ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਲੁਧਿਆਣਾ, 24 ਅਪ੍ਰੈਲ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਉਪ ਮੰਡਲ ਮੈਜਿਸਟਰੇਟਾਂ (ਐਸ.ਡੀ.ਐਮਜ਼) ਅਤੇ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਲੁਧਿਆਣਾ ਦੀਆਂ ਅਨਾਜ ਮੰਡੀਆਂ ਵਿੱਚੋਂ ਕਣਕ ਦੀ ਖਰੀਦ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ....
ਮਾਲਵਾ

ਸੰਤ ਰਾਮ ਉਦਾਸੀ ਦੀ ਕਵਿਤਾ ਵਿੱਚੋਂ ਦੱਬੇ ਕੁਚਲੇ ਵਰਗ ਦੀ ਬੰਧਨ ਮੁਕਤੀ ਲਈ ਲੋਕ ਸੰਘਰਸ਼ ਮਰਯਾਦਾ ਸਿਰ ਚੜ੍ਹ ਬੋਲਦੀ ਹੈ : ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾ, 24 ਅਪ੍ਰੈਲ : ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਵਿਚਾਰ ਮੰਚ ਵਲੋਂ ਸੰਤ ਰਾਮ ਉਦਾਸੀ ਜੀ ਦਾ 84 ਵਾਂ ਜਨਮ ਦਿਹਾੜਾ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸੁਆਗਤੀ ਸ਼ਬਦ ਬੋਲਦਿਆਂ ਮੰਚ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਰਾਏਸਰ(ਬਰਨਾਲਾ) ਦੇ ਜੰਮਪਲ ਸੰਤ ਰਾਮ....

81.50 ਲੱਖ ਰੁਪਏ ਦੀ ਲਾਗਤ ਨਾਲ ਗ੍ਰੀਨ ਬੈਲਟ ਦਾ ਕੀਤਾ ਜਾਵੇਗਾ ਨਵੀਨੀਕਰਨ : ਬੱਗਾ ਵਿਧਾਇਕ ਬੱਗਾ ਨੇ ਅਪਣੇ ਕੌਸਲਰ ਕਾਰਜਕਾਲ ਦੌਰਾਨ ਸਾਲ 2002 ਵਿੱਚ ਉਪਰੋਕਤ ਗ੍ਰੀਨ ਬੈਲਟ ਦਾ ਕਰਵਾਇਆ ਸੀ ਨਿਰਮਾਣ ਲੁਧਿਆਣਾ 24 ਅਪ੍ਰੈਲ : ਵਿਧਾਇਕ ਮਦਨ ਲਾਲ ਬੱਗਾ ਨੇ ਅੱਜ ਸੈਂਕੜੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਉਤਰੀ ਸਥਿਤ ਸਲੇਮ ਟਾਬਰੀ ਤੋਂ ਜਲੰਧਰ ਬਾਈਪਾਸ ਚੌਕ ਤੱਕ ਪਾਰਕਾਂ (ਗਰੀਨ ਬੈਲਟ) ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਕੰਮ ਤੇ ਕਰੀਬ 81.50 ਲੱਖ ਰੁਪਏ ਦੀ ਲਾਗਤ ਆਵੇਗੀ।....

ਲੁਧਿਆਣਾ 24 ਅਪ੍ਰੈਲ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਕਰਵਾਈ ਗਈ 56ਵੀਂ ਸਲਾਨਾ ਐਥਲੈਟਿਕ ਮੀਟ ਵਿੱਚ ਕੁੜੀਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਕਮਿਊਨਟੀ ਸਾਇੰਸ ਕਾਲਜ ਨੇ ਜਿੱਤੀ | ਅੱਜ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਜਿੱਤ ਲਈ ਕਾਲਜ ਦੇ ਖਿਡਾਰੀਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ | ਡਾ. ਸਿੱਧੂ ਨੇ ਕਿਹਾ ਕਿ ਇਹ ਓਵਰਆਲ ਟਰਾਫੀ ਕਾਲਜ ਦੇ ਹਿੱਸੇ 25 ਸਾਲ ਬਾਅਦ ਆਈ ਹੈ | ਇਹੀ ਨਹੀਂ ਕੁੜੀਆਂ ਦੇ ਵਰਗ ਦੀ ਬੈਸਟ ਐਥਲੀਟ ਵੀ ਕਮਿਊਨਟੀ ਸਾਇੰਸ ਕਾਲਜ ਦੀ ਹਰਲੀਨ ਕੌਰ....

