲ : ਮੋਦੀ ਸਰਨੇਮ ਕੇਸ ਸੂਰਤ ਦੀ ਇੱਕ ਅਦਾਲਤ 'ਮੋਦੀ ਸਰਨੇਮ' ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਵਿਰੁੱਧ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। ਪਟੀਸ਼ਨ 'ਚ 'ਮੋਦੀ ਸਰਨੇਮ' 'ਤੇ ਉਸ ਦੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਰਾਹੁਲ ਗਾਂਧੀ ਦੀ ਦੋ ਸਾਲ ਦੀ ਸਜ਼ਾ 'ਤੇ ਰੋਕ ਲਗਾਉਣ ਲਈ ਦਾਇਰ ਪਟੀਸ਼ਨ 'ਤੇ ਅੱਜ ਜੱਜ ਰੌਬਿਨ ਮੋਘੇਰਾ ਨੇ ਫੈਸਲਾ ਸੁਣਾਇਆ। ਮਾਮਲੇ 'ਚ....
ਪੁਣਛ 'ਚ ਫੌਜ ਦੀ ਗੱਡੀ ਨੂੰ ਅੱਗ ਲੱਗਣ ਕਾਰਨ ਚਾਰ ਜਵਾਨ ਸ਼ਹੀਦ
ਪੁਣਛ, 20 ਅਪ੍ਰੈਲ : ਜੰਮੂ-ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਭਿੰਬਰ ਤੋਂ ਸੰਗਤੋਤ ਜਾ ਰਹੀ ਫੌਜ ਦੀ ਗੱਡੀ ਨੁੰ ਅੱਗ ਲੱਗ ਗਈ, ਜਿਸ ਕਾਰਨ ਪੰਜ ਜਵਾਨਾਂ ਦੀ ਮੌਤ ਹੋਣ ਜਾ ਦੀ ਦੁੱਖਦਾਈ ਖ਼ਬਰ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾਂ ਦੁਪਿਹਰ 3 ਵਜੇ ਦੇ ਕਰੀਬ ਵਾਪਰੀ ਜਦੋਂ ਫੌਜ ਦੀ ਗੱਡੀ ਪੁਣਛ ਜਿਲ੍ਹੇ ਦੇ ਭਿੰਬਰ ਗਲੀ ਤੋਂ ਸੰਗਤੋਤ ਵੱਲ ਜਾ ਰਹੀ ਸੀ, ਇਸ ਘਟਨਾਂ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਗੱਡੀ ਨੁੰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਲੱਗਾ।....
ਸ਼ੇਰਗਿੱਲ ਦਾ ਕਿਲਾ ਰਾਏਪੁਰ ਖੇਡਾਂ ਵਿੱਚ ਬੈਲ ਗੱਡੀਆਂ ਦੀ ਦੌੜ ਨੂੰ ਮੁੜ ਸ਼ੁਰੂ ਕਰਨ ਲਈ ਜ਼ੋਰਦਾਰ ਉਪਰਾਲਾ
ਨਵੀਂ ਦਿੱਲੀ, 19 ਅਪਰੈਲ : ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਦੀ ਅਗਵਾਈ ਵਿੱਚ ਕਿਲਾ ਰਾਏਪੁਰ ਸਪੋਰਟਸ ਸੁਸਾਇਟੀ ਦੇ ਇੱਕ ਵਫ਼ਦ ਨੇ ਅੱਜ ਇੱਥੇ ਕੇਂਦਰੀ ਖੇਡਾਂ, ਯੁਵਾ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਠਾਕੁਰ ਨੂੰ ਅਪੀਲ ਕੀਤੀ ਕਿ ਉਹ 'ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ 2019' ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਦਿਵਾਉਣ। ਸ਼ੇਰਗਿੱਲ ਨੇ ਠਾਕੁਰ ਨੂੰ ਦੱਸਿਆ....
ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ
ਨਵੀਂ ਦਿੱਲੀ, 19 ਅਪ੍ਰੈਲ : ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਹੁਣ ਚੀਨ ਨਾਲੋਂ ਲਗਭਗ 3 ਮਿਲੀਅਨ ਵੱਧ ਲੋਕ ਹਨ। ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ ਸਿਰਫ਼ 142 ਕਰੋੜ 57 ਲੱਖ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ 'ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ, 2023' ਦੇ ਅਨੁਸਾਰ, ਡੇਟਾ ਫਰਵਰੀ 2023 ਤੱਕ ਉਪਲਬਧ ਜਾਣਕਾਰੀ ਨੂੰ....
ਤਾਮਿਲਨਾਡੂ 'ਚ ਬਾਈਕ ਸਟੰਟ ਕਰਦੇ ਦੋ ਨੌਜਵਾਨਾਂ ਦੀ ਮੌਤ
ਚੇਨਈ, 19 ਅਪ੍ਰੈਲ : ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲੇ ਦੇ ਹੋਸੂਰ 'ਚ ਬੁੱਧਵਾਰ ਨੂੰ ਬਾਈਕ ਸਟੰਟ ਕਰਦੇ ਹੋਏ ਦੋ ਨੌਜਵਾਨਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹੋਸੂਰ ਦੇ ਰਹਿਣ ਵਾਲੇ ਸਾਬਰੀ (24) ਅਤੇ ਹਰਸ਼ਾ (24) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਪਣੇ ਦੋਸਤ ਨੇਬਿਕ ਦੇ ਨਾਲ....
ਦੇਸ਼ ਦੇ ਸਾਰੇ ਸੂਬਿਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ : ਅਮਿਤ ਸ਼ਾਹ
ਨਵੀਂ ਦਿੱਲੀ, 19 ਅਪ੍ਰੈਲ : ਦੇਸ਼ ‘ਚੋ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰੁਖ ਅਪਣਾਇਆ ਜਾਣਾ ਚਾਹੀਦਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ, ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਟਾਸਕ ਫੋਰਸਾਂ ਦੇ ਮੁਖੀਆਂ ਦੀ ਪਹਿਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ....