ਮਾਲਵਾ

ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ : ਜ਼ਿਲ੍ਹਾ ਮੈਜਿਸਟਰੇਟ
ਕੰਬਾਇਨਾਂ ’ਤੇ ਸੁਪਰ ਐਸ.ਐਮ.ਐਸ. ਲਗਾਉਣਾ ਲਾਜ਼ਮੀ ਬਰਨਾਲਾ, 4 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਬਰਨਾਲੇ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ....
ਜ਼ਿਲਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ/ਸਾੜਨ ’ਤੇ ਪਾਬੰਦੀ
ਬਰਨਾਲਾ, 4 ਅਕਤੂਬਰ : ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਅੰਦਰ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਗਾਉਣ/ਸਾੜਨ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ‌ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਫ਼ਸਲ ਕੱਟਣ ਉਪਰੰਤ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਬੰਧਤ ਕਿਸਾਨ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ....
ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ 750 ਸਰਦੀ ਰੁੱਤ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ
ਘਰ ਵਿੱਚ ਬਗੀਚੀ ਲਗਾ ਕੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ, ਡਿਪਟੀ ਕਮਿਸ਼ਨਰ ਬਰਨਾਲਾ, 4 ਅਕਤੂਬਰ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਲਾਈਵਲੀਹੁੱਡ ਕੰਪੋਨੈਂਟ ਅਧੀਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਸਵੈ ਸੇਵੀ ਗਰੁੱਪਾਂ ਦੀਆਂ ਔਰਤ ਮੈਂਬਰਾਂ ਨੂੰ ਸਰਦੀ ਰੁੱਤ ਦੇ ਬੀਜਾਂ ਦੀਆਂ 750 ਕਿੱਟਾਂ ਵੰਡੀਆਂ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸਵੈ ਸੇਵੀ ਗਰੁੱਪ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਬਗੀਚਿਆਂ ਲਗਾ ਕੇ ਬਿਨਾਂ ਰੇਅ ਸਪਰੇਅ ਦੀਆਂ....
ਪਰਾਲੀ ਪ੍ਰਬੰਧਨ: ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਤਾਇਨਾਤ ਨੋਡਲ ਅਫ਼ਸਰ ਪਿੰਡ-ਪਿੰਡ ਦੌਰਾ ਕਰਨ, ਡਿਪਟੀ ਕਮਿਸ਼ਨਰ
ਜਾਗਰੂਕਤਾ ਵੈਨਾਂ ਰਾਹੀਂ ਕੀਤਾ ਜਾ ਰਿਹਾ ਹੈ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਚਾਰ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਰਾਹੀਂ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਪਰਾਲੀ ਪ੍ਰਬੰਧਨ ਦਾ ਸੁਨੇਹਾ ਬਰਨਾਲਾ, 4 ਅਕਤੂਬਰ : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਬਰਨਾਲਾ 'ਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਤਾਇਨਾਤ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਵਿਸ਼ੇ ਸਬੰਧੀ ਕਿਸਾਨਾਂ ਨਾਲ ਪਿੰਡ - ਪਿੰਡ ਜਾ ਕੇ ਬੈਠਕਾਂ ਕਰਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਹਰ ਇਕ ਨੋਡਲ ਅਫ਼ਸਰ....
ਜ਼ਿਲ੍ਹਾ ਪੱਧਰੀ ਟੂਰਨਾਮੈਂਟ 2023, ਖੋ ਖੋ ਚ 21-30 ਸਾਲ ਦੇ ਵਰਗ ਚ ਖੁੱਡੀ ਕਲਾਂ ਦੀ ਟੀਮ ਅੱਵਲ ਰਹੀ 
ਬਰਨਾਲਾ, 4 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਸਰੇ ਦਿਨ ਜ਼ਿਲ੍ਹੇ ਚ ਵੱਖ— ਵੱਖ ਖੇਡ ਸਥਾਨਾਂ 'ਤੇ ਵੱਖ— ਵੱਖ ਖੇਡਾਂ ਦੇ ਟੂਰਨਾਮੈਂਟ ਸ਼ੈਡਿਊਲ ਅਨੁਸਾਰ ਕਰਵਾਏ ਗਏ। ਗੇਮ ਖੋ—ਖੋ ਮੁਕਾਬਲੇ ਖਤਮ ਹੋ ਗਏ ਹਨ, ਆਖਿਰੀ ਦਿਨ 21—30 ਉਮਰ ਵਰਗ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਖੁੱਡੀ ਕਲਾਂ ਦੀ ਟੀਮ ਪਹਿਲੇ ਸਥਾਨ ਉੱਤੇ ਰਹੀ। ਕੁਸ਼ਤੀ ਦੇ ਮੁਕਾਬਲੇ ਸੰਪੰਨ ਹੋ ਗਏ ਹਨ ਜਿਸ 'ਚ ਅੰਡਰ 20 ਫਰੀ ਸਟਾਇਲ ਵਿੱਚ 57 ਕਿਲੋ ਭਾਰ ਵਰਗ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲੇ....