ਪੋਰਟੇਬਲ ਅਲਟਰਾਸਾਊਡ ਮਸ਼ੀਨ ਸਮੇਤ ਦੋ ਔਰਤਾਂ ਤੇ ਇੱਕ ਵਿਅਕਤੀ ਕਾਬੂ ਮਰੀਜ਼ ਰਾਹੀਂ ਦਿੱਤੀ ਗਈ 32 ਹਜ਼ਾਰ ਰੁਪਏ ਦੀ ਨਗਦੀ ਵੀ ਹੋਈ ਬ੍ਰਾਮਦ ਲੁਧਿਆਣਾ, 24 ਅਪ੍ਰੈਲ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵਲੋ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਮੰਗਲੀ ਨੀਚੀ ਵਿੱਚ ਛਾਪਾ ਮਾਰ ਕੇ ਅਣਅਧਿਕਾਰਤ ਚੱਲ ਰਹੇ ਅਲਟਰਾ ਸਾਊਂਡ ਸੈਂਟਰ ਦਾ ਪਰਦਾਫਾਸ ਕੀਤਾ ਗਿਆ | ਇਸ ਸਬੰਧੀ ਜਾਣਕਾਰੀ....

ਖਿਡਾਰੀਆਂ ਵੱਲੋਂ ਤਗਮੇ ਜਿਤਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਮਾਣ ਵਾਲੀ ਗੱਲ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦਾ ਅਸਰ ਵੀ ਦਿਖਣ ਲਗ ਪਿਆ ਹੈ। ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਨਗਦ ਇਨਾਮ ਵੰਡ ਸਮਾਰੋਹ ਦੌਰਾਨ ਰਾਸ਼ਟਰੀ ਖੇਡਾਂ 2022 ਵਿਚ ਤਗਮੇ ਜਿਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਜਿ਼ਲ੍ਹਾ ਸ੍ਰੀ....

ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਸਿੱਖ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਚ ਸਿੱਖ ਨੌਜਵਾਨ ਵੱਲੋਂ ਬੇਅਦਬੀ ਮੋਰਿੰਡਾ, 24 ਅਪ੍ਰੈਲ : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਅਖੰਡ ਪਾਠ ਦੀ ਚਲਦੀ....

ਕੋਟਕਪੂਰਾ 24 ਅਪ੍ਰੈਲ : ਲਗਾਤਾਰ 10 ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਉੱਪਰ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲੱਗਦੇ ਰਹੇ, ਕਾਂਗਰਸ ਸਰਕਾਰ ਦੇ ਪੰਜ ਸਾਲ ਵੀ ਦੋਸ਼ ਬਰਕਰਾਰ ਰਹੇ ਤੇ ਹੁਣ ਸੱਤਾਧਾਰੀ ਧਿਰ ਉੱਪਰ ਵੀ ਨਸ਼ਿਆਂ ’ਤੇ ਕਾਬੂ ਨਾ ਪਾ ਸਕਣ ਦੇ ਦੋਸ਼ ਲੱਗ ਰਹੇ ਹਨ। ਨਸ਼ਿਆਂ ਦੇ ਅਸਲ ਮੁੱਦੇ ਨੂੰ ਸਮਝਾਉਣ ਅਤੇ ਇਸਦੇ ਹੱਲ ਲਈ 80 ਦੇ ਦਹਾਕੇ ਦੀ ਸੁਪਰ ਹਿੱਟ ਪੰਜਾਬੀ ਫਿਲਮ ਪਟੋਲਾ ਦੇ ਨਿਰਮਾਤਾ ਜੇ ਪੀ ਪਰਦੇਸੀ, ਇਕ ਬਾਰ ਫੇਰ ਨਸ਼ਿਆਂ ਦੇ ਮੁੱਦੇ ਤੇ ਪੰਜਾਬੀ ਫਿਲਮ ਗਿੱਲ ਸਾਬ ਸਕੂਟਰ ਵਾਲੇ....

ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਲੜਕੀਆਂ ਦੀਆਂ ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਪੜਾਈ 'ਚ ਕੀਤੀ ਮਿਹਨਤ ਨੇ ਮੁੱਖ ਮੰਤਰੀ ਨੂੰ ਮਿਲਣ ਅਤੇ ਸਨਮਾਨ ਪ੍ਰਾਪਤ ਕਰਨ ਦਾ ਮੌਕਾ ਦਿੱਤਾ : ਵਿਦਿਆਰਥਣ ਪਟਿਆਲਾ, 24 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੱਜ ਸਰਕਾਰੀ ਕਾਲਜ ਲੜਕੀਆਂ ਦੀਆਂ ਅੱਵਲ ਆਉਣ ਵਿਦਿਆਰਥਣਾਂ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸਨਮਾਨਿਤ ਕੀਤਾ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ....

ਕੋਟਕਪੂਰਾ, 24 ਅਪ੍ਰੈਲ : ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਨੂੰ ਵੈਸਟ ਪੁਆਇੰਟ ਸਕੂਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤੀਭਾ ਦੀ ਮੂਰਤੀ ਦਾ ਉਦਘਾਟਨ ਕੀਤਾ।ਇਸ ਮੌਕੇ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਪਰੇਡ ਦਾ ਬਹੁਤ ਹੀ ਸੋਹਣੇ ਢੰਗ ਨਾਲ ਪ੍ਰਦਰਸ਼ਨ ਕੀਤਾ।ਬੱਚਿਆਂ ਨੇ ਪਰੇਡ ਕੀਤੀ ਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਰੇਡ ਨੂੰ ਸਲਾਮੀ ਦਿੱਤੀ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਬੱਚਿਆਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ....

ਲੁਧਿਆਣਾ, 24 ਅਪ੍ਰੈਲ (ਸਰਬਜੀਤ ਸਿੰਘ) : ਵੈਟ ਮੁਲਾਂਕਣ ਲਈ ਦੂਜੇ ਰਾਜਾਂ ਤੋਂ ਸੀ-ਫਾਰਮ ਪ੍ਰਾਪਤ ਕਰਨਾ ਅਸੰਭਵ ਹੋ ਗਿਆ ਹੈ ਅਤੇ ਸੀ-ਫਾਰਮ ਤੋਂ ਬਿਨਾਂ ਵਪਾਰੀ ਆਪਣਾ ਵੈਟ ਮੁਲਾਂਕਣ ਨਹੀਂ ਕਰਵਾ ਸਕਦੇ। ਜੀਐਸਟੀ ਵਿਭਾਗ ਦੇ ਅਧਿਕਾਰੀ ਇਸ ਤੱਥ ਤੋਂ ਭਲੀ-ਭਾਂਤ ਜਾਣੂ ਹਨ।ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਜਦਕਿ ਸੀ ਫਰਮਾ ਨੂੰ ਬੰਦ ਹੋਏ ਕਈ ਸਾਲ ਹੋ ਗਏ ਹਨ।ਪਰ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ....

ਐਸ.ਏ.ਐਸ. ਨਗਰ, 24 ਅਪ੍ਰੈਲ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਯੋਗ ਅਗਵਾਈ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜੁਵੇਨਾਈਲ ਜਸਟਿਸ (ਕੇਅਰ ਅਤੇ ਪ੍ਰੌਟੈਕਸ਼ਨ ਆਫ਼ ਚਿਲਡਰਨ) ਐਕਟ ਅਧੀਨ ਕੰਮ ਕਰ ਰਹੇ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸ੍ਰੀ ਬਲਜਿੰਦਰ ਸਿੰਘ ਮਾਨ....

ਫਾਜ਼ਿਲਕਾ, 24 ਅਪ੍ਰੈਲ : ਫਾਜ਼ਿਲਕਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਸ ਸੀਜਨ ਦੀ ਰਿਕਾਰਡ ਇੱਕ ਦਿਨ ਵਿੱਚ 27 ਹਜ਼ਾਰ ਮੀਟ੍ਰਿਕ ਟਨ ਕਣਕ ਲਿਫਟਿੰਗ ਕੀਤੀ ਗਈ ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਆਈ ਏ ਐਸ ਨੇ ਦਿੱਤੀ ਹੈ। ਉਹਨਾਂ ਨੇ ਖਰੀਦ ਏਜੰਸੀਆਂ ਅਤੇ ਟਰਾਂਸਪੋਰਟ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਜੇਕਰ ਮੰਡੀ ਵਿਚ ਕਿਸਾਨ ਦੀ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਹੋਈ ਤਾਂ ਸਬੰਧਤ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ....

ਲੁਧਿਆਣਾ, 23 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਅਤੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਸਹਿਯੋਗ ਨਾਲ “ਨਿਵੇਸ਼ ਕਰੋ” ਵਿਸ਼ੇ ਤਹਿਤ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਸਾਡੇ ਗ੍ਰਹਿ ਵਿੱਚ।" ਸਮਾਗਮ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ 54 ਕਿਸਾਨਾਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਡਾ.ਜੀ.ਐਸ.ਬੁੱਟਰ, ਨਿਰਦੇਸ਼ਕ ਪਸਾਰ....

ਸਾਡੇ ਫ਼ੌਜੀ ਜਵਾਨ ਦੇਸ਼ ਦੀ ਰਾਖੀ ਲਈ ਠੰਢ, ਗਰਮੀ, ਬਰਫ਼ ਵਿਚ ਵੀ ਹਿੱਕ ਤਾਣ ਕੇ ਮੋਢੇ 'ਤੇ ਬੰਦੂਕ ਰੱਖ ਕੇ ਬਾਰਡਰ 'ਤੇ ਪਹਿਰਾ ਦਿੰਦੇ ਹਨ- ਬਾਵਾ ਲੁਧਿਆਣਾ, 23 ਅਪ੍ਰੈਲ : ਜੰਮੂ ਕਸ਼ਮੀਰ ਪੁਣਛ ਨੈਸ਼ਨਲ ਹਾਈਵੇਅ 'ਤੇ ਤੋਤਾ ਗਲੀ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਨੌਜਵਾਨ ਮਨਦੀਪ ਸਿੰਘ ਦੇ ਗ੍ਰਹਿ ਚਣਕੋਈਆ ਕਲਾਂ ਪਿੰਡ ਵਿਚ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਪਹੁੰਚੇ। ਇਸ ਮੌਕੇ ਉਹਨਾਂ ਨਾਲ ਸੁਸਾਇਟੀ ਦੇ ਯੂਥ ਨੇਤਾ ਬਾਵਾ....