ਅਸਲਾ ਲਾਇੰਸਸ ਰੀਨਿਊ ਨਾ ਕਰਵਾਉਣ ਵਾਲਿਆਂ ਦੇ ਲਾਇਸੰਸ ਹੋਣਗੇ ਰੱਦ : ਵਧੀਕ ਡਿਪਟੀ ਕਮਿਸ਼ਨਰ
ਫਰੀਦਕੋਟ 4 ਅਕਤੂਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਰਮਲ ਓਸਪਚਨ ਨੇ ਜਿਲ੍ਹੇ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਅਸਲਾ ਧਾਰਕਾਂ ਵੱਲੋਂ ਆਪਣੇ ਲਾਇੰਸਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਲਾਇੰਸਸ ਨਵੀਨ ਨਹੀਂ ਕਰਵਾਏ ਗਏ ਹਨ ਉਹ ਆਪਣਾ ਅਸਲਾ ਲਾਇੰਸਸ ਰੀਨਿਊ ਕਰਵਾਉਣ ਸਬੰਧੀ 01 ਮਹੀਨੇ ਦੇ ਅੰਦਰ ਅੰਦਰ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਸਲਾ ਲਾਇਸੰਸੀ ਵੱਲੋਂ ਨਿਰਧਾਰਤ ਸਮੇਂ ਵਿੱਚ ਆਪਣਾ ਲਾਇੰਸਸ ਨਵੀਨ ਨਹੀਂ ਕਰਵਾਇਆ ਜਾਂਦਾ ਤਾਂ ਉਹ ਅਸਲਾ ਲਾਇੰਸਸੀ ਖੁਦ....
ਮੁੱਖ ਖੇਤੀਬਾੜੀ ਅਫਸਰ ਨੇ ਪਰਾਲੀ ਸੰਭਾਲ ਮੁਹਿੰਮ ਸਬੰਧੀ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿੱਤੀ
ਫਰੀਦਕੋਟ 04 ਅਕਤੂਬਰ : ਝੋਨੇ ਅਤੇ ਬਾਸਮਤੀ ਦੀ ਵਾਢੀ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨਿਤ ਕੁਮਾਰ ਵੱਲੋਂ ਸਖਤ ਹਦਾਇਤ ਹੈ, ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਹੀਂ ਦਿੱਤੀ ਜਾਵੇਗੀ। ਇਸੇ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਨੇ ਮਿੰਨੀ ਸਕੱਤਰੇਤ ਫਰੀਦਕੋਟ ਤੋਂ 2 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿੱਤੀ। ਡਾ. ਗਿੱਲ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨਾਂ ਇਕ ਹਫਤੇ ਲਈ ਪਰਾਲੀ ਨੂੰ....
ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਸੇਵਾ ਕੇਂਦਰ ਵਿੱਚ ਦਰਖਾਸਤ ਮਿਤੀ 16 ਤੋਂ 23 ਅਕਤੂਬਰ, 2023 ਤੱਕ ਜਮਾ ਕਰਵਾਉਣ
ਫ਼ਰੀਦਕੋਟ 4 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2023 ਦੌਰਾਨ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਵਿਚ ਦਿੱਤੇ ਗਏ ਆਦੇਸ਼ਾਂ ਅਤੇ ਉਦਯੋਗ ਤੇ ਕਾਮਰਸ ਵਿਭਾਗ, ਪੰਜਾਬ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਦਰਖਾਸਤ ਮਿਤੀ 16 ਤੋਂ 23 ਅਕਤੂਬਰ, 2023 ਤੱਕ ਮੁਕੰਮਲ ਰੂਪ ਵਿੱਚ, ਸਵੈ-ਘੋਸ਼ਣਾ....
ਆਯੂਸ਼ਮਾਨ ਕਾਰਡ ਬਣਵਾ ਕੇ ਵੱਧ ਤੋਂ ਵੱਧ ਲਿਆ ਜਾਵੇ ਲਾਹਾ- ਡਿਪਟੀ ਕਮਿਸ਼ਨਰ
ਸਰਕਾਰ ਦੇ ਇਸ ਅਹਿਮ ਉਪਰਾਲੇ ਸਬੰਧੀ ਸ਼ਿਕਾਇਤ ਤੁਰੰਤ ਡੀ.ਸੀ.ਦਫ਼ਤਰ ਦੇ ਧਿਆਨ ਹਿੱਤ ਲਿਆਉਣ ਦੀ ਅਪੀਲ ਫ਼ਰੀਦਕੋਟ 4 ਅਕਤੂਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਯੂਸ਼ਮਾਨ ਕਾਰਡ ਬਣਵਾ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਆਯੂਸ਼ਮਾਨਭੱਵ ਕੰਪੈਨ ਚਲਾਇਆ ਗਿਆ ਹੈ ਜਿਸ ਤਹਿਤ ਆਸ਼ਾ ਵਰਕਰ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਜੋ ਆਯੂਸ਼ਮਾਨ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ....
ਜਿਲ੍ਹਾ ਪੱਧਰੀ ਕਿਸਾਨ ਮੇਲਾ 06 ਅਕਤੂਬਰ ਨੂੰ ਮਾਡਲ ਖੇਤੀਬਾੜੀ ਫਾਰਮ ਫਰੀਦਕੋਟ ਵਿਖੇ ਲੱਗੇਗਾ
ਫਰੀਦਕੋਟ 4 ਅਕਤਬੂਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਫਰੀਦਕੋਟ ਵੱਲੋ ਆਤਮਾ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਸ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਪੱਧਰ ਦਾ ਕਿਸਾਨ ਮੇਲਾ ਮਿਤੀ 06 ਅਕਤੂਬਰ 2023 ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋ ਦੁਪਿਹਰ 2 ਵਜੇ ਤੱਕ ਮਾਡਲ ਖੇਤੀਬਾੜੀ ਫਾਰਮ, ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਸਪੀਕਰ ਵਿਧਾਨ....
ਨਸ਼ਾ ਛੱਡੋ ਕੋਹੜ ਵੱਡੋ ਦਾ ਹੋਕਾ ਦੇਣ ਵਾਸਤੇ ਪਿੰਡ ਅਰਾਈਆਂ ਵਾਲਾ ਵਿਖੇ ਪੁਜਿੱਆ ਪ੍ਰਸ਼ਾਸਨ
ਐਮ.ਐਲ.ਏ, ਡੀ.ਸੀ ਅਤੇ ਐਸ.ਐਸ.ਪੀ. ਨੇ ਸੁਣੀਆਂ ਸ਼ਿਕਾਇਤਾਂ ਲੋਨ ਮੇਲਾ, ਯੋਗਾ, ਸਕਿੱਲ ਡਿਵੈਲਪਮੈਂਟ ਤੋਂ ਇਲਾਵਾ ਹੈਲਪ ਲਾਈਨ ਨੰਬਰ ਦਿੱਤਾ ਫ਼ਰੀਦਕੋਟ 4 ਅਕਤੂਬਰ : ਮੋਹ, ਮਮਤਾ ਅਤੇ ਦਇਆ ਭਾਵਨਾ ਨਾਲ ਨੋਜਵਾਨਾਂ ਨੂੰ ਨਸ਼ੇ ਦੇ ਜੰਜਾਲ ਚੋਂ ਕੱਢਣ ਦਾ ਹੋਕਾ ਦੇਣ ਲਈ ਬੁੱਧਵਾਰ ਸਵੇਰੇ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਸਮੁੱਚਾ ਜਿਲ੍ਹਾ ਅਤੇ ਸਿਵਲ ਪ੍ਰਸ਼ਾਸ਼ਨ ਪਿੰਡ ਅਰਾਈਆਂ ਵਾਲਾ ਵਿਖੇ ਪੁੱਜਿਆ। ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਐਮ.ਐਲ.ਏ ਸੇਖੋਂ ਨੇ ਇਤਿਹਾਸ ਅਤੇ ਵਰਤਮਾਨ ਵਿੱਚ....
ਕਿਸਾਨਾਂ ਦੀ ਫਸਲ 24 ਘੰਟਿਆਂ ਵਿੱਚ ਖਰੀਦ ਕੇ ਦਿੱਤਾ ਜਾ ਰਿਹਾ ਹੈ ਮੁੱਲ
ਐਮ.ਐਲ.ਏ ਸੇਖੋਂ ਅਤੇ ਡੀ.ਸੀ ਨੇ ਝੋਨੇ ਦੀ ਸਰਕਾਰੀ ਖਰੀਦ ਦੀ ਕੀਤੀ ਸ਼ੁਰੂਆਤ ਮੰਡੀਆਂ ਦੇ ਵਿੱਚ ਕਿਸੇ ਕਿਸਾਨ ਨੂੰ ਨਹੀਂ ਹੋਣ ਦਿੱਤੀ ਜਾਵੇਗੀ ਖੱਜਲ ਖੁਆਰੀ- ਅਮਨਦੀਪ ਸਿੰਘ ਬਾਬਾ ਹੁਣ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 2,000 ਮੀਟਰਕ ਟਨ ਹੋ ਚੁੱਕੀ ਹੈ ਆਮਦ ਫਰੀਦਕੋਟ 4 ਅਕਤੂਬਰ : ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਫਰੀਦਕੋਟ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ 2....
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡਾਂ ਦੇ ਹੋਏ ਫਸਵੇਂ ਮੁਕਾਬਲੇ
ਫਰੀਦਕੋਟ 4 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 29-9-2023 ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਹਨ ਜਿਸ ਦੌਰਾਨ ਵੱਖ-ਵੱਖ ਗੇਮਾਂ ਦੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ 2 ਅਧੀਨ ਕਰਵਾਈਆਂ ਜਾ ਰਹੀਆਂ ਇਹ ਜ਼ਿਲ੍ਹਾ ਪੱਧਰੀ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਹਾਕੀ....
5 ਅਕਤੂਬਰ ਤੋਂ ਪੰਜਾਬ ਦੇ 15 ਸ਼ਹਿਰਾਂ ਵਿੱਚ ਲਾਗੂ ਹੋ ਰਹੀ ਹੈ ਤੀਸਰੇ ਪੜਾਅ ਦੀ ਸੀ.ਐੱਮ. ਦੀ ਯੋਗਸ਼ਾਲਾ
ਫਾਜ਼ਿਲਕਾ ਸਹਿਰ ਵੀ ਸੀ.ਐੱਮ. ਦੀ ਯੋਗਸ਼ਾਲਾ ਵਿੱਚ ਸ਼ਾਮਲ ਫਾਜ਼ਿਲਕਾ 4 ਅਕਤੂਬਰ : ਪੰਜਾਬ ਸਰਕਾਰ ਨੇ 24 ਸ਼ਹਿਰਾਂ ਵਿੱਚ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ, ਸੂਬੇ ਦੇ ਹਰ ਮੁੱਖ ਸ਼ਹਿਰ ਵਿੱਚ ਚਾਲੂ ਹੋਣਗੀਆਂ। ਯੋਗ ਦੀਆਂ ਕਲਾਸਾਂ. 7669 400 500 ਤੇ ਮਿਸਡ ਕਾਲ ਦੇ ਕੇ ਨਾਗਰਿਕ ਮੁਫ਼ਤ ਵਿੱਚ ਜੁੜ ਸਕਦੇ ਹਨ। ਸੀ.ਐਮ.ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ....
ਝੋਨੇ ਦੀ ਪਰਾਲੀ ਸਾੜਨ ਵਾਲੇ ਖਿਲਾਫ ਪੁਲਿਸ ਨੇ ਕੀਤੀ ਐਫਆਈਆਰ ਦਰਜ
ਖੇਤੀਬਾੜੀ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕੀਤਾ ਚਲਾਨ ਡਿਪਟੀ ਕਮਿਸ਼ਨਰ ਵੱਲੋਂ ਮੁੜ ਪਰਾਲੀ ਨਾ ਸਾੜਨ ਦੀ ਅਪੀਲ ਕਿਹਾ, ਜ਼ੇਕਰ ਪਰਾਲੀ ਸਾੜੀ ਤਾਂ ਹੋਵੇਗਾ ਸਖ਼ਤ ਕਾਰਵਾਈ ਫਾਜਿ਼ਲਕਾ, 4 ਅਕਤੂਬਰ : ਬੀਤੇ ਦਿਨ ਜਿ਼ਲ੍ਹੇ ਦੇ ਪਿੰਡ ਰਾਣਾ ਵਿਚ ਇਕ ਕਿਸਾਨ ਵੱਲੋਂ ਪਰਾਲੀ ਸਾੜਨ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲਣ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸਬੰਧਤ ਦੋਸ਼ੀ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਜਦ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਸਰਕਾਰੀ ਨਿਯਮਾਂ ਅਨੁਸਾਰ ਮੌਕੇ....